ਲੁਧਿਆਣਾ (ਵਿੱਕੀ)- ਸਮਾਂ ਸ਼ਾਮ ਦੇ ਕਰੀਬ ਸਾਢੇ 5 ਵਜੇ ਦਾ ਹੀ ਸੀ ਅਤੇ ਬਾਰਿਸ਼ ਵਿਚਾਲੇ ਅਸੀਂ ਲੋਕ ਬਾਬਾ ਬਰਫਾਨੀ ਦੇ ਦਰਸ਼ਨ ਕਰਕੇ ਦਿੱਲੀ ਦੇ ਸ਼ਾਹਦਰਾ ਲੰਗਰ ਤੋਂ ਪ੍ਰਸਾਦ ਖਾ ਕੇ ਵਾਪਸ ਬਾਲਟਾਲ ਮੁੜਨ ਲਈ ਨਿਕਲ ਰਹੇ ਸੀ ਕਿ ਇਕਦਮ ਪਿੱਛੇ ਹਾਹਾਕਾਰ ਮਚ ਗਈ। ਮੁੜ ਕੇ ਦੇਖਿਆ ਤਾਂ ਗੁਫਾ ਵੱਲੋਂ ਪੱਥਰ ਭੰਡਾਰਾ ਥਾਵਾਂ ਤੇ ਟੈਂਟਾਂ ’ਤੇ ਡਿੱਗ ਰਹੇ ਸਨ। ਗੁਫਾ ਦੇ ਕੋਲ ਵਗਦੀ ਨਦੀ ਦੇ ਪਾਣੀ ਦਾ ਵਹਾਅ ਇੰਨਾ ਤੇਜ਼ ਸੀ ਕਿ ਸਭ ਕੁਝ ਵਹਾ ਕੇ ਲਿਜਾ ਰਿਹਾ ਸੀ। ਇਸ ਕੁਦਰਤੀ ਆਫਤ ਦੀ ਲਪੇਟ ਵਿਚ ਆਏ ਲੋਕਾਂ ਦੀ ਹਾਲਤ ਦੇਖ ਕੇ ਅਸੀਂ ਵੀ ਘਬਰਾ ਗਏ।
ਪੜ੍ਹੋ ਇਹ ਵੀ ਖ਼ਬਰ: ਜੇਠ-ਜਠਾਣੀ ਤੋਂ ਦੁਖੀ ਦਰਾਣੀ ਨੇ ਗਲ ਲਾਈ ਮੌਤ, ਖ਼ੁਦਕੁਸ਼ੀ ਨੋਟ 'ਚ ਕੀਤਾ ਹੈਰਾਨੀਜਨਕ ਖ਼ੁਲਾਸਾ
ਅਸੀਂ ਤੇਜ਼ੀ ਨਾਲ ਚੱਲਣ ਲੱਗੇ ਪਰ ਫੌਜ ਦੇ ਜਵਾਨਾਂ ਨੇ ਇਕਦਮ ਸਾਡੇ ਕੋਲ ਆ ਕੇ ਸਾਨੂੰ ਸੰਭਾਲਿਆ ਅਤੇ ਹੱਥ ਫੜ ਕੇ ਸਾਵਧਾਨੀ ਨਾਲ ਸਾਨੂੰ ਰਾਤ 10.30 ਵਜੇ ਸੁਰੱਖਿਅਤ ਪੰਚਤਰਣੀ ਪਹੁੰਚਾਇਆ। ਇਹ ਸੀਨ ਸ਼੍ਰੀ ਅਮਰਨਾਥ ਗੁਫਾ ’ਤੇ ਸ਼ੁੱਕਰਵਾਰ ਸ਼ਾਮ ਤਬਾਹੀ ਦਾ ਮੰਜਰ ਦੇਖਣ ਵਾਲੇ ਲੁਧਿਆਣਾ ਦੇ ਸ਼ਰਧਾਲੂਆਂ ਨੇ ਬਿਆਨ ਕੀਤਾ। ਉਨ੍ਹਾਂ ਕਿਹਾ ਕਿ ਗੁਫਾ ਜਾਂ ਵਾਪਸੀ ਦੇ ਯਾਤਰਾ ਮਾਰਗ ਵਿਚ ਫਸੇ ਸਾਰੇ ਸ਼ਰਧਾਲੂਆਂ ਨੂੰ ਕੱਢਣ ਲਈ ਮੰਨੋ ਭਾਰਤੀ ਫੌਜ ਹੀ ਰੱਬ ਦਾ ਦੂਜਾ ਰੂਪ ਬਣ ਕੇ ਆਈ ਹੋਵੇ।
ਲੁਧਿਆਣਾ ਦੇ ਫਤਿਹਗੰਜ ਮੁਹੱਲਾ ਨਿਵਾਸੀ ਸੰਨੀ ਕਪੂਰ ਆਪਣੇ 18 ਦੋਸਤਾਂ ਨਾਲ ਸ਼ੁੱਕਰਵਾਰ ਨੂੰ ਹੈਲੀਕਾਪਟਰ ਰਾਹੀਂ ਬਾਬਾ ਬਰਫਾਨੀ ਦੇ ਦਰਸ਼ਨ ਕਰਨ ਸ਼੍ਰੀ ਅਮਰਨਾਥ ਗੁਫਾ ’ਤੇ ਪੁੱਜੇ ਸਨ। ਇਸ ਖੌਫ਼ਨਾਕ ਮੰਜਰ ਦੀ ਆਪ ਬੀਤੀ ਸੁਣਾਉਂਦੇ ਹੋਏ ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਨਾਲ ਲੁਧਿਆਣਾ ਤੋਂ ਪੁਨੀਤ ਬਾਂਸਲ, ਨਵੀਨ ਮਲਹੋਤਰਾ, ਸੌਰਵ ਰਲਹਨ, ਮੁਕੇਸ਼ ਗਲਹੋਤਰਾ ਅਤੇ ਹੋਰ ਦੋਸਤ ਸਨ ਜੋ ਦਰਸ਼ਨ ਕਰਕੇ ਵਾਪਸੀ ਲਈ ਨਿਕਲੇ ਹੀ ਸਨ ਪਰ ਜਿਓਂ ਹੀ ਚੀਕ ਚਿਹਾੜਾ ਸੁਣਿਆ ਤਾਂ ਘਬਰਾ ਗਏ। ਸਾਡੇ ਬੈਗ ਅਤੇ ਮੋਬਾਇਲ ਸ਼ਾਹਦਰਾ ਲੰਗਰ ਵਿਚ ਹੀ ਪਏ ਸਨ। 3 ਦੋਸਤਾਂ ਨੇ ਜਲਦ ਲੰਗਰ ਵਾਲੀ ਜਗ੍ਹਾ ਤੋਂ ਆਪਣਾ ਸਾਮਾਨ ਚੁੱਕਿਆ ਅਤੇ ਉਥੋਂ ਸਾਡੇ ਨਾਲ ਭੱਜ ਨਿਕਲੇ। ਸੁਰੱਖਿਅਤ ਪੁੱਜਣ ਲਈ ਉਨ੍ਹਾਂ ਨੂੰ ਕਾਫੀ ਮੁਸ਼ੱਕਤ ਕਰਨੀ ਪਈ ਅਤੇ ਤੇਜ਼ੀ ਨਾਲ ਉਹ ਸਾਰੀ ਗੁਫਾ ਦੇ ਉਲਟ ਰਸਤੇ ’ਤੇ ਪੁਲ ਪਾਰ ਕਰਕੇ ਪੁੱਜੇ, ਜਿੱਥੇ ਫੌਜ ਨੇ ਉਨ੍ਹਾਂ ਨੂੰ ਸੰਭਾਲਿਆ।
ਪੜ੍ਹੋ ਇਹ ਵੀ ਖ਼ਬਰ: ਪਿਆਰ ਲਈ ਸਰਹੱਦ ਪਾਰ ਕਰ ਜਲੰਧਰ ਆਈ ਪਾਕਿਸਤਾਨੀ ਕੁੜੀ, ਇੰਝ ਸ਼ੁਰੂ ਹੋਈ ਸੀ ਲਵ ਸਟੋਰੀ
ਫੌਜ ਨਾ ਹੁੰਦੀ ਤਾਂ ਸੰਭਵ ਨਹੀਂ ਸੀ ਯਾਤਰੀਆਂ ਦੀ ਵਾਪਸੀ
ਸੰਨੀ ਕਪੂਰ ਨੇ ਦੱਸਿਆ ਕਿ ਹੁਣ ਉਹ ਫੌਜ ਦੀ ਮਦਦ ਨਾਲ ਆਪਣੇ ਸਾਰੇ ਦੋਸਤਾਂ ਨਾਲ ਪੰਚਤਰਣੀ ਟੈਂਟ ਵਿਚ ਪਹੁੰਚ ਚੁੱਕਾ ਹੈ ਪਰ ਮੌਸਮ ਖ਼ਰਾਬ ਹੋਣ ਦੀ ਸੰਭਾਵਨਾ ਵਿਚ ਹੁਣ ਘੋੜਿਆਂ ’ਤੇ ਬਾਲਟਾਲ ਵੱਲ ਨਿਕਲਣ ਲੱਗੇ ਹਨ। ਉਨ੍ਹਾਂ ਦੱਸਿਆ ਕਿ ਸ਼ੁੱਕਰਵਾਰ ਦੇਰ ਰਾਤ 1 ਵਜੇ ਤੱਕ ਫੌਜ ਦੇ ਜਵਾਨ ਆਪਣੀ ਜਾਨ ਜੋਖਿਮ ਵਿਚ ਪਾ ਕੇ ਯਾਤਰੀਆਂ ਨੂੰ ਸੁਰੱਖਿਅਤ ਪੰਚਤਰਣੀ ਪਹੁੰਚਾਉਂਦੇ ਰਹੇ। ਰਸਤੇ ਵਿਚ ਇੰਨਾ ਹਨੇਰਾ ਸੀ ਅਤੇ ਸ਼ਾਮ ਨੂੰ ਦੇਖਿਆ ਖੌਫਨਾਕ ਮੰਜਰ ਉਨ੍ਹਾਂ ਦੀਆਂ ਅੱਖਾਂ ਸਾਹਮਣੇ ਆ ਰਿਹਾ ਸੀ ਪਰ ਫੌਜ ਸਾਰੇ ਯਾਤਰੀਆਂ ਦੀ ਹੌਂਸਲਾ ਅਫਜ਼ਾਈ ਕਰਦੀ ਰਹੀ। ਰਸਤੇ ਵਿਚ ਯਾਤਰੀਆਂ ਲਈ ਪਾਣੀ ਤੱਕ ਦਾ ਪ੍ਰਬੰਧ ਫੌਜ ਵੱਲੋਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਜੇਕਰ ਫੌਜ ਨਾ ਹੁੰਦੀ ਤਾਂ ਸਾਰੇ ਯਾਤਰੀਆਂ ਦਾ ਸੁਰੱਖਿਅਤ ਵਾਪਸ ਆਉਣਾ ਸੰਭਵ ਨਹੀਂ ਸੀ ਹੋ ਸਕਦਾ।
ਪੜ੍ਹੋ ਇਹ ਵੀ ਖ਼ਬਰ: ਗੁਰਦਾਸਪੁਰ ਦਾ ਗੋਲਡ ਮੈਡਲਿਸਟ ਖਿਡਾਰੀ ਖਾ ਰਿਹਾ ਦਰ-ਦਰ ਦੀਆਂ ਠੋਕਰਾਂ, ਸਬਜ਼ੀ ਵੇਚ ਕਰ ਰਿਹੈ ਗੁਜ਼ਾਰਾ
ਸ਼ਾਹਦਰਾ, ਮਾਨਸਾ ਅਤੇ ਕੁਰਾਲੀ ਦੇ 3 ਭੰਡਾਰੇ ਤਬਾਹ, ਸੇਵਾਦਾਰ ਸੁਰੱਖਿਅਤ: ਰਾਜਨ ਕਪੂਰ
ਸ਼੍ਰੀ ਅਮਰਨਾਥ ਯਾਤਰਾ ਭੰਡਾਰਾ ਆਰਗੇਨਾਈਜ਼ੇਸ਼ਨ ਸਾਇਬੋ ਦੇ ਪ੍ਰਧਾਨ ਰਾਜਨ ਕਪੂਰ ਨੇ ਕਿਹਾ ਕਿ ਉਨ੍ਹਾਂ ਨੂੰ ਜਾਣਕਾਰੀ ਮਿਲੀ ਹੈ ਕਿ ਗੁਫਾ ’ਤੇ ਦਿੱਲੀ ਸ਼ਾਹਦਰਾ, ਮਾਨਸਾ ਅਤੇ ਕੁਰਾਲੀ ਦੇ 3 ਭੰਡਾਰੇ ਪੂਰੀ ਤਰ੍ਹਾਂ ਤਬਾਅ ਹੋ ਗਏ ਹਨ ਪਰ ਸੇਵਾਦਾਰ ਸੁਰੱਖਿਅਤ ਹਨ ਤੇ ਜੋ ਕਿ ਹੁਣ ਤੱਕ ਉਪਰ ਹੀ ਫਸੇ ਹੋਏ ਹਨ। ਉਨ੍ਹਾਂ ਕਿਹਾ ਕਿ ਸ਼੍ਰਾਈਨ ਬੋਰਡ ਨੂੰ ਚਾਹੀਦਾ ਹੈ ਕਿ ਸੇਵਾਦਾਰਾਂ ਨੂੰ ਸੁਰੱਖਿਅਤ ਬਾਲਟਾਲ ਪਹੁੰਚਾਇਆ ਜਾਵੇ। ਕਪੂਰ ਨੇ ਸਵਾਲ ਚੁੱਕਿਆ ਕਿ ਜਦੋਂ ਪੂਰੇ ਬੋਰਡ ਨੂੰ ਪਤਾ ਹੈ ਕਿ ਇਸੇ ਪੁਆਇੰਟ ’ਤੇ ਸਾਲ 2018 ਅਤੇ ਸਾਲ 2020 ਵਿਚ ਵੀ ਆਫਤ ਆਈ ਸੀ ਤਾਂ ਇਹ ਏਰੀਆ ਰੇਡ ਜ਼ੋਨ ਵਿਚ ਹੋਣ ਦੇ ਬਾਵਜੂਦ ਉਥੇ ਭੰਡਾਰੇ ਅਤੇ ਦੁਕਾਨਾਂ ਲਾਉਣ ਦੀ ਮਨਜ਼ੂਰੀ ਕਿਸਨੇ ਦਿੱਤੀ? ਉਨ੍ਹਾਂ ਕਿਹਾ ਕਿ ਸਾਇਬੋ ਨੇ ਪੂਰੇ ਘਟਨਾਕ੍ਰਮ ਦੀ ਜਾਣਕਾਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਤੱਕ ਉਨ੍ਹਾਂ ਦੇ ਪੁੱਤਰ ਨੀਰਜ ਸਿੰਘ ਦੇ ਜ਼ਰੀਏ ਪਹੁੰਚ ਦਿੱਤੀ ਹੈ। ਕਪੂਰ ਨੇ ਸੁਝਾਅ ਦਿੱਤਾ ਕਿ ਗੁਫਾ ਦੇ ਨੇੜੇ ਇਕੱਠੇ ਹੋਏ ਮਲਬੇ ਨੂੰ ਹਟਾਉਣ ਦੇ ਲਈ ਜੇ. ਸੀ. ਬੀ. ਮਸ਼ੀਨਾਂ ਪਹੁੰਚਾਈਆਂ ਜਾਣੀਆਂ ਚਾਹੀਦੀਆਂ ਹਨ।
ਪੜ੍ਹੋ ਇਹ ਵੀ ਖ਼ਬਰ: ਖੇਮਕਰਨ ’ਚ ਰੂੰਹ ਕੰਬਾਊ ਵਾਰਦਾਤ: ਦਿਨ ਦਿਹਾੜੇ ਟੈਕਸੀ ਡਰਾਈਵਰ ਦਾ ਤਾਬੜਤੋੜ ਗੋਲੀਆਂ ਮਾਰ ਕੀਤਾ ਕਤਲ
ਰਸਤੇ ਵਿਚ ਹੀ ਲਾਏ ਲੰਗਰ
ਸ਼ਨੀਵਾਰ ਨੂੰ ਪੰਚਤਰਣੀ ਤੋਂ ਪੈਦਲ ਬਾਲਟਾਲ ਪਰਤ ਰਹੇ ਯਾਤਰੀਆਂ ਲਈ ਕਈ ਭੰਡਾਰਾ ਕਮੇਟੀਆਂ ਨੇ ਰਸਤੇ ਵਿਚ ਹੀ ਲੰਗਰ ਲਾ ਦਿੱਤੇ। ਸ਼ਿਵ ਪਾਰਵਤੀ ਸੇਵਾ ਦਲ ਚੰਡੀਗੜ੍ਹ ਵੱਲੋਂ ਲਾਏ ਭੰਡਾਰੇ ਵਿਚ ਯਾਤਰੀਆਂ ਨੇ ਰੁਕ ਕੇ ਪ੍ਰਸ਼ਾਦ ਖਾਧਾ। ਭੰਡਾਰਾ ਸੰਚਾਲਕਾਂ ਨੇ ਦੱਸਿਆ ਕਿ ਯਾਤਰੀਆਂ ਨੂੰ ਕੋਈ ਪ੍ਰੇਸ਼ਾਨੀ ਨਾ ਆਵੇ, ਇਸ ਦੇ ਲਈ ਜਿਥੋਂ ਚੜ੍ਹਾਈ ਸ਼ੁਰੂ ਹੁੰਦੀ ਹੈ, ਉਥੇ ਵਾਪਸ ਆਉਣ ਵਾਲੇ ਭਗਤਾਂ ਦੇ ਲਈ ਭੰਡਾਰੇ ਦਾ ਪ੍ਰਬੰਧ ਕਰ ਦਿੱਤਾ ਗਿਆ ਹੈ।
ਯਾਤਰੀਆਂ ਨੂੰ ਦੋਮੇਲ ਤੋਂ ਬਾਲਟਾਲ ਤੱਕ ਆਪਣੀਆਂ ਗੱਡੀਆਂ ’ਚ ਪਹੁੰਚਾ ਰਹੇ ਭੰਡਾਰੇ ਵਾਲੇ
ਪੰਚਤਰਣੀ ਤੋਂ ਥੱਲੇ ਬਾਲਟਾਲ ਵੱਲ ਆਉਣ ਵਾਲੇ ਸ਼ਰਧਾਲੂਆਂ ਦੇ ਲਈ ਭੰਡਾਰਾ ਸੰਚਾਲਕਾਂ ਨੇ ਨਵੀਂ ਸਹੂਲਤ ਸ਼ੁਰੂ ਕਰ ਦਿੱਤੀ ਹੈ। ਕਈ ਭੰਡਾਰਾ ਸੰਚਾਲਕਾਂ ਵੱਲੋਂ ਆਪਣੀ ਪਰਮਿਸ਼ਨ ਵਾਲੀਆਂ ਗੱਡੀਆਂ ਵਿਚ ਯਾਤਰੀਆਂ ਨੂੰ ਬਿਠਾ ਕੇ ਉਨ੍ਹਾਂ ਦੇ ਟੈਂਟਾਂ ਜਾਂ ਬਾਲਟਾਲ ਤੱਕ ਲੱਗੇ ਲੰਗਰਾਂ ਤੱਕ ਪਹੁੰਚਾਇਆ ਜਾ ਰਿਹਾ ਹੈ। ਹਾਲਾਂਕਿ ਜੈ ਬਾਬਾ ਬਾਲਕ ਨਾਥ ਅਮਰਨਾਥ ਸੇਵਾ ਸਮਿਤੀ ਵੱਲੋਂ ਸ਼ੁਰੂ ਕੀਤੀ ਗਈ ਈ-ਰਿਕਸ਼ਾ ਸੇਵਾ ਵੀ ਯਾਤਰੀਆਂ ਲਈ ਕਾਫੀ ਲਾਭਕਾਰੀ ਸਾਬਤ ਹੋ ਰਹੀ ਹੈ।
‘ਟੀਮ ਨਵਜੋਤ ਸਿੱਧੂ, ਜਿੱਤੇਗਾ ਪੰਜਾਬ’ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਦਿੱਤੀ ਇਹ ਨਸੀਹਤ
NEXT STORY