ਫਿਰੋਜ਼ਪੁਰ, (ਕੁਮਾਰ, ਮਲਹੋਤਰਾ, ਪਰਮਜੀਤ, ਸ਼ੈਰੀ)— ਸ਼ਿਵ ਸੈਨਾ ਬਾਲ ਠਾਕਰੇ ਦੇ ਜ਼ਿਲਾ ਪ੍ਰਮੁੱਖ ਮਿੰਕੂ ਚੌਧਰੀ ਦੀ ਅਗਵਾਈ ਹੇਠ ਸੰਸਥਾ ਦੇ ਅਹੁਦੇਦਾਰਾਂ ਨੇ ਜੰਮੂ-ਕਸ਼ਮੀਰ ਵਿਚ ਭਾਰਤੀ ਸੈਨਾ 'ਤੇ ਮੁਕੱਦਮਾ ਦਰਜ ਕਰਨ ਦੇ ਰੋਸ ਵਿਚ ਜੰਮੂ- ਕਸ਼ਮੀਰ ਦੇ ਮੁੱਖ ਮੰਤਰੀ ਮਹਿਬੂਬ ਮੁਫਤਾ ਦਾ ਪੁਤਲਾ ਫੂਕਿਆ ਤੇ ਜੰਮੂ-ਕਸ਼ਮੀਰ ਸਰਕਾਰ ਖਿਲਾਫ ਨਾਅਰੇਬਾਜ਼ੀ ਵੀ ਕੀਤੀ। ਪ੍ਰਦਰਸ਼ਨਕਾਰੀਆਂ ਨੂੰ ਸੰਬੋਧਨ ਕਰਦੇ ਹੋਏ ਜ਼ਿਲਾ ਪ੍ਰਮੁੱਖ ਮਿੰਕੂ ਚੌਧਰੀ ਨੇ ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਭਾਰਤੀ ਸੈਨਾ ਦੇ ਜਵਾਨਾਂ ਖਿਲਾਫ ਦਰਜ ਮੁਕੱਦਮਾ ਜਲਦ ਤੋਂ ਜਲਦ ਖਾਰਿਜ ਨਾ ਕੀਤਾ ਗਿਆ ਤਾਂ ਸ਼ਿਵ ਸੈਨਾ ਬਾਲ ਠਾਕਰੇ ਉਸ ਦਾ ਮੂੰਹ ਤੋੜ ਜਵਾਬ ਦੇਵੇਗੀ ਅਤੇ ਸੰਸਥਾ ਵੱਲੋਂ ਜੰਮੂ-ਕਸ਼ਮੀਰ ਵਿਚ ਕੁਝ ਕਰ ਕੇ ਇਸ ਦਾ ਵਿਰੋਧ ਕੀਤਾ ਜਾਵੇਗਾ।
ਇਸ ਮੌਕੇ ਸੁਦੇਸ਼ ਚੋਪੜਾ, ਪਰਮਜੀਤ ਸਿੰਘ, ਰਾਧੇ ਸ਼ਾਮ, ਬਿੱਟਾ, ਅਕਸ਼ੇ, ਲਵਪ੍ਰੀਤ, ਰਮਨ ਚੌਧਰੀ, ਮਨੋਜ ਗੱਖੜ, ਭੁਪਿੰਦਰ ਸਿੰਘ ਅਰੋੜਾ, ਰਾਜ ਕੁਮਾਰ ਅਰੋੜਾ, ਸ਼ਲਿੰਦਰ ਮੋਂਗਾ, ਨਰੇਸ਼ ਕੁਮਾਰ, ਵਿਸ਼ਾਲ, ਅਸ਼ੋਕ, ਬਲਵਿੰਦਰ ਸਿੰਘ ਹਜਾਰਾ, ਮਹਿੰਦਰ ਸਿੰਘ ਹਜਾਰਾ ਆਦਿ ਮੌਜੂਦ ਸਨ।
ਕੈਂਟ ਬੋਰਡ ਦੇ ਮੈਂਬਰ ਸ਼ੀਲਾ 'ਤੇ ਇਕ ਹੋਰ ਪਰਚਾ ਦਰਜ
NEXT STORY