ਸ੍ਰੀ ਅਨੰਦਪੁਰ ਸਾਹਿਬ (ਦਲਜੀਤ ਸਿੰਘ)-ਸ੍ਰੀ ਅਨੰਦਪੁਰ ਸਾਹਿਬ ਦੇ ਪਿੰਡ ਕਾਹੀਵਾਲ ਦੀ ਪਿੰਡ ਲਖੇੜ ਵਿਖੇ ਵਿਆਹੀ ਇਕ ਕੁੜੀ ਦੀ ਸ਼ੱਕੀ ਹਾਲਾਤ 'ਚ ਮੌਤ ਹੋ ਗਈ। ਕੁੜੀ ਦੇ ਪਿਤਾ ਕੁਲਦੀਪ ਚੰਦ ਨੇ ਰੋਂਦਿਆਂ ਦੱਸਿਆ ਕਿ ਉਨ੍ਹਾਂ ਦੀ ਕੁੜੀ ਦੋ ਸਾਲ ਪਹਿਲਾਂ ਲਖੇੜ ਪਿੰਡ ਵਿਆਹੀ ਸੀ ਪਰ ਦੋ ਦਿਨ ਪਹਿਲਾਂ ਉਸ ਨੂੰ ਉਸ ਦੇ ਸਹੁਰੇ ਪਰਿਵਾਰ ਵੱਲੋਂ ਕਥਿਤ ਤੌਰ ’ਤੇ ਮਾਰ ਦਿੱਤਾ ਗਿਆ।
ਉਨ੍ਹਾਂ ਦੋਸ਼ ਲਗਾਇਆ ਕਿ ਸਹੁਰੇ ਪਰਿਵਾਰ ਵੱਲੋਂ ਦਾਜ ਦੇ ਲਾਲਚ ਵਿਚ ਉਸ ਨੂੰ ਪਿਛਲੇ ਕਾਫ਼ੀ ਸਮੇਂ ਤੋਂ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ। ਕੁੜੀ ਦਾ ਪਤੀ ਫ਼ੌਜ ਵਿਚ ਨੌਕਰੀ ਕਰਦਾ ਸੀ, ਜੋ ਉਸ ਸਮੇਂ ਘਰ ਵਿਚ ਨਹੀਂ ਸੀ। ਉਨ੍ਹਾਂ ਕਿਹਾ ਸਾਨੂੰ ਸਹੁਰੇ ਪਰਿਵਾਰ ਨੇ ਦੱਸਿਆ ਕਿ ਕੁੜੀ ਨੇ ਫਾਹਾ ਲੈ ਕੇ ਖ਼ੁਦਕੁਸ਼ੀ ਕੀਤੀ ਹੈ ਪਰ ਇਸ ਵਿਚ ਕੋਈ ਸੱਚਾਈ ਨਹੀਂ ਸਗੋਂ ਉਨ੍ਹਾਂ ਸਾਡੀ ਕੁੜੀ ਨਾਲ ਕਥਿਤ ਤੌਰ ’ਤੇ ਕੁੱਟਮਾਰ ਕਰਕੇ ਉਸਨੂੰ ਮਾਰ ਮੁਕਾਇਆ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਪੁਲਸ ਨੇ ਕਰ 'ਤਾ ਵੱਡਾ ਐਨਕਾਊਂਟਰ, ਤਾੜ-ਤਾੜ ਚੱਲੀਆਂ ਗੋਲ਼ੀਆਂ ਨਾਲ ਕੰਬਿਆ ਇਲਾਕਾ
ਬੀਤੇ ਦਿਨ ਸਮੁੱਚੇ ਪਿੰਡ ਵਾਸੀ ਪੋਸਟਮਾਰਟਮ ਲਈ ਸਥਾਨਕ ਸਿਵਲ ਹਸਪਤਾਲ ਵਿਖੇ ਪਹੁੰਚੇ ਹੋਏ ਸਨ। ਕੁੜੀ ਦੇ ਪਿਤਾ ਨੇ ਪੁਲਸ ਕੋਲ ਇਨਸਾਫ਼ ਦੀ ਗੁਹਾਰ ਲਗਾਈ ਹੈ। ਇਸ ਮੌਕੇ ਜੋਗਿੰਦਰ ਸਿੰਘ ਚੌਹਾਨ ਪ੍ਰਧਾਨ ਕਿਸਾਨ ਮੋਰਚਾ, ਲੇਖ ਰਾਮ, ਰਾਮ ਪਾਲ, ਸੁੱਚਾ ਸਿੰਘ, ਹਰਵਿੰਦਰ ਸਿੰਘ, ਚੰਨਣ ਸਿੰਘ, ਵਿਜੇ ਕੁਮਾਰ, ਕਮਲ ਚੰਦ ਸਮੇਤ ਵੱਡੀ ਗਿਣਤੀ ਵਿਚ ਪਿੰਡ ਵਾਸੀ ਹਾਜ਼ਰ ਸਨ।
ਇਹ ਵੀ ਪੜ੍ਹੋ- ਜਲੰਧਰ 'ਚ 'ਆਪ' ਲਈ ਮੇਅਰ ਬਣਾਉਣਾ ਹੋਵੇਗਾ ਮੁਸ਼ਕਿਲ, ਜਾਣੋ ਕਿੱਥੇ ਫਸ ਸਕਦੈ ਪੇਚ
ਮੈਂ ਹਮੇਸ਼ਾ ਸੱਚ ਦੇ ਨਾਲ ਹਾਂ : ਪਤੀ ਸੋਹਣ ਸਿੰਘ
ਪੋਸਟਮਾਰਟਮ ਕਰਾਉਣ ਮੌਕੇ ਪੁੱਜੇ ਕੁੜੀ ਦੇ ਪਤੀ ਸੋਹਣ ਸਿੰਘ ਨੇ ਕਿਹਾ ਕਿ ਮੈਂ ਛੁੱਟੀ ਆ ਰਿਹਾ ਸੀ ਕਿ ਮੈਨੂੰ ਮੇਰੀ ਪਤਨੀ ਦਾ ਫੋਨ ਆਇਆ ਕਿ ਮੇਰੀ ਜਠਾਨੀ ਨੇ ਮੈਨੂੰ ਕੁੱਟਿਆ ਹੈ ਪਰ ਉਸ ਤੋਂ ਦੋ ਕੁਝ ਘੰਟੇ ਬਾਅਦ ਹੀ ਮੈਨੂੰ ਫੋਨ ਆਇਆ ਕਿ ਮੇਰੀ ਪਤਨੀ ਹੁਣ ਇਸ ਸੰਸਾਰ ਵਿਚ ਨਹੀਂ ਰਹੀ। ਉਨ੍ਹਾਂ ਕਿਹਾ ਘਰ ਵਿਚ ਥੋੜ੍ਹੀ ਬਹੁਤ ਨੋਕ ਝੋਕ ਹੁੰਦੀ ਰਹਿੰਦੀ ਹੈ ਪਰ ਇਹ ਭਾਣਾ ਵਾਪਰ ਜਾਵੇਗਾ, ਇਸ ਬਾਰੇ ਕਦੇ ਸੋਚਿਆ ਵੀ ਨਹੀਂ ਸੀ। ਉਨ੍ਹਾਂ ਕਿਹਾ ਮੈਂ ਹਮੇਸ਼ਾ ਸੱਚ ਦੇ ਨਾਲ ਰਹਿੰਦਾ ਹਾਂ ਅਤੇ ਸਾਰੀ ਸੱਚਾਈ ਸਾਹਮਣੇ ਆਉਣੀ ਚਾਹੀਦੀ ਹੈ।
ਪੁਲਸ ਨੇ ਜੇਠ-ਜੇਠਾਨੀ ਨੂੰ ਕੀਤਾ ਗ੍ਰਿਫ਼ਤਾਰ
ਇਸ ਸਬੰਧੀ ਥਾਣਾ ਮੁਖੀ ਦਾਨਿਸ਼ਵੀਰ ਸਿੰਘ ਨਾਲ ਗੱਲ ਕਰਨ ‘ਤੇ ਉਨ੍ਹਾਂ ਦੱਸਿਆ ਕਿ ਇਸ ਮਾਮਲੇ ਸਬੰਧੀ ਪਰਚਾ ਦਰਜ ਕਰਕੇ ਮ੍ਰਿਤਕ ਕੁੜੀ ਦੇ ਜੇਠ ਪਵਨ ਕੁਮਾਰ ਅਤੇ ਜੇਠਾਨੀ ਜਿੰਦਰ ਕੌਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ ਅਤੇ ਇਸ ਦੀ ਰਿਪੋਰਟ ਤੋਂ ਬਾਅਦ ਅਗਲੇਰੀ ਬਣਦੀ ਕਨੂੰਨੀ ਕਾਰਵਾਈ ਅਮਲ ਵਿਚ ਲਿਆਉਂਦੀ ਜਾਵੇਗੀ।
ਇਹ ਵੀ ਪੜ੍ਹੋ- ਗੁਜਰਾਤ ਪੁਲਸ ਵੱਲੋਂ ਕਪੂਰਥਲਾ ’ਚ ਛਾਪੇਮਾਰੀ, ਜਾਣੋ ਪੂਰਾ ਮਾਮਲਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਗੁਜਰਾਤ ਪੁਲਸ ਵੱਲੋਂ ਕਪੂਰਥਲਾ ’ਚ ਛਾਪੇਮਾਰੀ, ਜਾਣੋ ਪੂਰਾ ਮਾਮਲਾ
NEXT STORY