ਜਲੰਧਰ (ਪੁਨੀਤ)–ਪੰਜਾਬ ਨੂੰ ਦਿੱਲੀ ਨਾਲ ਜੋੜਨ ਵਾਲੀ ਸ਼ਾਨ-ਏ-ਪੰਜਾਬ ਸਮੇਤ ਕਈ ਅਹਿਮ ਟਰੇਨਾਂ ਦਾ ਸੰਚਾਲਨ ਰੱਦ ਚੱਲ ਰਿਹਾ ਹੈ, ਜਦਕਿ ਸ਼ਤਾਬਦੀ ਸਮੇਤ ਕਈ ਟਰੇਨਾਂ ਦਾ ਸੰਚਾਲਨ ਪ੍ਰਭਾਵਿਤ ਹੋ ਰਿਹਾ ਹੈ ਅਤੇ ਉਕਤ ਟਰੇਨਾਂ ਨੂੰ ਲੁਧਿਆਣਾ ਤੋਂ ਵਾਪਸ ਭੇਜਿਆ ਜਾ ਰਿਹਾ ਹੈ। 50 ਤੋਂ ਵੱਧ ਅਹਿਮ ਰੇਲ ਗੱਡੀਆਂ ਦੇ ਪ੍ਰਭਾਵਿਤ ਹੋਣ ਕਾਰਨ ਲੁਧਿਆਣਾ ਤੋਂ ਅੰਮ੍ਰਿਤਸਰ ਜਾਣ ਵਾਲੇ ਯਾਤਰੀਆਂ ਨੂੰ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰ 8 ਜਨਵਰੀ ਤੋਂ ਬਾਅਦ ਇਨ੍ਹਾਂ ਮੁਸ਼ਕਿਲਾਂ ਤੋਂ ਕਾਫ਼ੀ ਹੱਦ ਤੱਕ ਰਾਹਤ ਮਿਲੇਗੀ।
ਜਾਣਕਾਰੀ ਅਨੁਸਾਰ ਰੇਲਵੇ ਵੱਲੋਂ ਲੁਧਿਆਣਾ ਨੇੜੇ ਲਾਡੋਵਾਲ ਟ੍ਰੈਕ ’ਤੇ ਮੁਰੰਮਤ ਦਾ ਕੰਮ ਚੱਲ ਰਿਹਾ ਹੈ, ਜਿਸ ਕਾਰਨ ਆਉਣ ਵਾਲੇ ਕੁਝ ਦਿਨਾਂ ਤੱਕ ਵੱਖ-ਵੱਖ ਰੇਲ ਗੱਡੀਆਂ ਪ੍ਰਭਾਵਿਤ ਹੋਣ ਵਾਲੀਆਂ ਹਨ। ਇਸ ਕ੍ਰਮ ਵਿਚ, 12029-12030 ਸਵਰਨ ਸ਼ਤਾਬਦੀ, 12031-12032 ਅੰਮ੍ਰਿਤਸਰ ਸ਼ਤਾਬਦੀ 8 ਜਨਵਰੀ ਤੋਂ ਬਾਅਦ ਜਲੰਧਰ ਅਤੇ ਅੰਮ੍ਰਿਤਸਰ ਲਈ ਆਪਣਾ ਸੰਚਾਲਨ ਸ਼ੁਰੂ ਕਰੇਗੀ।
ਇਹ ਵੀ ਪੜ੍ਹੋ- 2 ਸਾਲ ਪਹਿਲਾਂ ਚਾਵਾਂ ਨਾਲ ਤੋਰੀ ਸੀ ਧੀ ਦੀ ਡੋਲੀ, ਹੁਣ ਇਸ ਹਾਲ 'ਚ ਵੇਖ ਪਰਿਵਾਰ ਦੇ ਉੱਡੇ ਹੋਸ਼
ਇਸ ਦੇ ਨਾਲ ਹੀ ਸ਼ਾਨ-ਏ-ਪੰਜਾਬ 12497-12498 ਦਾ ਸੰਚਾਲਨ ਵੀ 9 ਜਨਵਰੀ ਤੋਂ ਸ਼ੁਰੂ ਹੋਵੇਗਾ, ਜਿਸ ਨਾਲ ਯਾਤਰੀਆਂ ਨੂੰ ਰਾਹਤ ਮਿਲੇਗੀ। ਰੇਲਵੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਪਰੋਕਤ ਜਾਣਕਾਰੀ ਸਮਾਂ ਸਾਰਣੀ ਅਨੁਸਾਰ ਹੈ, ਪਰ ਆਖਰੀ ਸਮੇਂ ’ਤੇ ਵੀ ਬਦਲਾਅ ਹੋ ਸਕਦਾ ਹੈ, ਇਸ ਲਈ ਰੇਲਵੇ ਯਾਤਰੀਆਂ ਨੂੰ ਆਪਣੇ ਘਰੋਂ ਨਿਕਲਣ ਤੋਂ ਪਹਿਲਾਂ ਰੇਲ ਗੱਡੀਆਂ ਬਾਰੇ ਜਾਣਕਾਰੀ ਲੈਣੀ ਚਾਹੀਦੀ ਹੈ ਤਾਂ ਜੋ ਉਨ੍ਹਾਂ ਨੂੰ ਕੋਈ ਮੁਸ਼ਕਲ ਪੇਸ਼ ਨਾ ਆਵੇ।
ਰੇਲ ਗੱਡੀਆਂ ਦੀ ਦੇਰੀ ਦੀ ਗੱਲ ਕਰੀਏ ਤਾਂ ਦੇਰ ਰਾਤ ਦੇ ਅਪਡੇਟ ਅਨੁਸਾਰ, 19416 ਸਾਬਰਮਤੀ ਐਕਸਪ੍ਰੈੱਸ 9 ਵਜੇ ਤੋਂ ਬਾਅਦ ਸਿਟੀ ਸਟੇਸ਼ਨ ’ਤੇ ਪਹੁੰਚੀ, ਜੋ ਆਪਣੇ ਨਿਰਧਾਰਤ ਸਮੇਂ ਤੋਂ 7 ਵਜੇ ਦੇ ਸਮੇਂ ਤੋਂ 2 ਘੰਟੇ ਦੇਰੀ ਨਾਲ ਪਹੁੰਚੀ, ਜਦਕਿ 12716 ਸੱਚਖੰਡ ਐਕਸਪ੍ਰੈੱਸ ਸਵੇਰੇ 6.35 ਤੋਂ 15 ਘੰਟੇ ਦੀ ਦੇਰੀ ਨਾਲ ਚੱਲ ਰਹੀ ਸੀ। ਇਸ ਤੋਂ ਇਲਾਵਾ ਜੰਮੂ ਮੇਲ ਸਮੇਤ ਕਈ ਹੋਰ ਟ੍ਰੇਨਾਂ ਵੀ ਸਮੇਂ ਤੋਂ ਪੱਛੜ ਕੇ ਚੱਲ ਰਹੀਆਂ ਸਨ।
ਇਹ ਵੀ ਪੜ੍ਹੋ- ਪੰਜਾਬ 'ਚ ਪੁਲਸ ਨੇ ਕਰ 'ਤਾ ਵੱਡਾ ਐਨਕਾਊਂਟਰ, ਤਾੜ-ਤਾੜ ਚੱਲੀਆਂ ਗੋਲ਼ੀਆਂ ਨਾਲ ਕੰਬਿਆ ਇਲਾਕਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਕੜਾਕੇ ਦੀ ਠੰਡ 'ਚ 50 ਫੁੱਟ ਉੱਚੇ ਟਾਵਰ 'ਤੇ ਚੜ੍ਹਿਆ ਸ਼ਖ਼ਸ, ਡਿਮਾਂਡ ਸੁਣ ਪ੍ਰਸ਼ਾਸਨ ਨੂੰ ਪਈਆਂ ਭਾਜੜਾਂ
NEXT STORY