ਸਮਾਨਾ (ਸ਼ਸ਼ੀਪਾਲ) — ਬੁੱਧਵਾਰ ਸਵੇਰੇ ਰੇਹੜੀ ਪਲਟਣ 'ਤੇ ਗੁੱਸੇ 'ਚ ਆਏ ਰੇਹੜੀ ਮਾਲਿਕ ਵਲੋਂ ਖੁਦ 'ਤੇ ਪੈਟਰੋਲ ਪਾਉਣ ਦੇ ਮਾਮਲੇ 'ਚ ਉੱਠੇ ਵਿਵਾਦ ਦਾ ਵੀਰਵਾਰ ਵੀ ਕੋਈ ਹਲ ਨਹੀਂ ਕੱਢਿਆ ਤੇ ਮੁਸ਼ਕਲਾਂ ਬਰਕਰਾਰ ਰਹੀਆਂ। ਵੀਰਵਾਰ ਸਵੇਰੇ ਰੇਹੜੀ ਮਾਲਿਕ ਦੇ ਸਮਰਥਨ 'ਚ ਆਏ ਸ਼ਿਵ ਸੈਨਿਕਾਂ ਤੇ ਕਾਮਰੇਡਾਂ ਨੇ ਗਾਂਧੀ ਗਰਾਊਂਡ ਦੇ ਨਜ਼ਦੀਕ ਘਟਨਾਸਥਲ 'ਤੇ ਇਕੱਠੇ ਹੋ ਕੇ ਰੇਹੜੀ ਮਾਲਿਕਾਂ ਤੋਂ ਮਿਲ ਕੇ ਨਾਅਰੇਬਾਜ਼ੀ ਕਰਦੇ ਹੋਏ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕੀਤੀ, ਜਿਸ ਦੇ ਬਾਅਦ ਇਕ ਜਲੂਸ ਦੇ ਰੂਪ 'ਚ ਉਹ ਸਿਟੀ ਥਾਣੇ ਪਹੁੰਚੇ ਤੇ ਪਟਿਆਲਾ ਤੋਂ ਆਏ ਹੋਏ ਐੱਸ. ਪੀ. ਡੀ. ਅਮਰਜੀਤ ਸਿੰਘ ਘੁੰਮਣ, ਡੀ. ਐੱਸ. ਪੀ. ਸਮਾਨਾ ਰਾਜਵਿੰਦਰ ਸਿੰਘ ਰੰਧਾਵਾ ਤੇ ਹੋਰ ਪੁਲਸ ਅਧਿਕਾਰੀਆਂ ਤੋਂ ਮੀਟਿੰਗ ਕਰ ਦੋਸ਼ੀਆਂ ਦੇ ਖਿਲਾਫ ਕਾਰਵਾਈ ਤੇ ਨੁਕਸਾਨ ਦੇ ਮੁਆਵਜ਼ੇ ਦੀ ਮੰਗ ਕੀਤੀ। ਜਦ ਕਿ ਦੂਜੇ ਪਾਸੇ ਸਰਾਫਾ ਗਲੀ ਦੇ ਸੁਨਿਆਰਿਆਂ ਨੇ ਵੀ ਆਪਣੀ ਦੁਕਾਨਾਂ ਤੇ ਕਾਰੋਬਾਰ ਪੂਰਣ ਤੌਰ 'ਤੇ ਬੰਦ ਕਰਕੇ ਬਾਜ਼ਾਰ ਦੀ ਮੁੱਖ ਸੜਕ 'ਤੇ ਧਰਨਾ ਲਗਾਇਆ ਤੇ ਪ੍ਰਦਰਸ਼ਨ ਜਾਰੀ ਰੱਖਿਆ।
ਧਰਨੇ 'ਚ ਹਾਜ਼ਰ ਦੁਕਾਨਦਾਰਾਂ ਪ੍ਰਦੀਪ ਵਰਮਾ, ਸ਼ੈਂਟੀ, ਕੁਲਦੀਪ ਵਰਮਾ, ਵਿਕਰਮਜੀਤ ਸਿੰਘ, ਜਨਕ ਰਾਜ ਭੱਲਾ, ਪੂਰਣਚੰਦ ਵਰਮਾ ਸਮੇਤ ਹੋਰ ਸਵਰਣਕਾਰਾਂ ਨੇ ਪ੍ਰਸ਼ਾਸਨ ਤੇ ਪੁਲਸ ਤੋਂ ਇਨਸਾਫ ਦੀ ਮੰਗ ਕੀਤੀ। ਧਰਨਾਕਾਰੀਆਂ ਸੁਨਿਆਰਿਆਂ ਦੇ ਮੁਤਾਬਕ ਹਸਪਤਾਲ 'ਚ ਇਲਾਜ ਅਧੀਨ ਉਨ੍ਹਾਂ ਦੇ ਦੋਨਾਂ ਸਾਥੀਆਂ ਦੀ ਪੁਲਸ ਵਲੋਂ ਅਜੇ ਤਕ ਕੋਈ ਗੱਲ ਕੋਈ ਸੁਣੀ ਗਈ। ਖੁਦ ਨੂੰ ਨਿਰਦੋਸ਼ ਦੱਸਦੇ ਹੋਏ ਉਨ੍ਹਾਂ ਨੇ ਆਪਣੇ 'ਤੇ ਲੱਗੇ ਦੋਸ਼ਾਂ ਨੂੰ ਨਕਾਰਦੇ ਹੋਏ ਕਿਹਾ ਕਿ ਲੱਖਾਂ ਰੁਪਏ ਦੀ ਦੁਕਾਨ ਬਨਾਉਣ ਦੇ ਬਾਵਜੂਦ ਗਲੀ ਦੇ ਰਸਤਿਆਂ 'ਤੇ ਰੇਹੜੀਆਂ ਲਗਾਉਣ ਦੇ ਕਾਰਨ ਗ੍ਰਾਹਕ ਉਨ੍ਹਾਂ ਦੀ ਦੁਕਾਨਾਂ ਤਕ ਨਹੀਂ ਪਹੁੰਚ ਪਾਉਂਦਾ ਤੇ ਉਨ੍ਹਾਂ ਦਾ ਕਾਰੋਬਾਰ ਠੱਪ ਹੋ ਕੇ ਰਹਿ ਗਿਆ ਹੈ।
ਉਨ੍ਹਾਂ ਨੇ ਰੇਹੜੀਆਂ ਨੂੰ ਹੋਰ ਜਗ੍ਹਾ ਦਿੱਤੇ ਜਾਣ ਦੀ ਮੰਗ ਕੀਤੀ। ਇਸ ਮਾਮਲੇ ਬਾਰੇ ਐੱਸ. ਐੱਚ. ਓ. ਸਿਟੀ ਪੁਲਸ ਇੰਸਪੈਕਟਰ ਕਰਨੈਲ ਸਿੰਘ ਨੇ ਦੱਸਿਆ ਕਿ ਸਾਰੇ ਜ਼ਖਮੀਆਂ ਨੇ ਅਨਫਿਟ ਹੋਣ ਦੇ ਕਾਰਨ ਬਿਆਨ ਦਰਜ ਨਹੀਂ ਕੀਤੇ ਜੋ ਸਕੇ, ਜਦ ਕਿ ਪ੍ਰਸ਼ਾਸਨ ਵਲੋਂ ਮਾਮਲੇ ਦਾ ਪੱਕਾ ਹਲ ਕਰਨ ਲਈ ਕੋਸ਼ਿਸ਼ ਕੀਤੀ ਜਾ ਰਹੀ ਹੈ।
ਟ੍ਰੇਨ 'ਚ ਯਾਤਰੀਆਂ ਦਾ ਸਾਮਾਨ ਚੋਰੀ ਕਰਨ ਵਾਲਾ ਸ਼ਾਤਰ ਚੋਰ ਚੜ੍ਹਿਆ ਪੁਲਸ ਹੱਥੇ
NEXT STORY