ਚੰਡੀਗੜ੍ਹ: 6 ਸਾਲਾਂ ਦੇ ਵਕਫ਼ੇ ਤੋਂ ਬਾਅਦ, ਵਿਸ਼ਵਵਿਆਪੀ ਮਾਨਵਤਾਵਾਦੀ ਅਤੇ ਅਧਿਆਤਮਿਕ ਗੁਰੂ ਗੁਰੂਦੇਵ ਸ਼੍ਰੀ ਸ਼੍ਰੀ ਰਵੀ ਸ਼ੰਕਰ 19 ਤੋਂ 21 ਫਰਵਰੀ ਤੱਕ ਪੰਜਾਬ ਦੇ ਦੌਰੇ 'ਤੇ ਆ ਰਹੇ ਹਨ। ਗੁਰੂਦੇਵ ਦੀ ਇਸ ਫੇਰੀ ਨੂੰ ਲੈ ਕੇ ਰਾਜ ਭਰ ਦੇ ਲੱਖਾਂ ਲੋਕ ਬਹੁਤ ਉਤਸ਼ਾਹਿਤ ਹਨ।
19 ਫਰਵਰੀ ਨੂੰ, ਗੁਰੂਦੇਵ ਹਰਸ਼ਿਲਾ ਰਿਜ਼ੋਰਟ, ਲੁਧਿਆਣਾ ਵਿਖੇ 'ਗਿਆਨ ਦੇ ਮੋਤੀ' ਪ੍ਰੋਗਰਾਮ ਵਿਚ ਸ਼ਾਮਲ ਹੋਣਗੇ। ਇਹ ਇਕ ਵਿਸ਼ੇਸ਼ ਸ਼ਾਮ ਹੋਵੇਗੀ ਜਿੱਥੇ ਗੁਰੂਦੇਵ ਡੂੰਘੇ ਗਿਆਨ 'ਤੇ ਸੰਬੋਧਨ ਕਰਨਗੇ ਅਤੇ ਲੋਕਾਂ ਨੂੰ ਨਿਰਦੇਸ਼ਿਤ ਧਿਆਨ ਕਰਵਾਉਣਗੇ। ਇਸ ਮੌਕੇ ਹਜ਼ਾਰਾਂ ਲੋਕ ਪ੍ਰੋਗਰਾਮ ਵਿਚ ਹਿੱਸਾ ਲੈਣ ਲਈ ਪਹੁੰਚ ਰਹੇ ਹਨ। ਇਹ ਪ੍ਰੋਗਰਾਮ ਸ਼ਾਮ 5:30 ਵਜੇ ਸ਼ੁਰੂ ਹੋਵੇਗਾ। ਰਾਜਨ ਮਿੱਤਲ, ਉਦਯੋਗਪਤੀ ਅਤੇ ਆਰਟ ਆਫ਼ ਲਿਵਿੰਗ, ਲੁਧਿਆਣਾ ਦੇ ਐਪੈਕਸ ਬਾਡੀ ਮੈਂਬਰ, ਨੇ ਕਿਹਾ, "ਲੁਧਿਆਣਾ ਗੁਰੂਦੇਵ ਨਾਲ ਡੂੰਘੀ ਅੰਦਰੂਨੀ ਸ਼ਾਂਤੀ ਦੀ ਇਸ ਸ਼ਾਮ ਦੀ ਉਤਸੁਕਤਾ ਨਾਲ ਉਡੀਕ ਕਰ ਰਿਹਾ ਹੈ। ਉਨ੍ਹਾਂ ਦੀ ਮੌਜੂਦਗੀ ਹਮੇਸ਼ਾ ਬੇਅੰਤ ਪ੍ਰੇਰਨਾ ਅਤੇ ਖੁਸ਼ੀ ਦਾ ਸਰੋਤ ਹੁੰਦੀ ਹੈ।"
ਇਹ ਖ਼ਬਰ ਵੀ ਪੜ੍ਹੋ - ਰੱਦ ਹੋਣਗੇ ਵੀਜ਼ੇ! ਕੈਨੇਡਾ ਵੱਲੋਂ ਜਾਰੀ ਕੀਤਾ ਗਿਆ ਨਵਾਂ ਨੋਟਿਸ
20 ਫਰਵਰੀ ਦੀ ਸਵੇਰ ਨੂੰ, ਗੁਰੂਦੇਵ ਬਠਿੰਡਾ ਵਿਚ 'ਗਿਆਨ ਦੇ ਮੰਦਰ (TOK)' ਦਾ ਉਦਘਾਟਨ ਕਰਨਗੇ ਜੋ ਕਿ ਦੇਸ਼ ਭਰ ਦੇ ਸਾਧਕਾਂ ਲਈ ਅਧਿਆਤਮਿਕ ਅਤੇ ਅੱਗੇ ਵਧਨ ਦਾ ਇਕ ਮਹੱਤਵਪੂਰਨ ਸਥਾਨ ਹੋਵੇਗਾ। ਬਠਿੰਡਾ ਦੇ ਸਪੋਰਟਸ ਸਟੇਡੀਅਮ ਵਿਖੇ ਸ਼ਾਮ 5 ਵਜੇ ਤੋਂ 8 ਵਜੇ ਤੱਕ ਇਕ ਵਿਸ਼ਾਲ ਸਤਿਸੰਗ ਦਾ ਆਯੋਜਨ ਕੀਤਾ ਜਾ ਰਿਹਾ ਹੈ ਜਿਸ ਵਿਚ 20 ਹਜ਼ਾਰ ਤੋਂ ਵੱਧ ਲੋਕਾਂ ਦੇ ਆਉਣ ਦੀ ਉਮੀਦ ਹੈ।
ਡਾ. ਅਮਿਤ ਤਨੇਜਾ, ਐਪੈਕਸ ਬਾਡੀ ਮੈਂਬਰ, ਆਰਟ ਆਫ਼ ਲਿਵਿੰਗ, ਪੰਜਾਬ ਨੇ ਕਿਹਾ, “ਬਠਿੰਡਾ ਵਿਚ ਗਿਆਨ ਦਾ ਇਹ ਮੰਦਿਰ ਖੇਤਰ ਦੇ ਸਭ ਤੋਂ ਵੱਡੇ ਅਧਿਆਤਮਿਕ ਕੇਂਦਰਾਂ ਵਿੱਚੋਂ ਇਕ ਹੋਵੇਗਾ, ਜੋ ਲੋਕਾਂ ਨੂੰ ਮਾਨਸਿਕ ਸ਼ਾਂਤੀ, ਸਰੀਰਕ ਤੰਦਰੁਸਤੀ ਅਤੇ ਅਧਿਆਤਮਿਕ ਉੱਨਤੀ ਪ੍ਰਦਾਨ ਕਰੇਗਾ। ਇਹ ਕੇਂਦਰ ਜਾਤ, ਧਰਮ ਅਤੇ ਸੱਭਿਆਚਾਰ ਤੋਂ ਪਰੇ ਹਰ ਕਿਸੇ ਲਈ ਇੱਕ ਨਵਾਂ ਪ੍ਰਕਾਸ਼ ਲਿਆਵੇਗਾ।
ਉਸੇ ਦਿਨ ਸ਼ਾਮ ਨੂੰ, ਗੁਰੂਦੇਵ ਦੀ ਅਗਵਾਈ ਹੇਠ ਬਠਿੰਡਾ ਵਿਚ ਇਕ ਵਿਸ਼ਾਲ ਸਤਿਸੰਗ ਦਾ ਆਯੋਜਨ ਕੀਤਾ ਜਾਵੇਗਾ ਜਿਸ ਵਿਚ 20 ਹਜ਼ਾਰ ਤੋਂ ਵੱਧ ਲੋਕਾਂ ਦੇ ਭਾਗ ਲੈਣ ਦੀ ਉਮੀਦ ਹੈ। ਹਾਜ਼ਰੀਨ ਜਾਪ, ਧਿਆਨ ਅਤੇ ਭਗਤੀ ਸੰਗੀਤ ਰਾਹੀਂ ਇੱਕ ਸਕਾਰਾਤਮਕ ਅਤੇ ਊਰਜਾਵਾਨ ਮਾਹੌਲ ਦਾ ਅਨੁਭਵ ਕਰਨਗੇ। ਇਸ ਤੋਂ ਇਲਾਵਾ, ਤੁਸੀਂ ਗੁਰੂਦੇਵ ਦੇ ਸਰਲ ਅਤੇ ਜੀਵਨ ਬਦਲਣ ਵਾਲੇ ਗਿਆਨ ਦੇ ਸ਼ਬਦਾਂ ਤੋਂ ਲਾਭ ਉਠਾ ਸਕੋਗੇ।
ਇਹ ਖ਼ਬਰ ਵੀ ਪੜ੍ਹੋ - ਅਮਰੀਕਾ ਤੋਂ ਭਾਰਤੀਆਂ ਦੀ Deportation ਨਾਲ ਜੁੜੀ ਵੱਡੀ ਖ਼ਬਰ, PM ਮੋਦੀ ਨੇ ਟਰੰਪ ਨਾਲ ਖੜ੍ਹ ਆਖ਼'ਤੀ ਵੱਡੀ ਗੱਲ
ਗੁਰੂਦੇਵ ਦੀ ਇਹ ਫੇਰੀ ਪੰਜਾਬ ਵਿੱਚ ਸੇਵਾ ਅਤੇ ਸਮਾਜ ਭਲਾਈ ਪ੍ਰਤੀ ਆਰਟ ਆਫ਼ ਲਿਵਿੰਗ ਦੀ ਵਚਨਬੱਧਤਾ ਨੂੰ ਹੋਰ ਮਜ਼ਬੂਤ ਕਰੇਗੀ। ਆਰਟ ਆਫ਼ ਲਵਿੰਗ ਦੇ ਨਸ਼ਾ ਛੁਡਾਊ ਪ੍ਰੋਗਰਾਮ, ਜਿਸ ਵਿੱਚ ਸੁਦਰਸ਼ਨ ਕਿਰਿਆ, ਯੋਗਾ, ਧਿਆਨ ਅਤੇ ਭਾਈਚਾਰਕ ਸਹਾਇਤਾ ਸ਼ਾਮਲ ਹੈ, ਨੇ ਹੁਣ ਤੱਕ 80 ਪਿੰਡਾਂ ਦੇ 35,000 ਤੋਂ ਵੱਧ ਲੋਕਾਂ ਨੂੰ ਨਸ਼ੇ ਦੀ ਲਤ ਤੋਂ ਉਭਰਨ ਵਿੱਚ ਮਦਦ ਕੀਤੀ ਹੈ। ਗੁਰੂਦੇਵ ਦੇ ਮਾਰਗਦਰਸ਼ਨ ਵਿਚ ਸ਼ੁਰੂ ਕੀਤੀ ਗਈ ਨਸ਼ਾ ਮੁਕਤ ਭਾਰਤ ਮੁਹਿੰਮ ਨੇ ਦੇਸ਼ ਭਰ ਦੇ ਹਜ਼ਾਰਾਂ ਨੌਜਵਾਨਾਂ ਨੂੰ ਪ੍ਰੇਰਿਤ ਕੀਤਾ ਹੈ, ਜਿਨ੍ਹਾਂ ਨੇ ਨਸ਼ਾ ਮੁਕਤ ਜੀਵਨ ਜਿਊਣ ਦਾ ਪ੍ਰਣ ਲਿਆ ਹੈ।
ਗੁਰੂਦੇਵ ਸ਼੍ਰੀ ਸ਼੍ਰੀ ਰਵੀ ਸ਼ੰਕਰ ਦੀ ਇਹ ਫੇਰੀ ਪੰਜਾਬ ਵਿਚ ਉਮੀਦ, ਸਕਾਰਾਤਮਕ ਬਦਲਾਅ ਅਤੇ ਪ੍ਰੇਰਨਾ ਲੈ ਕੇ ਆਵੇਗੀ, ਜਿਸ ਨਾਲ ਸਮਾਜ ਨੂੰ ਤਣਾਅ ਮੁਕਤ, ਸਿਹਤਮੰਦ ਅਤੇ ਹੋਰ ਸਦਭਾਵਨਾਪੂਰਨ ਬਣਨ ਦੀ ਦਿਸ਼ਾ ਮਿਲੇਗੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ ਦੇ ਮੌਸਮ ਨੂੰ ਲੈ ਕੇ ਵੱਡੀ ਅਪਡੇਟ, ਚੱਲਣਗੀਆਂ ਤੇਜ਼ ਹਵਾਵਾਂ, ਇਹ ਦਿਨ ਪਵੇਗਾ ਮੀਂਹ !
NEXT STORY