ਸ੍ਰੀ ਮੁਕਤਸਰ ਸਾਹਿਬ (ਰਿਣੀ,ਪਵਨ): ਸ੍ਰੀ ਮੁਕਤਸਰ ਸਾਹਿਬ ਵਿਖੇ ਬੀਤੀ ਰਾਤ ਕਰਫਿਊ ਦਾ ਕੋਈ ਬਹੁਤਾ ਅਸਰ ਨਜ਼ਰ ਨਹੀਂ ਆਇਆ। ਸ਼ਹਿਰ ਵਿਚਲੇ ਬਾਜ਼ਾਰ ਭਾਵੇ ਬੰਦ ਨਜ਼ਰ ਆਏ ਪਰ ਬਾਈਪਾਸ ਤੇ ਕਈ ਖਾਣ ਪੀਣ ਦੀਆਂ ਦੁਕਾਨਾਂ ਖੁੱਲ੍ਹੀਆਂ ਰਹੀਆਂ।ਭਾਵੇ ਕਿ ਸਰਕਾਰੀ ਹਦਾਇਤਾਂ ਮੁਤਾਬਕ ਦੁਕਾਨਾਂ,ਮਾਲ, ਰੈਸਟੋਰੈਂਟ ਬੰਦ ਕਰਨ ਦਾ ਸਮਾਂ 6.30 ਵਜੇ ਨਿਰਧਾਰਿਤ ਕੀਤਾ ਗਿਆ ਅਤੇ 7 ਵਜੇ ਤੋਂ ਸਵੇਰੇ 5 ਵਜੇ ਤੱਕ ਕਰਫਿਊ ਦਾ ਐਲਾਨ ਕੀਤਾ ਗਿਆ ਪਰ ਸ਼ਹਿਰ ਦੇ ਮੁੱਖ ਮਾਰਗਾਂ ਤੇ ਅੱਜ ਮਾਲਜ਼ ਵਿਚਲੇ ਰੈਸਟੋਰੈਂਟ 9 ਵਜੇ ਤੱਕ ਖੁੱਲ੍ਹੇ ਨਜ਼ਰ ਆਏ।
ਇਹ ਵੀ ਪੜ੍ਹੋ: ਬਾਦਲਾਂ ਨੂੰ ਪਾਰਟੀ 'ਚੋਂ ਕੱਢਣਾ ਮੁਸ਼ਕਲ : ਢੀਂਡਸਾ
ਗਲੀਆਂ 'ਚ ਰੈਸਟੋਰੈਂਟ ਖੁੱਲ੍ਹੇ ਰਹੇ ਅਤੇ ਪੁੱਛਣ ਤੇ ਅਣਜਾਣਤਾ ਪ੍ਰਗਟਾਉਂਦੇ ਮਾਲਕ ਸਾਹਮਣੇ ਆਏ।ਪੁਲਸ ਦੇ ਹੂਟਰ ਸੁਣ ਸੜਕਾਂ ਤੇ ਲੱਗੀਆਂ ਆਈਸ ਕਰੀਮ ਫਾਸਟ ਫੂਡ ਦੀਆਂ ਰੇਹੜੀਆਂ ਨੇ ਗਲੀਆਂ 'ਚ ਜਗ੍ਹਾ ਬਣਾਈ ਅਤੇ ਗਲੀਆਂ ਨੇ ਬਾਜ਼ਾਰ ਦਾ ਰੂਪ ਧਾਰਨ ਕਰ ਲਿਆ।ਪਹਿਲਾਂ ਕਰਫਿਊ ਸਬੰਧੀ ਜਾਣਕਾਰੀ ਤੇ ਅਣਜਾਣਤਾ ਪ੍ਰਗਟ ਕਰਦੇ ਇਹ ਵਿਅਕਤੀ ਬਾਅਦ 'ਚ ਰੈਸਟੋਰੈਂਟ ਬੰਦ ਕਰਨ ਦੀ ਗਲ ਕਰਦੇ ਨਜ਼ਰ ਆਏ।
ਇਹ ਵੀ ਪੜ੍ਹੋ: ਐੱਸ.ਬੀ.ਆਈ. ਬਰਾਂਚ 'ਚ ਸਾਇਰਨ ਵੱਜਣ ਨਾਲ ਮਚੀ ਤੜਥੱਲੀ, ਜਾਣੋ ਪੂਰਾ
ਵੀਕੈਂਡ ਲਾਕਡਾਊਨ : ਜ਼ੀਰਕਪੁਰ ਦੇ ਬਜ਼ਾਰਾਂ 'ਚ ਛਾਇਆ ਸੰਨਾਟਾ, ਖੁੱਲ੍ਹੇ ਰਹੇ ਵੱਡੇ ਸਟੋਰ
NEXT STORY