ਰੂਪਨਗਰ (ਵਿਜੇ)-ਪੰਜਾਬ 'ਚ ਸੰਗਠਤ ਅਪਰਾਧ ਖਿਲਾਫ ਚਲਾਈ ਲੜਾਈ ਨੂੰ ਜਾਰੀ ਰੱਖਦੇ ਹੋਏ ਰੂਪਨਗਰ ਪੁਲਸ ਵੱਲੋਂ ਯਾਦਵਿੰਦਰ ਉਰਫ ਯਾਦੀ ਨੂੰ ਕਾਬੂ ਕੀਤਾ ਹੈ। 22 ਸਾਲਾ, ਯਾਦਵਿੰਦਰ ਉਰਫ ਯਾਦੀ ਨੰਦੇੜ, ਮਹਾਰਾਸ਼ਟਰ ਦੇ ਰਿੰਦਾ (ਸ਼੍ਰੇਣੀ ਏ ਗੈਂਗਸਟਰ) ਨਾਲ ਸਬੰਧਤ ਹੈ। ਪੁਲਸ ਨੇ ਇਸ ਦੇ ਕਬਜ਼ੇ 'ਚੋਂ 315 ਬੋਰ, 12 ਬੋਰ ਅਤੇ 32 ਬੋਰ ਦੇ 3 ਪਿਸਤੌਲ ਬਰਾਮਦ ਕੀਤੇ ਹਨ। ਪੱਤਰਕਾਰਾਂ ਨੂੰ ਇਥੇ ਜਾਣਕਾਰੀ ਦਿੰਦੇ ਹੋਏ ਰੂਪਨਗਰ ਦੇ ਜ਼ਿਲਾ ਪੁਲਸ ਮੁਖੀ ਸਵਪਨ ਸ਼ਰਮਾ ਨੇ ਦੱਸਿਆ ਕਿ ਯਾਦੀ ਨੂੰ ਇਕ ਮਾਹਿਰ ਨਿਸ਼ਾਨੇਬਾਜ਼ ਮੰਨਿਆ ਜਾਂਦਾ ਹੈ, ਜਿਸ ਦੇ ਖਿਲਾਫ ਕਤਲ, ਐਕਸਟੌਰਸ਼ਨ ਅਤੇ ਹੱਤਿਆ ਦੀ ਕੋਸ਼ਿਸ਼ ਦੇ ਕਈ ਮੁਕੱਦਮੇ ਦਰਜ ਹਨ। ਸ਼ੁਰੂਆਤੀ ਤਫਤੀਸ਼ ਤੋਂ ਪਤਾ ਲੱਗਾ ਹੈ ਕਿ ਮੋਗਾ ਦੇ ਲੱਕੀ ਅਤੇ ਸੁਖਪ੍ਰੀਤ ਬੁੱਢਾ ਨੇ ਯਾਦਵਿੰਦਰ ਦੀ ਉੱਤਰ ਪ੍ਰਦੇਸ਼ ਤੋਂ ਜ਼ਬਤ ਕੀਤੇ ਹਥਿਆਰਾਂ ਦੀ ਵਿਵਸਥਾ ਕਰਨ 'ਚ ਮਦਦ ਕੀਤੀ ਸੀ। ਪੁਲਸ ਇਨ੍ਹਾਂ ਹਥਿਆਰਾਂ ਦਾ ਸਰੋਤ ਲੱਭਣ ਲਈ ਮੇਰਠ (ਯੂ.ਪੀ.) 'ਚ ਸੰਪਰਕ ਕਰ ਰਹੀ ਹੈ।

ਇਹ ਪੰਜਾਬ 'ਚ ਬਚੇ ਹੋਏ ਪ੍ਰਮੁੱਖ ਗੈਂਗ 'ਚੋਂ ਇਕ ਹੈ ਜਿਨ੍ਹਾਂ ਦੇ ਪਿੰਜੌਰ, ਮੋਹਾਲੀ ਅਤੇ ਅੰਬਾਲਾ 'ਚ ਠਿਕਾਣੇ ਹਨ। ਯਾਦਵਿੰਦਰ ਆਪਣੇ ਸਾਥੀਆਂ ਨਾਲ ਬੱਦੀ ਅਤੇ ਨਾਲਾਗੜ੍ਹ (ਹਿ. ਪ੍ਰ.) ਦੇ ਉਦਯੋਗਕ ਖੇਤਰ 'ਚ ਐਕਸਟੌਰਸ਼ਨ ਰੈਕੇਟ ਚਲਾਉਣ 'ਚ ਸਰਗਰਮ ਹੈ। ਪੁਲਸ ਮੁਖੀ ਨੇ ਦੱਸਿਆ ਕਿ ਇਨ੍ਹਾਂ ਦਾ ਨਿਸ਼ਾਨਾ ਵਾਈਨ ਠੇਕੇਦਾਰ, ਟੋਲ ਪਲਾਜ਼ਾ ਅਤੇ ਮੈਟਲ ਕਬਾੜੀਏ ਹਨ। ਇਹ ਵੀ ਪਤਾ ਲੱਗਾ ਹੈ ਕਿ ਇਸ ਗਿਰੋਹ ਦੇ ਵਿਦੇਸ਼ਾਂ 'ਚ ਵੀ ਹਮਾਇਤੀ ਹਨ। ਗਿਰੋਹ ਦੇ ਮੈਂਬਰਾਂ ਵਿਚਕਾਰ ਸੰਪਰਕ ਦੁਬਈ ਤੋਂ ਕੀਤਾ ਜਾ ਰਿਹਾ ਹੈ। ਕਈ ਮੌਕਿਆਂ 'ਤੇ ਯਾਦਵਿੰਦਰ ਤੇ ਰਿੰਦਾ ਨੇ ਸ੍ਰੀ ਅੰਮ੍ਰਿਤਸਰ ਤੋਂ ਅੰਬਾਲਾ ਤੱਕ ਨਸ਼ੇ ਵਾਲੇ ਪਦਾਰਥਾਂ ਅਤੇ ਕੋਂਟਰਾਬੈਂਡ ਲਿਆਉਣ ਲਈ ਇਕ ਕੋਰੀਅਰ ਵਜੋਂ ਵੀ ਕੰਮ ਕੀਤਾ ਹੈ।
ਥਾਣੇ ਤੋਂ ਮੁਲਜ਼ਮ ਫਰਾਰ, ਥਾਣੇਦਾਰ ਸਮੇਤ 3 ਪੁਲਸ ਮੁਲਾਜ਼ਮਾਂ 'ਤੇ ਕੇਸ ਦਰਜ
NEXT STORY