ਚੰਡੀਗੜ੍ਹ/ਮਾਨਸਾ : ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕਾਂਡ ਵਿਚ ਵਰਤੇ ਗਏ ਹਥਿਆਰ ਪੰਜਾਬ ਪੁਲਸ ਨੇ ਬਰਾਮਦ ਕਰ ਲਏ ਹਨ। ਕਤਲ ਵਿਚ ਉਨ੍ਹਾਂ ਹੀ ਹਥਿਆਰਾਂ ਦੀ ਵਰਤੋਂ ਕੀਤੀ ਗਈ ਸੀ, ਜਿਹੜੇ ਸ਼ਾਰਪ ਸ਼ੂਟਰ ਮਨਪ੍ਰੀਤ ਮੰਨੂ ਅਤੇ ਜਗਰੂਪ ਰੂਪਾ ਤੋਂ ਐਨਕਾਊਂਟਰ ਸਮੇਂ ਬਰਾਮਦ ਹੋਏ ਸਨ। ਪੰਜਾਬ ਪੁਲਸ ਨੇ ਇਨ੍ਹਾਂ ਦੋਵਾਂ ਦਾ ਅੰਮ੍ਰਿਤਸਰ ਦੇ ਅਟਾਰੀ ਬਾਰਡਰ ਦੇ ਨੇੜੇ ਐਨਕਾਊਂਟਰ ਕੀਤਾ ਸੀ। ਉਨ੍ਹਾਂ ਤੋਂ ਬਰਾਮਦ ਹੋਈ ਏ. ਕੇ. 47 ਅਤੇ 9 ਐੱਮ. ਐੱਮ. ਪਿਸਟਲ ਹੀ ਕਤਲ ਵਿਚ ਵਰਤੀ ਗਈ ਸੀ। ਪੁਲਸ ਨੇ ਇਨ੍ਹਾਂ ਹਥਿਆਰਾਂ ਅਤੇ ਮੂਸੇਵਾਲਾ ਦੇ ਕਤਲ ਵਾਲੀ ਜਗ੍ਹਾ ਤੋਂ ਖੋਲ ਦੀ ਫਾਰੈਂਸਿਕ ਜਾਂਚ ਕਰਵਾਈ। ਜਿਸ ਵਿਚ ਇਸ ਦੀ ਪੁਸ਼ਟੀ ਹੋਈ ਹੈ।
ਇਹ ਵੀ ਪੜ੍ਹੋ : ਗੁਰਪਤਵੰਤ ਪੰਨੂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਦਿੱਤੀ ਧਮਕੀ, ਪੁਲਸ ਪ੍ਰਸ਼ਾਸਨ ਅਲਰਟ
ਕਤਲ ਤੋਂ ਬਾਅਦ ਵਾਪਸ ਲੈ ਲਏ ਹਥਿਆਰ
ਸੂਤਰਾਂ ਮੁਤਾਬਕ ਮੂਸੇਵਾਲਾ ਦੇ ਕਤਲ ਕੈਨੇਡਾ ਬੈਠੇ ਗੈਂਗਸਟਰ ਗੋਲਡੀ ਬਰਾੜ ਨੇ ਸਾਰਿਆਂ ਨੂੰ ਹਥਿਆਰ ਮੁਹੱਈਆ ਕਰਵਾਏ ਸਨ। ਜਿਨ੍ਹਾਂ ਹਥਿਆਰਾਂ ਨਾਲ ਮੂਸੇਵਾਲਾ ਦਾ ਕਤਲ ਕੀਤਾ ਗਿਆ, ਉਹ ਫੌਜੀ, ਅੰਕਿਤ ਸੇਰਸਾ ਅਤੇ ਕਸ਼ਿਸ਼ ਤੋਂ ਵਾਪਸ ਲੈ ਲਏ ਗਏ ਸਨ। ਜਿਨ੍ਹਾਂ ਨੂੰ ਜਗਰੂਪ ਰੂਪਾ ਅਤੇ ਮਨਪ੍ਰੀਤ ਮੰਨੂ ਲੈ ਗਏ। ਏ. ਕੇ. 47 ਨਾਲ ਮੰਨੂ ਨੇ ਹੀ ਫਾਇਰਿੰਗ ਕੀਤੀ ਸੀ। ਕਸ਼ਿਸ਼, ਫੌਜੀ ਅਤੇ ਸੇਰਸਾ ਨੂੰ ਬੈਕਅਪ ਵਈ ਵੱਖ ਤੋਂ ਹਥਿਆਰ ਦਿੱਤੇ ਗਏ ਸਨ। ਜਿਹੜੇ ਉਨ੍ਹਾਂ ਨੇ ਹਿਸਾਰ ਦੇ ਪਿੰਡ ਵਿਚ ਲੁਕਾ ਕੇ ਰੱਖੇ ਸਨ। ਉਨ੍ਹਾਂ ਨੂੰ ਦਿੱਲੀ ਪੁਲਸ ਬਰਾਮਦ ਕਰ ਚੁੱਕੀ ਹੈ।
ਇਹ ਵੀ ਪੜ੍ਹੋ : ਸਿਆਸੀ ਗਲਿਆਰਿਆਂ ’ਚੋਂ ਪੂਰੀ ਤਰ੍ਹਾਂ ਗਾਇਬ ਹੋਏ ਚੰਨੀ, ਪਾਰਟੀ ਤੋਂ ਵੀ ਵੱਟਿਆ ਪਾਸਾ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।
ਤਰਨਤਾਰਨ ’ਚ ਸ਼ਰਮਸਾਰ ਹੋਈ ਮਾਂ ਦੀ ਮਮਤਾ, ਕੂੜੇ ਦੇ ਢੇਰ ’ਚੋਂ ਮਿਲੀ ਨਵ-ਜਨਮੀ ਬੱਚੀ ਦੀ ਲਾਸ਼
NEXT STORY