ਸੰਗਰੂਰ (ਵੈੱਬ ਡੈਸਕ): ਸੰਗਰੂਰ ਦੀ ਚੀਮਾ ਮੰਡੀ ਤੋਂ ਇਕ ਬੇਹੱਦ ਦਰਦਨਾਕ ਅਤੇ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ ਬਜ਼ੁਰਗ ਨੇ ਰੇਹੜੇ ਵਿਚ ਬਾਲਣ ਲੱਦ ਕੇ ਉਸ ਨੂੰ ਅੱਗ ਲਗਾਈ ਤੇ ਫ਼ਿਰ ਖ਼ੁਦ ਉਸ ਅੱਗ ਵਿਚ ਛਾਲ ਮਾਰ ਦਿੱਤੀ। ਮ੍ਰਿਤਕ ਦੀ ਪਛਾਣ ਨੈਬ ਸਿੰਘ ਵਜੋਂ ਹੋਈ ਹੈ।
ਜਾਣਕਾਰੀ ਮੁਤਾਬਕ ਨੈਬ ਸਿੰਘ ਗੁਰਦੁਆਰਾ ਸਾਹਿਬ ਵਿਚ ਲੰਗਰ ਦੀ ਨਿਸ਼ਕਾਮ ਸੇਵਾ ਲਈ ਰੇਹੜਾ ਚਲਾਉਂਦਾ ਸੀ। ਇਹ ਇਸ ਰੇਹੜੇ ਵਿਚ ਲੱਕੜਾਂ ਲੱਦ ਕੇ ਲਿਆਇਆ ਤੇ ਫ਼ਿਰ ਉਸ ਨੂੰ ਅੱਗ ਲਗਾ ਦਿੱਤੀ। ਜਦੋਂ ਅੱਗ ਦੇ ਭਾਂਬੜ ਮੱਚ ਗਏ ਤਾਂ ਨੈਬ ਸਿੰਘ ਨੇ ਖ਼ੁਦ ਵੀ ਅੱਗ ਵਿਚ ਛਾਲ ਮਾਰ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਨੈਬ ਸਿੰਘ ਦੀ ਪਤਨੀ ਇਸ ਵੇਲੇ ਆਪਣੀ ਭੈਣ ਦੇ ਘਰ ਗਈ ਹੋਈ ਸੀ। ਉਨ੍ਹਾਂ ਦਾ ਇਕਲੌਤਾ ਪੁੱਤਰ ਪੁਣੇ ਵਿਚ ਇੰਜੀਨੀਅਰ ਹੈ।
ਮਾਮਲੇ ਸਬੰਧੀ ਪੁਲਸ ਦਾ ਕਹਿਣਾ ਹੈ ਕਿ ਲਾਸ਼ ਬੁਰੀ ਤਰ੍ਹਾਂ ਸੜ ਚੁੱਕੀ ਹੈ। ਲਾਸ਼ ਨੂੰ ਸਿਵਲ ਹਸਪਤਾਲ ਵਿਚ ਰਖਵਾਇਆ ਗਿਆ ਹੈ ਤੇ ਮ੍ਰਿਤਕ ਦੇ ਪੁੱਤਰ ਦੇ ਆਉਣ ਮਗਰੋਂ ਪੋਸਟਮਾਰਟਮ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਮ੍ਰਿਤਕ ਦੇਹ ਦਾ ਡੀ. ਐੱਨ. ਏ. ਟੈਸਟ ਵੀ ਕਰਵਾਇਆ ਜਾਵੇਗਾ, ਤਾਂ ਜੋ ਪੁਸ਼ਟੀ ਕੀਤੀ ਜਾ ਸਕੇ ਕਿ ਇਹ ਲਾਸ਼ ਨੈਬ ਸਿੰਘ ਦੀ ਹੀ ਹੈ।
ਪੰਜਾਬ-ਹਰਿਆਣਾ ਦੇ ਹਿਤਧਾਰਕਾਂ ਨੂੰ ਨਵੇਂ FDA ਢਾਂਚੇ ਨਾਲ ਖੁੱਲ੍ਹੇ ਨਿਰਯਾਤ ਮੌਕਿਆਂ ਬਾਰੇ ਕੀਤਾ ਗਿਆ ਜਾਗਰੂਕ
NEXT STORY