ਲੁਧਿਆਣਾ (ਮਹਿਰਾ) : ਨਵੀਂ ਵੀਡੀਓ ਐਲਬਮ 'ਸੰਜੂ' ਵਿਚ ਕਥਿਤ ਤੌਰ 'ਤੇ ਵਕੀਲਾਂ ਖ਼ਿਲਾਫ਼ ਇਤਰਾਜ਼ਯੋਗ ਟਿੱਪਣੀ ਸਬੰਧੀ ਪਹਿਲਾਂ ਤੋਂ ਵਿਵਾਦਾਂ 'ਚ ਚੱਲ ਰਹੇ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਵਿਰੁੱਧ ਲੁਧਿਆਣਾ ਦੇ ਇਕ ਵਕੀਲ ਨਰਿੰਦਰ ਆਦੀਆ ਨੇ ਅਦਾਲਤ 'ਚ ਇਕ ਸ਼ਿਕਾਇਤ ਦਾਖ਼ਲ ਕੀਤੀ ਹੈ। ਇਸ ਤੋਂ ਪਹਿਲਾਂ ਵਕੀਲ ਨੇ ਪੁਲਸ ਥਾਣਾ ਸਲੇਮ ਟਾਬਰੀ ਨੂੰ ਉਕਤ ਗਾਇਕ ਵਿਰੁੱਧ ਕਾਰਵਾਈ ਕਰਨ ਸਬੰਧੀ ਅਰਜ਼ੀ ਦਿੱਤੀ ਸੀ ਪਰ ਪੁਲਸ ਵੱਲੋਂ ਕੋਈ ਕਾਰਵਾਈ ਨਾ ਕਰਨ ਕਰਕੇ ਵਕੀਲ ਨੇ ਅਦਾਲਤ 'ਚ ਸ਼ਿਕਾਇਤ ਦਾਖ਼ਲ ਕਰ ਦਿੱਤੀ ਹੈ। ਅਦਾਲਤ ਨੇ ਇਸ ਦਾ ਨੋਟਿਸ ਲੈਂਦੇ ਹੋਏ ਥਾਣਾ ਮੁਖੀ ਨੂੰ ਇਸ ਸਬੰਧੀ ਆਪਣੀ ਰਿਪੋਰਟ ਪੇਸ਼ ਕਰਨ ਲਈ ਕਿਹਾ ਹੈ।
ਇਹ ਵੀ ਪੜ੍ਹੋ : ਕੋਰੋਨਾ ਮਹਾਮਾਰੀ ਦੇ ਚਲਦਿਆਂ ਕੈਪਟਨ ਸਰਕਾਰ ਦਾ ਇਕ ਹੋਰ ਵੱਡਾ ਫ਼ੈਸਲਾ
ਵਕੀਲ ਨੇ ਆਪਣੀ ਸ਼ਿਕਾਇਤ 'ਚ ਗਾਇਕ ਸ਼ੁਭਦੀਪ ਸਿੰਘ ਸਿੱਧੂ ਉਰਫ ਸਿੱਧੂ ਮੂਸੇਵਾਲਾ ਨੂੰ ਮੁਲਜ਼ਮ ਬਣਾਇਆ ਹੈ ਅਤੇ ਦੋਸ਼ ਲਾਇਆ ਹੈ ਕਿ ਗਾਇਕ ਨੇ ਆਪਣੀ ਐਲਬਮ ਵਿਚ ਵਕੀਲਾਂ ਸਬੰਧੀ ਇਤਰਾਜ਼ਯੋਗ ਸ਼ਬਦ ਵਰਤੇ ਹਨ, ਜਿਸ ਦੇ ਬੋਲ ਹਨ ਕਿ 'ਅਵਾ-ਤਵਾ ਬੋਲਦੇ ਵਕੀਲ ਸੋਣੀਏ' ਵਰਗੀ ਭਾਸ਼ਾ ਵਕੀਲਾਂ ਨੂੰ ਠੇਸ ਪਹੁੰਚਾਉਣ ਵਾਲੀ ਹੈ।
ਇਹ ਵੀ ਪੜ੍ਹੋ : ਲੁੱਟ-ਖੋਹ ਕਰਨ ਆਏ ਲੁਟੇਰਿਆਂ ਨਾਲ ਡਟ ਕੇ ਭਿੜਿਆ ਬਾਬਾ, ਅੰਤ ਗੁਆਈ ਜਾਨ (ਦੇਖੋ ਤਸਵੀਰਾਂ)
83 ਫ਼ੀਸਦੀ ਅੰਕ ਪ੍ਰਾਪਤ ਕਰਨ ਵਾਲੀ ਸਿੱਖਿਆਰਥਣ ਨੇ ਗਰੀਬੀ ਕਾਰਨ ਕੀਤੀ ਖ਼ੁਦਕੁਸ਼ੀ
NEXT STORY