ਜਲੰਧਰ (ਵੈੱਬ ਡੈਸਕ)-ਸ਼੍ਰੀ ਰਾਮ ਨੌਮੀ ਉਤਸਵ ਕਮੇਟੀ ਵੱਲੋਂ ਪਦਮ ਸ਼੍ਰੀ ਵਿਜੇ ਚੋਪੜਾ ਦੀ ਪ੍ਰਧਾਨਗੀ ਹੇਠ ਕਲੱਬ ਕਬਾਨਾ ਵਿਚ ਧਾਰਮਿਕ ਕਮੇਟੀਆਂ ਦਾ ਸਨਮਾਨ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਪੰਜਾਬ ਭਰ ਵਿਚ ਸ਼੍ਰੀ ਰਾਮ ਲੀਲਾ, ਦੁਸਹਿਰਾ, ਸ਼੍ਰੀ ਰਾਮ ਦਰਬਾਰ, ਸ਼੍ਰੀ ਭਗਵਤੀ ਜਗਰਾਤੇ ਅਤੇ ਲੋੜਵੰਦ ਪਰਿਵਾਰਾਂ ਨੂੰ ਮਹੀਨਾਵਾਰ ਰਾਸ਼ਨ ਵੰਡਣ ਵਾਲੀਆਂ ਸੰਸਥਾਵਾਂ, ਜੰਮੂ-ਕਸ਼ਮੀਰ ਦੇ ਉਜੜੇ ਹੋਏ ਲੋਕਾਂ ਲਈ ਰਾਸ਼ਨ ਦੇ ਟਰੱਕ ਭੇਜਣ ਵਾਲੀਆਂ, ਖ਼ੂਨਦਾਨ ਕੈਂਪ ਲਾਉਣ ਵਾਲੀਆਂ ਸੰਸਥਾਵਾਂ ਅਤੇ ਉਨ੍ਹਾਂ ਦੇ ਅਹੁਦੇਦਾਰਾਂ ਨੂੰ ਸਨਮਾਨਤ ਕੀਤਾ ਗਿਆ। ਇਸ ਸਮਾਗਮ ਵਿੱਚ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਪੰਜਾਬ ਕੇਸਰੀ ਗਰੁੱਪ 'ਤੇ ਕੀਤੀ ਗਈ ਕਾਰਵਾਈ ਨੂੰ ਲੈ ਕੇ ਆਮ ਆਦਮੀ ਪਾਰਟੀ 'ਤੇ ਨਿਸ਼ਾਨਾ ਵਿੰਨ੍ਹਦੇ ਕਿਹਾ ਕਿ ਹੰਕਾਰ ਭਾਵੇਂ ਕਿੰਨਾ ਵੀ ਵੱਡਾ ਕਿਉਂ ਨਾ ਹੋਵੇ, ਉਸ ਦਾ ਅੰਤ ਨਿਸ਼ਚਿਤ ਹੁੰਦਾ। ਜਿਵੇਂ ਰਾਵਣ ਦਾ ਹੰਕਾਰ ਟੁੱਟਿਆ, ਉਵੇ ਹੀ ਸੱਚ ਨੂੰ ਪਰੇਸ਼ਾਨ ਕਰਨ ਵਾਲੀ ਆਮ ਆਦਮੀ ਪਾਰਟੀ ਦਾ ਵੀ ਟੁੱਟੇਗਾ।
ਇਹ ਵੀ ਪੜ੍ਹੋ: ਪੰਜਾਬ 'ਚ ਪਵੇਗਾ ਭਾਰੀ ਮੀਂਹ! Alert ਜਾਰੀ, ਮੌਸਮ ਵਿਭਾਗ ਦੀ 22 ਜਨਵਰੀ ਤੱਕ ਹੋਈ ਵੱਡੀ ਭਵਿੱਖਬਾਣੀ

26 ਸਾਲਾਂ ਤੋਂ ਨਿਰੰਤਰ ਜਾਰੀ ਹੈ ਸਨਮਾਨਾਂ ਦੀ ਪਰੰਪਰਾ
ਆਪਣੇ ਸੰਬੋਧਨ ਵਿਚ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਅੱਜ ਦਾ ਇਹ ਪ੍ਰੋਗਰਾਮ ਬੇਹੱਦ ਹੀ ਪ੍ਰਰਣਾਦਾਇਕ ਹੈ। ਇਹ ਸਨਮਾਨ ਸਮਾਰੋਹ ਸਿਰਫ਼ ਅੱਜ ਦਾ ਹੀ ਪ੍ਰੋਗਰਾਮ ਨਹੀਂ ਹੈ। ਇਹ ਪ੍ਰੋਗਰਾਮ ਪਿਛਲੇ 26 ਸਾਲਾਂ ਤੋਂ ਕਰਵਾਇਆ ਜਾ ਰਿਹਾ ਹੈ,ਜੋਕਿ ਇਕ ਸ਼ਲਾਘਾਯੋਗ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਇਕ ਸਮਾਂ ਅੱਤਵਾਦ ਦਾ ਅਜਿਹਾ ਸਮਾਂ ਸੀ, ਜਦੋਂ ਲੋਕ ਘਰਾਂ ਵਿਚੋਂ ਬਾਹਰ ਨਿਕਲਣ ਤੋਂ ਵੀ ਡਰਦੇ ਸਨ ਪਰ ਉਸ ਸਮੇਂ ਵਿਚ ਵੀ ਸਾਡੇ ਸਾਹਸੀ ਕਲਾਕਾਰਾਂ ਨੇ ਸ਼੍ਰੀ ਰਾਮਲੀਲਾ, ਦੁਸਹਿਰਾ ਦਾ ਤਿਉਹਾਰ, ਭਾਵੇਂ ਭਗਵਤੀ ਜਾਗਰਣ ਜਾਂ ਹੋਰ ਆਯੋਜਨ ਹੋਣ, ਉਨ੍ਹਾਂ ਨੇ ਬੰਦ ਨਹੀਂ ਹੋਣ ਦਿੱਤੇ। ਉਨ੍ਹਾਂ ਹਮੇਸ਼ਾ ਸੰਸ੍ਰਕਿਤੀ ਦੀ ਮਿਸਾਲ ਨੂੰ ਜਲਾ ਕੇ ਰੱਖਿਆ ਅਤੇ ਕਦੇ ਵੀ ਬੁੱਝਣ ਨਹੀਂ ਦਿੱਤਾ। ਇਸ ਮੌਕੇ ਉਨ੍ਹਾਂ ਨੇ ਰਾਮ ਭਗਤਾਂ ਨੂੰ ਸੰਬੋਧਨ ਕਰਦਿਆਂ ਜਿੱਥੇ ਧਰਮ ਅਤੇ ਸੰਸਕ੍ਰਿਤੀ ਦੀ ਮਹੱਤਤਾ 'ਤੇ ਜ਼ੋਰ ਦਿੱਤਾ, ਉੱਥੇ ਹੀ ਕਮੇਟੀ ਦੀਆਂ ਸਮਾਜ ਸੇਵੀ ਗਤੀਵਿਧੀਆਂ ਲਈ 11 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦੇਣ ਦਾ ਐਲਾਨ ਵੀ ਕੀਤਾ। ਅੱਜ ਦੇ ਸਮਾਗਮ ਵਿੱਚ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੀਆਂ ਲਗਭਗ 500 ਸੰਸਥਾਵਾਂ ਦੇ 1500 ਪ੍ਰਤੀਨਿਧੀਆਂ ਨੂੰ ਸਨਮਾਨਤ ਕੀਤਾ ਗਿਆ।
ਇਹ ਵੀ ਪੜ੍ਹੋ: ਪੰਜਾਬ 'ਚ ਗੋਲਡੀ ਬਰਾੜ ਨਾਲ ਜੁੜੇ ਗੈਂਗ ਦਾ ਪਰਦਾਫ਼ਾਸ਼! ਹਥਿਆਰਾਂ ਸਣੇ 10 ਸ਼ੂਟਰ ਗ੍ਰਿਫ਼ਤਾਰ
ਨਾਇਬ ਸੈਣੀ ਨੇ ਕਿਹਾ ਕਿ ਸ਼੍ਰੀ ਵਿਜੈ ਕੁਮਾਰ ਚੋਪੜਾ ਜੀ ਨੇ ਸਮਾਜ ਨੂੰ ਜਿਊਣ ਦੀ ਕਲਾ ਸਿਖਾਈ ਹੈ। ਉਹ ਲੋੜਵੰਦਾਂ ਦੀ ਮਦਦ ਦੀ ਮਦਦ ਕਰਨ ਲਈ ਹਮੇਸ਼ਾ ਅੱਗੇ ਰਹਿੰਦੇ ਹਨ। ਸੈਣੀ ਨੇ ਕਿਹਾ ਕਿ ਪੰਜਾਬ ਕੇਸਰੀ ਗਰੁੱਪ ਨੇ ਹਮੇਸ਼ਾ ਨਿਡਰ ਪੱਤਰਕਾਰੀ ਦਾ ਪਾਲਣ ਕੀਤਾ ਹੈ ਅਤੇ ਅੱਤਵਾਦ ਦੇ ਦੌਰ ਵਿੱਚ ਵੀ ਹਿੰਸਾ ਅੱਗੇ ਗੋਡੇ ਨਹੀਂ ਟੇਕੇ। ਉਨ੍ਹਾਂ ਸਰਕਾਰੀ ਤੰਤਰ ਵੱਲੋਂ ਸੰਸਥਾ ਨੂੰ ਪ੍ਰੇਸ਼ਾਨ ਕੀਤੇ ਜਾਣ ਦੀ ਨਿਖੇਧੀ ਕਰਦਿਆਂ ਕਿਹਾ ਕਿ ਸੱਚ ਦੀ ਆਵਾਜ਼ ਨੂੰ ਦਬਾਇਆ ਨਹੀਂ ਜਾ ਸਕਦਾ ਅਤੇ ਉਹ ਇਸ ਲੜਾਈ ਵਿੱਚ ਸੰਸਥਾ ਦੇ ਨਾਲ ਹਨ।
ਜੇ ਕੋਈ ਸੋਚਦਾ ਹੈ ਕਿ ਉਹ ਪੰਜਾਬ ਕੇਸਰੀ ਨੂੰ ਡਰਾ ਸਕਦੇ ਹਨ, ਜਿਸ ਨੇ ਅੱਤਵਾਦ ਦੀਆਂ ਗੋਲ਼ੀਆਂ ਦਾ ਸਾਹਮਣਾ ਕੀਤਾ ਹੈ ਤਾਂ ਉਹ ਗਲਤ ਹਨ। ਰਾਮਲੀਲਾ ਸਾਨੂੰ ਸਿਖਾਉਂਦੀ ਹੈ ਕਿ ਸ਼ਕਤੀ ਸੇਵਾ ਲਈ ਹੈ। ਅਸੀਂ ਰਾਮ ਦੇ ਜੀਵਨ ਤੋਂ ਇਹੀ ਪ੍ਰੇਰਨਾ ਲੈਂਦੇ ਹਾਂ। ਹਰਿਆਣਾ ਸਰਕਾਰ ਪ੍ਰੈੱਸ ਦੇ ਨਾਲ ਮਜ਼ਬੂਤੀ ਨਾਲ ਖੜ੍ਹੀ ਹੈ। ਐਮਰਜੈਂਸੀ ਦੌਰਾਨ ਵੀ, ਪੰਜਾਬ ਕੇਸਰੀ ਨੇ ਨਿਡਰਤਾ ਨਾਲ ਅਖਬਾਰ ਪ੍ਰਕਾਸ਼ਿਤ ਕੀਤਾ।

ਇਹ ਵੀ ਪੜ੍ਹੋ: Big Breaking: ਵਿਧਾਇਕ ਸੁਖਵਿੰਦਰ ਕੁਮਾਰ ਸੁੱਖੀ ਨੇ ਦਿੱਤਾ ਅਸਤੀਫ਼ਾ, ਛੱਡੀ ਚੇਅਰਮੈਨੀ
ਪੰਜਾਬ ਕੇਸਰੀ ਦਹਾਕਿਆਂ ਤੋਂ ਘਰੇਲੂ ਅਤੇ ਵਿਦੇਸ਼ਾਂ ਵਿੱਚ ਪੱਤਰਕਾਰੀ ਜਗਤ ਦਾ ਇਕ ਮਹੱਤਵਪੂਰਨ ਹਿੱਸਾ ਰਿਹਾ ਹੈ। ਆਪਣੀ ਕਲਮ ਰਾਹੀਂ, ਇਹ ਸਭ ਤੋਂ ਅੱਗੇ ਖੜ੍ਹਾ ਹੈ, ਸਮਾਜ ਦੇ ਹਰ ਵਰਗ ਲਈ ਇਕ ਪਹਿਰੇਦਾਰ ਵਜੋਂ ਸੇਵਾ ਕਰਦਾ ਹੈ। ਅਜਿਹੀ ਸਥਿਤੀ ਵਿੱਚ ਪੰਜਾਬ ਸਰਕਾਰ ਦੁਆਰਾ ਕੀਤੀ ਗਈ ਕਾਰਵਾਈ ਪੂਰੀ ਤਰ੍ਹਾਂ ਨਿੰਦਣਯੋਗ ਹੈ। ਐਮਰਜੈਂਸੀ ਦੌਰਾਨ ਵੀ ਪੰਜਾਬ ਕੇਸਰੀ ਗਰੁੱਪ ਨੇ ਉਸ ਸਮੇਂ ਦੀ ਸਰਕਾਰ ਅੱਗੇ ਝੁਕਿਆ ਨਹੀਂ ਸੀ। ਜਦੋਂ ਪੰਜਾਬ ਕੇਸਰੀ ਦਫ਼ਤਰ ਨੂੰ ਬਿਜਲੀ ਸਪਲਾਈ ਕੱਟ ਦਿੱਤੀ ਗਈ ਸੀ, ਉਦੋਂ ਵੀ ਉਨ੍ਹਾਂ ਨੇ ਨਿਡਰਤਾ ਨਾਲ ਆਪਣੀਆਂ ਜ਼ਿੰਮੇਵਾਰੀਆਂ ਨਿਭਾਈਆਂ ਅਤੇ ਅਖਬਾਰ ਪੱਤਰਕਾਰੀ ਦੀ ਮਸ਼ਾਲ ਨੂੰ ਬਲਦੀ ਰੱਖਿਆ ਸੀ।
ਮੈਂ ਪੰਜਾਬ ਕੇਸਰੀ ਦੀ ਇਸ ਲੜਾਈ ਵਿੱਚ ਤੁਹਾਡੇ ਨਾਲ ਹਾਂ
ਮੈਂ ਪੰਜਾਬ ਕੇਸਰੀ ਦੀ ਇਸ ਲੜਾਈ ਵਿੱਚ ਤੁਹਾਡੇ ਨਾਲ ਹਾਂ। ਤੁਹਾਨੂੰ ਹਮੇਸ਼ਾ ਇਸ ਤਰ੍ਹਾਂ ਲਿਖਦੇ ਰਹਿਣਾ ਚਾਹੀਦਾ ਹੈ। ਨਿਰਪੱਖ ਅਤੇ ਤੱਥ-ਆਧਾਰਤ ਖ਼ਬਰਾਂ ਪ੍ਰਕਾਸ਼ਤ ਕਰਨ ਤੋਂ ਤੁਰੰਤ ਬਾਅਦ, ਵੱਖ-ਵੱਖ ਵਿਭਾਗਾਂ ਦੁਆਰਾ ਇਕ ਤੋਂ ਬਾਅਦ ਇਕ ਸੰਗਠਨ 'ਤੇ ਛਾਪੇਮਾਰੀ ਕਰਨਾ ਕਾਨੂੰਨ ਅਤੇ ਵਿਵਸਥਾ ਦੀ ਕਾਰਵਾਈ ਨਹੀਂ ਹੈ, ਸਗੋਂ ਲੋਕਤੰਤਰ ਵਿੱਚ ਮੀਡੀਆ ਦੀ ਭੂਮਿਕਾ ਨੂੰ ਦਬਾਉਣ ਦੀ ਇਕ ਖ਼ਤਰਨਾਕ ਕੋਸ਼ਿਸ਼ ਹੈ। ਆਮ ਆਦਮੀ ਪਾਰਟੀ ਸਰਕਾਰ ਦਾ ਪੰਜਾਬ ਕੇਸਰੀ ਅਖਬਾਰ ਨਾਲ ਸਲੂਕ, ਜੋਕਿ ਉਸੇ ਮਹਾਨ ਪਰੰਪਰਾ ਤੋਂ ਪੈਦਾ ਹੁੰਦਾ ਹੈ, ਜਿਸ ਨੇ ਦੇਸ਼ ਦੇ ਸਭ ਤੋਂ ਕਾਲੇ ਸਮੇਂ, ਐਮਰਜੈਂਸੀ ਦੌਰਾਨ ਲੋਕਤੰਤਰ ਦੀ ਰੱਖਿਆ ਕੀਤੀ ਸੀ ਅਤੇ ਅੱਤਵਾਦ ਵਿਰੁੱਧ ਨਿਡਰਤਾ ਨਾਲ ਖੜ੍ਹਾ ਸੀ, ਬਹੁਤ ਹੀ ਨਿੰਦਣਯੋਗ, ਗੈਰ-ਲੋਕਤੰਤਰੀ ਅਤੇ ਸ਼ਕਤੀ ਦੀ ਦੁਰਵਰਤੋਂ ਦੀ ਇਕ ਜਿਉਂਦੀ ਜਾਗਦੀ ਉਦਾਹਰਣ ਹੈ। ਲਾਲਾ ਜਗਤ ਨਾਰਾਇਣ ਅਤੇ ਉਨ੍ਹਾਂ ਦੇ ਪੁੱਤਰ, ਰਮੇਸ਼ ਚੰਦਰ ਦੀ ਸ਼ਹਾਦਤ, ਸਮਕਾਲੀ ਪੱਤਰਕਾਰਾਂ ਅਤੇ ਅਖਬਾਰ ਪ੍ਰਬੰਧਕਾਂ ਨੂੰ ਨਿਡਰਤਾ, ਸੁਤੰਤਰਤਾ ਅਤੇ ਇਮਾਨਦਾਰੀ ਨਾਲ ਆਪਣੀ ਆਵਾਜ਼ ਬੁਲੰਦ ਕਰਨ ਦਾ ਸਬਕ ਸਿਖਾਉਣਾ ਚਾਹੀਦਾ ਹੈ।
ਇਹ ਵੀ ਪੜ੍ਹੋ: ਪੰਜਾਬ ਦੇ ਪਹਿਲੇ ਜ਼ਖ਼ਮਾਂ 'ਤੇ ਮਲ੍ਹਮ ਨਹੀਂ ਲੱਗੀ, CM ਮਾਨ ਨਵੇਂ ਜ਼ਖ਼ਮ ਦੇਣ ਲੱਗੇ: ਪ੍ਰਤਾਪ ਬਾਜਵਾ
ਸੇਵਾ ਅਤੇ ਸ਼ਰਧਾ ਦਾ ਅਦਭੁਤ ਸੰਗਮ
ਸਮਾਗਮ ਵਿੱਚ ਸਿਰਫ਼ ਸਨਮਾਨ ਹੀ ਨਹੀਂ, ਸਗੋਂ ਸੇਵਾ ਦਾ ਜਜ਼ਬਾ ਵੀ ਵੇਖਣ ਨੂੰ ਮਿਲਿਆ। ਸਮਾਗਮ ਵਾਲੀ ਥਾਂ 'ਤੇ ਮੁਫ਼ਤ ਮੈਡੀਕਲ ਕੈਂਪ ਅਤੇ ਅੱਖਾਂ ਦੀ ਜਾਂਚ ਦੇ ਕੈਂਪ ਲਗਾਏ ਗਏ ਸਨ। ਇਸ ਤੋਂ ਇਲਾਵਾ, ਪੰਜਾਬ ਕੇਸਰੀ ਗਰੁੱਪ ਵੱਲੋਂ ਸਰਹੱਦੀ ਖੇਤਰਾਂ ਲਈ ਰਾਹਤ ਸਮੱਗਰੀ ਦੇ ਟਰੱਕ ਰਵਾਨਾ ਕਰਨ ਦੀ ਪਰੰਪਰਾ ਨੂੰ ਜਾਰੀ ਰੱਖਦਿਆਂ ਦੱਸਿਆ ਗਿਆ ਕਿ ਹੁਣ ਤੱਕ 910 ਟਰੱਕ ਭੇਜੇ ਜਾ ਚੁੱਕੇ ਹਨ।
ਇਹ ਵੀ ਪੜ੍ਹੋ: Big Breaking: ਸੁਨੀਲ ਜਾਖੜ ਦੀ ਅਚਾਨਕ ਵਿਗੜੀ ਸਿਹਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ 'ਚ ਕਾਨੂੰਨ ਵਿਵਸਥਾ ਡਗਮਗਾਈ, ਕਾਰੋਬਾਰੀ ਦੇ ਘਰ 'ਤੇ ਚੱਲੀਆਂ ਗੋਲੀਆਂ
NEXT STORY