ਰੂਪਨਗਰ (ਸੱਜਣ ਸੈਣੀ)- ਰੂਪਨਗਰ ਤੋਂ ਉਨ੍ਹਾਂ ਕੋਰੋਨਾ ਮਰੀਜ਼ਾਂ ਦੇ ਲਈ ਰਾਹਤ ਭਰੀ ਖਬਰ ਹੈ, ਜਿਨ੍ਹਾਂ ਦੇ ਪਰਿਵਾਰਾਂ ਦੀਆਂ ਮੁਖੀ ਮਹਿਲਾਵਾਂ ਕੋਰੋਨਾ ਦੀ ਚਪੇਲ ਵਿਚ ਹਨ ਅਤੇ ਉਨ੍ਹਾਂ ਪਰਿਵਾਰਾਂ ਨੂੰ ਖਾਣਾ ਬਣਾਉਣ ਜਾਂ ਲਿਆਉਣ ਦੀ ਦਿੱਕਤ ਆ ਰਹੀ ਹੈ। ਅਜਿਹੇ ਲੋੜਵੰਦ ਪਰਿਵਾਰਾਂ ਦੇ ਲਈ ਸ਼੍ਰੋਮਣੀ ਅਕਾਲੀ ਦਲ ਵੱਲੋਂ ਘਰ-ਘਰ ਲੰਗਰ ਸੇਵਾ ਸ਼ੁਰੂ ਕੀਤੀ ਗਈ ਹੈ। ਇਸ ਮੁਹਿੰਮ ਦੀ ਸ਼ੁਰੂਆਤ ਖ਼ੁਦ ਅਕਾਲੀ ਦਲ ਦੇ ਸੀਨੀਅਰ ਲੀਡਰ ਡਾ. ਦਲਜੀਤ ਸਿੰਘ ਚੀਮਾ ਵੱਲੋਂ ਕੀਤੀ ਗਈ। ਇਸ ਘਰ-ਘਰ ਲੰਗਰ ਸੇਵਾ ਦੇ ਤਹਿਤ ਅਕਾਲੀ ਦਲ ਦੇ ਵਰਕਰ ਅਤੇ ਸਾਬਕਾ ਕੌਂਸਲਰ ਖ਼ੁਦ ਆਪਣੇ ਹੱਥੀਂ ਲੰਗਰ ਤਿਆਰ ਕਰਕੇ ਕੋਰੋਨਾ ਪੀੜਤ ਮਰੀਜ਼ਾਂ ਦੇ ਘਰ ਤਿੰਨ ਟਾਈਮ ਖਾਣਾ ਪਹੁੰਚਾਉਣ ਦੀ ਡਿਊਟੀ ਨਿਭਾਅ ਰਹੇ ਹਨ।
ਇਹ ਵੀ ਪੜ੍ਹੋ : ਅੰਮ੍ਰਿਤਸਰ ਦੇ ਡੀ. ਸੀ. ਵੱਲੋਂ ਦੁਕਾਨਾਂ ਖੋਲ੍ਹਣ ਸਬੰਧੀ ਨਵੀਆਂ ਗਾਈਡਲਾਈਨਜ਼ ਜਾਰੀ, ਇੰਝ ਖੁੱਲ੍ਹਣਗੀਆਂ ਸਾਰੀਆਂ ਦੁਕਾਨਾਂ
ਜ਼ਿਕਰਯੋਗ ਹੈ ਕਿ ਅਕਾਲੀ ਦਲ ਵੱਲੋਂ ਸ਼ੁਰੂ ਕੀਤੀ ਗਈ ਮੁਹਿੰਮ ਉਨ੍ਹਾਂ ਕੋਰੋਨਾ ਪੀੜਤ ਪਰਿਵਾਰਾਂ ਲਈ ਵਰਦਾਨ ਸਾਬਤ ਹੋ ਰਹੀ ਹੈ, ਜਿਨ੍ਹਾਂ ਪਰਿਵਾਰਾਂ ਦੇ ਵਿੱਚ ਘਰ ਦੀਆਂ ਮਹਿਲਾ ਮੁਖੀ ਕੋਰੋਨਾ ਪਾਜ਼ੇਟਿਵ ਆ ਚੁੱਕੀਆਂ ਨੇ ਅਤੇ ਬਾਕੀ ਪਰਿਵਾਰਕ ਮੈਂਬਰਾਂ ਨੂੰ ਵੀ ਇਕਾਂਤਵਾਸ ਕੀਤਾ ਗਿਆ ਹੈ। ਜਿਸ ਕਰਕੇ ਘਰਾਂ ਦੇ ਵਿੱਚ ਖਾਣਾ ਬਣਾਉਣ ਦੀ ਦਿੱਕਤ ਆ ਰਹੀ ਹੈ। ਅਜਿਹੇ ਵਿੱਚ ਅਕਾਲੀ ਦਲ ਵੱਲੋਂ ਘਰ-ਘਰ ਲੰਗਰ ਸੇਵਾ ਦੇ ਤਹਿਤ ਨਾ ਸਿਰਫ਼ ਕੋਰੋਨਾ ਪੀੜਤ ਮਰੀਜ਼ਾਂ ਲਈ ਹੀ ਨਹੀਂ ਸਗੋਂ ਉਨ੍ਹਾਂ ਦੇ ਪਰਿਵਾਰਾਂ ਲਈ ਵੀ ਤਿੰਨ ਸਮੇਂ ਦਾ ਲੰਗਰ ਮੁਹੱਈਆ ਕਰਵਾਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ : ਵਿਧਾਇਕ ਚੀਮਾ ਦਾ ਪੀ. ਏ. ਤੇ ਉਸ ਦਾ ਪਰਿਵਾਰ ਆਇਆ ਕੋਰੋਨਾ ਦੀ ਚਪੇਟ 'ਚ, ਖ਼ੁਦ ਵੀ ਹੋਏ ਇਕਾਂਤਵਾਸ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?
ਖ਼ਤਰਨਾਕ ਗੈਂਗਸਟਰ ਗੈਵੀ ਦੇ ਮਡਿਊਲ ਦਾ ਪਰਦਾਫਾਸ਼, ਪੰਜ ਸਾਥੀ ਹਥਿਆਰਾਂ ਸਣੇ ਗ੍ਰਿਫ਼ਤਾਰ
NEXT STORY