ਜਲੰਧਰ (ਜ.ਬ.)— ਬੱਸ ਸਟੈਂਡ ਕੋਲ ਕੁਝ ਦਿਨ ਪਹਿਲਾਂ ਹੋਏ ਹਮਲੇ 'ਚ ਜ਼ਖਮੀ ਹੋਏ ਸ਼ਸ਼ੀ ਸ਼ਰਮਾ ਅਤੇ ਉਸ ਦੇ ਬੇਟੇ ਦੇ ਮਾਮਲੇ 'ਚ ਇਕ ਅਹਿਮ ਤੱਥ ਸਾਹਮਣੇ ਆਇਆ ਹੈ। ਸ਼ਸ਼ੀ ਵੱਲੋਂ ਪਰੇਸ਼ਾਨ ਕੀਤਾ ਗਿਆ ਇਕ ਪਰਿਵਾਰ ਸਾਹਮਣੇ ਆਇਆ ਹੈ, ਜਿਸ ਨੇ ਸਿੱਧਾ-ਸਿੱਧਾ ਸ਼ਸ਼ੀ ਸ਼ਰਮਾ 'ਤੇ ਦੋਸ਼ ਲਗਾਇਆ ਹੈ ਕਿ ਸ਼ਸ਼ੀ ਸ਼ਰਮਾ ਇਕ ਕਾਤਲ ਹੈ ਕਿ ਸ਼ਸ਼ੀ ਸ਼ਰਮਾ ਕਾਰਨ ਲੁਕੇਸ਼ ਬੱਬਰ ਨੇ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ ਸੀ।
ਬਸਤੀ ਸ਼ੇਖ ਦੇ ਰਹਿਣ ਵਾਲੇ ਪੰਕਜ ਲੂਥਰ ਨੇ ਦਾਅਵਾ ਕੀਤਾ ਕਿ ਸਾਲ 2016 'ਚ ਵਿਕਰਾਂਤ ਸ਼ੂਰ ਦੀ ਮਖਦੂਮਪੁਰਾ ਸਥਿਤ ਅਪਾਰਟਮੈਂਟ 'ਚ ਸ਼ੱਕੀ ਹਾਲਾਤ 'ਚ ਮੌਤ ਹੋ ਗਈ ਸੀ। ਉਸ ਦੀ ਮੌਤ ਨਸ਼ੇ ਦੀ ਓਵਰਡੋਜ਼ ਕਾਰਨ ਹੋਈ ਸੀ ਨਾ ਕਿ ਸਲਫਾਸ ਨਿਗਲਣ ਕਾਰਨ। ਉਨ੍ਹਾਂ ਦਾਅਵਾ ਕੀਤਾ ਕਿ ਸਾਲ 2016 'ਚ ਦਰਜ ਹੋਈ 118 ਐੱਫ. ਆਈ. ਆਰ. ਜਿਸ 'ਚ ਉਨ੍ਹਾਂ ਦੇ ਰਿਸ਼ਤੇਦਾਰੀ 'ਚ ਹੀ ਆਉਂਦੀ ਇਕ ਲੜਕੀ ਵੱਲੋਂ ਬਿਆਨ ਦਿੱਤੇ ਗਏ ਸਨ ਕਿ ਉਸ ਦਾ ਜੀਜਾ ਲੁਕੇਸ਼ ਬੱਬਰ ਉਸ ਦੇ ਨਾਲ ਸਾਲ 2012 ਤੋਂ ਸਬੰਧ ਬਣਾ ਰਿਹਾ ਸੀ ਤੇ ਉਸ ਦੇ ਕੋਲ ਉਸ ਦੀਆਂ ਅਸ਼ਲੀਲ ਤਸਵੀਰਾਂਵੀ ਸਨ, ਜਿਸ ਤੋਂ ਬਾਅਦ ਉਸ ਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ। ਉਨ੍ਹਾਂ ਦੇ ਪਿਤਾ ਵਿਕਰਾਂਤ ਸ਼ੂਰ ਪਰੇਸ਼ਾਨ ਰਹਿਣ ਲੱਗਾ, ਜਿਸ ਕਾਰਨ ਉਨ੍ਹਾਂ ਨੇ ਜ਼ਹਿਰੀਲਾ ਪਦਾਰਥ ਖਾ ਕੇ ਜਾਨ ਦੇ ਦਿੱਤੀ। '
ਪੰਕਜ ਲੂਥਰ ਨੇ ਦੋਸ਼ ਲਗਾਇਆ ਕਿ ਇਹ ਸਾਰਾ ਮਾਮਲਾ ਜਾਣਬੁੱਝ ਕੇ ਅਤੇ ਸ਼ਸ਼ੀ ਸ਼ਰਮਾ ਦੇ ਕਹਿਣ 'ਤੇ ਰਚਿਆ ਗਿਆ ਸੀ। ਵਿਕਰਾਂਤ ਸ਼ੂਰ ਦੀ ਮੌਤ ਤੋਂ ਬਾਅਦ ਸ਼ਸ਼ੀ ਸ਼ਰਮਾ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਥਾਣਾ ਨੰ. 4 ਦਾ ਘਿਰਾਓ ਕਰ ਦਿੱਤਾ ਅਤੇ ਪੁਲਸ 'ਤੇ ਆਪਣਾ ਦਬਾਅ ਪਾ ਕੇ ਖੁਦਕੁਸ਼ੀ ਲਈ ਮਜਬੂਰ ਕਰਨ ਤਹਿਤ ਐੱਫ. ਆਈ. ਆਰ. ਦਰਜ ਕਰਵਾ ਦਿੱਤੀ, ਜਿਸ 'ਚ 10 ਲੋਕਾਂ ਨੂੰ ਨਾਮਜ਼ਦ ਕੀਤਾ ਗਿਆ। ਉਨ੍ਹਾਂ ਦੇ ਮਾਮਾ ਅਸ਼ਵਨੀ, ਸਹਿਦੇਵ, ਰਾਣੋ ਸਹਿਦੇਵ, ਮੁਕੇਸ਼ ਸਹਿਦੇਵ, ਲਾਲੀ ਸਹਿਦੇਵ, ਦੀਪੂ ਸਹਿਦੇਵ, ਰਮੇਸ਼ ਬੱਬਰ, ਕਮਲੇਸ਼ ਬੱਬਰ, ਮੀਨਾ ਕੁਮਾਰੀ ਅਤੇ ਸੋਨੀਆ ਨੂੰ ਵੀ ਨਾਮਜ਼ਦ ਕੀਤਾ ਗਿਆ, ਇਹ ਮਾਮਲਾ ਪੈਸੇ ਹੜਪਣ ਲਈ ਰਚਿਆ ਗਿਆ ਸੀ। ਸੋਨੀਆ ਦਾ ਇਕ ਖਾਸ ਰਿਸ਼ਤੇਦਾਰ ਜੋ ਕਿ ਲਾਲ ਬਾਜ਼ਾਰ 'ਚ ਕੁੱਕੀ ਚਾਂਦੀ ਵਾਲਾ ਨਾਂ ਤੋਂ ਮਸ਼ਹੂਰ ਹੈ, ਵੀ ਇਸ ਦੇ ਪਿੱਛੇ ਸ਼ਾਮਲ ਸੀ।
ਉਨ੍ਹਾਂ ਕਿਹਾ ਕਿ ਅਸਲ 'ਚ ਉਨ੍ਹਾਂ ਦੇ ਪਠਾਨਕੋਟ ਰਹਿੰਦੇ ਰਿਸ਼ਤੇਦਾਰ ਲੁਕੇਸ਼ ਬੱਬਰ ਨੂੰ ਜਲੰਧਰ ਰਹਿੰਦੇ ਵਿਕਰਾਂਤ ਸ਼ੂਰ ਦੀ ਬੇਟੀ ਨੇ ਆਪਣੇ ਪਿਆਰ 'ਚ ਫਸਾਇਆ ਸੀ ਅਤੇ ਬਾਅਦ 'ਚ ਉਸ ਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ। ਉਸ ਸਮੇਂ ਉਨ੍ਹਾਂ ਨੇ ਵਿਕਰਾਂਤ ਸ਼ੂਰ ਦੀ ਬੇਟੀ ਦੇ ਅਕਾਊਂਟ 'ਚ 2 ਤੋਂ 5 ਲੱਖ ਰੁਪਏ ਤੱਕ ਬੈਂਕ 'ਚ ਟ੍ਰਾਂਜ਼ੈਕਸ਼ਨ ਰਾਹੀਂ ਦਿੱਤੇ ਸਨ। ਜਦੋਂ ਉਸ ਦੀ ਬਲੈਕਮੇਲਿੰਗ ਦੀ ਹੱਦ ਪਾਰ ਹੋ ਗਈ ਤਾਂ ਲੁਕੇਸ਼ ਬੱਬਰ ਨੇ ਖੁਦ ਨੂੰ ਗੋਲੀ ਮਾਰ ਕੇ ਜਾਨ ਦੇ ਦਿੱਤੀ। ਮੌਤ ਤੋਂ ਬਾਅਦ ਰਿਸ਼ਤੇ 'ਚ ਦਰਾਰ ਆਉਣ ਕਾਰਨ ਨਸ਼ੇ ਦੀ ਓਵਰਡੋਜ਼ ਕਾਰਨ ਵਿਕਰਾਂਤ ਸ਼ੂਰ ਦੀ ਮੌਤ ਹੋ ਗਈ।
ਉਨ੍ਹਾਂ ਦੱਸਿਆ ਕਿ ਕੇਸ ਦਰਜ ਹੋਣ ਤੋਂ ਬਾਅਦ 3 ਦਿਨ ਤੱਕ ਪੁਲਸ ਨੇ ਲਗਾਤਾਰ ਉਨ੍ਹਾਂ ਦੇ ਪਰਿਵਾਰ ਵਾਲਿਆਂ 'ਤੇ ਦਬਾਅ ਬਣਾਇਆ। ਹਾਲਾਂਕਿ ਉਸ ਸਮੇਂ ਪੁਲਸ ਨੂੰ ਮੌਕੇ 'ਤੇ ਕੋਈ ਸੁਸਾਈਡ ਨੋਟ ਨਹੀਂ ਮਿਲਿਆ। ਕਰੀਬ 1 ਹਫਤੇ ਬਾਅਦ ਵਿਕਰਾਂਤ ਸ਼ੂਰ ਦੀ ਮਾਂ ਦਰਸ਼ਨਾ ਰਾਣੀ ਨੇ 3 ਦਿਨ ਬਾਅਦ ਜਾ ਕੇ ਐੱਸ. ਐੱਚ. ਓ. ਨੂੰ ਬਿਨਾਂ ਸਾਈਨ ਕੀਤਾ ਤੇ ਬਿਨਾਂ ਤਰੀਕ ਪਾਏ ਇਕ ਕਾਗਜ਼ ਦਿੱਤਾ, ਜਿਸ ਨੂੰ ਸੁਸਾਈਡ ਨੋਟ ਦੱਸਿਆ ਜਾ ਰਿਹਾ ਸੀ। ਉਸ ਨੂੰ ਪੁਲਸ ਨੇ ਚੈੱਕ ਕਰਨ ਲਈ ਵੀ ਭੇਜ ਦਿੱਤਾ ਸੀ। ਉਨ੍ਹਾਂ ਦੱਸਿਆ ਕਿ ਇਸ ਕੇਸ ਨੂੰ ਬੜੀ ਸੂਝਬੂਝ ਨਾਲ ਪਲਾਨ ਕਰ ਕੇ ਉਨ੍ਹਾਂ ਨੂੰ ਫਸਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਕੇਸ 'ਚ ਇਕ ਸੋਨੀਆ ਨਾਮਕ ਪੱਤਰਕਾਰ ਦਾ ਵੀ ਨਾਂ ਆਇਆ ਸੀ ਪਰ ਅਸਲ 'ਚ ਸੋਨੀਆ ਨਾਮਕ ਪੱਤਰਕਾਰ ਕੋਈ ਹੈ ਹੀ ਨਹੀਂ। ਉਨ੍ਹਾਂ ਦੱਸਿਆ ਕਿ ਲਾਲ ਬਾਜ਼ਾਰ 'ਚ ਕੁੱਕੀ ਚਾਂਦੀ ਵਾਲਾ ਨਾਮਕ ਵਿਅਕਤੀ ਨੇ ਆਪਣੀ ਨੂੰਹ ਨੂੰ ਘਰੋਂ ਕੱਢ ਦਿੱਤਾ ਸੀ। ਉਸ ਤੋਂ ਤਲਾਕ ਕਰਵਾਉਣ ਦੇ ਚੱਕਰ 'ਚ ਨਿਸ਼ਾ ਕਰਵਲ ਪਤਨੀ ਵਿਨੋਦ ਕਰਵਲ ਵਾਸੀ ਮਾਡਲ ਹਾਊਸ ਨੂੰ ਪੈਸੇ ਦੇ ਕੇ ਉਸ ਦਾ ਨਾਂ ਪੁਆਇਆ ਸੀ ਜੋ ਕਿ ਨਿਸ਼ਾ ਹੈ। ਉਸ ਨੂੰ ਸੋਨੀਆ ਦਾ ਨਾਂ ਦੇ ਦਿੱਤਾ ਗਿਆ ਪਰ ਸੋਨੀਆ ਨਾਂ ਦਾ ਕੋਈ ਪੱਤਰਕਾਰ ਨਹੀਂ ਹੈ। ਉਨ੍ਹਾਂ ਨੇ ਸ਼ਸ਼ੀ ਅਤੇ ਨਿਸ਼ਾ ਕਰਵਲ ਦੇ ਸਹੁਰੇ ਕੁੱਕੀ 'ਤੇ ਦੋਸ਼ ਲਗਾਇਆ ਕਿ ਨਿਸ਼ਾ ਵਾਸੀ ਬਸਤੀ ਸ਼ੇਖ ਕੋਲੋਂ 5 ਲੱਖ ਦੇ ਕੇ ਤਲਾਕ ਨਾ ਮਿਲਣ 'ਤੇ ਉਨ੍ਹਾਂ ਪੈਸਿਆਂ ਨੂੰ ਵਿਕਰਾਂਤ ਸ਼ੂਰ ਦੀ ਮਾਂ ਮੋਤੀਆ ਅਤੇ ਸ਼ਸ਼ੀ ਨੂੰ ਦੇ ਕੇ ਨਿਸ਼ਾ ਨੂੰ ਝੂਠਾ ਫਸਾ ਦਿੱਤਾ, ਜੋ ਕਿ ਹੁਣ ਇਨਸਾਫ ਲਈ 3 ਸਾਲਾਂ ਤੋਂ ਕੋਰਟ 'ਚ ਧੱਕੇ ਖਾ ਰਹੀ ਹੈ।
ਉਨ੍ਹਾਂ ਦੱਸਿਆ ਕਿ ਵਿਕਰਾਂਤ ਸ਼ੂਰ ਦੀ ਮੌਤ ਤੋਂ ਬਾਅਦ ਪੋਸਟਮਾਰਟਮ ਰਿਪੋਰਟ 'ਚ ਇਹ ਗੱਲ ਸਾਹਮਣੇ ਆਈ ਸੀ ਕਿ ਉਸ ਦੇ ਸਰੀਰ 'ਚ ਕਿਸੇ ਤਰ੍ਹਾਂ ਦੇ ਕੀਟਾਣੂ ਸਨ ਨਾ ਕਿ ਕੋਈ ਜ਼ਹਿਰੀਲਾ ਪਦਾਰਥ ਨਿਗਲਣ ਕਾਰਨ ਉਸ ਦੀ ਮੌਤ ਹੋਈ ਸੀ। ਉਥੇ ਇਸ ਮਾਮਲੇ ਨੂੰ ਰਫਾ-ਦਫਾ ਕਰਨ ਲਈ ਸ਼ਸ਼ੀ ਸ਼ਰਮਾ ਨੇ ਉਨ੍ਹਾਂ ਕੋਲੋਂ ਲੱਖਾਂ ਰੁਪਇਆਂ ਦੀ ਡਿਮਾਂਡ ਕੀਤੀ ਸੀ। ਇਸ ਨੇ ਇਸ ਕੇਸ 'ਚ ਝੂਠੇ ਤਰੀਕੇ ਨਾਲ ਫਸਾ ਕੇ ਕਰੀਬ 6 ਪਰਿਵਾਰਾਂ ਦੀ ਜ਼ਿੰਦਗੀ ਖਤਮ ਕਰ ਦਿੱਤੀ ਅਤੇ ਲੁਕੇਸ਼ ਬੱਬਰ ਨੂੰ ਪਰੇਸ਼ਾਨ ਕਰਕੇ ਮਾਰਨ ਵਾਲਾ ਕਾਤਲ ਵੀ ਸ਼ਸ਼ੀ ਸ਼ਰਮਾ ਹੀ ਹੈ।
'ਸਿੱਟ' ਨੇ ਲਏ ਮੁਤਵਾਜ਼ੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਦੇ ਬਿਆਨ
NEXT STORY