ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਰਿਣੀ): ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ 'ਚ ਅੱਜ ਫ਼ਿਰ ਕੋਰੋਨਾ ਦੇ 8 ਨਵੇਂ ਕੇਸ ਸਾਹਮਣੇ ਆਏ ਹਨ। ਇਹ ਪੁਸ਼ਟੀ ਸਿਹਤ ਵਿਭਾਗ ਵਲੋਂ ਕੀਤੀ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅੱਜ 8 ਨਵੇਂ ਆਏ ਕੇਸਾਂ 'ਚੋਂ ਇੱਕ ਸਥਾਨਕ ਬਾਬਾ ਦੀਪ ਸਿੰਘ ਨਗਰ ਤੋਂ 70 ਸਾਲਾ ਬੀਬੀ ਹੈ, ਇਕ ਕੇਸ ਪਿੰਡ ਰੁਪਾਣਾ ਨਾਲ ਸਬੰਧਿਤ ਹੈ ਜਿਸਦੀ ਉਮਰ 52 ਸਾਲ ਹੈ ਤੇ ਇਹ ਪੀੜਤ ਸੇਤੀਆ ਪੇਪਰ ਮਿੱਲ ਦਾ ਮੁਲਾਜ਼ਮ ਹੈ, ਇੱਕ ਕੇਸ ਪਿੰਡ ਕੋਲਿਆਂਵਾਲੀ ਤੋਂ ਹੈ, ਜਿੱਥੇ 21 ਸਾਲਾ ਔਰਤ ਕੋਰੋਨਾ ਪੀੜਤ ਪਾਈ ਗਈ ਹੈ।
ਇਹ ਵੀ ਪੜ੍ਹੋ: ਘਰਾਂ 'ਚ ਕੰਮ ਕਰਨ ਵਾਲੀ ਮਾਂ ਦੀ ਧੀ ਬਣੀ ਗੋਲਡ ਮੈਡਲਿਸਟ, ਸੁਣੋ ਪੂਰੀ ਦਾਸਤਾਨ
ਇਸ ਤੋਂ ਇਲਾਵਾ ਗਿੱਦੜਬਾਹਾ ਦੇ ਠਾਕੁਰ ਮੁਹੱਲੇ ਤੋਂ 30 ਸਾਲਾ ਔਰਤ, ਪਿੰਡ ਹੁਸਨਰ ਤੋਂ 45ਸਾਲਾ ਵਿਅਕਤੀ, ਦੋ ਕੇਸ ਮਲੋਟ ਤੋਂ ਪੁੱਡਾ ਕਲੋਨੀ ਅਤੇ ਇੱਕ ਕੇਸ ਸਥਾਨਕ ਬਾਵਾ ਕਲੋਨੀ ਨਾਲ ਸਬੰਧਿਤ ਹੈ। ਵਰਣਨਯੋਗ ਹੈ ਜ਼ਿਲ੍ਹੇ ਅੰਦਰ ਹੁਣ ਕੋਰੋਨਾ ਪਾਜ਼ੇਟਿਵ ਮਾਮਲਿਆਂ ਦੀ ਗਿਣਤੀ 337 ਹੋ ਗਈ ਹੈ, ਜਦੋਂਕਿ ਸਰਗਰਮ ਮਰੀਜ਼ਾਂ ਦੀ ਗਿਣਤੀ 96 ਹੋ ਗਈ ਹੈ।
ਇਹ ਵੀ ਪੜ੍ਹੋ: 'ਸਾਡੀ ਲੱਗਦੀ ਕਿਸੇ ਨਾ ਵੇਖੀ, ਤੇ ਟੁੱਟਦੀ ਨੂੰ ਜਗ ਜਾਣਦਾ'
ਜਾਣੋ ਕੀ ਹੈ ਪੰਜਾਬ 'ਚ ਕੋਰੋਨਾ ਦੀ ਸਥਿਤੀ
ਪੰਜਾਬ 'ਚ ਕੋਰੋਨਾ ਵਾਇਰਸ ਦਾ ਪ੍ਰਕੋਪ ਦਿਨ-ਬ-ਦਿਨ ਵਧਦਾ ਜਾ ਰਿਹਾ ਹੈ। ਆਲਮ ਇਹ ਹੈ ਕਿ ਪੰਜਾਬ 'ਚ ਕੋਰੋਨਾ ਵਾਇਰਸ ਦਾ ਪੀੜਤ ਮਰੀਜ਼ਾਂ ਦੀ ਗਿਣਤੀ 25 ਹਜ਼ਾਰ ਤੋਂ ਪਾਰ ਪਹੁੰਚ ਚੁੱਕੀ ਹੈ। ਪੰਜਾਬ 'ਚ ਹੁਣ ਤੱਕ ਸਾਹਮਣੇ ਆਏ ਅੰਕੜਿਆਂ ਮੁਤਾਬਕ ਅੰਮ੍ਰਿਤਸਰ 'ਚ 2521, ਲੁਧਿਆਣਾ 5540, ਜਲੰਧਰ 3304, ਮੋਹਾਲੀ 'ਚ 1452, ਪਟਿਆਲਾ 'ਚ 3095, ਹੁਸ਼ਿਆਰਪੁਰ 'ਚ 773, ਤਰਨਤਾਰਨ 495, ਪਠਾਨਕੋਟ 'ਚ 618, ਮਾਨਸਾ 'ਚ 240, ਕਪੂਰਥਲਾ 4681, ਫਰੀਦਕੋਟ 430, ਸੰਗਰੂਰ 'ਚ 1357, ਨਵਾਂਸ਼ਹਿਰ 'ਚ 403, ਰੂਪਨਗਰ 376, ਫਿਰੋਜ਼ਪੁਰ 'ਚ 701, ਬਠਿੰਡਾ 911, ਗੁਰਦਾਸਪੁਰ 9288, ਫਤਿਹਗੜ੍ਹ ਸਾਹਿਬ 'ਚ 527, ਬਰਨਾਲਾ 477, ਫਾਜ਼ਿਲਕਾ 384, ਮੋਗਾ 611, ਮੁਕਤਸਰ ਸਾਹਿਬ 329 ਕੇਸ ਪਾਏ ਹਨ ਜਦਕਿ ਕੋਰੋਨਾ ਵਾਇਰਸ ਦੇ ਕਾਰਨ ਹੁਣ ਤੱਕ ਪੰਜਾਬ 'ਚੋਂ 640ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਦੇ ਇਲਾਵਾ ਪੰਜਾਬ 'ਚ 8285 ਹਜ਼ਾਰ ਤੋਂ ਵੱਧ ਐਕਟਵਿ ਕੇਸ ਹਨ ਜਦਕਿ 16997 ਮਰੀਜ਼ ਕੋਰੋਨਾ 'ਤੇ ਮਾਤ ਪਾ ਕੇ ਘਰਾਂ ਨੂੰ ਪਰਤ ਚੁੱਕੇ ਹਨ।
ਇਹ ਵੀ ਪੜ੍ਹੋ: ਪਤਨੀ ਤੋਂ ਲੈਣਾ ਚਾਹੁੰਦਾ ਸੀ ਤਲਾਕ, ਦਬਾਅ ਪਾਉਣ ਲਈ ਕੀਤਾ ਵੱਡਾ ਕਾਰਾ
'ਜੇਕਰ ਲੋਕ ਸਮਝ ਜਾਂਦੇ ਤਾਂ ਇੰਨੇ ਪਾਜ਼ੇਟਿਵ ਕੇਸ ਨਾ ਆਉਂਦੇ'
NEXT STORY