ਚੰਡੀਗੜ੍ਹ/ਜਲੰਧਰ (ਧਵਨ) : ਵਿਆਹਾਂ ਅਤੇ ਸਮਾਜਿਕ ਇਕੱਠਾਂ ਵਿਚ ਹਥਿਆਰ ਲੈ ਕੇ ਜਾਣ ਦੀ ਆਦਤ ਅਤੇ ਸੋਸ਼ਲ ਮੀਡੀਆ ’ਤੇ ਬੰਦੂਕ ਸੱਭਿਆਚਾਰ ਨੂੰ ਉਤਸ਼ਾਹਿਤ ਕਰਨਾ 7,000 ਹਥਿਆਰ ਲਾਇਸੈਂਸ ਧਾਰਕਾਂ ਲਈ ਭਾਰੀ ਪੈ ਰਿਹਾ ਹੈ। ਸਰਕਾਰ ਆਉਣ ਵਾਲੇ ਦਿਨਾਂ ’ਚ ਪੰਜਾਬ ’ਚ 7,000 ਹਥਿਆਰ ਲਾਇਸੈਂਸ ਰੱਦ ਕਰ ਸਕਦੀ ਹੈ। ਪੰਜਾਬ ਪੁਲਸ ਨੇ ਇਕ ਰਿਪੋਰਟ ਤਿਆਰ ਕਰ ਕੇ ਸਰਕਾਰ ਨੂੰ ਸੌਂਪ ਦਿੱਤੀ ਹੈ। ਇਸ ਵੇਲੇ ਪੰਜਾਬ ’ਚ 3.46 ਲੱਖ ਹਥਿਆਰ ਲਾਇਸੈਂਸ ਬਣੇ ਹੋਏ ਹਨ।
ਸੋਸ਼ਲ ਮੀਡੀਆ ’ਤੇ ਬੰਦੂਕ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਨਾਲ ਵੀ ਸਮਾਜ ਵਿਚ ਅਪਰਾਧਾਂ ਵਿਚ ਵਾਧਾ ਹੁੰਦਾ ਹੈ, ਅਤੇ ਇਸ ਨੂੰ ਰੋਕਣ ਲਈ, ਹਥਿਆਰ ਲਾਇਸੈਂਸ ਜਾਰੀ ਕਰਨ ਦੀ ਪ੍ਰਕਿਰਿਆ ਹੌਲੀ ਕਰ ਦਿੱਤੀ ਗਈ ਹੈ, ਅਤੇ ਬਹੁਤ ਸਾਰੇ ਲਾਇਸੈਂਸ ਰੱਦ ਕੀਤੇ ਜਾਣਗੇ।
ਸਾਬਕਾ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ 19ਵੇਂ ਪਾਈਟੈਕਸ ਦਾ ਕੀਤਾ ਉਦਘਾਟਨ
NEXT STORY