ਮੌੜ ਮੰਡੀ/ਬਠਿੰਡਾ (ਪ੍ਰਵੀਨ,ਵਰਮਾ)- ਭਾਵੇਂ ਕੁਝ ਸਮਾਂ ਪਹਿਲਾ ਮੌੜ ਮੰਡੀ ਦੀ ਇਕ ਲੜਕੀ ਚੈਰਿਸ ਗੋਇਲ ਦੀ ਹੋਈ ਮੌਤ ਦਾ ਮਾਮਲਾ ਅਜੇ ਠੰਡਾ ਨਹੀਂ ਪਿਆ ਸੀ ਪਰ ਅੱਜ ਫਿਰ ਉਸੇ ਤਰ੍ਹਾਂ ਕੋਟਲਾ ਬਰਾਂਚ ਨਹਿਰ ’ਚੋਂ ਇਕ ਨਾਬਾਲਗ ਲੜਕੀ ਦੀ ਲਾਸ਼ ਦਾ ਮਿਲਣਾ ਲੜਕੀਆਂ ਦੀ ਸੁਰੱਖਿਆ ਅਤੇ ਸਮਾਜ ’ਚ ਆ ਰਹੀ ਗਿਰਾਵਟ ਉੱਤੇ ਕਈ ਸਵਾਲ ਖੜ੍ਹੇ ਕਰ ਗਿਆ। ਜਾਣਕਾਰੀ ਅਨੁਸਾਰ ਤਲਵੰਡੀ ਸਾਬੋ ਦੇ ਇਕ 30 ਸਾਲਾ ਲੜਕੇ ਵੱਲੋਂ ਪਿੰਡ ਮਾਨਸਾ ਕਲਾਂ ਦੀ ਇਕ ਨਾਬਾਲਗ ਲੜਕੀ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ। ਜਿਸ ਦੇ ਚੱਲਦੇ ਉਕਤ ਲੜਕੀ ਵੱਲੋਂ ਨਹਿਰ ’ਚ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਖਤਮ ਕਰ ਲਈ।
ਇਹ ਖ਼ਬਰ ਵੀ ਪੜ੍ਹੋ - ਬੁਢਾਪਾ ਪੈਨਸ਼ਨ ਨੂੰ ਲੈ ਕੇ ਪੰਜਾਬ ਸਰਕਾਰ ਦਾ ਵੱਡਾ ਕਦਮ!
ਇਸ ਸਬੰਧੀ ਪੁਲਸ ਨੂੰ ਫੋਨ ਕਾਲ ਰਿਕਾਰਡਿੰਗਜ਼ ਤੋਂ ਵੀ ਕੁਝ ਸੁਰਾਗ ਹੱਥ ਲੱਗੇ ਹਨ ਅਤੇ ਲੜਕੇ ਦੇ ਮੋਬਾਈਲ ਨੰਬਰ ਦੇ ਆਧਾਰ ’ਤੇ ਪੁਲਸ ਵੱਲੋਂ ਉਕਤ ਲੜਕੇ ਦੀ ਗ੍ਰਿਫ਼ਤਾਰੀ ਲਈ ਵੀ ਵੱਡੇ ਪੱਧਰ ’ਤੇ ਯਤਨ ਕੀਤੇ ਜਾ ਰਹੇ ਹਨ । ਲੜਕੀ ਦੀ ਰੋਂਦੀ ਹੋਈ ਦੀਆਂ ਕਾਲ ਰਿਕਾਰਡਿੰਗਜ਼ ਇਹ ਸਪੱਸ਼ਟ ਕਰਦੀਆਂ ਹਨ ਕਿ ਲੜਕੀ ਕਾਫੀ ਪ੍ਰੇਸ਼ਾਨ ਚੱਲ ਰਹੀ ਸੀ। ਇਸ ਸਬੰਧੀ ਥਾਣਾ ਮੌੜ ਦੇ ਡੀ. ਐੱਸ.ਪੀ. ਕੁਲਦੀਪ ਸਿੰਘ ਅਤੇ ਐੱਸ. ਐੱਚ. ਓ. ਤਰਨਦੀਪ ਸਿੰਘ ਨੇ ਦੱਸਿਆ ਮ੍ਰਿਤਕ ਲੜਕੀ ਦਿਕਸ਼ਾ ਨੂੰ ਤਲਵੰਡੀ ਸਾਬੋ ਦੇ ਇਕ ਨੌਜਵਾਨ ਇੰਦਰਪ੍ਰੀਤ ਸਿੰਘ ਵੱਲੋਂ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ । ਮਾਮਲੇ ਦੀ ਪੂਰੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਦੋ ਮੋਟਰਸਾਈਕਲਾਂ ਦੀ ਟੱਕਰ ’ਚ ਇਕ ਦੀ ਮੌਤ
NEXT STORY