ਹੁਸ਼ਿਆਰਪੁਰ (ਅਮਰੀਕ)- ਹੁਸ਼ਿਆਰਪੁਰ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਹੁਸ਼ਿਆਰਪੁਰ ਦੇ ਇਕ ਨਿੱਜੀ ਸਕੂਲ ਵਿਚ ਅੱਜ ਸੀਨੀਅਰ ਅਸਿਸਟੈਂਟ ਦੇ ਪੇਪਰ ਨੂੰ ਲੈ ਕੇ ਇਕ ਸਿੱਖ ਨੌਜਵਾਨ ਨੂੰ ਸਿਰੀ ਸਾਹਿਬ ਅਤੇ ਕੜਾ ਲਹਾਉਣ ਲਈ ਕਿਹਾ ਗਿਆ। ਇਸ ਦੇ ਬਾਅਦ ਪਰਿਵਾਰ ਵੱਲੋਂ ਇਤਰਾਜ਼ ਜਤਾਉਂਦੇ ਹੋਏ ਜਦੋਂ ਸਕੂਲ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਸਕੂਲ ਵੱਲੋਂ ਕਿਹਾ ਗਿਆ ਕਿ ਸਿਰੀ ਸਾਹਿਬ ਪਾ ਕੇ ਅੰਦਰ ਪੇਪਰ ਦੇਣ ਲਈ ਨਹੀਂ ਜਾ ਸਕਦੇ।

ਜਦੋਂ ਪਰਿਵਾਰ ਨੇ ਵਾਰ-ਵਾਰ ਇਸ ਵਾਰ ਜ਼ੋਰ ਪਾਇਆ ਕਿ ਸਿਰੀ ਸਾਹਿਬ ਪਾ ਕੇ ਕਿਉਂ ਨਹੀਂ ਜਾ ਸਕਦੇ ਤਾਂ ਪੁਲਸ ਵੱਲੋਂ ਉਸ ਬੱਚੇ ਨੂੰ ਅੰਦਰ ਜਾਨ ਦੇ ਦਿੱਤਾ ਗਿਆ। ਇਸ ਮੌਕੇ ਲੜਕੇ ਦੇ ਪਿਤਾ ਹਰਜੀਤ ਸਿੰਘ ਨੇ ਇਤਰਾਜ਼ ਜਤਾਇਆ ਕਿ ਜੇਕਰ ਪੰਜਾਬ ਦੇ ਵਿੱਚ ਵੀ ਸਿੱਖ ਨੌਜਵਾਨਾਂ ਨਾਲ ਇਹੋ ਜਿਹਾ ਬਤੀਰਾ ਹੋਵੇਗਾ ਤਾਂ ਅੱਗੇ ਕਿਵੇਂ ਚੱਲੇਗਾ ।


ਇਹ ਵੀ ਪੜ੍ਹੋ: PGI ਦੀ ਰਿਪੋਰਟ ’ਚ ਹੈਰਾਨੀਜਨਕ ਖ਼ੁਲਾਸਾ! ਔਰਤਾਂ ਤੇ ਪੁਰਸ਼ਾਂ 'ਚ ਵਧਿਆ ਇਸ ਭਿਆਨਕ ਬੀਮਾਰੀ ਦਾ ਖ਼ਤਰਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪੰਜਾਬ ਦੀ ਧੀ ਨੇ ਮਾਰੀਆਂ ਵੱਡੀਆਂ ਮੱਲਾਂ! ਜੱਜ ਬਣ ਕੇ ਚਮਕਾਇਆ ਮਾਪਿਆਂ ਦਾ ਨਾਂ (ਵੀਡੀਓ)
NEXT STORY