Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SUN, OCT 18, 2026

    6:14:53 AM

  • france simmers with unrest over inflation

    ਮਹਿੰਗਾਈ ਖ਼ਿਲਾਫ਼ ਸੁਲਗਿਆ ਫਰਾਂਸ: ਪੈਰਿਸ 'ਚ ਸੜਕਾਂ...

  • kolkata durga puja tragedy

    ਕੋਲਕਾਤਾ ਦੁਰਗਾ ਪੂਜਾ ਹਾਦਸਾ: ਮ੍ਰਿਤਕਾਂ ਦੀ ਗਿਣਤੀ...

  • final match in bengaluru abandoned due to rain

    IND vs WI 5th T20I: ਬੈਂਗਲੁਰੂ 'ਚ ਬਾਰਿਸ਼ ਕਾਰਨ...

  • pandal collapses during durga puja in kolkata

    ਵੱਡਾ ਹਾਦਸਾ: ਕੋਲਕਾਤਾ 'ਚ ਦੁਰਗਾ ਪੂਜਾ ਦੌਰਾਨ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Punjab News
  • Jalandhar
  • ਜਨਮ ਦਿਨ ਵਿਸ਼ੇਸ਼ : ਸ਼ੱਕਰਗੜ੍ਹ ਦਾ ਜਾਇਆ ਸ਼ਬਦ ਵਣਜਾਰਾ ‘ਸ਼ਿਵ ਕੁਮਾਰ ਬਟਾਲਵੀ’

PUNJAB News Punjabi(ਪੰਜਾਬ)

ਜਨਮ ਦਿਨ ਵਿਸ਼ੇਸ਼ : ਸ਼ੱਕਰਗੜ੍ਹ ਦਾ ਜਾਇਆ ਸ਼ਬਦ ਵਣਜਾਰਾ ‘ਸ਼ਿਵ ਕੁਮਾਰ ਬਟਾਲਵੀ’

  • Edited By Rajwinder Kaur,
  • Updated: 23 Jul, 2021 12:52 PM
Jalandhar
shiv kumar batalvi  birthday  punjabi poetry
  • Share
    • Facebook
    • Tumblr
    • Linkedin
    • Twitter
  • Comment

ਪ੍ਰੋ. ਗੁਰਭਜਨ ਸਿੰਘ ਗਿੱਲ 

ਸ਼ਿਵ ਕੁਮਾਰ ਬਟਾਲਵੀ ਪੰਜਾਬੀ ਸ਼ਾਇਰੀ ਦਾ ਉਹ ਉੱਚ ਦੁਮਾਲੜਾ ਨਿਸ਼ਾਨ ਹੈ, ਜਿਸ ਨੇ ਬਹੁਤ ਥੋੜ੍ਹੇ ਵਰ੍ਹਿਆਂ ਵਿੱਚ ਜ਼ਿੰਦਗੀ ਅਤੇ ਸਾਹਿਤ ਵਿੱਚ ਉਹ ਕੁਝ ਕਰ ਵਿਖਾਇਆ, ਜੋ ਵਿਰਲਿਆਂ ਨੂੰ ਨਸੀਬ ਹੁੰਦਾ ਹੈ। ਉਮਰ ਦੇ ਕੁਲ 37 ਸਾਲ ਹੰਢਾ ਕੇ ਉਸ ਨੇ ਸਾਨੂੰ ਪੰਜਾਬੀ ਸ਼ਾਇਰੀ ਵਿੱਚ ਦੀਆਂ ਉਹ ਖ਼ੂਬਸੂਰਤੀਆਂ ਸਿਰਜ ਦਿੱਤੀਆਂ, ਜਿਨ੍ਹਾਂ ਨੂੰ ਉਸ ਤੋਂ ਸੈਂਕੜੇ ਵਰ੍ਹੇ ਪਹਿਲਾਂ ਹੋਏ ਕਿੱਸਾ ਕਵੀਆਂ ਜਾਂ ਸੂਫੀ ਸ਼ਾਇਰਾਂ ਦੀ ਸ਼ਾਇਰੀ ਵਿਚੋਂ ਲੱਭਣਾ ਪੈਂਦਾ ਸੀ। ਉਹ ਰਾਵੀ ਕੰਢੇ ਜੰਮਿਆਂ। ਬਟਾਲੇ ਵੱਡਾ ਹੋਇਆ, ਕਾਦੀਆਂ ਅਤੇ ਨਾਭਾ ਵਿੱਚ ਕੁਝ ਅਰਸਾ ਪੜ੍ਹਿਆ। ਅਰਲੀ ਭੰਨ (ਗੁਰਦਾਸਪੁਰ) ਵਿਖੇ ਪਟਵਾਰ, ਪ੍ਰੇਮ ਨਗਰ ਬਟਾਲਾ ਅਤੇ ਚੰਡੀਗੜ੍ਹ ਦੀ ਸਟੇਟ ਬੈਂਕ ਆਫ ਇੰਡੀਆ ਬਰਾਂਚ ਦੀ ਕਲਰਕੀ ਉਸ ਦਾ ਜੀਵਨ ਵਿਹਾਰ ਕਦੇ ਨਾ ਬਣ ਸਕੀ। ਉਹ ਅਜਿਹਾ ਅਣ ਐਲਾਨਿਆ ਸ਼ਹਿਨਸ਼ਾਹ ਸੀ, ਜਿਸ ਦੀ ਸਲਤਨਤ ਉਸ ਦੇ ਜਿਉਂਦੇ ਜੀਅ ਤਾਂ ਅੰਤਰ ਰਾਸ਼ਟਰੀ ਸੀਮਾਵਾਂ ਤੋਂ ਪਾਰ ਹੈ ਹੀ ਸੀ ਪਰ ਮੌਤ ਮਗਰੋਂ ਹੋਰ ਵੀ ਫੈਲ ਗਈ। ਧਰਤੀ ਦਾ ਕੋਈ ਵੀ ਬੰਧੇਜ ਉਸ ਦੇ ਪੈਰਾਂ ਨੂੰ ਆਪਣੀ ਬੇੜੀ ਵਿੱਚ ਨਾ ਨੂੜ ਸਕਿਆ। ਉਸ ਦੇ ਸਹਿਪਾਠੀ ਸ: ਭੁਪਿੰਦਰ ਸਿੰਘ ਮਾਨ ਅਤੇ ਡਾ: ਮ. ਸ. ਬਾਜਵਾ ਦੱਸਦੇ ਨੇ ਕਿ ਸ਼ਿਵ ਕੁਮਾਰ ਦੀ ਜ਼ਿੰਦਗੀ ਦਾ ਹਰ ਵਰਕਾ ਰਵਾਇਤੀ ਬੰਧਨਾਂ ਤੋਂ ਮੁਕਤ ਸੀ। ਉਹ ਰਿਸ਼ਤਿਆਂ ਨਾਤਿਆਂ ਅਤੇ ਸੰਬੰਧਾਂ ਦੀ ਪਾਕੀਜ਼ਗੀ ਤੋਂ ਵਾਕਿਫ ਹੁੰਦਾ ਹੋਇਆ ਵੀ ਸਾਰੇ ਬੰਧਨ ਤੋੜ ਦਿੰਦਾ। ਰਾਵੀ ਦਾ ਪੁੱਤਰ ਸੀ ਨਾ। ਉਸ ਨੂੰ ਦਰਿਆ ਦੇ ਅੱਥਰੇ ਵੇਗ ਦੀ ਗੁੜ੍ਹਤੀ ਸੀ ।

ਆਪਣੇ ਗਿਰਦਾਵਰ ਬਾਪ ਗੋਪਾਲ ਕ੍ਰਿਸ਼ਨ ਦੀਆਂ ਰੀਝਾਂ ਮੁਤਾਬਕ ਉਹ ਪਟਵਾਰੀ ਤਾਂ ਭਰਤੀ ਹੋ ਗਿਆ ਪਰ ਉਸ ਦੀ ਨਿਯੁਕਤੀ ਵਾਲਾ ਪਹਿਲਾ ਪਿੰਡ ਅਰਲੀ ਭੰਨ (ਨੇੜੇ ਕਲਾਨੌਰ) ਉਸ ਦੇ ਸੁਭਾਅ ਨੂੰ ਹੋਰ ਨਿਖਾਰ ਦੇ ਗਿਆ। ਅਨੁਸ਼ਾਸ਼ਨ ਦੀ ਪੰਜਾਲੀ ਵਿਚ ਉਸ ਨੇ ਧੌਣ ਤਾਂ ਦੇ ਦਿੱਤੀ ਪਰ ਅਰਲੀ ਭੰਨ ਕੇ ਉਹ ਕਾਵਿ ਦੇਸ਼ ਦੀਆਂ ਉੱਚ ਉਡਾਰੀਆਂ ਦਾ ਪਰਿੰਦਾ ਬਣ ਗਿਆ। ਉਸ ਦੀ ਕਵਿਤਾ ਨੂੰ ਦੁਨਿਆਵੀ ਅੰਬਰ ਬਹੁਤ ਛੋਟਾ ਲਗਦਾ। ਉਸ ਦੀਆਂ ਕੱਚੀ ਉਮਰ ਦੀਆਂ ਦੋਸਤੀਆਂ ਦੇ ਵਾਕਿਫਕਾਰ ਗੁਰਬਚਨ ਸਿੰਘ ਰਮਜ਼ੀ ਅਤੇ ਹੋਰ ਨਿਕਟਵਰਤੀ ਸੱਜਣ ਪਿਆਰੇ ਦੱਸਦੇ ਰਹੇ ਹਨ ਕਿ ਸ਼ਿਵ ਦੀ ਰੂਹ ਵਿਚ ਇਤਿਹਾਸਕ ਸ਼ਿਵ ਜੀ ਦੇਵਤੇ ਦਾ ਵੀ ਨਿਵਾਸ ਸੀ। ਉਹ ਵਿਸ਼ ਪੀਣ ਤੋਂ ਗੁਰੇਜ਼ ਨਾ ਕਰਦਾ। ਹਰ ਕਿਸੇ ਲਈ ਕਲਿਆਣਕਾਰੀ ਵਤੀਰਾ ਧਾਰਦਾ। ਮੋਮਬੱਤੀ ਵਾਂਗ ਆਪਣਾ ਆਪ ਤਾਂ ਪਿਘਲਾ ਦਿੰਦਾ ਪਰ ਕਿਸੇ ਨੂੰ ਹਨੇਰੇ ਰਾਹਾਂ ਵਿੱਚ ਨਾ ਭਟਕਣ ਦਿੰਦਾ। ਕੁਝ ਇਹੋ ਜਿਹੀ ਗਵਾਹੀ ਸਿਆਟਲ (ਅਮਰੀਕਾ) ਵੱਸਦੇ ਉਸ ਦੇ ਇਕ ਚੇਲੇ ਪ੍ਰੇਮ ਕੁਮਾਰ ਨੇ ਦਿੱਤੀ ਹੈ। ਉਸੇ ਪ੍ਰੇਮ ਕੁਮਾਰ ਨੇ ਜਿਸ ਨੇ ਜਵਾਨ ਉਮਰੇ ਸ਼ਿਵ ਕੁਮਾਰ ਦੀਆਂ ਆਵਾਰਗੀਆਂ ਨੂੰ ਬਹੁਤ ਨੇੜਿਉਂ ਵੇਖਿਆ ਤੇ ਮਾਣਿਆ।

ਸ਼ਿਵ ਕੁਮਾਰ ਪੰਜਾਬੀ ਜ਼ੁਬਾਨ ਦਾ ਮਹਿਬੂਬ ਸ਼ਾਇਰ ਸੀ। ਕਿਸੇ ਧੜੇ, ਧਰਮ, ਸਿਆਸਤ ਜਾਂ ਗੁੱਟ ਤੋਂ ਬਹੁਤ ਉਚੇਰਾ। ਉਸ ਦਾ ਪਹਿਲਾ ਕਾਵਿ ਧਰਮ ਸ਼ਾਇਰੀ ਸੀ, ਨਾਅਰਾ ਨਹੀਂ। ਉਸ ਦੀ ਚੀਖ ਬਾਬਾ ਬੂਝਾ ਸਿੰਘ ਦੇ ਕਤਲ ਵੇਲੇ ਕਵਿਤਾ ਦੇ ਰੂਪ ਵਿੱਚ ਉੱਭਰਦੀ ਹੈ ਅਤੇ ਬਿਰਖਾਂ ਦੀ ਹੋਂਦ ਉਸ ਨੂੰ ਧੀਆਂ, ਪੁੱਤਰਾਂ, ਭੈਣਾਂ, ਭਰਾਵਾਂ ਵਾਲਾ ਟੱਬਰਦਾਰ ਬਣਾਉਦੀ ਹੈ। ਉਹ ਪਾਰਦਰਸ਼ੀ ਹਸਤੀ ਦਾ ਸੁਆਮੀ ਸੀ ਆਪਣੀ ਸ਼ਾਇਰੀ ਵਾਂਗ। ਪਾਰਖੂ ਸੱਜਣ ਪਿਆਰੇ ਉਸ ਨੂੰ ਪਹਿਲੇ ਦਿਨੋਂ ਹੀ ਮੁਹੱਬਤ ਕਰਨ ਲੱਗ ਪਏ। ਪ੍ਰਿੰਸੀਪਲ ਸੰਤ ਸਿੰਘ ਸੇਖੋਂ, ਸੰਤੋਖ ਸਿੰਘ ਧੀਰ, ਮੋਹਨ ਕਾਹਲੋਂ, ਡਾ: ਜੋਗਿੰਦਰ ਸਿੰਘ ਰਾਹੀ, ਅਮਰਜੀਤ ਗੁਰਦਾਸਪੁਰੀ ਵਰਗੇ ਅਨੇਕਾਂ ਚਿਹਰੇ ਉਸ ਨੂੰ ਅੱਜ ਵੀ ਚੇਤਿਆਂ ਵਿੱਚ ਸਮਾਈ ਬੈਠੇ ਹਨ। ਭ੍ਵਸ਼ਨ ਧਿਆਨਪੁਰੀ ਤਾਂ ਅੱਜ ਵੀ ਉਸ ਦੀ ਆਰਤੀ ਉਤਾਰਦਾ ਹੈ। ਫੌਜੀਆਂ ਦੇ ਮਾਰਫਤ 56 ਏ. ਪੀ. ਓ. ਸਿਰਨਾਵੇਂ ਵਾਂਗ ਭੂਸ਼ਨ ਦੀ ਪਛਾਣ ਨਾਲ ਸ਼ਿਵ ਕੁਮਾਰ ਦਾ ਸਿਰਨਾਵਾਂ ਨਾਲ ਨੱਥੀ ਹੈ।

ਸ਼ਿਵ ਕੁਮਾਰ ਬਟਾਲਵੀ ਨੇ ਆਪਣੀ ਕਿਸੇ ਵੀ ਕਿਤਾਬ ਤੇ ਆਪਣੇ ਆਪ ਨੂੰ ਬਟਾਲਵੀ ਨਹੀਂ ਲਿਖਿਆ। ਦੋ ਤਿੰਨ ਹੱਥ ਲਿਖਤ ਕਵਿਤਾਵਾਂ ਤੋਂ ਹੀ ਸ਼ਿਵ ਬਟਾਲਵੀ ਦੇ ਰੂਪ 'ਚ ਦਸਤਖਤ ਮਿਲਦੇ ਹਨ ਪਰ ਹਾਲਾਤ ਦੀ ਸਿਤਮਜ਼ਰੀਫੀ ਵੇਖੋ ! ਸ਼ਿਵ ਕੁਮਾਰ ਦੇ ਨਾਂ ਨਾਲ ਬਟਾਲਵੀ ਪੱਕੇ ਤੌਰ ’ਤੇ ਜੁੜ ਗਿਆ ਹੈ। ਹੁਣ ਤਾਂ ਕੋਈ ਹੋਰ ਵੀ ਸ਼ਿਵ ਕੁਮਾਰ ਹੋਵੇ ਤਾਂ ਲੋਕ ਉਸ ਦੀ ਛੇੜ ਬਟਾਲਵੀ ਪਾ ਲੈਂਦੇ ਹਨ। ਇਹ ਰੁਤਬਾ ਜਣੇ ਖਣੇ ਨੂੰ ਨਸੀਬ ਨਹੀਂ ਹੁੰਦਾ। ਸ਼ਿਵ ਕੁਮਾਰ ਬਟਾਲਵੀ ਰਾਵੀ ਦੇ ਕੰਢੇ ਵਸਦੇ ਸ਼ੱਕਰਗੜ੍ਹ ਤਹਿਸੀਲ ਦੇ ਪਿੰਡ ਬੜਾ ਪਿੰਡ ਲੋਹਟੀਆਂ ਵਿਚ ਜੰਮਿਆ। ਆਜ਼ਾਦੀ ਤੋਂ ਕੁਝ ਵਰ੍ਹੇ ਪਹਿਲਾਂ ਉਹ ਸਿਆਲਕੋਟੀਆ ਰਿਹਾ ਅਤੇ 1947 ਤੋਂ ਬਾਅਦ ਪਰਿਵਾਰ ਦੇ ਬਟਾਲੇ ਆ ਜਾਣ ਕਰਕੇ ਬਾਕੀ ਦੀ ਜ਼ਿੰਦਗੀ ਬਟਾਲਵੀ ਬਣ ਗਿਆ। ਗਾਂਧੀ ਚੌਂਕ ਬਟਾਲੇ ਤੋਂ ਡੇਰਾ ਬਾਬਾ ਨਾਨਕ ਵੱਲ ਜਾਦਿਆਂ ਖੱਬੇ ਪਾਸੇ ਪ੍ਰੇਮ ਨਗਰ ਮੁਹੱਲੇ ਵਿਚ ਉਸ ਦਾ ਨਿਵਾਸ ਅੱਜ ਵੀ ਸਾਨੂੰ ਸਭ ਨੂੰ ਉਸ ਦੇ ਉਥੇ ਹੋਣ ਦਾ ਭੁਲੇਖਾ ਪਾਉਂਦਾ ਹੈ।

ਸ਼ਿਵ ਕੁਮਾਰ ਦੀ ਪਹਿਲੀ ਕਿਤਾਬ 'ਪੀੜਾਂ ਦਾ ਪਰਾਗਾ' ਦੇ ਪ੍ਰਕਾਸ਼ਨ ਨਾਲ ਹੀ ਉਸ ਨੂੰ ਲੋਕ ਪ੍ਰਵਾਨਗੀ ਹਾਸਿਲ ਨਹੀਂ ਸੀ ਹੋਈ ਸਗੋਂ ਮਕਬੂਲੀਅਤ ਤਾਂ ਉਸ ਦੇ ਮੱਥੇ ਨੂੰ ਬਹੁਤ ਪਹਿਲਾਂ ਚੁੰਮ ਚੁੱਕੀ ਸੀ। ਬਾਲ ਉਮਰੇ ਹੀ ਉਹ ਬਰਕਤ ਰਾਮ ਯੁਮਨ, ਗੋਪਾਲ ਦਾਸ ਗੋਪਾਲ, ਮੇਲਾ ਰਾਮ ਤਾਇਰ, ਨੰਦ ਲਾਲ ਨੂਰਪੁਰੀ, ਰਾਮ ਨਰਾਇਣ ਸਿੰਘ ਦਰਦੀ, ਗੁਰਦੇਵ ਸਿੰਘ ਮਾਨ, ਜਸਵੰਤ ਰਾਏ 'ਰਾਏ', ਜਸਵੰਤ ਸਿੰਘ ਵੰਤਾ, ਜਸਵੰਤ ਸਿੰਘ ਰਾਹੀ, ਦੀਵਾਨ ਸਿੰਘ ਮਹਿਰਮ, ਕਰਤਾਰ ਸਿੰਘ ਬਲੱਗਣ ਅਤੇ ਸਟੇਜ ਦੇ ਧਨੀ ਹੋਰ ਸ਼ਾਇਰਾਂ ਨਾਲ ਬਰ ਮੇਚਣ ਲੱਗ ਪਿਆ ਸੀ। ਇਪਟਾ ਲਹਿਰ ਦੇ ਸਿਰਕੱਢ ਕਲਾਕਾਰ ਅਤੇ ਲੋਕ ਗਾਇਕ ਅਮਰਜੀਤ ਗੁਰਦਾਸਪੁਰੀ ਦੱਸਦੇ ਹਨ ਕਿ ਸ਼ਿਵ ਕੁਮਾਰ ਬਟਾਲਵੀ ਨੇ ਓਨੀਆਂ ਰਾਤਾਂ ਸ਼ਾਇਦ ਆਪਣੇ ਬਾਪ ਦੇ ਘਰ ਬਟਾਲੇ ਵਿਚ ਨਹੀਂ ਕੱਟੀਆਂ ਹੋਣੀਆਂ ਜਿੰਨੀਆਂ ਉਸ ਨੇ ਆਪਣੇ ਮਿੱਤਰ ਪਿਆਰਿਆਂ ਦੇ ਅੰਗ ਸੰਗ ਗੁਜ਼ਾਰੀਆਂ । ਸ਼ਿਵ ਕੁਮਾਰ ਨੂੰ ਖੇਤ ਪਿਆਰੇ ਸਨ ਪੱਕੀਆਂ ਸੜਕਾਂ ਨਹੀਂ । ਸ਼ਾਇਦ ਇਸੇ ਕਰਕੇ ਉਹ ਜਦੋਂ ਕਦੇ ਉਹ ਦਸੂਹਾ ਇਲਾਕੇ ਵਿਚ ਰਾਵਲ ਸਿੰਘ ਧੂਤ ਦੇ ਪਿੰਡ ਜਾਂਦਾ ਤਾਂ ਲਿਖਦਾ :

ਜਿਥੇ ਇਤਰਾਂ ਦੇ ਵਗਦੇ ਨੇ ਚੋਅ,
ਉਥੇ ਮੇਰਾ ਯਾਰ ਵੱਸਦਾ।
ਜਿਥੇ ਚਾਨਣੀ 'ਚ ਨਾਵ੍ਹੇ ਖੁਸ਼ਬੋ,
ਉਥੇ ਮੇਰਾ ਯਾਰ ਵੱਸਦਾ।
 
ਭੁੱਖੇ ਭਾਣੇ ਸੌਣ ਜਿਥੇ ਖੇਤਾਂ ਦੇ ਰਾਣੇ,
ਸੱਜਣਾਂ ਦੇ ਰੰਗ ਜਹੇ ਕਣਕਾਂ ਦੇ ਦਾਣੇ।
ਜਿਥੇ ਦੰਮਾਂ ਵਾਲੇ ਲੈਂਦੇ ਨੇ ਲੁਕੋ,
ਉਥੇ ਮੇਰਾ ਯਾਰ ਵੱਸਦਾ।

            
ਜਦੋਂ ਉਹ ਨਖਾਸੂ ਕੰਢੇ ਉਦੋਵਾਲੀ 'ਚ ਅਮਰਜੀਤ ਗੁਰਦਾਸਪੁਰੀ ਦੇ ਟਿਊਬਵੈੱਲ ਤੇ ਸਿਰ ਵਿੱਚ ਪਾਣੀ ਪਾ ਕੇ ਵਾਢੀਆਂ ਦੀ ਰੁੱਤੇ ਸਿਰੀ ਬਾਹਰ ਕੱਢਦਾ ਤਾਂ ਵਾਢੀ ਕਰਦੀਆਂ ਮੁਟਿਆਰਾਂ ਨੂੰ ਗੀਤ ਦੇ ਰੂਪ ਵਿੱਚ ਚਿਤਵਦਾ।

ਕਾਲੀ ਦਾਤਰੀ ਚੰਨਣ ਦਾ ਦਸਤਾ,
ਕਿ ਲੱਛੀ ਕੁੜੀ ਵਾਢੀਆਂ ਕਰੇ।
ਓਹਦੇ ਨੈਣਾਂ ਵਿੱਚ ਲੱਪਲੱਪ ਸੁਰਮਾ,
ਕਿ ਕੰਨਾਂ ਵਿੱਚ ਕੋਕਲੇ ਹਰੇ।

ਸ਼ਿਵ ਕੁਮਾਰ ਨ੍ਵੰ ਥੁੜੇ ਟੁੱਟੇ ਘਰਾਂ ਵਿੱਚ ਸਿਰਸਿਰ ਚੜ੍ਹੀ ਗਰੀਬੀ ਦਾ ਅਹਿਸਾਸ ਵੀ ਇਨ੍ਹਾਂ ਪਿੰਡਾਂ ਵਿੱਚ ਫਿਰਦਿਆਂ ਤੁਰਦਿਆਂ ਹੋਇਆ। ਮੁੱਢਲੇ ਸਫਰ ਦੌਰਾਨ ਉਸ ਦੇ ਸਾਥੀ ਕਾਮਰੇਡ ਬਲਜੀਤ ਸਿੰਘ ਫਜ਼ਲਾਬਾਦ ਅਤੇ ਅਗਾਂਹਵਧੂ ਸੋਚ ਦੇ ਧਾਰਨੀ ਲੋਕ ਦਸਦੇ ਹੁੰਦੇ ਸਨ ਕਿ ਸ਼ਿਵ ਕੁਮਾਰ ਚਿੱਤੋਂ ਬੜਾ ਨਰਮ ਸੀ। ਉਹ ਪਲਾਂ ਵਿੱਚ ਪਸੀਜ ਜਾਂਦਾ। ਉਸ ਦੀ ਨਜ਼ਮ 'ਸ਼ੀਸ਼ੋ' ਪੜ੍ਹਨ ਵਾਲੇ ਜਾਣਦੇ ਹਨ ਕਿ ਉਹ ਅੰਦਰੋਂ ਕਿੰਨਾ ਨਰਮ ਸੀ। ਇਹੀ ਸੰਵੇਦਨਾ ਉਸ ਦੀ ਕਲਮ ਹੱਥੋਂ ਇਹ ਬੋਲ ਲਿਖਵਾ ਗਈ :

ਸ਼ਾਲਾ ਓਸ ਗਿਰਾਂ ਦੇ ਸੱਭੇ,
ਹੋ ਜਾਣ ਬੁਰਦ ਮੁਰੱਬੇ।
ਜਿਸ ਗਿਰਾਂ 'ਚੋਂ ਜ਼ਿੰਦਗੀ ਨਾਲੋਂ,
ਮੱਢਲ ਮਹਿੰਗੀ ਲੱਭੇ।

ਇਹ ਸਤਰਾਂ ਸ਼ਾਇਦ ਅੱਜ ਦੇ ਪਾਠਕਾਂ ਨੂੰ ਸਮਝ ਹੀ ਨਾ ਲੱਗਣ। ਉਹ ਪੁੱਛਣਗੇ ਇਹ ਬੁਰਦ ਕੀ ਹੁੰਦਾ ਹੈ, ਮੁਰੱਬੇ ਕੀ ਹੁੰਦੇ ਨੇ, ਮੱਢਲ ਕੀ ਹੁੰਦੀ ਹੈ? ਸੁਣੋ ਮੈਂ ਦੱਸਦਾ ਹਾਂ, ਕਿਉਂਕਿ ਮੈਂ ਸ਼ਿਵ ਕੁਮਾਰ ਦਾ ਗਿਰਾਈਂ ਹਾਂ। ਸਾਡੇ ਪਿੰਡਾਂ ਵੱਲ ਬਹੁਤ ਸ਼ੀਸ਼ੋ ਰਹਿੰਦੇ ਸਨ। ਥੁੜੇ ਟੁੱਟੇ ਲਿੱਸੇ ਕਮਜ਼ੋਰ ਤੇ ਨਿਤਾਣੇ ਘਰਾਂ ਦੇ ਵਾਸੀ। ਮੱਢਲ ਖਾਣ ਵਾਲੇ। ਸ਼ਿਵ ਉਨ੍ਹਾਂ ਲਈ ਹੀ ਤਾਂ ਲਿਖਦਿਆਂ ਆਖ ਰਿਹਾ ਹੈ ਕਿ ਉਸ ਪਿੰਡ ਦੇ ਰੱਬ ਕਰਕੇ ਸਾਰੇ ਹੀ ਮੁਰੱਬੇ ਭਾਵ ਜ਼ਮੀਨਾਂ ਦਰਿਆ ਵਿੱਚ ਰੁੜ੍ਹ ਜਾਣ, ਬੁਰਦ ਹੋਣ ਜਾਣ ਜਿਸ ਪਿੰਡ ਵਿਚ ਮੱਢਲ ਵਰਗੇ ਸਸਤੇ ਅਨਾਜ ਨਾਲੋਂ ਵੀ ਜ਼ਿੰਦਗੀ ਸਵੱਲੀ ਹੈ, ਸਸਤੀ ਹੈ। ਇਕ ਹਾਓਕੇ ਦੀ ਜੂਨ ਵਿੱਚ ਪਏ ਬਗੈਰ ਇਹ ਸਤਰਾਂ ਲਿਖਣੀਆਂ ਮੁਹਾਲ ਹਨ। ਮੈਨੂੰ ਅਜਿਹੇ ਅਨੇਕਾਂ ਸ਼ੀਸ਼ੋਆਂ ਦਾ ਬਚਪਨ ਚੇਤੇ ਆਉਂਦਾ ਹੈ। ਸਿਆਲਾਂ ਵਿਚ ਜਦ ਕਣਕ ਮੁੱਕ ਜਾਣੀ ਤਾਂ ਮੱਕੀ ਦੇ ਆਟੇ ਨੇ ਬਹੁੜਨਾ। ਮੱਕੀ ਮੁੱਕਣੀ ਤਾਂ ਚੌਲਾਂ ਨਾਲ ਮੱਥਾ ਮਾਰਨਾ, ਚੌਲ ਮੁਕਣੇ ਤਾਂ ਮੱਢਲ ਨਾਲ ਗੁਜ਼ਾਰਾ ਕਰਨਾ। ਇਹ ਬਾਰੀਕ ਬੀਨੀ ਵਾਲੀ ਪੇਸ਼ਕਾਰੀ ਸ਼ਿਵ ਕੁਮਾਰ ਤੋਂ ਬਗੈਰ ਹੋਰ ਕਿਸੇ ਸ਼ਾਇਰ ਦੇ ਹਿੱਸੇ ਨਹੀਂ ਆਈ।
ਸ਼ਿਵ ਕੁਮਾਰ ਬਟਾਲਵੀ ਚਮਤਕਾਰੀ ਸਿਰਜਣਾਤਮਕ ਪ੍ਰਤਿਭਾ ਦਾ ਸੁਆਮੀ ਸ਼ਾਇਰ ਸੀ। ਇਸ ਗੱਲ ਨੂੰ ਸੰਤ ਸਿੰਘ ਸੇਖੋਂ ਨੇ ਵੀ ਮੰਨਿਆ, ਮੋਹਨ ਸਿੰਘ ਨੇ ਅਤੇ ਅੰਮ੍ਰਿਤਾ ਪ੍ਰੀਤਮ ਨੇ ਵੀ ਅਤੇ ਉਸ ਤੋਂ ਮਗਰੋਂ ਸਮੁੱਚੇ ਪੰਜਾਬੀ ਜਗਤ ਨੇ ਵੀ ਪ੍ਰਵਾਨਿਆ। ਉਸ ਨੂੰ ਆਪਣੀ ਪੀੜ ਲੋਕ ਪੀੜ ਬਣਾਉਣ ਦੀ ਜਾਚ ਨਹੀਂ ਸੀ ਆਉਂਦੀ ਪਰ ਲੋਕ ਪੀੜ ਨੂੰ ਆਪਣੀ ਪੀੜ ਵਾਂਗ ਪੇਸ਼ ਕਰਨ ਦਾ ਉਹ ਉਸਤਾਦ ਸੀ। ਉਸ ਨੇ ਇਸ ਕਲਾ ਨੂੰ 'ਲੂਣਾ' ਵਿਚ ਬੜੇ ਵਧੀਆ ਢੰਗ ਨਾਲ ਵਰਤਿਆ। ਚੜ੍ਹਦੀ ਜਵਾਨੀ ਵੇਲੇ 'ਲੂਣਾ' ਪੜ੍ਹਦਿਆਂ ਮੇਰੇ ਮਨ ਵਿਚ ਇਹ ਗੱਲ ਘਰ ਕਰ ਗਈ ਸੀ ਕਿ ਪੂਰਨ ਕੋਈ ਹੋਰ ਨਹੀਂ ਸ਼ਿਵ ਕੁਮਾਰ ਆਪ ਹੀ ਹੈ ਜਿਸ ਨੂੰ ਦੁਨੀਆਂ ਦੇ ਰਸ ਕਸ ਆਪਣੀ ਸੇਜ ਤੇ ਲਗਾਤਾਰ ਬੁਲਾਉਂਦੇ ਹਨ। ਸਲਵਾਨ ਹੋਰ ਕੋਈ ਨਹੀਂ ਸਮੇਂ ਦੀ ਮਰਿਆਦਾ ਹੈ ਜੋ ਉਸ ਤੇ ਕਰ ਪੈਰਾਂ ਨੂੰ ਕੱਟਦੀ ਹੈ। ਇਹ ਜੱਲਾਦੀ ਵਰਤਾਰਾ ਸ਼ਿਵ ਕੁਮਾਰ ਨਾਲ ਵਰਤਦਾ ਮੈਂ ਬਹੁਤ ਵਾਰ ਨਿਹਾਰਿਆ ਹੈ। ਕਾਦਰ ਯਾਰ ਦਾ ਪੂਰਨ ਸ਼ਿਵ ਦੀ ਲੂਣਾ ਵਾਲਾ ਪੂਰਨ ਨਹੀਂ ਨਾ ਹੀ ਕਾਦਰ ਯਾਰ ਵਾਲੀ ਲੂਣਾ ਸ਼ਿਵ ਦੀ ਲੂਣਾ ਹੈ। ਜ਼ਿੰਦਗੀ ਦੇ ਸਫਰ ਦੌਰਾਨ ਮੈਂ ਬਹੁਤ ਸਾਰੀਆਂ ਅਜਿਹੀਆਂ ਔਰਤਾਂ ਨੂੰ ਮਿਲਿਆ ਹਾਂ ਜਿੰਨ੍ਹਾ ਦੇ ਕਿੱਸੇ ਕਹਾਣੀਆਂ ਸ਼ਿਵ ਕੁਮਾਰ ਬਟਾਲਵੀ ਦੀ ਦੋਸਤੀ ਤੋਂ ਸ਼ੁਰੂ ਹੋ ਕੇ ਉਸ ਤੇ ਹੀ ਖਤਮ ਹੋ ਜਾਂਦੇ ਹਨ। ਸ਼ਿਵ ਕੁਮਾਰ ਦੀ ਮੌਤ ਤੋਂ ਤਿੰਨ ਦਹਾਕੇ ਬਾਅਦ ਵੀ ਅੱਜ ਉਹ ਸੁਲਗਦੀਆਂ ਔਰਤਾਂ ਉਸੇ ਅੰਦਾਜ਼ ਵਿਚ ਹੀ ਉਸ ਨੂੰ ਚੇਤੇ ਕਰਦਿਆਂ ਬੁੱਢੇ ਵਾਰੇ ਵੀ ਸੁਰਖ ਗੁਲਾਬੀ ਹੋ ਜਾਂਦੀਆਂ ਹਨ। ਇਹ ਸ਼ਿਵ ਦੀ ਮੁਹੱਬਤ ਨਹੀਂ ਉਸ ਦੇ ਸਾਥ ਦਾ ਸੇਕ ਹੀ ਉਨ੍ਹਾਂ ਨੂੰ ਅੱਜ ਵੀ ਭਖਾ ਦਿੰਦਾ ਹੈ। ਇਨ੍ਹਾਂ ਵਿਚੋਂ ਹੀ ਕਿਸੇ ਮੁਟਿਆਰ ਦੇ ਵੇਦਨਾ ਨੂੰ ਸ਼ਬਦ ਰੂਪ ਵਿਚ ਅੰਕਿਤ ਕਰਦਿਆਂ ਉਹ ਲਿਖਦਾ ਹੈ :

ਸਈਓ ਨੀ ਮੈਂ ਅੱਗ ਤੁਰੀ ਪ੍ਰਦੇਸ਼।
ਇਕ ਛਾਤੀ ਮੇਰੀ ਹਾੜ੍ਹ ਤਪੰਦਾ,
ਦੂਜੀ ਤਪਦਾ ਜੇਠ।
ਨੀ ਮੈਂ ਅੱਗ ਤੁਰੀ ਪ੍ਰਦੇਸ਼।

ਸ਼ਿਵ ਕੁਮਾਰ ਬਟਾਲਵੀ ਨੇ ਲੂਣਾ ਨੂੰ ਲਿੱਸੇ ਕਮਜ਼ੋਰ ਘਰ ਦੀ ਧੀ ਪੇਸ਼ ਕਰਨ ਲੱਗਿਆਂ ਇਸ ਗੱਲ ਨੂੰ ਕਦੇ ਨਹੀਂ ਵਿਸਾਰਿਆ ਕਿ ਹੁਸਨ ਦੀ ਪੈਦਾਇਸ਼ ਸਿਰਫ ਮਹਿਲਾਂ ਵਿਚ ਹੀ ਨਹੀਂ। ਰਾਜੇ ਦੇ ਮੋਤੀਆਂ ਭਰੇ ਥਾਲ ਉਸ ਦੀ ਜੀਵਨ ਲੋਚਾ ਦੇ ਹਾਣੀ ਨਹੀਂ ਹੋ ਸਕਦੇ, ਕਿਉਂਕਿ ਬਾਪ ਦੀ ਉਮਰ ਦੇ ਸਹੇੜ ਨੂੰ ਉਹ ਆਪਣਾ ਜੀਵਨ ਸਾਥੀ ਕਿਵੇਂ ਮੰਨੇ ? ਆਪਣੀ ਸ਼ਾਇਰੀ ਦੇ ਸਿਖਰ ਸਰੂਪ ਵਿਚ ਸ਼ਿਵ ਨੂੰ ਮਿਲੋ ਜਿਥੇ ਉਹ ਲੂਣਾ ਦੀ ਵੇਦਨਾ ਇਨ੍ਹਾਂ ਸ਼ਬਦਾਂ ਰਾਹੀਂ ਬਿਆਨਦਾ ਹੈ:
 
ਪਿਤਾ ਜੇ ਧੀ ਦਾ ਰੂਪ ਹੰਢਾਵੇ,
ਲੋਕਾ ਵੇ ਤੈਨੂੰ ਲਾਜ ਨਾ ਆਵੇ।
ਜੇ ਲੂਣਾ ਪੂਰਨ ਨੂੰ ਚਾਹਵੇ,
ਚਰਿੱਤਰਹੀਣ ਕਵ੍ਹੇ ਕਿਉਂ ਜੀਭ ਜਹਾਨ ਦੀ।

ਲੂਣਾ ਹੋਵੇ ਤਾਂ ਅਪਰਾਧਣ,
ਜੇਕਰ ਅੰਦਰੋਂ ਹੋਵੇ ਸੁਹਾਗਣ।
ਮਹਿਕ ਓਹਦੀ ਜੇ ਹੋਵੇ ਦਾਗਣ
ਮਹਿਕ ਮੇਰੀ ਤਾਂ ਕੰਜਕ,
ਮੈਂ ਹੀ ਜਾਣਦੀ।
            
ਮੈਂ ਉਸ ਤੋਂ ਇਕ ਚੁੰਮਣ ਵੱਡੀ।
ਕੀਂਕਣ ਓਹਦੀ ਮਾਂ ਮੈਂ ਲੱਗੀ।
ਓਹ ਮੇਰੀ ਗਰਭ ਜੂਨ ਨਾ ਆਇਆ,
ਸਈਏ ਨੀ ਮੈਂ ਧੀ ਵਰਗੀ ਸਲਵਾਨ ਦੀ।

ਸ਼ਿਵ ਕੁਮਾਰ ਬਟਾਲਵੀ ਆਪਣੇ ਬਾਪ ਦੀ ਉਮਰ ਦੇ ਵਰ ਸਲਵਾਨ ਨੂੰ ਸਰਬ ਸਮਿਆਂ ਦੀ ਮਰਦ ਸਰਦਾਰੀ ਦੇ ਰੂਪ ਵਿਚ ਵੇਖਦਾ ਹੈ। ਸਦੀਆਂ ਦੀ ਦੱਬੀ ਔਰਤ ਵਾਂਗ ਨਹੀਂ। ਉਹ ਭਾਰ ਹੇਠੋਂ ਨਹੀਂ ਬੋਲ ਰਹੀ ਸਗੋਂ ਨਿਰਛਲ, ਨਿਰਕਪਟ, ਨਿਰਵਿਕਾਰ, ਪਾਰਦਰਸ਼ੀ, ਮਨ ਦੇ ਰੂਬਰੂ ਨਿਰਵਸਤਰ ਖੜ੍ਹੀ ਹੈ। ਇੰਨੀ ਜ਼ੁਅਰਤਮੰਦੀ ਪੰਜਾਬੀ ਕਵਿਤਾ ਦੇ ਇਤਿਹਾਸ ਵਿਚ ਕਿਸੇ ਵੀ ਸ਼ਾਇਰ ਨੇ ਸ਼ਿਵ ਕੁਮਾਰ ਤੋਂ ਪਹਿਲਾਂ ਕਿਸੇ ਵੀ ਔਰਤ ਨਾਇਕਾ ਨੂੰ ਨਹੀਂ ਦਿੱਤੀ।
ਸ਼ਿਵ ਕੁਮਾਰ ਦੀ ਇੱਛਰਾਂ ਵੀ ਸਿਰਫ ਰੋਣ ਧੋਣ ਵਾਲੀ ਬੇਵੱਸ ਮਾਂ ਨਹੀਂ, ਉਹ ਆਪਣੇ ਰੁਦਨ ਵਿਚੋਂ ਵੀ ਸਮਾਜਿਕ ਟਿੱਪਣੀਆਂ ਕਰਦੀ ਹੈ। ਉਹ ਸਲਵਾਨ ਨੂੰ ਪਤੀ ਪ੍ਰਮੇਸ਼ਵਰ ਦੇ ਰੂਪ ਵਿਚ ਪ੍ਰਵਾਨ ਕਰਦੀਕਰਦੀ ਜਦ ਉਸ ਦੀਆਂ ਕਰਤੂਤਾਂ ਤੋਂ ਵਾਕਿਫ ਹੁੰਦੀ ਹੈ ਤਾਂ ਉਹ ਵੀ ਆਪਣੀ ਜੀਭ ਨੂੰ ਬੋਲਣ ਦੀ ਸ਼ਕਤੀ ਦੇ ਕੇ ਸਮਾਜਿਕ ਨਿਯਮਾਂ ਦੇ ਬੇਰਹਿਮ ਪਰਦੇ ਤਾਰੋਤਾਰ ਕਰ ਦਿੰਦੀ ਹੈ। ਉਸ ਦੇ ਬੋਲ ਤੁਹਾਨੂੰ ਇਸ ਹਕੀਕਤ ਤੋਂ ਵਾਕਿਫ ਕਰਵਾਉਣਗੇ:

ਕਿਹੜੇ ਦੇਸ਼ ਦਿੱਤੀ ਧੀ ਬਾਬਲਾ ਵੇ,
ਜਿਥੇ ਲੋਕਾਂ ਨੂੰ ਦੁੱਖਾਂ ਦੀ ਸਾਰ ਕੋਈ ਨਾ।
ਜਿਹੜੇ ਦੇਸ਼ 'ਚ ਚੰਦਰੇ ਸੂਰਜਾਂ ਦਾ,
ਧੁੱਪ ਆਪਣੀ ਨਾਲ ਪਿਆਰ ਕੋਈ ਨਾ।
ਆਦਮਖੋਰ ਜੰਗਲ ਗੋਰੇ ਪਿੰਡਿਆਂ ਦੇ,
ਡਾਲੀ ਪੱਤ ਨਾ ਫੁੱਲ ਫਲਹਾਰ ਕੋਈ ਨਾ।
ਪਿੰਡੇ ਵੇਚਣੇ ਤੇ ਪਿੰਡੇ ਮੁੱਲ ਲੈਣੇ ,
ਹੱਡ ਮਾਸ ਤੋਂ ਬਿਨਾ ਵਪਾਰ ਕੋਈ ਨਾ।

ਉਹ ਇਥੇ ਹੀ ਬੱਸ ਨਹੀਂ ਕਰਦੀ ਸਗੋਂ ਇਤਿਹਾਸ ਤੋਂ ਅੱਗੇ ਜਾ ਕੇ ਮਿਥਿਹਾਸ ਦੇ ਕਿਰਦਾਰਾਂ ਨੂੰ ਵਰਤ ਕੇ ਵੀ ਸਾਨੂੰ ਸਮਕਾਲ ਦੀਆਂ ਹਕੀਕਤਾਂ ਦੇ ਰੂਬਰੂ ਖੜ੍ਹਾ ਕਰ ਦਿੰਦੀ ਹੈ:

ਸਰਮਾ ਪਰੀ ਸੀ ਇੰਦਰ ਦੇ ਦਰਾਂ ਉੱਤੇ,
ਅਸੀਂ ਮਰਦਾਂ ਦੇ ਦਰਾਂ ਤੇ ਕੁੱਤੀਆਂ ਹਾਂ।
ਟੁੱਕਰ ਡੰਗ ਦਾ ਖਾਹ ਅਸੀਸ ਦੇਈਏ,
ਛਾਵੇਂ ਕੰਧਾਂ ਦੀ ਧੁਰਾਂ ਤੋਂ ਸੁੱਤੀਆਂ ਹਾਂ।
ਕੁਝ ਮੇਚ ਤੇ ਨਾ ਕੁਝ ਮੇਚ ਆਈਆਂ,
ਅਸੀਂ ਮਰਦਾਂ ਦੇ ਪੈਰਾਂ 'ਚ ਜੁੱਤੀਆਂ ਹਾਂ।

ਸ਼ਿਵ ਕੁਮਾਰ ਬਟਾਲਵੀ ਇੰਦਰ ਦੇਵਤੇ ਦੀ ਹਕੀਕਤ ਨੂੰ ਵੀ ਨੰਗਾ ਕਰਦਾ ਹੈ ਅਤੇ ਅੱਜ ਦੇ ਮਰਦ ਪ੍ਰਧਾਨ ਸਮਾਜ ਦੀ ਵੀ ਖੁੰਭ ਠੱਪਦਾ ਹੈ। ਆਪਣੀ ਸ਼ਾਇਰੀ ਵਿਚ ਉਹ ਇੱਛਰਾਂ ਦੀ ਮਨੋਵੇਦਨਾ ਦੱਸਦਿਆਂ ਭਾਵੇਂ ਔਰਤ ਨੂੰ ਮਰਦ ਦੇ ਪੈਰਾਂ ਦੀ ਜੁੱਤੀ ਕਹਿ ਰਿਹਾ ਹੈ ਪਰ ਹਕੀਕਤ ਵਿਚ ਇਹ ਉਹ ਜੁੱਤੀ ਹੈ, ਜੋ ਸਮੁੱਚੇ ਮਰਦ ਪ੍ਰਧਾਨ ਸਮਾਜ ਦੇ ਸਿਰ ਵਿਚ ਵੱਜ ਰਹੀ ਹੈ। ਜਿਸ ਨੂੰ ਮਰਿਆਦਾ, ਰਿਸ਼ਤਿਆਂ ਦੀ ਪਾਕੀਜ਼ਗੀ, ਨੇਮ ਅਤੇ ਸਮਾਜਿਕ ਵਿਧਾਨ ਨੂੰ ਨਿਭਾਉਣ ਦੀ ਜਾਚ ਭੁੱਲ ਗਈ ਹੈ ਅਤੇ ਜਿਸ ਵਾਸਤੇ ਜਿਸਮ ਕੇਵਲ ਮਾਨਣ ਦੀ ਵਸਤੂ ਹੈ ਪਰ ਮਨ ਤੀਕ ਪਹੁੰਚਣ ਦਾ ਸਫਰ ਉਸ ਨੂੰ ਚੇਤੇ ਹੀ ਨਹੀਂ ।

ਸ਼ਿਵ ਕੁਮਾਰ ਬਟਾਲਵੀ ਨੂੰ ਲੋਕ ਬਿਰਹਾ ਦਾ ਸ਼ਾਇਰ ਆਖਦੇ ਹਨ, ਕਿਉਂਕਿ ਉਸ ਨੇ ਬਿਰਹਾ ਦਾ ਜ਼ਿਕਰ ਵਾਰਵਾਰ ਕੀਤਾ ਹੈ। ਇਹ ਬਿਰਹਾ ਉਸ ਦਾ ਤਨ ਅਤੇ ਮਨ ਤੋਂ ਵਿਛੁੰਨੇ ਵਿਅਕਤੀ ਦਾ ਰੁਦਨਮਈ ਬਿਰਹਾ ਹੈ, ਜਿਸ ਨੂੰ ਉਹ ਸੌ ਮੱਕਿਆ ਦੇ ਹੱਜ ਬਰਾਬਰ ਗਿਣਦਾ ਹੈ। ਉਸ ਨੂੰ ਵਸਲ ਦੀਆਂ ਘੜੀਆਂ ਤੋਂ ਸਕੂਨ ਨਹੀਂ ਮਿਲਦਾ ਸਗੋਂ ਹਿਜ਼ਰ ਹੀ ਉਸ ਦੇ ਸਿਰਜਣਾਤਮਕ ਆਪੇ ਨੂੰ ਕਰਮਸ਼ੀਲ ਕਰਦਾ ਹੈ:

ਲੋਕੀ ਪੂਜਣ ਰੱਬ,
ਮੈਂ ਤੇਰਾ ਬਿਰਹੜਾ।
ਸਾਨੂੰ ਸੌ ਮੱਕਿਆ ਦਾ ਹੱਜ
ਵੇ ਤੇਰਾ ਬਿਰਹੜਾ।

ਸ਼ਿਵ ਕੁਮਾਰ ਬਟਾਲਵੀ ਦੇ ਕਦਰਦਾਨਾਂ ਵਿਚੋਂ ਪ੍ਰਮੁੱਖ ਅਮਰੀਕਾ ਦੇ ਸ਼ਹਿਰ ਸਟਾਕਟਨ ਵੱਸਦੇ ਕੁਲਦੀਪ ਤੱਖਰ ਨੇ ਮੈਨੂੰ ਆਪ ਦੱਸਿਆ ਕਿ ਮੈਂ ਸ਼ਿਵ ਕੁਮਾਰ ਜਿੰਨਾ ਮੁਹੱਬਤੀ ਬੰਦਾ ਆਪਣੀ ਜ਼ਿੰਦਗੀ ਵਿਚ ਨਹੀਂ ਵੇਖਿਆ। ਉਸ ਨੂੰ ਇਸ ਗੱਲ ਦਾ ਪਤਾ ਲੱਗਣਾ ਚਾਹੀਦਾ ਸੀ ਕਿ ਉਹ ਸ਼ਿਵ ਕੁਮਾਰ ਨੂੰ ਚਿੱਤੋਂ ਪਿਆਰ ਕਰਦਾ ਹੈ। ਫਿਰ ਤਾਂ ਉਹ ਉਸ ਦੇ ਅੱਗੇ ਵਿਛ ਜਾਂਦਾ ਸੀ। ਆਪਣੇ ਸਟਾਕਟਨ (ਅਮਰੀਕਾ) ਵਾਲੇ ਘਰ ਵਿਚ ਉਸ ਨੇ ਮੈਨੂੰ ਸ਼ਿਵ ਕੁਮਾਰ ਵਲੋਂ ਦਿੱਤੇ ਤੋਹਫਿਆਂ ਦੇ ਦਰਸ਼ਨ ਕਰਵਾਉਂਦਿਆਂ ਵਜ਼ਦ ਵਿਚ ਖੀਵੇ ਹੁੰਦਿਆਂ ਦੱਸਿਆ ਕਿ ਆਹ ਸ਼ਿਵ ਕੁਮਾਰ ਦੀ ਲੂਣਾ ਦਾ ਫਾਈਨਲ ਖਰੜਾ ਹੈ। ਇਸ ਵਿਚ ਕੁਝ ਉਹ ਹਿੱਸਾ ਵੀ ਸ਼ਾਮਲ ਹੈ, ਜੋ ਛਪੀ ਹੋਈ ਕਿਤਾਬ ਵਿਚ ਵੀ ਨਹੀਂ। ਹਾਸ਼ੀਏ ਤੇ ਦਿੱਤੇ ਪ੍ਰਕਾਸ਼ਨ ਸੰਕੇਤ ਵੀ ਵੇਖ। ਆਹ ਸ਼ਿਵ ਦੀ ਮੈਂ ਤੇ ਮੈਂ ਦਾ ਮਸੌਦਾ ਹੈ। ਇਸ ਨੂੰ ਵੀ ਧਿਆਨ ਨਾਲ ਵੇਖ। ਇਸ ਵਿਚ ਵੀ ਬਹੁਤ ਕੁਝ ਛਪੀ ਕਿਤਾਬ ਨਾਲੋਂ ਵੱਖਰਾ ਹੈ। ਗੱਲ ਹੀ ਛੱਡਦੇ, ਸ਼ਿਵ ਕੁਮਾਰ ਕਿਤਾਬ ਦੇ ਛਪਣ ਤੀਕ ਆਪਣੇ ਖਰੜੇ ਨੂੰ ਸੋਧਦਾ ਤੇ ਸੰਵਾਰਦਾ ਰਹਿੰਦਾ ਸੀ ਤੇ ਆਹ ਉਹ ਗਲਾਸੀ ਹੈ, ਚਾਂਦੀ ਦੀ, ਜਿਸ ਵਿਚ ਉਹ ਇੰਗਲੈਂਡ ਫੇਰੀ ਦੌਰਾਨ ਸ਼ਰਾਬ ਪਾ ਪਾ ਕੇ ਪੀਂਦਾ ਰਿਹਾ। ਇਹ ਉਸ ਨੇ ਫਰਾਂਸ ਤੋਂ ਖਰੀਦੀ ਸੀ। ਜਾਣ ਲੱਗਾ ਨਿਸ਼ਾਨੀ ਦੇ ਤੌਰ ਤੇ ਮੈਨੂੰ ਦੇ ਗਿਆ। ਕੁਲਦੀਪ ਤੱਖਰ, ਬੋਲੀ ਗਿਆ, ਬੋਲੀ ਗਿਆ ਪੂਰੇ ਵੇਗ ਵਿਚ। ਆਖਣ ਲੱਗਾ ਮੈਂ ਇਨ੍ਹਾ ਖਰੜਿਆਂ ਨੂੰ ਲੈਮੀਨੇਟ ਕਰਵਾ ਦਿੱਤਾ ਹੈ ਇਕੱਲੇ ਇਕੱਲੇ ਸਫੇ ਨੂੰ। ਦੋਹਾਂ ਖਰੜਿਆਂ ਦਾ ਹੁਣ ਪੰਜ ਕਿਲੋ ਤੋਂ ਵੱਧ ਭਾਰ ਬਣ ਗਿਆ ਹੈ। ਜਦੋਂ ਕਦੇ ਮੈਂ ਪੰਜਾਬ ਆਇਆ ਤਾਂ ਤੁਹਾਡੀ ਲੁਧਿਆਣੇ ਵਾਲੀ ਪੰਜਾਬੀ ਸਾਹਿਤ ਅਕਾਡਮੀ ਨੂੰ ਤੋਹਫੇ ਦੇ ਤੌਰ ਤੇ ਦੇ ਦਿਆਂਗਾ। ਆਪਣੀ ਜ਼ਿੰਦਗੀ ਤੀਕ ਤਾਂ ਮੈਂ ਇਸ ਦੀ ਕਦਰਦਾਨੀ ਕਰ ਲਈ, ਅਗਲੇ ਪੋਚ ਦਾ ਕੀ ਪਤਾ? ਸ਼ਿਵ ਦੀ ਮੁਹੱਬਤ ਵਿਚ ਗੜੂੰਦ ਹੋਏ ਕੁਲਦੀਪ ਤੱਖਰ ਦੀਆਂ ਅੱਖਾਂ ਵਿਚ ਅਜੀਬ ਨਮੀ ਸੀ। ਫਿਰ ਉਸ ਨੇ ਮੈਨੂੰ ਸ਼ਿਵ ਦੀ ਆਵਾਜ਼ ਵਿਚ ਕਈ ਗੀਤ ਸੁਣਾਏ। ਨਾਲੇ ਦੱਸਿਆ ਕਿ ਤੁਹਾਡੇ ਪੰਜਾਬ ਵਿਚ ਜਿੰਨੀ ਕੁ ਰਿਕਾਰਡਿੰਗ ਪਹੁੰਚੀ, ਉਹ ਵੀ ਕਿਸੇ ਵੇਲੇ ਬੀ.ਬੀ.ਸੀ ਵਾਲਿਆਂ ਨੇ ਮੇਰੇ ਤੋਂ ਲਈ ਸੀ।

ਸ਼ਿਵ ਕੁਮਾਰ ਨੂੰ 27 ਸਾਲ ਦੀ ਉਮਰ ਵਿਚ ਹੀ ਭਾਰਤੀ ਸਾਹਿਤ ਅਕਾਡਮੀ ਪੁਰਸਕਾਰ ਲੂਣਾ ਲਿਖਣ ਬਦਲੇ ਮਿਲਿਆ । ਉਸ ਜਿੰਨੀ ਉਮਰ ਦੇ ਕਿਸੇ ਵੀ ਲਿਖਾਰੀ ਨੂੰ ਹੁਣ ਤੀਕ ਇਹ ਸਨਮਾਨ ਹਾਸਿਲ ਨਹੀਂ ਹੋਇਆ। ਬਹੁਤ ਥੋੜ੍ਹੇ ਲੋਕ ਜਾਣਦੇ ਹਨ ਕਿ ਸ਼ਿਵ ਕੁਮਾਰ ਨੇ ਨਕਸਲਵਾੜੀ ਲਹਿਰ ਦੇ ਪ੍ਰਭਾਵ ਹੇਠ ਵੀ ਕੁਝ ਨਜ਼ਮਾਂ ਲਿਖੀਆਂ ਸਨ ਅਤੇ ਉਹ ਨਜ਼ਮਾਂ ਲਿਖਣ ਦਾ ਕਾਰਨ ਉਸ ਨੂੰ ਸਰੋਤਿਆਂ ਵਲੋਂ ਪ੍ਰੇਮ ਮੁਖੀ ਕਵਿਤਾਵਾਂ ਸੁਣਾਉਣ ਵੇਲੇ ਹਾਸਿਲ ਹੁੰਦੀ ਨਮੋਸ਼ੀ ਸੀ। ਇਸ ਨਮੋਸ਼ੀ ਨੂੰ ਧੋਣ ਲਈ ਉਸ ਨੇ ਆਤਮ ਚਿੰਤਨ ਕਰਦੀ ਇਕ ਨਜ਼ਮ ਗੱਦਾਰ ਲਿਖੀ। ਬਲਵੰਤ ਗਾਰਗੀ ਦੇ ਨਾਟਕ ਗਗਨ ਮਹਿ ਥਾਲ ਦੇ ਗੀਤ ਵੀ ਉਸ ਨੇ ਗੁਰੂ ਨਾਨਕ ਸ਼ਤਾਬਦੀ ਮੌਕੇ ਲਿਖੇ। ਕੁਝ ਫਿਲਮਾਂ ਵਾਲਿਆਂ ਨੇ ਵੀ ਉਸ ਨੂੰ ਆਪਣੇ ਵੱਲ ਖਿੱਚਿਆ। ਮੌਤ ਉਸ ਦੇ ਆਲ ਦੁਆਲ ਹਰ ਸਮੇਂ ਮੰਡਰਾਉਂਦੀ ਰਹੀ। ਉਸ ਦੇ ਜਾਣ ਮਗਰੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਮੋਹਨ ਕਾਹਲੋਂ ਪਾਸੋਂ ਅਲਵਿਦਾ ਨਾਮ ਹੇਠ ਸ਼ਿਵ ਦੀ ਸ਼ਾਇਰੀ ਇਕੱਠੀ ਕਰਵਾਈ। ਮੁੱਖ ਬੰਦ ਵੀ ਲਿਖਵਾ ਲਿਆ ਪਰ ਅਣਚਾਹੇ ਕਾਰਨਾਂ ਸਦਕਾ ਕਿਤਾਬ ਛਪਣ ਵੇਲੇ ਸੰਪਾਦਕ ਡਾ. ਪਿਆਰ ਸਿੰਘ ਅਤੇ ਨਰਜੀਤ ਖਹਿਰਾ ਸਨ। ਇਸ ਵਿਚ ਪਰਿਵਾਰ ਦੀ ਸਹਿਮਤੀ ਦਾ ਵੀ ਜ਼ਿਕਰ ਆਉਂਦਾ ਹੈ ਅਤੇ ਸ਼ਿਵ ਬਾਰੇ ਲਿਖੇ ਕਾਹਲੋਂ ਦੇ ਨਾਵਲ ਗੋਰੀ ਨਦੀ ਦਾ ਗੀਤ ਵੀ ਕਾਰਨ ਦੱਸੀਦਾ ਹੈ।

ਸ਼ਿਵ ਕੁਮਾਰ ਦੇ ਨੇੜਲੇ ਲੋਕ ਦੱਸਦੇ ਨੇ ਕਿ ਲੂਣਾ ਦਾ ਮੁੱਖ ਬੰਦ ਵੀ ਮੋਹਨ ਕਾਹਲੋਂ ਨੇ ਹੀ ਲਿਖਿਆ ਸੀ ਪਰ ਛਪਿਆ ਸ਼ਿਵ ਕੁਮਾਰ ਦੇ ਨਾਂ ਹੇਠ। ਇਸ ਨੂੰ ਕਿਤਾਬੀ ਰੂਪ ਵਿਚ ਤੇਜ ਪ੍ਰਿੰਟਿੰਗ ਪ੍ਰੈਸ ਅੰਮ੍ਰਿਤਸਰ ਵਾਲੇ ਸ: ਤੇਜਾ ਸਿੰਘ ਸੇਠੀ ਨੇ ਬੜੀ ਰੀਝ ਨਾਲ ਛਾਪਿਆ। ਵੱਡਾ ਆਕਾਰ, ਦਲੀਪ ਚਿਤਰਕਾਰ ਦੇ ਲਕੀਰੀ ਚਿੱਤਰ। ਕੱਪੜੇ ਦੀ ਜ਼ਿਲਦ ਉੱਪਰ ਚਾਰ ਰੰਗਾ ਇਕ ਚਿਤਰ ਚਿਪਕਾਇਆ ਗਿਆ ਸੀ। ਉਨ੍ਹਾਂ ਵਕਤਾਂ ਵਿਚ 16 ਰੁਪਏ ਕੀਮਤ ਸੁਣ ਕੇ ਲੋਕ ਠਠੰਬਰ ਗਏ ਸਨ। ਕਹਿੰਦੇ ਨੇ ਤੇਜ ਪ੍ਰੈਸ ਦਾ ਛਪਾਈ ਬਿੱਲ ਬੜਾ ਵੱਡਾ ਸੀ ਤੇ ਏਨੇ ਰੁਪਏ ਸ਼ਿਵ ਕੁਮਾਰ ਅਤੇ ਉਸ ਦੇ ਮਿੱਤਰਾਂ ਦੀ ਜੇਬ ਵਿਚ ਨਹੀਂ ਸਨ। ਇਕ ਫਿਲਮ ਨਿਰਮਾਤਾ ਕੰਪਨੀ  ਸਿੰਘ ਸੰਨਜ਼ ਪ੍ਰੋਡਕਸ਼ਨ ਜਲੰਧਰ ਵਾਲਿਆਂ ਨੇ ਇਸ ਦੀ ਰਕਮ ਅਦਾ ਕਰਕੇ ਲੂਣਾ ਦਾ ਪਹਿਲਾ ਅੰਕ ਰਿਹਾਅ ਕਰਵਾਉਣ ਵਿਚ ਮਦਦ ਕੀਤੀ। ਪੰਜਾਬੀ ਦੀ ਪਹਿਲੀ ਮਹਿੰਗੀ ਕਿਤਾਬ। ਭਲਾ ਹੋਵੇ ਡਾ. ਮਹਿੰਦਰ ਸਿੰਘ ਰੰਧਾਵਾ ਦਾ ਜਿਸ ਨੇ ਇਸ ਨੂੰ ਪੇਂਡੂ ਲਾਇਬ੍ਰੇਰੀਆਂ ਲਈ ਖਰੀਦ ਕੇ ਸਾਡੇ ਪਿੰਡ ਬਸੰਤ ਕੋਟ ਦੀ ਲਾਇਬ੍ਰੇਰੀ ਤੀਕ ਵੀ ਪਹੁੰਚਾਇਆ। ਆਮ ਲੋਕਾਂ ਲਈ ਲੂਣਾ ਨੂੰ ਸ: ਕਰਤਾਰ ਸਿੰਘ ਬਲੱਗਣ ਨੇ ਆਪਣੇ ਮਾਸਕ ਪੱਤਰ ਕਵਿਤਾ ਵਿਚ ਇਕੱਠਿਆਂ ਛਾਪਣ ਨੂੰ ਦਿੱਤਾ। ਕੀਮਤ ਕੁੱਲ ਇਕ ਰੁਪਿਆ ਸੀ। ਲੋਕਾਂ ਨੇ ਰਾਤੋ ਰਾਤ ਸਟਾਲਾਂ ਤੋਂ ਇਹ ਅੰਕ ਖਰੀਦ ਲਿਆ ।

ਸ਼ਿਵ ਕੁਮਾਰ ਬਟਾਲਵੀ ਨੂੰ ਮੈਂ ਆਪਣੇ ਕੰਨਾਂ ਨਾਲ ਸਿਰਫ ਚਾਰ ਵਾਰ ਹੀ ਸੁਣਿਆ। ਰੇਡੀਓ ਤੋਂ ਤਾਂ ਉਸ ਦੀ ਪੰਡਿਤ ਜਵਾਹਰ ਲਾਲ ਨਹਿਰੂ ਦੀ ਮੌਤ ਵੇਲੇ ਲਿਖੀ ਨਜ਼ਮ ਮੈਨੂੰ ਅੱਜ ਵੀ ਉਸੇ ਅੰਦਾਜ਼ ਵਿਚ ਚੇਤੇ ਹੈ । ਜਦ ਉਸ ਨੇ ਕਿਹਾ ਸੀ 'ਅੱਜ ਅਮਨਾਂ ਦਾ ਬਾਬਲ ਮੋਇਆ, ਸਾਰੀ ਧਰਤ ਨੜੋਏ ਆਈ'। ਸ਼ਿਵ ਕੁਮਾਰ ਨੂੰ ਆਖਰੀ ਵਾਰ ਆਪਣੇ ਜੀ.ਜੀ.ਐੱਨ. ਖਾਲਸਾ ਕਾਲਜ, ਲੁਧਿਆਣਾ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਪੁਰਬ ਮੌਕੇ ਸੁਣਿਆ। ਉਸੇ ਦੀਵਾਨ ਵਿਚ ਹੀ ਭਾਈ ਸਮੁੰਦ ਸਿੰਘ ਰਾਗੀ ਨੇ ਕੀਰਤਨ ਕੀਤਾ ਸੀ ਤੰਤੀ ਸਾਜ਼ਾਂ ਨਾਲ। ਗਿਆਨੀ ਰਾਮ ਨਰਾਇਣ ਸਿੰਘ ਦਰਦੀ ਨੇ ਨਜ਼ਮ ਸੁਣਾਈ ਸੀ। ਸ਼ਿਵ ਦੇ ਬੋਲ ਆਰਤੀ ਰੂਪ ਵਿਚ ਸਨ। ਆਰਤੀ ਦਸ਼ਮੇਸ਼ ਪਿਤਾ ਦੀ ਜਿਸ ਵਿਚ ਆਪਣੀ ਕਮਜ਼ੋਰੀ ਦਾ ਵਾਸਤਾ ਸੀ, ਕ੍ਰਿਪਾਨ ਤੋਂ ਬਲ ਮੰਗਿਆ ਸੀ ਪੁਰਸੋਜ਼ ਆਵਾਜ਼ ਵਿਚ ਸ਼ਿਵ ਕੁਮਾਰ ਨੇ। ਮੇਰੇ ਗੁਰੂਦੇਵ ਡਾ.ਐੱਸ.ਪੀ .ਸਿੰਘ ਦੇ ਬੁਲਾਵੇ ਤੇ ਆਏ ਸ਼ਿਵ ਕੁਮਾਰ ਦੀ ਸ਼ਾਇਦ ਉਹ ਭਾਰਤ ਵਿਚ ਆਖਰੀ ਪੇਸ਼ਕਾਰੀ ਸੀ। ਕੁਝ ਦਿਨਾਂ ਬਾਅਦ ਉਹ ਵਲਾਇਤ ਚਲਾ ਗਿਆ। ਵਲਾਇਤ ਦੀ ਸੇਵਾ ਨੇ ਉਸ ਦੀ ਜਿੰਦ ਪਿੰਜ ਦਿੱਤੀ। ਉਹ ਤੰਦਰੁਸਤ ਨਾ ਰਹਿ ਸਕਿਆ ਤੇ ਅਖੀਰ ਫੁੱਲ ਜਾਂ ਤਾਰਾ ਬਣਨ ਦੀ ਰੀਝ ਲੈ ਕੇ ਜੋਬਨ ਰੁੱਤੇ ਸਾਨੂੰ ਅਲਵਿਦਾ ਕਹਿ ਗਿਆ।
 
ਉਸ ਦੀ ਯਾਦ ਵਿਚ ਬਟਾਲਾ ਵਿਖੇ ਹੋਏ ਪਹਿਲੇ ਸ਼ਰਧਾਂਜਲੀ ਸਮਾਰੋਹ ਦਾ ਵੀ ਮੈਨੂੰ ਚੇਤਾ ਹੈ। ਬਟਾਲਾ ਵੱਸਦੇ ਉਸ ਦੇ ਸ਼ੁਭਚਿੰਤਕਾਂ ਨੇ ਡਾ. ਸਾਧੂ ਸਿੰਘ ਹਮਦਰਦ, ਅਮਰ ਸਿੰਘ ਦੁਸਾਂਝ, ਗਿਆਨੀ ਸ਼ਾਦੀ ਸਿੰਘ, ਭਰਪੂਰ ਸਿੰਘ ਬਲਬੀਰ ਵਰਗੇ ਸਿਰਕੱਢ ਪੱਤਰਕਾਰਾਂ ਅਤੇ ਸ.ਸੂਬਾ ਸਿੰਘ ਵਰਗੇ ਸ਼ਾਇਰਾਂ ਅਤੇ ਉਸ ਵੇਲੇ ਮੁੱਖ ਮੰਤਰੀ ਗਿਆਨੀ ਜ਼ੈਲ ਸਿੰਘ ਦੇ ਪ੍ਰੈਸ ਸਕੱਤਰ ਨੂੰ ਵੀ ਇਸ ਸੰਗਤ ਵਿਚ ਬੁਲਾਇਆ ਸੀ। ਖਾਲਸਾ ਹਾਈ ਸਕੂਲ ਦੇ ਵਿਹੜੇ ਵਿਚ ਕਈ ਇਕਰਾਰ ਹੋਏ। ਸ਼ਿਵ ਕੁਮਾਰ ਦੀ ਪਤਨੀ ਅਰੁਣਾ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਚ ਨਿਯੁਕਤੀ ਦਾ ਐਲਾਨ ਵੀ ਸ.ਸੂਬਾ ਸਿੰਘ ਨੇ ਇਥੇ ਹੀ ਕੀਤਾ ਸੀ। ਫਿਰ ਦੂਜੀ ਬਰਸੀ ਵੇਲੇ ਸਾਡੇ ਮਿੱਤਰ ਹਰਭਜਨ ਸਿੰਘ ਬਾਜਵਾ ਦੀ ਹਿੰਮਤ ਸਦਕਾ ਗੁਰੂ ਨਾਨਕ ਕਾਲਜ ਬਟਾਲਾ ਵਿਚ ਪੂਰਾ ਪੰਜਾਬ ਪਹੁੰਚਿਆ। ਸ਼ਿਵ ਕੁਮਾਰ ਦੇ ਮਾਤਾ ਜੀ ਨੂੰ ਸਨਮਾਨਿਤ ਕੀਤਾ ਗਿਆ। ਸ.ਜਸਵੰਤ ਸਿੰਘ ਕੰਵਲ, ਕਪੂਰ ਸਿੰਘ ਘੁੰਮਣ, ਪ੍ਰੇਮ ਗੋਰਖੀ, ਮੁਖਤਾਰ ਗਿੱਲ, ਪ੍ਰਮਿੰਦਰਜੀਤ, ਖੁਰਸ਼ੀਦ ਅਤੇ ਮੇਰੇ ਵਰਗੇ ਕਈ ਹੋਰ ਸਾਰੀ ਰਾਤ ਸ਼ਿਵ ਦਾ ਕਲਾਮ ਸੁਣਦੇ ਰਹੇ। ਕਦੇ ਜਗਜੀਤ ਜ਼ੀਰਵੀ ਕੋਲੋਂ ਅਤੇ ਕਦੇ ਹਾਕਮ ਸੂਫੀ ਕੋਲੋਂ। ਹਾਕਮ ਸੂਫੀ ਉਦੋਂ ਅਜੇ ਨਾਭੇ ਹੀ ਪੜ੍ਹਦਾ ਸੀ ਪਰ ਆਵਾਜ਼ ਵਿਚ ਸ਼ਿਵ ਦੇ ਕਲਾਮ ਨੂੰ ਗਾਉਣ ਯੋਗ ਦਰਦ ਤੇ ਸੰਵੇਦਨਾ ਹਾਜ਼ਰ ਸੀ।

ਸ਼ਿਵ ਕੁਮਾਰ ਦੀ ਵਾਰਤਕ ਨੂੰ ਕਿਸੇ ਸੰਗ੍ਰਿਹ ਵਿਚ ਹੁਣ ਤਕ ਕਿਸੇ ਨੇ ਨਹੀਂ ਸੰਭਾਲਿਆ। ਉਸ ਵਲੋਂ ਲਿਖੇ ਕੁਝ ਲਿਖਾਰੀਆਂ ਦੇ ਰੇਖਾ ਚਿੱਤਰਾਂ ਨੂੰ ਮਾਸਕ ਪੱਤਰ ਹੇਮ ਜਯੋਤੀ ਵਿਚ ਪੜ੍ਹਨ ਦਾ ਮੈਨੂੰ ਵੀ ਮੌਕਾ ਮਿਲਿਆ ਹੈ। ਕੁਝ ਵਿਚ ਉਹ ਬੇਲਾਗ ਹੈ ਅਤੇ ਕੁਝ ਵਿਚ ਬਦਲਾਖੋਰ। ਮਿਸਾਲ ਦੇ ਤੌਰ ’ਤੇ ਸ.ਸ. ਮੀਸ਼ਾ ਨੂੰ ਚਿਤਰਦਿਆਂ ਉਸ ਦੇ ਮੁਹਾਂਦਰੇ ਨੂੰ ਮੀਸਣੀ ਮੁਸਕਾਨ ਦਾ ਨਾਂ ਦਿੰਦਾ ਹੈ, ਅਜੀਤ ਕੌਰ ਨੂੰ ਉਦਾਸ ਲਾਲਟੈਣ ਦੱਸਦਾ ਹੈ ਅਤੇ ਮੋਹਨ ਭੰਡਾਰੀ ਨੂੰ ਕਿਸੇ ਗੁੱਸੇ ਗਿਲੇ ਦਾ ਸ਼ਿਕਾਰ ਹੋ ਕੇ ਬਹੁਤਾ ਗਰੀਬੜਾ ਜਿਹਾ ਪੇਸ਼ ਕਰਦਿਆਂ ਉਸ ਨੂੰ ਫੁੱਲਬਹਿਰੀ ਵਾਲੇ ਹੱਥ ਆਖਦਾ ਹੈ। ਸੱਜਣ ਦੱਸਦੇ ਨੇ ਕਿ ਸ਼ਿਵ ਕੁਮਾਰ ਨੂੰ ਭੰਡਾਰੀ ਵਾਲੇ ਰੇਖਾ ਚਿੱਤਰ ਬਾਰੇ ਆਖਰੀ ਵੇਲੇ ਤੀਕ ਪਛਤਾਵਾ ਰਿਹਾ ਕਿ ਮੈਂ ਉਸ ਨਾਲ ਧੱਕਾ ਕੀਤਾ ਹੈ। ਉਸ ਦੇ ਗੀਤ ਸਿਰਜਣ ਪ੍ਰਕ੍ਰਿਆ ਸੰਬੰਧੀ ਕੁਝ ਲੇਖ ਵੀ ਮੈਨੂੰ ਧੁੰਦਲੇਧੁੰਦਲੇ ਚੇਤੇ ਆ ਰਹੇ ਹਨ। ਆਪਣੇ ਨਾਲਨਾਲ ਤੋਰਦਾ ਸੀ ਆਪਣੀ ਵਾਰਤਕ ਵਿਚ ।

ਸ਼ਿਵ ਕੁਮਾਰ ਬਟਾਲਵੀ ਰਾਵੀ ਦਰਿਆ ਦਾ ਉਹ ਲਾਡਲਾ ਪੁੱਤਰ ਸੀ ਜਿਸ ਨੇ ਰਾਵੀ ਦੇ ਉਰਵਾਰ ਪਾਰ ਵਸਦੇ ਲੋਕਾਂ ਦੇ ਗੁਆਚਦੇ ਜਾ ਰਹੇ ਸ਼ਬਦਾਂ ਨੂੰ ਆਪਣੀ ਸ਼ਾਇਰੀ ਵਿੱਚ ਸੰਭਾਲਿਆ। ਉਸ ਦੇ ਬੋਲਾਂ ਵਿਚੋਂ ਸਿਰਫ ਪੰਜਾਬ ਨਹੀਂ ਸਗੋਂ ਸਮੁੱਚ ਕਾਇਨਾਤ ਦੇ ਦਰਸ਼ਨ ਕਰ ਸਕਦੇ ਹੋ। ਸ਼ਿਵ ਦੀ ਸਰੀਰਕ ਮੌਤ ਹੋਇਆਂ ਭਾਵੇਂ ਤਿੰਨ ਦਹਾਕਿਆਂ ਤੋਂ ਵੱਧ ਸਮਾਂ ਹੋ ਗਿਆ ਹੈ ਪਰ ਉਸ ਦੀ ਸ਼ਾਇਰੀ ਦੀ ਜਵਾਨੀ ਸਿਖਰਾਂ ਵੱਲ ਜਾ ਰਹੀ ਹੈ। ਸਮਾਂ ਪੈਣ ਨਾਲ ਉਸ ਦੇ ਐਬਾਂ ਦੀਆਂ ਧੂੜਾ ਉਡਾਉਣ ਵਾਲੇ ਮੱਧਮ ਪੈ ਰਹੇ ਹਨ ਅਤੇ ਗੁਣ ਜਾਨਣ ਹਾਰੇ ਵਧ ਰਹੇ ਹਨ। ਸਾਡਾ ਦੁਖਾਂਤ ਹੀ ਇਹ ਹੈ ਕਿ ਅਸੀਂ ਸਿਰਜਣਾ ਦੀ ਥਾਂ ਸਿਰਜਕ ਨੂੰ ਵਧ ਪੜ੍ਹਦੇ ਹਾਂ ਅਤੇ ਪੜ੍ਹਦੇ ਵੀ ਉਸ ਐਨਕ ਨਾਲ ਹਾਂ ਜੋ ਸਾਨੂੰ ਪੁੱਗਦੀ ਹੋਵੇ। ਸ਼ਿਵ ਕੁਮਾਰ ਸਾਡਾ ਅਤੀਤ ਵੀ ਚੇਤੇ ਕਰਾਉਂਦਾ ਹੈ, ਵਰਤਮਾਨ ਨੂੰ ਵੀ ਨਾਲਨਾਲ ਤੋਰਦਾ ਹੈ ਅਤੇ ਭਵਿੱਖ ਲਈ ਸੰਭਾਲਣ ਯੋਗ ਵਿਰਸੇ ਦੀ ਨਿਸ਼ਾਨਦੇਹੀ ਕਰਕੇ ਦਿੰਦਾ ਹੈ। ਉਸ ਦੀ ਸ਼ਾਇਰੀ ਦੇ ਰੂਬਰੁ ਹੋ ਕੇ ਹਰ ਵਾਰ ਮੈਂ ਸੱਜਰੇ ਅਤੇ ਤਰੋਤਾਜ਼ਾ ਸੰਸਾਰ ਵਿੱਚ ਪਹੁੰਚਦਾ ਹਾਂ। ਜੋਬਨ ਰੁੱਤੇ ਤੁਰ ਗਏ ਇਸ ਸ਼ਾਇਰ ਦੀ ਹੋਣੀ ਭਾਵੇਂ ਫੁੱਲ ਬਣੀ ਜਾਂ ਤਾਰਾ, ਸਾਡੇ ਲਈ ਤਾਂ ਅੱਜ ਵੀ ਉਹ ਮਹਿਕਦਾ ਗੁਲਜ਼ਾਰ ਹੈ, ਜਿਸ ਦੀ ਪਰਿਕਰਮਾ ਕਰਦਿਆਂ ਸਾਨੂੰ ਜੋਬਨਵੰਤੇ ਛੈਲ ਛਬੀਲੇ ਥੱਬਾਂ ਕੁ ਜੁਲਫਾਂ ਵਾਲੇ ਸ਼ਾਇਰ ਦੇ ਦਰਸ਼ਨ ਹੁੰਦੇ ਹਨ।

  • Shiv Kumar Batalvi
  • Birthday
  • Punjabi Poetry
  • ਸ਼ਿਵ ਕੁਮਾਰ ਬਟਾਲਵੀ
  • ਜਨਮ ਦਿਨ
  • ਪੰਜਾਬੀ ਸ਼ਾਇਰੀ

ਤਾਜਪੋਸ਼ੀ ਸਮਾਗਮ ’ਚ ਪਹੁੰਚੇ ਹਰੀਸ਼ ਰਾਵਤ ਬੋਲੇ, ‘‘ਕਾਂਗਰਸ ਦੀ ਪਰੰਪਰਾ ਨੂੰ ਅੱਗੇ ਵਧਾ ਕੇ ਚੱਲਣ ਸਿੱਧੂ’’

NEXT STORY

Stories You May Like

  • birthday party  neighbor  person  police
    ਜਨਮ ਦਿਨ ਦੀ ਪਾਰਟੀ 'ਚ ਨਹੀਂ ਦਿੱਤਾ ਸੱਦਾ, ਨਾਰਾਜ਼ ਵਿਅਕਤੀ ਨੇ ਗੁਆਂਢੀ ਦਾ ਚਾਕੂ ਮਾਰ ਕਰ'ਤਾ ਕਤਲ
  • gunshots fired at boy birthday party woman dead
    ਵੱਡੀ ਖ਼ਬਰ: ਪੰਜਾਬ 'ਚ ਮੁੰਡੇ ਦੇ ਜਨਮ ਦਿਨ ਦੀ ਪਾਰਟੀ ਦੌਰਾਨ ਚੱਲੀਆਂ ਗੋਲ਼ੀਆਂ! ਇਕ ਮਹਿਲਾ ਦੀ ਮੌਤ
  • birth anniversary
    ਜਨਮ ਦਿਹਾੜੇ 'ਤੇ ਵਿਸ਼ੇਸ਼ : ਸੇਵਾ ਅਤੇ ਸਿਮਰਨ ਦੇ ਪੁੰਜ ਮਹੰਤ ਮਨਜੀਤ ਸਿੰਘ ਜੀ
  • folk singer pammi bai honoured in australian parliament
    ਆਸਟ੍ਰੇਲੀਆਈ ਸੰਸਦ 'ਚ ਚਮਕਿਆ ਪੰਜਾਬ ਦਾ ਮਾਣ ; ਲੋਕ ਗਾਇਕ ਪੰਮੀ ਬਾਈ ਦਾ ਵਿਸ਼ੇਸ਼ ਸਨਮਾਨ!
  • mystery behind the murder of shiv sena leader s brother solved
    ਸ਼ਿਵ ਸੈਨਾ ਆਗੂ ਦੇ ਭਰਾ ਦੇ ਕਤਲ ਦੀ ਗੁੱਥੀ ਸੁਲਝੀ, ਦੋ ਸਕੇ ਭਰਾ ਗ੍ਰਿਫ਼ਤਾਰ
  • shiv sena  leader  accused  arrested  maharashtra police
    ਸ਼ਿਵ ਸੈਨਾ (ਊਧਵ) ਦੇ ਨੇਤਾ ਦੇ ਕਤਲ ਸਬੰਧੀ 2 ਗ੍ਰਿਫ਼ਤਾਰ
  • bhuvneshwar comeback is a reward for his hard work   ashwin
    ਭੁਵਨੇਸ਼ਵਰ ਕੁਮਾਰ ਦੀ ਵਾਪਸੀ ਉਨ੍ਹਾਂ ਦੀ ਮਿਹਨਤ ਦਾ ਇਨਾਮ: ਰਵਿਚੰਦਰਨ ਅਸ਼ਵਿਨ
  • india alliance  supreme court  rahul gandhi  gyanesh kumar
    ਇੰਡੀਆ ਗਠਜੋੜ ਦਾ ਸੁਪਰੀਮ ਕੋਰਟ ਮਾਰਚ, ਗਿਆਨੇਸ਼ ਕੁਮਾਰ ਖ਼ਿਲਾਫ਼ ਦਾਇਰ ਕਰਨਗੇ ਪਟੀਸ਼ਨ
  • power cut to spoil your sunday break
    ਐਤਵਾਰ ਦੀ ਛੁੱਟੀ ਦਾ ਮਜ਼ਾ ਖ਼ਰਾਬ ਕਰੇਗਾ Power Cut! ਪੰਜਾਬ ਦੇ ਇਨ੍ਹਾਂ ਇਲਾਕਿਆਂ...
  • osap case allegations of fraud false
    ਕਾਰੋਬਾਰੀ ਗੁਰਿੰਦਰ ਭੱਟੀ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਰਚਣ ਵਾਲਿਆਂ ਖ਼ਿਲਾਫ਼...
  • cold hits punjab weather department bulletin
    ਪੰਜਾਬ 'ਚ ਠੰਡ ਦੀ ਦਸਤਕ! 22 ਅਕਤੂਬਰ ਤੱਕ ਮੌਸਮ ਵਿਭਾਗ ਦੀ ਨਵੀਂ ਅਪਡੇਟ ਜਾਰੀ
  • farmer robbed in jalandhar
    ਜਲੰਧਰ 'ਚ ਕਿਸਾਨ ਨਾਲ ਲੁੱਟ, ਹਥਿਆਰਾਂ ਦੇ ਜ਼ੋਰ 'ਤੇ ਇਲੈਕਟ੍ਰਿਕ ਸਕੂਟਰੀ ਤੇ...
  • truck collides with a malgadi near dav college  driver flees
    DAV ਕਾਲਜ ਨੇੜੇ ਮਾਲਗੱਡੀ ਨਾਲ ਟਕਰਾਇਆ ਟਰੱਕ, ਡਰਾਈਵਰ ਮੌਕੇ ਤੋਂ ਫ਼ਰਾਰ, ਟਰੱਕ...
  • shocking revelations about beggars
    ਪੰਜਾਬ: ਭੀਖ ਮੰਗਣ ਵਾਲਿਆਂ ਬਾਰੇ ਹੈਰਾਨੀਜਨਕ ਖ਼ੁਲਾਸੇ! ਤੈਅ ਹੋਈ ਰੋਜ਼ਾਨਾ ਦੀ ਇਕ...
  • shiromani akali dal  s door to door campaign
    ਡੋਰ-ਟੂ-ਡੋਰ ਮੁਹਿੰਮ ਤਹਿਤ ਸਰਕਲ ਸੋਢਲ ਦੇ ਵਾਰਡ ਨੰਬਰ 77 ’ਚ ਘਰ-ਘਰ ਪਹੁੰਚਿਆ...
  • easy registration    becomes a headache for the public
    ਈਜ਼ੀ ਰਜਿਸਟ੍ਰੇਸ਼ਨ ਸਿਸਟਮ ਬਣਿਆ ਲੋਕਾਂ ਲਈ ਸਿਰਦਰਦੀ, 4 ਘੰਟੇ ਸਰਵਰ ਠੱਪ ਹੋਣ ਨਾਲ...
Trending
Ek Nazar
illicit affair of a married man leads to this situation

ਪੰਜਾਬ: ਵਿਆਹੁਤਾ ਨੌਜਵਾਨ ਦੇ ਨਾਜਾਇਜ਼ ਸੰਬੰਧਾਂ ਨੇ ਬਣਾਏ ਭਿਆਨਕ ਹਾਲਾਤ,...

famous actress wants to become a mother without getting married

ਕੁਆਰੀ ਮਾਂ ਬਣਨਾ ਚਾਹੁੰਦੀ ਹੈ ਮਸ਼ਹੂਰ ਅਦਾਕਾਰਾ, ਕਿਹਾ- 'ਮੈਂ ਕਿਸੇ 'ਤੇ ਭਰੋਸਾ...

heavy rain alert

18, 19, 20, 21, 22, 23 ਅਕਤੂਬਰ ਨੂੰ ਪਵੇਗਾ ਭਾਰੀ ਮੀਂਹ! ਮੌਸਮ ਵਿਭਾਗ ਨੇ...

drug department raids the largest medicine market in punjab

ਪੰਜਾਬ 'ਚ ਸਭ ਤੋਂ ਵੱਡੀ ਦਵਾਈਆਂ ਵਾਲੀ ਮਾਰਕੀਟ 'ਚ ਡਰੱਗ ਵਿਭਾਗ ਦਾ ਛਾਪਾ,...

legendary music director who composed music for over 400 films has passed away

400 ਤੋਂ ਵੱਧ ਫ਼ਿਲਮਾਂ ਨੂੰ ਮਿਊਜ਼ਿਕ ਦੇਣ ਵਾਲੇ ਦਿੱਗਜ ਡਾਇਰੈਕਟਰ ਦਾ ਹੋਇਆ...

srh owner kavya maran will become the bride of the famous music director

It's Official..! ਮਸ਼ਹੂਰ ਮਿਊਜ਼ਿਕ ਡਾਇਰੈਕਟਰ ਦੀ ਲਾੜੀ ਬਣੇਗੀ SRH ਦੀ ਮਾਲਕਣ...

bollywood superstar rents out their super luxury apartment

4.63 ਲੱਖ ਰੁਪਏ ਮਹੀਨਾ ਕਿਰਾਇਆ ! ਬਾਲੀਵੁੱਡ ਸੁਪਰਸਟਾਰ ਨੇ Rent 'ਤੇ ਦਿੱਤਾ...

fast bowler suddenly announces retirement from cricket

ਤੇਜ਼ ਗੇਂਦਬਾਜ਼ ਨੇ ਅਚਾਨਕ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਕੀਤਾ ਐਲਾਨ ! ਇਸ ਵਜ੍ਹਾ...

reema nanavati honored

ਭਾਰਤੀ ਸਮਾਜਿਕ ਕਾਰਕੁਨ ਰੀਮਾ ਨਾਨਾਵਤੀ 'ਹਿਲੇਰੀ ਰੋਧਮ ਕਲਿੰਟਨ ਪੁਰਸਕਾਰ' ਨਾਲ...

forest fire at indonesia

ਇੰਡੋਨੇਸ਼ੀਆਈ ਰਾਸ਼ਟਰੀ ਪਾਰਕ ਚ ਫੈਲੀ ਜੰਗਲ ਦੀ ਅੱਗ,  ਚਾਰ ਲੋਕਾਂ ਦੀ ਮੌਤ

fir on school incident

ਪਾਕਿ : ਸਕੂਲ ਹਾਦਸੇ 'ਚ 35 ਮੌਤਾਂ; ਐਫਆਈਆਰ 'ਚ ਮਾਲਕਾਂ, ਸ਼ੇਅਰਧਾਰਕਾਂ ਅਤੇ...

payal rohatagi calls actor imran khan  jobless actor

'ਬੇਰੁਜ਼ਗਾਰ ਐਕਟਰ', ਰਾਜਨੀਤੀ ਦੀ ਕੋਈ ਸਮਝ ਨਹੀਂ..!' ਪਾਇਲ ਰੋਹਤਗੀ ਨੇ ਇਮਰਾਨ...

pakistan iran relations

ਹੂਤੀ ਹਮਲਿਆਂ ਕਾਰਨ ਪਾਕਿਸਤਾਨ-ਈਰਾਨ ਸਬੰਧਾਂ 'ਚ ਤਣਾਅ ਦਾ ਖ਼ਤਰਾ !

trump cancelled  live broadcast

ਨਹੀਂ ਹੋਵੇਗਾ ਫਾਂਸੀ ਦਾ ਲਾਈਵ ਪ੍ਰਸਾਰਣ ! ਟਰੰਪ ਨੇ ਕਰ'ਤਾ ਐਲਾਨ

raza murad react to imran khan being asked to leave india

"ਵਿਦੇਸ਼ੀ ਨਾਗਰਿਕਾਂ ਨੂੰ ਭਾਰਤ ਦੇ ਮਾਮਲਿਆਂ 'ਚ ਦਖਲ ਦੇਣ ਦਾ ਹੱਕ ਨਹੀਂ": ਇਮਰਾਨ...

iraq appoints us sanctioned leader

ਮੁੜ ਤਣਾਅ ਵਧਣ ਦਾ ਖਦਸ਼ਾ ! ਇਰਾਕ ਨੇ ਅਮਰੀਕਾ ਦੁਆਰਾ ਪਾਬੰਦੀਸ਼ੁਦਾ ਨੇਤਾ ਨੂੰ...

after nana patekar  now this veteran artist has suffered a heart attack

ਨਾਨਾ ਪਾਟੇਕਰ ਤੋਂ ਬਾਅਦ ਹੁਣ ਇਸ ਦਿੱਗਜ ਕਲਾਕਾਰ ਨੂੰ ਪਿਆ ਦਿਲ ਦਾ ਦੌਰਾ ! 63 ਸਾਲ...

major announcement by the election commission for 17 states

ਪੰਜਾਬ ਸਮੇਤ 17 ਸੂਬਿਆਂ ਲਈ ਚੋਣ ਕਮਿਸ਼ਨ ਦਾ ਵੱਡਾ ਐਲਾਨ ! SIR ਮਗਰੋਂ ਹੁਣ ਹੋਵੇਗਾ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਪੰਜਾਬ ਦੀਆਂ ਖਬਰਾਂ
    • assembly elections bjp punjab
      ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਦਾ ਵੱਡਾ ਕਦਮ, ਲਿਆ ਗਿਆ ਇਹ ਅਹਿਮ ਫ਼ੈਸਲਾ
    • parvinder singh jhota father prime minister narendra modi
      ਪਰਵਿੰਦਰ ਸਿੰਘ ਝੋਟਾ ਦੇ ਪਿਤਾ ਦੀ ਪ੍ਰਧਾਨ ਮੰਤਰੀ ਮੋਦੀ ਨੂੰ ਭਾਵੁਕ ਅਪੀਲ
    • assembly elections punjab election commission
      ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਵੱਡੀ ਖ਼ਬਰ, ਇਨ੍ਹਾਂ ਤਾਰੀਖਾਂ ਨੂੰ ਪੰਜਾਬ...
    • parvinder singh jhota shiromani committee sikh museum
      ਪਰਵਿੰਦਰ ਸਿੰਘ ਝੋਟਾ ਨੂੰ ਲੈ ਕੇ ਐੱਸਜੀਪੀਸੀ ਦਾ ਵੱਡਾ ਫ਼ੈਸਲਾ
    • anmolpreet s murder case in nangal solved two accused arrested
      ਨੰਗਲ 'ਚ ਹੋਏ ਅਨਮੋਲਪ੍ਰੀਤ ਦੇ ਕਤਲ ਦਾ ਮਾਮਲਾ ਸੁਲਝਿਆ, 24 ਘੰਟਿਆਂ 'ਚ ਦੋ ਮੁਲਜ਼ਮ...
    • osap case allegations of fraud false
      ਕਾਰੋਬਾਰੀ ਗੁਰਿੰਦਰ ਭੱਟੀ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਰਚਣ ਵਾਲਿਆਂ ਖ਼ਿਲਾਫ਼...
    • cold hits punjab weather department bulletin
      ਪੰਜਾਬ 'ਚ ਠੰਡ ਦੀ ਦਸਤਕ! 22 ਅਕਤੂਬਰ ਤੱਕ ਮੌਸਮ ਵਿਭਾਗ ਦੀ ਨਵੀਂ ਅਪਡੇਟ ਜਾਰੀ
    • kewal dhillon in mansa
      ਪਰਵਿੰਦਰ ਝੋਟੇ ਦੇ ਇਨਸਾਫ਼ ਲਈ ਮਾਨਸਾ ਮੋਰਚੇ 'ਚ ਪਹੁੰਚੇ ਕੇਵਲ ਸਿੰਘ ਢਿੱਲੋਂ,...
    • ban on making ethanol from sugarcane juice and sugar rules for tender
      ਗੰਨੇ ਦੇ ਰਸ ਤੇ ਖੰਡ ਤੋਂ Ethanol ਬਣਾਉਣ 'ਤੇ ਲੱਗੀ ਰੋਕ; ਸਰਕਾਰ ਨੇ ਜਾਰੀ ਕੀਤੇ...
    • attempt to rob a goldsmith  s shop in broad daylight in patti
      ਪੱਟੀ ’ਚ ਦਿਨ-ਦਿਹਾੜੇ ਸੁਨਿਆਰੇ ਦੀ ਦੁਕਾਨ ਲੁੱਟਣ ਦੀ ਕੋਸ਼ਿਸ਼, ਰੌਲਾ ਪੈਣ ’ਤੇ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +