ਪਟਿਆਲਾ (ਬਰਜਿੰਦਰ) — ਸ਼ਿਵ ਸੈਨਾ ਬਾਲ ਠਾਕਰੇ ਦੇ ਸੀਨੀਅਰ ਉਪ ਪ੍ਰਮੁੱਖ ਪੰਜਾਬ ਹਰੀਸ਼ ਸਿੰਗਲਾ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਅੱਜ ਪਾਰਟੀ ਦੇ ਸੀਨੀਅਰ ਨੇਤਾਵਾਂ ਨੇ ਆਰਿਆ ਸਮਾਜ ਚੌਕ 'ਚ ਆਮ ਆਦਮੀ ਪਾਰਟੀ ਦੇ ਆਗੂ ਤੇ ਮੌਜੂਦਾ ਸਰਕਾਰ 'ਚ ਵਿਰੋਧੀ ਨੇਤਾ ਸੁਖਪਾਲ ਸਿੰਘ ਖਹਿਰਾ ਦਾ ਪੁਤਲਾ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ। ਇਸ ਦੌਰਾਨ ਹਰੀਸ਼ ਸਿੰਗਲਾ ਨੇ ਅਰਵਿੰਦ ਕੇਜਰੀਵਾਲ ਨੂੰ ਨਸੀਹਤ ਦਿੰਦੇ ਹੋਏ ਕਿਹਾ ਕਿ ਉਹ ਜਲਦ ਹੀ ਸੁਖਪਾਲ ਖਹਿਰਾ ਦੇ ਦਿਮਾਗ ਦਾ ਇਲਾਜ ਕਰਵਾਉਣ, ਉਸ ਇਲਾਜ ਦਾ ਜੋ ਵੀ ਖਰਚਾ ਆਵੇਗਾ ਉਹ ਵੀ ਸ਼ਿਵ ਸੈਨਾ ਦੇਣ ਨੂੰ ਤਿਆਰ ਹੈ।
ਜ਼ਿਕਰਯੋਗ ਹੈ ਕਿ ਸੁਖਪਾਲ ਖਹਿਰਾ ਨੇ ਪੰਜਾਬ ਜਨਮਤ ਸੰਗ੍ਰਿਹ 2020 ਦਾ ਸਮਰਥਨ ਕੀਤਾ ਸੀ। ਉਨ੍ਹਾਂ ਕਿਹਾ ਸੀ ਕਿ ਪੰਜਾਬ ਦੇ ਲੋਕਾਂ ਨੂੰ ਹੀ ਫੈਸਲਾ ਕਰਨ ਦੇਣਾ ਚਾਹੀਦਾ ਹੈ ਕਿ ਉਹ ਕਿਥੇ ਰਹਿਣਾ ਚਾਹੁੰਦੇ ਹਨ, ਭਾਰਤ 'ਚ ਕਿਸੇ ਨਵੇਂ ਦੇਸ਼ 'ਚ। ਉਨ੍ਹਾਂ ਇਹ ਵੀ ਕਿਹਾ ਕਿ ਭਾਰਤ 'ਚ ਸਿੱਖਾਂ ਨਾਲ ਭੇਦਭਾਵ ਤੇ ਹਿੰਸਾ ਹੋਈ ਹੈ। ਸਿੱਖਾਂ ਨੂੰ ਆਪਣੇ ਲਈ ਨਿਆ ਮੰਗਣ ਦਾ ਪੂਰਾ ਹੱਕ ਹੈ। 'ਆਪ' ਆਗੂ ਦੇ ਇਸ ਬਿਆਨ ਤੋਂ ਬਾਅਦ ਸਿਆਸਤ ਕਾਫੀ ਗਰਮਾ ਗਈ ਸੀ ਤੇ ਸਾਰੀਆਂ ਸਿਆਸੀ ਪਾਰਟੀਆਂ ਨੇ ਖਹਿਰਾ ਦੇ ਇਸ ਬਿਆਨ ਦੀ ਸਖਤ ਸ਼ਬਦਾਂ 'ਚ ਨਿੰਦਾ ਕੀਤੀ ਸੀ।
ਪਟਿਆਲਾ : ਵਿਧਾਇਕ ਸੰਦੋਆ ਦੀ ਕੁੱਟਮਾਰ ਦੇ ਵਿਰੋਧ 'ਚ ਆਮ ਆਦਮੀ ਪਾਰਟੀ ਨੇ ਕੀਤਾ ਰੋਸ ਪ੍ਰਦਰਸ਼ਨ
NEXT STORY