ਦੀਨਾਨਗਰ (ਕਪੂਰ) : ਵਿਆਹ ਸਮਾਗਮ ਦੌਰਾਨ ਦੋ ਵਿਅਕਤੀਆਂ ਵਿਚਕਾਰ ਹੋਇਆ ਮਾਮੂਲੀ ਝਗੜਾ ਇਸ ਕਦਰ ਵੱਧ ਗਿਆ ਕਿ ਇਕ ਵਿਅਕਤੀ ਨੇ ਗੋਲ਼ੀ ਚਲਾ ਦਿੱਤੀ। ਇਸ ਮਾਮਲੇ ਵਿਚ ਪੁਲਸ ਨੇ ਕਥਿਤ ਦੋਸ਼ੀ ਵਿਰੁੱਧ ਅਸਲਾ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ ਅਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਜਾਣਕਾਰੀ ਦਿੰਦਿਆਂ ਸਬ ਇੰਸਪੈਕਟਰ ਦਲਜੀਤ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਗੌਰਵ ਮਹਾਜਨ ਪੁੱਤਰ ਜੋਗਿੰਦਰ ਪਾਲ ਵਾਸੀ ਸ਼ੰਕਰ ਕਲੋਨੀ, ਦੀਨਾਨਗਰ ਨੇ ਦੱਸਿਆ ਕਿ ਉਹ 8 ਫਰਵਰੀ ਨੂੰ ਆਪਣੇ ਦੋਸਤ ਦੇ ਵਿਆਹ ਵਿਚ ਆਨੰਦ ਪੈਲੇਸ ਦੀਨਾਨਗਰ ਗਿਆ ਸੀ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਦਾ ਵੱਡਾ ਫ਼ੈਸਲਾ, ਦਫ਼ਤਰਾਂ ਨੂੰ ਲੈ ਕੇ ਜਾਰੀ ਕੀਤੇ ਸਖ਼ਤ ਹੁਕਮ
ਉਕਤ ਨੇ ਦੱਸਿਆ ਕਿ ਗੌਰਵ ਦੱਤਾ ਵਾਸੀ ਦੀਨਾਨਗਰ ਉਸ ਦੇ ਮੇਜ਼ ਦੇ ਨੇੜੇ ਬੈਠਾ ਸੀ, ਜਿਸ ਦੇ ਨਾਲ ਉਸ ਦੀ ਤੂੰ-ਤੂੰ, ਮੈਂ-ਮੈਂ ਹੋ ਗਈ। ਇਸ ਤੋਂ ਬਾਅਦ ਜਦੋਂ ਉਹ ਪੈਲੇਸ ਦੇ ਬਾਹਰ ਆਪਣੀ ਕਾਰ ਕੋਲ ਗਿਆ ਤਾਂ ਗੌਰਵ ਦੱਤਾ ਵੀ ਉਸ ਦੇ ਨੇੜੇ ਆ ਗਿਆ, ਜਿਸ ਨੇ ਉਸ ਉੱਤੇ ਹਵਾ ’ਚ ਫਾਇਰਿੰਗ ਕੀਤੀ, ਸੰਜੋਗ ਨਾਲ ਉਸ ਦੀ ਜਾਨ ਬਚ ਗਈ। ਇਸ ਤੋਂ ਬਾਅਦ ਵੀ ਮੁਲਜ਼ਮ ਨੇ ਕਈ ਵਾਰ ਫਾਇਰ ਕੀਤੇ। ਘਟਨਾ ਤੋਂ ਬਾਅਦ ਦੋਸ਼ੀ ਮੌਕੇ ਤੋਂ ਫਰਾਰ ਹੋ ਗਿਆ। ਉਧਰ ਐੱਸ.ਆਈ. ਦਲਜੀਤ ਸਿੰਘ ਨੇ ਦੱਸਿਆ ਕਿ ਉਕਤ ਦੋਸ਼ੀ ਖ਼ਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਸਰਕਾਰੀ ਸਕੂਲਾਂ ਲਈ ਕੇਂਦਰ ਸਰਕਾਰ ਨੇ ਕੀਤਾ ਵੱਡਾ ਐਲਾਨ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।
ਬਠਿੰਡਾ ਤੋਂ ਵੱਡੀ ਖ਼ਬਰ: ਨਾਬਾਲਗ ਕੁੜੀ ਨੂੰ ਅਦਾਲਤ ਅੱਗਿਓਂ ਜ਼ਬਰਦਸਤੀ ਚੁੱਕਣ ਦੀ ਕੋਸ਼ਿਸ਼
NEXT STORY