ਜਲੰਧਰ (ਕਮਲੇਸ਼)— ਸੂਬਾ ਭਾਜਪਾ ਪ੍ਰਧਾਨ ਸ਼ਵੇਤ ਮਲਿਕ ਨੇ ਕਾਂਗਰਸ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਕਿ ਕਾਂਗਰਸ ਨਾਗਰਿਕਤਾ ਸੋਧ ਐਕਟ ਦਾ ਵਿਰੋਧ ਕਰਕੇ ਦੇਸ਼ ਦੀ ਭੋਲੀ-ਭਾਲੀ ਜਨਤਾ ਨੂੰ ਗੁੰਮਰਾਹ ਕਰ ਰਹੀ ਹੈ ਅਤੇ ਦੇਸ਼ ਵਾਸੀਆਂ ਨੂੰ ਆਪਸ 'ਚ ਲੜਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਜਲੰਧਰ 'ਚ ਪ੍ਰੈੱਸ ਕਾਨਫਰੰਸ ਕਦੇ ਹੋਏ ਉਨ੍ਹਾਂ ਕਿਹਾ ਕਿ ਇਹ ਕਾਨੂੰਨ ਦੇਸ਼ ਦੇ ਕਿਸੇ ਵੀ ਨਾਗਰਿਕ ਖਿਲਾਫ ਨਹੀਂ ਹੈ। ਇਸ ਕਾਨੂੰਨ ਦਾ ਭਾਰੀ ਗਿਣਤੀ 'ਚ ਕਈ ਰਾਜਨੀਤਕ ਦਲਾਂ ਅਤੇ ਸੰਸਦ ਮੈਂਬਰਾਂ ਨੇ ਵੀ ਸਮਰਥਨ ਕੀਤਾ ਹੈ। ਇਹ ਕਾਨੂੰਨ ਪਾਕਿਸਤਾਨ, ਅਫਗਾਨਿਸਤਾਨ, ਬੰਗਲਾਦੇਸ਼ ਤੋਂ ਆਏ ਹੋਏ ਸ਼ਰਨਾਰਥੀ ਲੋਕਾਂ ਨੂੰ ਨਿਆਂ ਦਿਵਾਉਣ ਦਾ ਕੰਮ ਕਰੇਗਾ। ਇਹ ਕਾਨੂੰਨ ਉਨ੍ਹਾਂ ਸ਼ਰਨਾਰਥੀ ਲੋਕਾਂ ਲਈ ਹੈ ਜੋ 31 ਦਸੰਬਰ 2014 ਤੱਕ ਭਾਰਤ 'ਚ ਆ ਗਏ ਅਤੇ ਅੱਜ ਤਕ ਭਾਰਤ ਦੇ ਨਾਗਰਿਕ ਨਹੀਂ ਬਣ ਸਕੇ।
ਸ਼ਵੇਤ ਮਲਿਕ ਨੇ ਕਿਹਾ ਕਿ ਕਾਂਗਰਸ ਨੇ ਹਮੇਸ਼ਾ ਹੀ ਦੇਸ਼ ਨੂੰ ਗੁੰਮਰਾਹ ਕਰਕੇ ਧਰਮ ਦੇ ਆਧਾਰ 'ਤੇ ਵੰਡਿਆ ਹੈ, ਜਿਵੇਂ ਕਿ ਸਾਨੂੰ 1947 'ਚ ਵੰਡ ਦੌਰਾਨ ਦੇਖਣ ਨੂੰ ਮਿਲਿਆ ਸੀ। ਭਾਜਪਾ ਕਈ ਸਾਲਾਂ ਤੋਂ ਪੈਂਡਿੰਗ ਬਿੱਲਾਂ ਨੂੰ ਪਾਸ ਕਰ ਰਹੀ ਹੈ ਅਤੇ ਨਾਲ ਹੀ ਪੂਰੇ ਦੇਸ਼ 'ਚ ਲਾਗੂ ਵੀ ਕਰ ਰਹੀ ਹੈ। ਕਾਂਗਰਸ ਨੇ ਹਮੇਸ਼ਾ ਹੀ ਆਪਣੇ ਵੋਟ ਬੈਂਕ ਲਈ ਦੇਸ਼ ਨੂੰ ਜਾਤ-ਪਾਤ ਅਤੇ ਧਰਮ ਦੇ ਨਾਂ 'ਤੇ ਵੰਡਿਆ ਹੈ।
ਸ਼ਵੇਤ ਮਲਿਕ ਨੇ ਇਹ ਗੱਲ ਵੀ ਸਪੱਸ਼ਟ ਕੀਤੀ ਕਿ ਇਸ ਕਾਨੂੰਨ ਨਾਲ ਕਿਸੇ ਦੀ ਵੀ ਨਾਗਰਿਕਤਾ ਨਹੀਂ ਜਾ ਰਹੀ ਹੈ ਅਤੇ ਇਹ ਕਾਨੂੰਨ ਮੁਸਲਮਾਨਾਂ ਖਿਲਾਫ ਵੀ ਨਹੀਂ ਹੈ। ਇਹ ਕਾਨੂੰਨ ਉਨ੍ਹਾਂ ਲੋਕਾਂ ਨੂੰ ਆਸਰਾ ਦੇਵੇਗਾ, ਜੋ ਦੂਜੇ ਦੇਸ਼ਾਂ ਤੋਂ ਜ਼ੁਲਮ ਸਹਿ ਕੇ ਆਏ ਹਨ। ਇਸ ਮੌਕੇ ਸੰਗਠਨ ਮੰਤਰੀ ਦਿਨੇਸ਼ ਕੁਮਾਰ, ਸੂਬਾ ਜਨਰਲ ਸਕੱਤਰ ਰਾਕੇਸ਼ ਰਾਠੌਰ, ਪ੍ਰਵੀਨ ਬਾਂਸਲ, ਦਿਆਲ ਸਿੰਘ, ਸੂਬਾ ਉਪ-ਪ੍ਰਧਾਨ ਮਹਿੰਦਰ ਭਗਤ, ਜ਼ਿਲਾ ਪ੍ਰਧਾਨ ਰਮਨ ਪੱਬੀ, ਮਨੋਰੰਜਨ ਕਾਲੀਆ, ਕੇ. ਡੀ. ਭੰਡਾਰੀ, ਸੂਬਾ ਮੀਡੀਆ ਮੁਖੀ ਹਰਵਿੰਦਰ ਸੰਧੂ, ਸੰਨੀ ਸ਼ਰਮਾ, ਮਨੀਸ਼ ਵਿਜ, ਸੁਭਾਸ਼ ਸੂਦ, ਰਾਜੀਵ ਧੀਂਗਰਾ, ਅਮਿਤ ਸਧਾ, ਦਵਿੰਦਰ ਕਾਲੀਆ, ਐਡਵੋਕੇਟ ਅਰਜੁਨ ਖੁਰਾਣਾ ਅਤੇ ਹੋਰ ਮੌਜੂਦ ਸਨ।
Year Ender: ਸਾਲ 2019 ਨੇ ਇਸ ਤਰ੍ਹਾਂ ਦਿੱਤੀਆਂ 'ਅਸਿਹ ਪੀੜਾਂ' ਬੁੱਝੇ ਕਈ ਘਰਾਂ ਦੇ ਚਿਰਾਗ
NEXT STORY