ਕੋਟਕਪੂਰਾ (ਨਰਿੰਦਰ) - ਸ੍ਰੀ ਸ਼ਨੀਦੇਵ ਸਹਾਰਾ ਲੰਗਰ ਸੇਵਾ ਕਮੇਟੀ, ਕੋਟਕਪੂਰਾ ਦੇ ਮੈਂਬਰਾਂ ਦੀ ਮੀਟਿੰਗ ਪ੍ਰਧਾਨ ਮੁਕੇਸ਼ ਗਰਗ ਦੀ ਪ੍ਰਧਾਨਗੀ ਹੇਠ ਸ੍ਰੀ ਮੁਕਤਸਰ ਸਾਹਿਬ ਰੋਡ ’ਤੇ ਨਿਰਮਾਣ ਅਧੀਨ ਸ੍ਰੀ ਸ਼ਨੀ ਧਾਮ ਮੰਦਰ ਵਿਖੇ ਹੋਈ, ਜਿਸ ’ਚ ਸ੍ਰੀ ਸ਼ਨੀ ਦੇਵ ਧਾਮ ਵਿਖੇ ਨਿਰਮਾਣ ਕਾਰਜਾਂ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਮੌਕੇ ਮੰਦਰ ਦੀ ਉਸਾਰੀ ਲਈ ਇਕ ਕੱਚਾ ਨਕਸ਼ਾ ਬਣਾਇਆ ਗਿਆ।ਮੁਕੇਸ਼ ਗਰਗ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਫਰੀਦਕੋਟ ਆਰਕੀਟੈਕਟ ਲਲਿਤ ਕੱਕਡ਼ ਵੀ ਮੰਦਰ ਦੀ ਜਗ੍ਹਾ ਦਾ ਦੌਰਾ ਕਰ ਕੇ ਗਏ ਹਨ। ਉਨ੍ਹਾਂ ਦੱਸਿਆ ਹੁਣ ਇਸ ਪ੍ਰੀਸ਼ਦ ਦੀ ਸੁਰੱਖਿਆ ਲਈ ਦੋ ਗਾਰਡ ਦਿਨ-ਰਾਤ ਦੀ ਡਿਊਟੀ ਦੇ ਰਹੇ ਹਨ। ਲੋਕਾਂ ਦੇ ਸੁਝਾਅ ਨੂੰ ਮੰਨਦੇ ਹੋਏ ਧਾਮ ਵਿਚ ਇਕ ਮੁਫ਼ਤ ਆਯੁਰਵੈਦਿਕ ਡਿਸਪੈਂਸਰੀ ਦਾ ਨਿਰਮਾਣ ਵੀ ਕੀਤਾ ਜਾਵੇਗਾ, ਜਿਸ ਲਈ ਆਯੁਰਵੈਦਿਕ ਡਾ. ਭਾਵਿਤ ਗੋਇਲ ਅਤੇ ਡਾ. ਪਾਇਲ ਗੋਇਲ ਵੱਲੋਂ ਜ਼ਰੂਰਤਮੰਦ ਮਰੀਜ਼ਾਂ ਦਾ ਮੁਫ਼ਤ ਇਲਾਜ ਕਰਨ ਦਾ ਐਲਾਨ ਕੀਤਾ ਗਿਆ ਹੈ। ਇਸ ਸਮੇਂ ਦੀਪਕ ਗਰਗ, ਧਰਮਪਾਲ ਤਨੇਜਾ, ਪੰਕਜ ਖੁਰਾਣਾ, ਸੋਨੂੰ ਮਦਾਨ, ਬਲਵਿੰਦਰ ਸਿੰਘ ਆਦਿ ਹਾਜ਼ਰ ਸਨ।
ਵਿੱਤੀ ਹਾਲਤ ਸੁਧਾਰਨ ਸਬੰਧੀ ਕੌਂਸਲਰਾਂ ਤੋਂ ਲਏ ਜਾਣਗੇ ਸੁਝਾਅ
NEXT STORY