ਜਲੰਧਰ (ਵਰੁਣ) : ਸ਼ਹਿਰ ਦੇ ਰੇਲਵੇ ਸਟੇਸ਼ਨ ਤੋਂ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ। ਸ਼ਹਿਰ ਦੇ ਰੇਲਵੇ ਸਟੇਸ਼ਨ ਦੇ ਬਾਹਰ ਇਕ ਵਾਹਨ ਨੂੰ ਕ੍ਰਾਸ ਕਰਨ ਨੂੰ ਲੈ ਕੇ ਹੋਏ ਝਗੜੇ ਦੌਰਾਨ ਦੂਜੇ ਵਾਹਨ ਚਾਲਕ ਨੇ ਗੋਲੀਆਂ ਚਲਾ ਦਿੱਤੀਆਂ। ਪੁਲਸ ਨੇ ਮੌਕੇ ਤੋਂ ਇਕ ਗੋਲੀ ਦਾ ਖੋਲ ਬਰਾਮਦ ਕੀਤਾ ਹੈ।
ਜਾਣਕਾਰੀ ਅਨੁਸਾਰ ਇਕ ਕਾਰ ਦਾ ਡਰਾਈਵਰ ਰੇਲਵੇ ਸਟੇਸ਼ਨ ਦੇ ਬਾਹਰ ਇਕ ਢਾਬੇ ’ਤੇ ਕੁਝ ਸਾਮਾਨ ਖਰੀਦਣ ਲਈ ਰੁਕਿਆ ਸੀ। ਇਸ ਦੌਰਾਨ ਪਿੱਛੇ ਆ ਰਹੀ ਗੱਡੀ ਦੇ ਡਰਾਈਵਰ ਨੇ ਹਾਰਨ ਵਜਾਏ ਤਾਂ ਉਨ੍ਹਾਂ ’ਚ ਬਹਿਸਬਾਜ਼ੀ ਸ਼ੁਰੂ ਹੋ ਗਈ। ਦੋਸ਼ ਹੈ ਕਿ ਪਹਿਲਾਂ ਖੜੀ ਕਾਰ ਦੇ ਡਰਾਈਵਰ ਨੇ ਤਲਵਾਰ ਕੱਢੀ ਤਾਂ ਦੂਜੀ ਗੱਡੀ ’ਚ ਸਵਾਰ ਨੌਜਵਾਨਾਂ ਨੇ ਪਿਸਤੌਲ ਕੱਢ ਲਈ ਅਤੇ ਦੋ ਗੋਲੀਆਂ ਚਲਾ ਦਿੱਤੀਆਂ।
ਦੋਵੇਂ ਗੋਲੀਆਂ ਜ਼ਮੀਨ ਵੱਲ ਚਲਾਈਆਂ ਗਈਆਂ, ਜਿਸ ਤੋਂ ਬਾਅਦ ਮੁਲਜ਼ਮ ਉੱਥੋਂ ਭੱਜ ਗਏ, ਜਿਸ ਗੱਡੀ ਦੇ ਡਰਾਈਵਰ ਨੇ ਗੋਲੀਬਾਰੀ ਕੀਤੀ, ਉਸ ’ਚ ਚਾਰ ਲੋਕ ਸਵਾਰ ਸਨ। ਗੋਲੀਬਾਰੀ ਤੋਂ ਬਾਅਦ ਥਾਣਾ 3 ਦੀ ਪੁਲਸ, ਥਾਣਾ ਨਵੀਂ ਬਾਰਾਂਦਰੀ ਦੇ ਇੰਚਾਰਜ ਰਵਿੰਦਰ ਕੁਮਾਰ, ਏ. ਸੀ. ਪੀ. ਉੱਤਰੀ ਰਿਸ਼ਭ ਭੋਲਾ ਅਤੇ ਹੋਰ ਅਧਿਕਾਰੀ ਮੌਕੇ ’ਤੇ ਪਹੁੰਚ ਗਏ ਸਨ। ਫਿਲਹਾਲ ਪੁਲਸ ਜੀ.ਆਰ.ਪੀ. ਥਾਣੇ ’ਚ ਬੈਠੇ ਕੇ ਪੀੜਤ ਧਿਰ ਦੇ ਬਿਆਨ ਦਰਜ ਕਰ ਰਹੀ ਸੀ।
ਸਹਿਜ ਪਾਠ ਕਰ ਰਹੀ ਗੁਰਸਿੱਖ ਔਰਤ ਦਾ ਤੇਜ਼ਧਾਰ ਹਥਿਆਰ ਨਾਲ ਕਤਲ
NEXT STORY