ਲੁਧਿਆਣਾ/ਅੰਮ੍ਰਿਤਸਰ (ਮੁੱਲਾਂਪੁਰੀ): ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਾਲਾਨਾ ਇਜਲਾਸ 27 ਨਵੰਬਰ ਨੂੰ ਹੋਣ ਦਾ ਐਲਾਨ ਹੋ ਗਿਆ ਹੈ। ਇਸ ਵਾਰ ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਦਾ ਤਾਜ ਕਿਸੇ ਦਲਿਤ ਮੈਂਬਰ ਦੇ ਸਿਰ ਸਜਣ ਦੇ ਆਸਾਰ ਹਨ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦਾ ਭਾਜਪਾ ਨਾਲੋਂ ਨਾਤਾ ਟੁੱਟ ਜਾਣ 'ਤੇ ਹੁਣ ਅਕਾਲੀ ਦਲ ਦਲਿਤ ਭਾਈਚਾਰੇ ਨੂੰ ਆਪਣੇ ਨਾਲ ਲਗਾਉਣ ਲਈ ਦਲਿਤ ਪੱਤਾ ਖੇਡ ਸਕਦਾ ਹੈ।
ਇਹ ਵੀ ਪੜ੍ਹੋ: ਇਟਲੀ 'ਚ ਪੰਜਾਬੀ ਸਿੱਖ ਨੇ ਖ਼ਰੀਦਿਆ ਸੋਨੀਆ ਗਾਂਧੀ ਦਾ ਜੱਦੀ ਘਰ
ਇਸ ਲਈ ਧਾਰਮਿਕ ਤੇ ਸਿਆਸੀ ਹਲਕਿਆਂ 'ਚ ਹੁਣ ਤੋਂ ਚਰਚਾ ਸ਼ੁਰੂ ਹੋ ਗਈ ਹੈ ਕਿ ਜੇਕਰ ਐਤਕੀ ਸੁਖਬੀਰ ਦੇ ਲਿਫ਼ਾਫ਼ੇ 'ਚੋਂ ਕਿਸੇ ਦਾ ਨਾਂ ਨਿਕਲੇਗਾ, ਉਹ ਦਲਿਤ ਭਾਈਚਾਰੇ ਨਾਲ ਸਬੰਧਤ ਮੈਂਬਰ ਹੋਵੇਗਾ। ਜੇਕਰ ਅਕਾਲੀ ਦਲ ਨੇ ਕਿਸੇ ਦਲਿਤ ਦੇ ਕਲਗੀ ਲਗਾਉਣੀ ਚਾਹੀ ਤਾਂ ਸੰਤ ਬਲਵੀਰ ਸਿੰਘ ਘੁੰਮਣ, ਸ਼ਿੰਗਾਰਾ ਸਿੰਘ, ਕੇਵਲ ਸਿੰਘ ਬਾਦਲ, ਬਾਬਾ ਬੂਟਾ ਸਿੰਘ, ਹਰਪਾਲ ਸਿੰਘ ਜੱਲ੍ਹਾ ਤੋਂ ਇਲਾਵਾ ਹੋਰ ਦਰਜਨਾਂ ਮੈਂਬਰ ਮੌਜੂਦ ਹਨ। ਇਥੇ ਦੱਸਣਾ ਉਚਿਤ ਹੋਵੇਗਾ ਕਿ ਅਕਾਲੀ ਦਲ ਦੀ ਭਾਈਵਾਲ ਭਾਜਪਾ ਪਿਛਲੇ 10 ਸਾਲਾਂ ਤੋਂ ਦਲਿਤ ਵੀਰਾਂ ਨੂੰ ਮਾਣ ਤੇ ਸਨਮਾਨ ਦਿੰਦੀ ਆ ਰਹੀ ਹੈ ਜਿਵੇਂ ਕਿ ਵਿਜੇ ਸਾਂਪਲਾ ਨੂੰ ਭਾਜਪਾ ਦਾ ਸੂਬਾ ਪ੍ਰਧਾਨ ਤੇ ਫਿਰ ਵਜ਼ੀਰੀ ਦਿੱਤੀ। ਉਸ ਤੋਂ ਬਾਅਦ ਸੋਮ ਪ੍ਰਕਾਸ਼ ਨੂੰ ਐੱਮ. ਪੀ. ਬਣਾ ਕੇ, ਹੁਣ ਵਜ਼ੀਰ ਬਣਾਇਆ ਹੋਇਆ ਹੈ। ਭਾਜਪਾ ਨੂੰ ਸਮਝ ਆ ਚੁੱਕੀ ਹੈ ਕਿ 32 ਫੀਸਦੀ ਦਲਿਤ ਵੋਟਰ ਜਿੱਤ ਹਾਰ ਦੀ ਤਾਕਤ ਰੱਖਦੇ ਹਨ। ਸ਼ਾਇਦ ਇਸੇ ਕਰ ਕੇ ਹੁਣ ਸ਼੍ਰੋ. ਅਕਾਲੀ ਦਲ ਦੇ ਹਲਕਿਆਂ ਵਿਚ ਇਸ ਵਾਰ ਕਿਸੇ ਦਲਿਤ ਵੀਰ ਮੈਂਬਰ ਨੂੰ ਸ਼੍ਰੋ. ਕਮੇਟੀ ਦਾ ਤਾਜ ਮਿਲਣ ਦੀ ਚਰਚਾ ਛਿੜ ਚੁੱਕੀ ਹੈ। ਇਸ ਕਾਰਵਾਈ 'ਤੇ ਧਾਰਮਿਕ ਹਲਕਿਆਂ ਨੇ ਕਿਹਾ ਕਿ ਪਿਛਲੇ ਸਾਲ ਵੀ ਦਲਿਤ ਵੀਰ ਦੇ ਪ੍ਰਧਾਨ ਬਣਾਉਣ ਦੀ ਗੱਲ ਚੱਲੀ ਸੀ ਪਰ ਇਸ ਵਾਰ ਪੱਕੇ ਆਸਾਰ ਹਨ। ਜੇਕਰ ਇਸ ਵਾਰ ਅਕਾਲੀ ਦਲ ਖੁੰਝ ਗਿਆ ਤਾਂ ਅਗਲੇ ਵਰ੍ਹੇ ਚੋਣਾਂ ਹੋਣ ਕਰ ਕੇ ਦਲਿਤਾਂ ਵਿਚ ਜਾਣ ਲਈ ਕਿਹੜੀਆਂ ਵੱਡੀਆਂ ਪ੍ਰਾਪਤੀਆਂ ਲੈ ਕੇ ਜਾਵੇਗਾ। ਇਸ ਲਈ ਦਲਿਤ ਵੀਰ ਦੇ ਸਿਰ ਪ੍ਰਧਾਨਗੀ ਦਾ ਤਾਜ ਸਜ ਸਕਦਾ ਹੈ। ਬਾਕੀ ਮਾਝੇ ਤੇ ਅੰਮ੍ਰਿਤਸਰ ਅਜੇ ਤੱਕ ਸ਼੍ਰੋ. ਕਮੇਟੀ ਦੀ ਪ੍ਰਧਾਨਗੀ ਲਈ ਸੁੱਚੇ ਮੂੰਹ ਬੈਠੇ ਹਨ। ਲਗਦਾ ਮਾਝੇ ਵਿਚੋਂ ਵੀ ਕਿਸੇ ਦਲਿਤ ਵੀਰ ਦਾ ਨੰਬਰ ਲੱਗ ਸਕਦਾ ਹੈ। ਬਾਕੀ ਦੇਖਦੇ ਹਾਂ ਕਿ ਇਹ ਪ੍ਰਧਾਨ ਲਿਫਾਫੇ 'ਚੋਂ ਨਿਕਲਦਾ ਹੈ ਜਾਂ ਫਿਰ ਮੈਂਬਰ ਚੁਣਦੇ ਹਨ।
ਇਹ ਵੀ ਪੜ੍ਹੋ: ਕੋਰੋਨਾ ਪਾਜ਼ੇਟਿਵ ਦੇ ਸੰਪਰਕ 'ਚ ਆਏ ਕੈਪਟਨ ਅਮਰਿੰਦਰ ਸਿੰਘ, ਖ਼ੁਦ ਨੂੰ ਕੀਤਾ ਇਕਾਂਤਵਾਸ
ਪੰਜਾਬ ਦੇ ਕਾਂਗਰਸੀ ਸੰਸਦ ਮੈਂਬਰਾਂ ਦੀ ਗ੍ਰਹਿ ਮੰਤਰੀ ਨਾਲ ਮੁਲਾਕਾਤ ਅੱਜ, ਕਈ ਮੁੱਦਿਆਂ 'ਤੇ ਹੋਵੇਗੀ ਚਰਚਾ
NEXT STORY