ਅੰਮ੍ਰਿਤਸਰ (ਨੀਰਜ) : ਸਾਬਕਾ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਸ਼ੁੱਕਰਵਾਰ ਸ਼ਾਮ ਨੂੰ ਗੁਰੂ ਨਗਰੀ ਅੰਮ੍ਰਿਤਸਰ ’ਚ ਪੀ.ਐੱਚ.ਡੀ. ਚੈਂਬਰ ਆਫ਼ ਕਾਮਰਸ ਐਂਡ ਇੰਡਸਟਰੀ ਵੱਲੋਂ ਆਯੋਜਿਤ 19ਵੇਂ ਪਾਈਟੈਕਸ ਦਾ ਰਸਮੀ ਉਦਘਾਟਨ ਕੀਤਾ।
ਸਾਬਕਾ ਰਾਸ਼ਟਰਪਤੀ ਨੇ ਕਿਹਾ ਕਿ ਪੰਜਾਬ ਦੇਸ਼ ਦੇ ਰਾਸ਼ਟਰੀ ਗੀਤ ’ਚ ਵੀ ਪਹਿਲੇ ਸਥਾਨ ’ਤੇ ਆਉਂਦਾ ਹੈ। ਪੰਜਾਬ, ਜਿਸ ਨੂੰ ‘ਬ੍ਰੈੱਡ ਬਾਸਕਿਟ ਆਫ ਇੰਡੀਆ’ ਵਜੋਂ ਜਾਣਿਆ ਜਾਂਦਾ ਸੀ, ਅੱਜ ਬਦਲ ਰਿਹਾ ਹੈ। ਖੇਤੀਬਾੜੀ ਵਿਭਿੰਨਤਾ ਇਕ ਨਵਾਂ ਰੂਪ ਧਾਰਨ ਕਰ ਰਹੀ ਹੈ। ਪੰਜਾਬ ਅੱਜ ਐੱਮ.ਐੱਸ.ਐੱਮ.ਈ., ਤਕਨਾਲੋਜੀ ਅਤੇ ਕਾਰੋਬਾਰ ਕਰਨ ’ਚ ਆਸਾਨੀ ਦੇ ਖੇਤਰਾਂ ’ਚ ਪਾਵਰ ਹੱਬ ਬਣ ਰਿਹਾ ਹੈ।
ਰਾਮ ਨਾਥ ਕੋਵਿੰਦ ਨੇ ਕਿਹਾ ਕਿ ਪੰਜਾਬ ਹਿੰਮਤ, ਕੁਰਬਾਨੀ ਅਤੇ ਉੱਦਮ ਦੀ ਇਕ ਜਿਉਂਦੀ ਜਾਗਦੀ ਉਦਾਹਰਣ ਹੈ। ਸ੍ਰੀ ਹਰਿਮੰਦਰ ਸਾਹਿਬ ਦੀ ਅਧਿਆਤਮਿਕ ਰੌਸ਼ਨੀ ਦੁਨੀਆ ਭਰ ਵਿਚ ਸ਼ਾਂਤੀ ਅਤੇ ਮਨੁੱਖਤਾ ਨੂੰ ਪ੍ਰੇਰਿਤ ਕਰਦੀ ਹੈ।
ਪੰਜਾਬ ਰਵਾਇਤੀ ਤੌਰ ’ਤੇ ਸਾਡੇ ਦੇਸ਼ ਦਾ ਅਨਾਜ ਭੰਡਾਰ ਰਿਹਾ ਹੈ, ਲੱਖਾਂ ਲੋਕਾਂ ਲਈ ਭੋਜਨ ਸੁਰੱਖਿਆ ਨੂੰ ਯਕੀਨੀ ਬਣਾਉਂਦਾ ਹੈ। ਖੇਤੀਬਾੜੀ ਤੋਂ ਇਲਾਵਾ, ਪੰਜਾਬ ਵਪਾਰ, ਨਿਰਮਾਣ, ਐੱਮ.ਐੱਸ.ਐੱਮ.ਈ. ਵਿਕਾਸ ਅਤੇ ਵਿਸ਼ਵਵਿਆਪੀ ਉੱਦਮਤਾ ਦੇ ਕੇਂਦਰ ਵਜੋਂ ਵੀ ਉਭਰਿਆ ਹੈ।
ਇਸ ਮੌਕੇ ਸਾਬਕਾ ਰਾਸ਼ਟਰਪਤੀ ਨੇ ਸਾਬਕਾ ਚੈਂਬਰ ਪ੍ਰਧਾਨਾਂ ਅਸ਼ੋਕ ਖੰਨਾ, ਆਸ਼ੀਸ਼ ਬਰਗੋਡੀਆ ਅਤੇ ਟੈਕਸ ਅਤੇ ਟੈਕਸ ਫੋਰਮ ਦੀ ਖੇਤਰੀ ਚੇਅਰਪਰਸਨ ਹਿਮਾਨੀ ਅਰੋੜਾ ਨੂੰ ਉਨ੍ਹਾਂ ਦੀਆਂ ਸੇਵਾਵਾਂ ਲਈ ਸਨਮਾਨਿਤ ਕੀਤਾ।
ਇਸ ਮੌਕੇ ਪੀ.ਐੱਚ.ਡੀ.ਸੀ.ਸੀ.ਆਈ. ਦੇ ਸੀਨੀਅਰ ਖੇਤਰੀ ਨਿਰਦੇਸ਼ਕ ਭਾਰਤੀ ਸੂਦ ਅਤੇ ਖੇਤਰੀ ਕੋਆਰਡੀਨੇਟਰ ਜੈਦੀਪ ਸਿੰਘ ਸਮੇਤ ਕਈ ਪਤਵੰਤੇ ਮੌਜੂਦ ਸਨ।
8 ਘੰਟੇ ਲੰਬਾ Power Cut! ਪੰਜਾਬ ਦੇ ਇਨਾਂ ਇਲਾਕਿਆਂ 'ਚ ਬਿਜਲੀ ਰਹੇਗੀ ਬੰਦ
NEXT STORY