ਨਵੀਂ ਦਿੱਲੀ- ਦਿੱਲੀ ਪੁਲਸ ਨੇ ਦਵਾਰਕਾ ਇਲਾਕੇ 'ਚ ਇਕ ਹੀ ਫਲੈਟ ਕਈ ਲੋਕਾਂ ਨੂੰ ਵੇਚ ਕੇ ਠੱਗੀ ਕਰਨ ਦੇ ਦੋਸ਼ 'ਚ ਇਕ ਜੋੜੇ ਨੂੰ ਗ੍ਰੇਟਰ ਨੋਇਡਾ ਤੋਂ ਗ੍ਰਿਫ਼ਤਾਰ ਕੀਤਾ ਹੈ। ਪੁਲਸ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਅਨੁਸਾਰ, ਦੋਸ਼ੀਆਂ ਦੀ ਪਛਾਣ ਦਵਾਰਕਾ ਸੈਕਟਰ-9 ਵਾਸੀ ਨਰੇਸ਼ ਕੁਮਾਰ ਸੀਕਰੀ (57) ਅਤੇ ਉਸ ਦੀ ਪਤਨੀ ਸ਼ਾਰਦਾ ਸੀਕਰੀ ਵਜੋਂ ਹੋਈ ਹੈ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਜਾਂਚ ਦੌਰਾਨ ਪਤਾ ਲੱਗਾ ਕਿ ਜੋੜੇ ਨੇ ਬੈਂਕ ਕੋਲ ਗਿਰਵੀ ਰੱਖੀ ਗਈ ਜਾਇਦਾਦ ਕਈ ਲੋਕਾਂ ਨੂੰ ਵੇਚ ਕੇ ਉਨ੍ਹਾਂ ਨਾਲ ਠੱਗੀ ਕੀਤੀ।
ਉਨ੍ਹਾਂ ਦੱਸਿਆ ਕਿ ਜੋੜੇ ਨੇ ਵੱਖ-ਵੱਖ ਲੋਕਾਂ ਤੋਂ ਲਗਭਗ ਢਾਈ ਕਰੋੜ ਰੁਪਏ ਲੈ ਲਏ। ਉਨ੍ਹਾਂ ਦੱਸਿਆ ਕਿ ਸ਼ਾਰਦਾ ਨੂੰ ਲੰਬੇ ਸਣੇਂ ਤੱਕ ਫਰਾਰ ਰਹਿਣ ਤੋਂ ਬਾਅਦ ਸਤੰਬਰ 2025 'ਚ ਇੱਥੋਂ ਦੀ ਇਕ ਸਥਾਨਕ ਅਦਾਲਤ ਨੇ ਭਗੌੜਾ ਐਲਾਨ ਦਿੱਤਾ ਸੀ। ਪੁਲਸ ਅਨੁਸਾਰ, 2024 'ਚ ਜੋੜੇ ਖ਼ਿਲਾਫ਼ ਦਵਾਰਕਾ ਦੱਖਣੀ ਥਾਣੇ 'ਚ ਧੋਖਾਧੜੀ ਦੇ 2 ਮਾਮਲੇ ਦਰਜ ਕੀਤੇ ਗਏ ਸਨ, ਜਦੋਂ ਕਿ ਸ਼ਿਕਾਇਤਕਰਤਾਵਾਂ ਨੇ ਦੋਸ਼ ਲਗਾਇਆ ਕਿ ਸ਼ਾਰਦਾ ਸੀਕਰੀ ਨੇ ਆਪਣੇ ਫਲੈਟ ਦੇ ਸੰਬੰਧ 'ਚ ਵਿਕਰੀ ਸਮਝੌਤੇ ਕਰ ਕੇ ਵੱਡੀ ਰਕਮ ਲੈ ਲਈ ਪਰ ਵਿਕਰੀ ਪ੍ਰਕਿਰਿਆ ਪੂਰੀ ਨਹੀਂ ਕੀਤੀ। ਦੋਸ਼ੀ ਬਾਅਦ 'ਚ ਫਰਾਰ ਹੋ ਗਏ। ਅਧਿਕਾਰੀਆਂ ਨੇ ਦੱਸਿਆ ਕਿ ਗੁਪਤ ਸੂਚਨਾਵਾਂ ਅਤੇ ਤਕਨੀਕੀ ਨਿਗਰਾਨੀ ਦੇ ਆਧਾਰ 'ਤੇ ਪੁਲਸ ਨੂੰ ਪਤਾ ਲੱਗਾ ਕਿ ਜੋੜਾ ਗ੍ਰੇਟਰ ਨੋਇਡਾ 'ਚ ਲੁੱਕਿਆ ਹੈ ਅਤੇ ਉਨ੍ਹਾਂ ਨੂੰ ਉੱਥੋਂ ਗ੍ਰਿਫ਼ਤਾਰ ਕਰ ਲਿਆ ਗਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
'ਦਿ ਕੇਰਲ ਸਟੋਰੀ-2' ਦੀ ਰਿਲੀਜ਼ ਨੂੰ ਹਰੀ ਝੰਡੀ, ਕੇਰਲ ਹਾਈਕੋਰਟ ਨੇ ਰੋਕ ਵਾਲੇ ਫੈਸਲੇ 'ਤੇ ਲਾਈ ਸਟੇਅ
NEXT STORY