ਜਲੰਧਰ (ਵਰੁਣ)- ਜਲੰਧਰ ਵੈਸਟ ਦੇ ਥਾਣੇ 'ਚ ਤਾਇਨਾਤ ਇਕ ਪੁਲਸ ਕਰਮਚਾਰੀ ਨੇ ਪਟੇਲ ਨਗਰ ਵਿਚ ਦੁਕਾਨ ਦੇ ਬਾਹਰ ਖੜ੍ਹੇ ਮੋਟਰਸਾਈਕਲ ਅਤੇ ਸਾਮਾਨ ’ਤੇ ਜਾਣਬੁੱਝ ਕੇ ਗੱਡੀ ਚੜ੍ਹਾ ਦਿੱਤੀ। ਇਹ ਮਾਮਲਾ ਇਥੇ ਹੀ ਨਹੀਂ ਰੁਕਿਆ, ਮੁਲਾਜ਼ਮ ਨੇ ਸ਼ੁੱਕਰਵਾਰ ਸਵੇਰੇ ਉਸ ਦੁਕਾਨਦਾਰ ’ਤੇ ਹਮਲਾ ਕਰਵਾ ਦਿੱਤਾ ਅਤੇ ਦੁਕਾਨ ਵਿਚ ਭੰਨ-ਤੋੜ ਵੀ ਕਰ ਦਿੱਤੀ।
ਹੈਰਾਨੀ ਦੀ ਗੱਲ ਹੈ ਕਿ ਦੁਕਾਨਦਾਰ ਨੇ ਵੀਰਵਾਰ ਰਾਤ ਹੀ ਪੁਲਸ ਨੂੰ ਸ਼ਿਕਾਇਤ ਵੀ ਦਿੱਤੀ ਸੀ ਪਰ ਇਸ ਦੇ ਬਾਵਜੂਦ ਉਸ ’ਤੇ ਅਗਲੀ ਹੀ ਸਵੇਰ ਹਮਲਾ ਕਰ ਦਿੱਤਾ ਗਿਆ। ਸਾਰੀ ਘਟਨਾ ਸੀ.ਸੀ.ਟੀ.ਵੀ. ਕੈਮਰੇ 'ਚ ਕੈਦ ਹੋ ਗਈ ਹੈ।
ਜਾਣਕਾਰੀ ਦਿੰਦਿਆਂ ਪਟੇਲ ਨਗਰ ਦੁਕਾਨ ਚਲਾਉਣ ਵਾਲੇ ਮਨੋਜ ਸਾਮਲ ਨੇ ਦੱਸਿਆ ਕਿ ਉਹ ਵੀਰਵਾਰ ਦੇਰ ਸ਼ਾਮ ਆਪਣੀ ਦੁਕਾਨ ਵਿਚ ਬੈਠਾ ਸੀ। ਇਸ ਦੌਰਾਨ ਇਕ ਤੇਜ਼ ਰਫਤਾਰ ਗੱਡੀ ਨੇ ਦੁਕਾਨ ਦੇ ਬਾਹਰ ਖੜ੍ਹੇ ਮੋਟਰਸਾਈਕਲ ਅਤੇ ਸਾਮਾਨ ਨੂੰ ਕੁਚਲ ਦਿੱਤਾ। ਕਿਸਮਤ ਚੰਗੀ ਰਹੀ ਕਿ ਗੱਡੀ ਦੀ ਲਪੇਟ ਵਿਚ ਕੋਈ ਰਾਹਗੀਰ ਨਹੀਂ ਆਇਆ। ਹਾਦਸੇ ਵਿਚ ਦੁਕਾਨਦਾਰ ਦਾ ਕਰੀਬ 30 ਹਜ਼ਾਰ ਰੁਪਏ ਦਾ ਨੁਕਸਾਨ ਹੋ ਗਿਆ।
ਇਹ ਵੀ ਪੜ੍ਹੋ- ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਲੋਕਾਂ ਨੂੰ ਜੰਗਲਾਂ 'ਚ ਛੱਡ ਰਹੇ 'ਡੌਂਕਰ', ਤਸ਼ੱਦਦ ਐਨਾ ਕਿ ਮੂੰਹੋਂ ਮੰਗ ਰਹੇ ਮੌਤ ਦੀ 'ਭੀਖ'
ਗੱਡੀ ਚਾਲਕ ਖੁਦ ਨੂੰ ਪੁਲਸ ਕਰਮਚਾਰੀ ਦੱਸ ਕੇ ਧਮਕੀਆਂ ਦੇ ਕੇ ਚਲਾ ਗਿਆ, ਜਿਸ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ ਅਤੇ ਪੀ.ਸੀ.ਆਰ. ਟੀਮ ਵੀ ਮੌਕੇ 'ਤੇ ਪਹੁੰਚ ਗਈ, ਜਿਨ੍ਹਾਂ ਨੂੰ ਸ਼ਿਕਾਇਤ ਦੇ ਦਿੱਤੀ ਗਈ ਸੀ। ਸ਼ਿਕਾਇਤ ਕਾਰਨ ਗੁੱਸੇ ਵਿਚ ਆਏ ਪੁਲਸ ਕਰਮਚਾਰੀ ਨੇ ਸ਼ੁੱਕਰਵਾਰ ਸਵੇਰੇ ਦੁਕਾਨ ’ਤੇ ਹਮਲਾ ਕਰਵਾਉਂਦੇ ਹੋਏ ਦੁਕਾਨ ਮਾਲਕ ਮਨੋਜ ਨੂੰ ਜ਼ਖ਼ਮੀ ਕਰ ਦਿੱਤਾ, ਜਿਸ ਨਾਲ ਉਹ ਖੂਨ ਨਾਲ ਲਥਪਥ ਹੋ ਗਿਆ। ਦੁਕਾਨ 'ਚ ਭੰਨ-ਤੋੜ ਵੀ ਕੀਤੀ ਗਈ। ਮਨੋਜ ਨੇ ਕਿਹਾ ਕਿ ਮੁਲਜ਼ਮ ਨੇ ਪੁਲਸ ਦਾ ਨਾਂ ਲੈ ਕੇ ਸਾਰੀ ਗੁੰਡਾਗਰਦੀ ਕੀਤੀ। ਫਿਲਹਾਲ ਪੁਲਸ ਮਾਮਲੇ ਦੀ ਜਾਂਚ ਵਿਚ ਜੁਟੀ ਹੈ।
ਇਹ ਵੀ ਪੜ੍ਹੋ- ਔਰਤ ਦਾ ਕਤਲ ਕਰਨ ਮਗਰੋਂ ਰੇਲਗੱਡੀ 'ਚ ਬੈਠ ਪੁੱਜ ਗਿਆ Airport, ਜਹਾਜ਼ 'ਚ ਬੈਠਣ ਤੋਂ ਪਹਿਲਾਂ ਹੀ...
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਤਾਂ ਰੱਦ ਹੋ ਜਾਵੇਗਾ ਤੁਹਾਡਾ Application Form ! ਵਿਦਿਆਰਥੀਆਂ ਨੂੰ ਮਿਲਿਆ 'ਆਖ਼ਰੀ' ਮੌਕਾ
NEXT STORY