ਜਲੰਧਰ ((ਸੋਨੂੰ)— ਸ਼੍ਰੀ ਰਾਮ ਨੌਮੀ ਉਤਸਵ ਕਮੇਟੀ ਵੱਲੋਂ ਸ਼੍ਰੀ ਵਿਜੇ ਚੋਪੜਾ ਜੀ ਦੀ ਅਗਵਾਈ ਹੇਠ ਧਾਰਮਿਕ ਸੰਸਥਾਵਾਂ ਦਾ ਸਨਮਾਨ ਸਮਾਰੋਹ ਅੱਜ ਕਰਵਾਇਆ ਗਿਆ। ਫਗਵਾੜਾ-ਜਲੰਧਰ ਜੀ. ਟੀ. ਰੋਡ 'ਤੇ ਸਥਿਤ ਹੋਟਲ ਕਲੱਬ ਕਬਾਨਾ 'ਚ ਰੱਖੇ ਗਏ ਪ੍ਰੋਗਰਾਮ ਦੌਰਾਨ ਪੰਜਾਬ ਅਤੇ ਹਿਮਾਚਲ ਪ੍ਰਦੇਸ਼ 'ਚ ਸ਼੍ਰੀ ਰਾਮ ਲੀਲਾ, ਦੁਸਹਿਰਾ, ਸ਼੍ਰੀ ਰਾਮ ਕਥਾ, ਸ਼੍ਰੀ ਮਦ ਭਾਗਵਤ ਕਥਾ, ਭਗਵਤੀ ਜਗਰਾਤਾ, ਚੌਕੀ ਅਤੇ ਘੱਟੋ ਘੱਟ ਇਕ ਸਾਲ ਤੋਂ ਲਗਾਤਾਰ ਲੋੜਵੰਦ ਪਰਿਵਾਰਾਂ ਨੂੰ ਮਹੀਨਾਵਾਰ ਰਾਸ਼ਨ ਵੰਡ ਕਰਨ ਅਤੇ ਸ਼ਹੀਦ ਪਰਿਵਾਰ ਫੰਡ ਦੇ ਜ਼ਰੀਏ ਜੰਮੂ ਕਸ਼ਮੀਰ 'ਚ ਲੋੜਵੰਦਾਂ ਲਈ ਰਾਸ਼ਨ ਸਮੱਗਰੀ ਦਾ ਟਰੱਕ ਭੇਜਣ ਵਾਲੀਆਂ ਸੰਸਥਾਵਾਂ ਨੂੰ ਸਨਮਾਨਤ ਕੀਤਾ ਗਿਆ।
![PunjabKesari](https://static.jagbani.com/multimedia/13_21_275527072jal6-ll.jpg)
ਇਸ ਮੌਕੇ ਮੁੱਖ ਮਹਿਮਾਨ ਦੇ ਤੌਰ 'ਤੇ ਪੰਜਾਬ ਕੇਸਰੀ ਦੇ ਮੁੱਖ ਸੰਪਾਦਕ ਸ਼੍ਰੀ ਵਿਜੇ ਚੋਪੜਾ ਜੀ, ਹੁਸ਼ਿਆਪੁਰ ਤੋਂ ਸੰਸਦ ਮੈਂਬਰ ਸੋਮ ਪ੍ਰਕਾਸ਼ ਕੈਂਥ, ਕਬੈਨਿਟ ਮੰਤਰੀ ਸ਼ਾਮ ਸੁੰਦਰ ਅਰੋੜਾ, ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਆਦਿ ਮੌਜੂਦ ਸਨ। ਸਮਾਰੋਹ 'ਚ ਸ਼ਾਮਲ ਹੋਣ ਵਾਲੀਆਂ ਸੰਸਥਾਵਾਂ ਨੂੰ ਇਕ-ਇਕ ਯਾਦਗਾਰੀ ਚਿੰਨ੍ਹ ਅਤੇ ਉਨ੍ਹਾਂ ਦੇ ਨੁਮਾਇੰਦਿਆਂ ਨੂੰ ਰੋਜ਼ਾਨਾ ਵਰਤੋਂ 'ਚ ਆਉਣ ਵਾਲੀ ਸਮੱਗਰੀ ਨਾਲ ਭਰੇ ਇਕ-ਇਕ ਬੈਗ ਅਤੇ ਸਨਮਾਨ ਪੱਤਰ ਦਿੱਤੇ ਗਏ।
![PunjabKesari](https://static.jagbani.com/multimedia/13_37_177144627untitled-9 copy-ll.jpg)
ਇਸ ਮੌਕੇ ਰਾਮ ਭਗਤਾਂ ਦੇ 20 ਲੱਕੀ ਡਰਾਅ ਵੀ ਕੱਢੇ ਗਏ। ਇਸ ਮੌਕੇ ਹੋਟਲ ਕਲੱਬ ਕਬਾਨਾ ਦੇ ਮਾਲਕ ਗੋਪਾਲ ਕਿਸ਼ਨ ਚੋਢਾ, ਅਨਿਲ ਚੋਢਾ ਅਤੇ ਡਾਇਰੈਕਟਰ ਹੇਮੰਤ ਸੂਰੀ ਮੌਜੂਦ ਸਨ। ਇਸ ਮੌਕੇ ਵੱਖ-ਵੱਖ ਸ਼ਖਸੀਅਤਾਂ ਤੋਂ ਇਲਾਵਾ ਜਲਾਲਾਬਾਦ ਦੇ ਪੱਤਰਕਾਰ ਹਰੀਸ਼ ਸੇਤੀਆ ਆਪਣੀ ਟੀਮ ਪੰਕਜ ਸੇਠੀ ਮੌਜੂਦ ਰਹੇ ਅਤੇ ਉਨ੍ਹਾਂ ਸਮੇਤ ਉਨ੍ਹਾਂ ਦੀ ਟੀਮ ਨੂੰ ਵੀ ਪੀੜਤਾਂ ਲਈ ਰਾਹਤ ਸਮੱਗਰੀ ਭੇਜਣ ਲਈ ਸਨਮਾਨਤ ਕੀਤਾ ਗਿਆ।
ਸਮਾਰੋਹ ਵਿਚ ਲੱਗਾ ਫ੍ਰੀ ਮੈਡੀਕਲ ਚੈੱਕਅਪ
ਸਮਾਰੋਹ ਵਿਚ ਸ਼ਾਮਲ ਹੋਣ ਵਾਲੇ ਰਾਮ ਭਗਤਾਂ ਲਈ ਫ੍ਰੀ ਮੈਡੀਕਲ ਕੈਂਪ ਲਗਾਇਆ ਗਿਆ। ਜਿਸ ਵਿਚ ਕੁਲਵੰਤ ਸਿੰਘ ਧਾਲੀਵਾਲ ਦੇ ਨਿਰਦੇਸ਼ 'ਤੇ ਵਰਲਡ ਕੈਂਸਰ ਕੇਅਰ ਸੈਂਟਰ ਦੇ ਸਹਿਯੋਗ ਨਾਲ ਕੈਂਸਰ ਦਾ ਫ੍ਰੀ ਚੈੱਕਅਪ ਆਧੁਨਿਕ ਮਸ਼ੀਨਾਂ ਨਾਲ ਕੀਤਾ ਗਿਆ। ਉਥੇ ਲਾਇਨ ਆਈ ਕੇਅਰ ਸੈਂਟਰ ਜੈਤੋ ਵਲੋਂ ਫ੍ਰੀ ਅੱਖਾਂ ਦੀ ਜਾਂਚ ਕੰਪਿਊਟਰ ਰਾਹੀਂ ਅਤੇ ਡਾ. ਅਰੁਣ ਵਰਮਾ ਤੇ ਗੁਰਪ੍ਰੀਤ ਕੌਰ ਵੱਲੋਂ ਵੀ ਫ੍ਰੀ ਅੱਖਾਂ ਦਾ ਚੈੱਕਅਪ ਕੀਤਾ ਗਿਆ। ਡਾਇਰੈਕਟਰ ਡਾ. ਚਰਨਜੀਤ ਸਿੰਘ ਪਰੂਥੀ, ਡਾ. ਹਰਨੂਰ ਸਿੰਘ ਪਰੂਥੀ ਦੀ ਦੇਖ-ਰੇਖ ਹੇਠ ਕੈਪੀਟੋਲ ਹਸਪਤਾਲ ਦੇ ਮਾਹਿਰ ਡਾਕਟਰਾਂ ਦੀ ਟੀਮ ਵੱਲੋਂ ਈ. ਸੀ. ਜੀ. , ਬਲੱਡ ਸ਼ੂਗਰ, ਬਲੱਡ ਪ੍ਰੈਸ਼ਰ, ਬੋਨ ਡੈਂਸਿਟੀ ਦੀ ਜਾਂਚ ਕੀਤੀ। ਇਸ ਤੋਂ ਇਲਾਵਾ ਕੈਪੀਟੋਲ ਹਸਪਤਾਲ ਵਲੋਂ ਐਮਰਜੈਂਸੀ ਦੇ ਲਈ ਵੈਂਟੀਲੇਟਰ ਲੈਸ ਐਂਬੂਲੈਂਸ ਵੀ ਸਮਾਰੋਹ ਸਥਾਨ 'ਤੇ ਮੌਜੂਦ ਰਹੀ।
![PunjabKesari](https://static.jagbani.com/multimedia/13_22_457069832jal8-ll.jpg)
J&K 'ਚੋਂ ਧਾਰਾ 370 ਹਟਾਉਣ 'ਤੇ ਚੰਡੀਗੜ੍ਹ ਮੰਗ-ਪੱਤਰ ਦੇਣ ਜਾ ਰਹੇ ਕਿਸਾਨਾਂ ਨੂੰ ਪੁਲਸ ਨੇ ਰੋਕਿਆ
NEXT STORY