ਮਾਨਸਾ : ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਸਸਕਾਰ ਤੋਂ ਪਹਿਲਾਂ ਅੰਤਿਮ ਯਾਤਰਾ ਦੌਰਾਨ ਕੱਢੀ ਗਈ। ਇਸ ਯਾਤਰਾ ਲਈ ਸਿੱਧੂ ਦੇ ਮਨਪਸੰਦ ਟ੍ਰੈਕਟਰ 5911 ਨੂੰ ਫੁੱਲਾਂ ਨਾਲ ਸਜਾਇਆ ਗਿਆ। ਇਸ ਦੌਰਾਨ ਜਿਵੇਂ ਸਿੱਧੂ ਦੀ ਅੰਤਿਮ ਯਾਤਰਾ ਅੱਗੇ ਵੱਧ ਰਹੀ ਸੀ, ਤਿਉਂ ਤਿਉਂ ਭੀੜ ਦਾ ਹਜ਼ੂਰ ਨਾਲ ਚੱਲ ਰਿਹਾ ਸੀ। ਇਸ ਦੌਰਾਨ ਆਪਣੇ ਨੌਜਵਾਨ ਪੁੱਤ ਦੀ ਲਾਸ਼ ਨਾਲ ਟਰਾਲੀ ’ਤੇ ਮੌਜੂਦ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ ਧਾਹਾਂ ਮਾਰ-ਮਾਰ ਕੇ ਆਪਣੇ ਪੁੱਤ ਨੂੰ ਨਿਹਾਰ ਰਹੇ ਸਨ। ਇਸ ਗਮਗੀਨ ਮਾਹੌਲ ਵਿਚ ਸਿੱਧੂ ਦੇ ਪਿਤਾ ਨੇ ਆਪਣੀ ਪੱਗ ਉਤਾਰ ਕੇ ਆਪਣੇ ਪੁੱਤਰ ਸਿੱਧੂ ਨੂੰ ਚਾਹੁਣ ਵਾਲਿਆਂ ਦਾ ਧੰਨਵਾਦ ਕੀਤਾ। ਇਸ ਦੁਖਦ ਘੜੀ ਵਿਚ ਹਰ ਅੱਖ ਨਮ ਸੀ।
ਇਹ ਵੀ ਪੜ੍ਹੋ : ਮੂਸੇਵਾਲਾ ਕਤਲ ਕਾਂਡ ’ਚ ਪੰਜਾਬ ਪੁਲਸ ਦਾ ਵੱਡਾ ਫੇਲੀਅਰ, ਇਕ ਮਹੀਨੇ ਪਹਿਲਾਂ ਦਿੱਲੀ ਪੁਲਸ ਨੇ ਦਿੱਤੀ ਸੀ ਚਿਤਾਵਨੀ
ਇਸ ਤੋਂ ਪਹਿਲਾਂ ਅੰਤਿਮ ਯਾਤਰਾ ਲਈ ਮਾਂ ਨੇ ਆਖਰੀ ਵਾਰ ਪੁੱਤ ਦੇ ਵਾਲ ਸਵਾਰੇ। ਪਿਤਾ ਨੇ ਪੱਗ ਬੰਨ੍ਹੀ। ਤਾਬੂਤ ਵਿਚ ਲਿਟਾਏ ਪੁੱਤ ਨੂੰ ਮਾਂ-ਪਿਓ ਲਗਾਤਾਰ ਨਿਹਾਰਦੇ ਰਹੇ। ਇਹ ਦੇਖ ਕੇ ਉਥੇ ਲੋਕਾਂ ਦੀਆਂ ਅੱਖਾਂ ਹੰਝੂਆਂ ਨਾਲ ਭਰ ਗਈਆਂ।
ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਦੇ ਪਿਤਾ ਦੀ ਚਿੱਠੀ ਤੋਂ ਬਾਅਦ ਭਗਵੰਤ ਮਾਨ ਦਾ ਵੱਡਾ ਐਕਸ਼ਨ, ਜਾਰੀ ਕੀਤਾ ਇਹ ਹੁਕਮ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?
ਲੁਧਿਆਣਾ ਦੀ ਹੌਜ਼ਰੀ ਇੰਡਸਟਰੀ ਨਵੀਂ ਮੁਸੀਬਤ 'ਚ, ਰੁਕਿਆ ਚੀਨ ਤੋਂ ਆਉਣ ਵਾਲਾ ਕੱਚਾ ਮਾਲ
NEXT STORY