ਮਾਨਸਾ (ਵੈੱਬ ਡੈਸਕ): ਮਰਹੂਮ ਪੰਜਾਬੀ ਗਾਇਕ ਸ਼ੁੱਭਦੀਪ ਸਿੰਘ ਸਿੱਧੂ ਉਰਫ਼ ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਨੇ ਪੁੱਤ ਨੂੰ ਯਾਦ ਕਰਦਿਆਂ ਭਾਵੁਕ ਪੋਸਟ ਸਾਂਝੀ ਕੀਤੀ ਹੈ। ਚਰਨ ਕੌਰ ਨੇ ਸਿੱਧੂ ਦੇ ਕਾਤਲਾਂ ਅਤੇ ਉਸ ਖ਼ਿਲਾਫ਼ ਸਾਜ਼ਿਸ ਰਚਣ ਵਾਲਿਆਂ ਬਾਰੇ ਕਿਹਾ ਹੈ ਕਿ ਉਸ ਨੂੰ ਵਾਹਿਗੁਰੂ 'ਤੇ ਪੂਰਾ ਭਰੋਸਾ ਹੈ ਕਿ ਉਨ੍ਹਾਂ ਦਾ ਕੀਤੇ ਜੁਰਮ ਉਨ੍ਹਾਂ ਦੇ ਨਾਂ ਤੇ ਚਿਹਰਿਆਂ ਨਾਲ ਜ਼ਰੂਰ ਸਾਬਿਤ ਹੋਵੇਗਾ। ਚਰਨ ਕੌਰ ਨੇ ਇੰਸਟਾਗ੍ਰਾਮ ਸਟੋਰੀ 'ਤੇ ਪੁੱਤ ਦੀ ਟ੍ਰੈਕਟਰ 'ਤੇ ਬੈਠੇ ਦੀ ਤਸਵੀਰ ਸਾਂਝੀ ਕੀਤੀ ਹੈ ਤੇ ਉਸ ਦੇ ਖੇਤਾਂ ਵਿਚ ਕੰਮ ਕਰਨ ਦਾ ਜ਼ਿਕਰ ਕੀਤਾ ਹੈ।
ਇਹ ਖ਼ਬਰ ਵੀ ਪੜ੍ਹੋ - ਮੂਸੇਵਾਲਾ ਕਤਲਕਾਂਡ ਨਾਲ ਜੁੜੀ ਵੱਡੀ ਅਪਡੇਟ; ਕਾਰਵਾਈ ਮਗਰੋਂ ਬੋਲੇ ਬਲਕੌਰ ਸਿੰਘ- 'ਹੁਣ ਮਿਲਿਆ ਕੁਝ ਸਕੂਨ'
ਪੁੱਤ ਦੀ ਤਸਵੀਰ ਸਾਂਝੀ ਕਰਦਿਆਂ ਚਰਨ ਕੌਰ ਨੇ ਲਿਖਿਆ, "ਸ਼ੁੱਭ ਪੁੱਛਣ ਤੇ ਹਮੇਸ਼ਾ ਤੁਸੀਂ ਇਹੋ ਜਵਾਬ ਦੇਣਾ ਕਿ ਮੇਰੇ ਚਿੱਤ ਨੂੰ ਸਕੂਨ ਤੇ ਸਬਰ ਖੇਤ ਵਿਚੋਂ ਹੀ ਲੱਭਦਾ ਹੈ। ਜਦੋਂ ਤੱਕ ਉਰੇ ਨਾ ਆਵਾਂ ਤਾਂ ਕੁਝ ਨਾ ਕੁਝ ਅੰਦਰ ਖਾਲੀ ਲੱਗਦਾ ਰਹਿੰਦਾ ਹੈ। ਆਪਣੀ ਮਿੱਟੀ ਨਾਲ ਜੁੜਨਾ ਆਪਣਿਆਂ ਨਾਲ ਜੁੜਨਾ ਹੁੰਦਾ ਕਿਉਂ ? ਕਿਉਂਕਿ ਇਸੇ ਮਿੱਟੀ 'ਚ ਉਸ ਨੂੰ ਆਪਣੇ ਪਿਤਾ ਦੀ ਕੀਤੀ ਅਣਥੱਕ ਮਿਹਨਤ ਤੇ ਮਿੱਟੀ ਦੀ ਕੀਤੀ ਕਦਰ ਦਿਖਦੀ ਸੀ, ਇਸੇ ਲਈ ਸ਼ੁੱਭ ਤੁਸੀਂ ਆਪਣੇ ਨਾਲ ਜੁੜੀ ਹਰ ਚੀਜ਼ ਦੀ ਕਦਰ ਕਰਦੇ ਸੀ, ਤੇ ਆਪਣੇ ਪਿਆਰ ਕਰਨ ਵਾਲਿਆਂ ਨੂੰ ਵੀ ਅਕਸਰ ਇਹੋ ਕਿਹਾ ਕਰਦੇ ਸੀ ਕਿ ਆਪਣੇ ਕਿੱਤੇ ਦੀ ਕਦਰ ਕਰੋ। ਪਰ ਬੇਟਾ ਪਤਾ ਨਹੀਂ ਕਿਹੜੇ ਸਮੇਂ ਤੁਹਾਡਾ ਨਾਂ ਕਿਹੜੇ ਗੁਨਾਹਾਂ ਨਾਲ ਜੋੜ ਦਿੱਤਾ ਜੋ ਕਦੇ ਜੋੜਨ ਵਾਲੇ ਸਾਬਿਤ ਵੀ ਨਾ ਕਰ ਸਕੇ। ਸ਼ੁੱਭ ਪੁੱਤ ਮੇਰਾ ਯਕੀਨ ਗੁਰੂ ਸਾਹਿਬ ਤੇ ਬਣਿਆ ਹੋਇਆ ਹੈ ਪੁੱਤ ਕਿ ਉਨ੍ਹਾਂ ਦਾ ਕੀਤਾ ਜੁਰਮ ਉਨ੍ਹਾਂ ਦੇ ਨਾਂ ਤੇ ਚਿਹਰਿਆਂ ਨਾਲ ਜ਼ਰੂਰ ਸਾਬਿਤ ਹੋਵੇਗਾ।"
ਇਹ ਖ਼ਬਰ ਵੀ ਪੜ੍ਹੋ - ਨਹੀਂ ਘੱਟ ਰਹੀਆਂ ਪੰਜਾਬ ਕਾਂਗਰਸ ਦੀਆਂ ਮੁਸ਼ਕਲਾਂ! ਸਾਬਕਾ ਵਿਧਾਇਕ ਨੇ ਸੱਦਿਆ ਵੱਡਾ ਇਕੱਠ, ਹੋ ਸਕਦੈ ਨਵਾਂ ਐਲਾਨ
ਜ਼ਿਕਰਯੋਗ ਹੈ ਕਿ 29 ਮਈ 2022 ਨੂੰ ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਸ਼ਰੇਆਮ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਉਸ ਦਿਨ ਤੋਂ ਲੈ ਕੇ ਮੂਸੇਵਾਲਾ ਦੇ ਮਾਪਿਆਂ ਤੇ ਉਸ ਦੇ ਚਾਹੁਣ ਵਾਲਿਆਂ ਵੱਲੋਂ ਉਸ ਨੂੰ ਇਨਸਾਫ਼ ਦਵਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਬੀਤੇ ਦਿਨੀਂ ਮਾਨਸਾ ਦੀ ਇਕ ਅਦਾਲਤ ਵੱਲੋਂ ਇਸ ਕਤਲਕਾਂਡ ਵਿਚ 27 ਦੋਸ਼ੀਆਂ ਖ਼ਿਲਾਫ਼ ਦੋਸ਼ ਤੈਅ ਕੀਤੇ ਗਏ ਸਨ। ਇਸ ਮਗਰੋਂ ਮਰਹੂਮ ਗਾਇਕ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਸੀ ਕਿ ਅੱਜ ਉਨ੍ਹਾਂ ਦੇ ਦਿਲ ਨੂੰ ਕੁੱਝ ਸਕੂਨ ਮਿਲਿਆ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨਗਰ ਨਿਗਮ ਦੇ ਵਰਕਸ਼ਾਪ ਘਪਲੇ ’ਚ ਸਰਕਾਰੀ ਕਰਮਚਾਰੀਆਂ ਦਾ ਵੀ ਨਾਂ ਆਇਆ, ਹੋਣਗੇ ਵੱਡੇ ਖ਼ੁਲਾਸੇ
NEXT STORY