ਗੁਰਦਾਸਪੁਰ (ਵਿਨੋਦ) : ਗੁਰਦਾਸਪੁਰ ਜ਼ਿਲ੍ਹੇ ’ਚ ਗੋਲੀਬਾਰੀ ਰੁਕਣ ਦਾ ਨਾਂ ਨਹੀਂ ਲੈ ਰਹੀ ਹੈ। ਬੀਤੀ ਰਾਤ ਗੁਰਦਾਸਪੁਰ ਸਦਰ ਦੇ ਪਿੰਡ ਗਿੱਦੜ ਪਿੰਡੀ ’ਚ ਅਮਰੀਕਾ ਰਹਿੰਦੇ 2 ਐੱਨ. ਆਰ. ਆਈ. ਭਰਾਵਾਂ ਦੇ ਘਰ ਸ਼ਰੇਆਮ ਗੋਲੀਆਂ ਚਲਾ ਕੇ ਪਰਿਵਾਰ ਤੋਂ 20 ਲੱਖ ਰੁਪਏ ਦੀ ਫਿਰੌਤੀ ਮੰਗੀ ਗਈ ਹੈ। ਇਸ ਦੀ ਸੂਚਨਾ ਮਿਲਦੇ ਹੀ ਪੁਲਸ ਅਧਿਕਾਰੀਆਂ ਵੱਲੋਂ ਮੌਕੇ ’ਤੇ ਪਹੁੰਚ ਕੇ ਗੋਲੀਆਂ ਦੇ ਖੋਲ ਇਕੱਠੇ ਕਰ ਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : Punjab : 'ਆਪ' ਵਿਧਾਇਕ ਦੇ ਪੀ.ਏ ਨਾਲ ਹੋਈ ਲੁੱਟ, ਜਾਂਚ 'ਚ ਜੁਟੀ ਪੁਲਸ
ਪਰਿਵਾਰਕ ਮੈਂਬਰਾਂ ਅਨੁਸਾਰ ਰਾਤ 10-45 ਤੋਂ 11-00 ਵਜੇ ਦੇ ਦਰਮਿਆਨ ਅਸੀਂ ਤਿੰਨ ਮੈਂਬਰ ਘਰ ਵਿਚ ਇਕੱਲੇ ਸੀ ਤਾਂ ਅਚਾਨਕ ਸਾਡੇ ਘਰ ’ਤੇ ਗੋਲੀਬਾਰੀ ਹੋ ਗਈ। ਅਸੀਂ ਮੁਸ਼ਕਲ ਨਾਲ ਆਪਣੀ ਜਾਨ ਬਚਾਈ। ਇਸ ਦੌਰਾਨ ਜਦੋਂ ਅਸੀਂ ਘਰ ਦੇ ਬਾਹਰ ਦੇਖਿਆ ਤਾਂ ਇਕ ਨੌਜਵਾਨ ਸਾਡੇ ਘਰ ਦੀ ਕੰਧ ’ਤੇ ਚੜ੍ਹ ਕੇ ਸ਼ਰੇਆਮ ਗੋਲੀਆਂ ਚਲਾ ਰਿਹਾ ਸੀ, ਜੋ ਸਾਨੂੰ ਦੇਖ ਕੇ ਭੱਜ ਗਿਆ, ਜਿਸ ਨੇ ਆਪਣਾ ਮੂੰਹ ਕੱਪੜੇ ਨਾਲ ਬੰਨ੍ਹਿਆ ਹੋਇਆ ਸੀ।
ਇਹ ਵੀ ਪੜ੍ਹੋ : ਪਹਿਲੀ ਅਪ੍ਰੈਲ ਤੋਂ ਹੋਣ ਜਾ ਰਹੇ ਹਨ ਕਈ ਵੱਡੇ ਬਦਲਾਅ, ਜਲਦ ਨਿਪਟਾ ਲਓ ਇਹ ਜ਼ਰੂਰੀ ਕੰਮ
ਪੀੜਤ ਪਰਿਵਾਰ ਨੇ ਦੱਸਿਆ ਕਿ 6 ਸਾਲਾਂ ਤੋਂ ਸਾਡੇ ਦੋ ਲੜਕੇ ਲਾਭਪ੍ਰੀਤ ਸਿੰਘ ਅਤੇ ਉਸ ਦਾ ਵੱਡਾ ਭਰਾ ਸਿਮਰਨਜੀਤ ਸਿੰਘ ਪੁੱਤਰ ਕਰਨ ਸਿੰਘ ਅਮਰੀਕਾ ’ਚ ਰਹਿ ਰਹੇ ਹਨ। ਗੋਲੀਬਾਰੀ ਕਰਨ ਤੋਂ ਬਾਅਦ ਵੱਖ-ਵੱਖ ਦੇਸ਼ਾਂ ਤੋਂ ਇੰਟਰਨੈੱਟ ਕਾਲਾਂ ਰਾਹੀਂ ਸਾਡੇ ਕੋਲੋਂ 20 ਲੱਖ ਦੀ ਫਿਰੌਤੀ ਮੰਗੀ ਗਈ ਹੈ ਅਤੇ ਫਿਰੌਤੀ ਨਾ ਦੇਣ ’ਤੇ ਪਰਿਵਾਰ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ। ਫਿਲਹਾਲ ਪੁਲਸ ਅਧਿਕਾਰੀ ਇਸ ਸਬੰਧੀ ਕੁਝ ਵੀ ਦੱਸਣ ਨੂੰ ਤਿਆਰ ਨਹੀਂ ਹਨ ਅਤੇ ਕਹਿ ਰਹੇ ਹਨ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਸਾਰਾ ਮਾਮਲਾ ਸਾਹਮਣੇ ਆ ਜਾਵੇਗਾ।
Punjab : 'ਆਪ' ਵਿਧਾਇਕ ਦੇ ਪੀ.ਏ ਨਾਲ ਹੋਈ ਲੁੱਟ, ਜਾਂਚ 'ਚ ਜੁਟੀ ਪੁਲਸ
NEXT STORY