ਭਵਾਨੀਗੜ੍ਹ (ਵਿਕਾਸ) : ਇਲਾਕੇ ਦੇ ਪਿੰਡ ਨਾਗਰਾ ਵਿਖੇ ਬੀਤੀ ਰਾਤ ਇਕ ਕੇਸਧਾਰੀ ਬੱਚੇ ਦੇ ਕੇਸ ਕੱਟੇ ਜਾਣ ਦੀ ਸਾਹਮਣੇ ਆਈ ਘਟਨਾ ਨੂੰ ਪੁਲਸ ਨੇ ਸੂਝਬੂਝ ਨਾਲ ਸੁਲਝਾਉਂਦੇ ਹੋਏ ਫਰਜ਼ੀ ਕਰਾਰ ਦਿੱਤਾ ਹੈ। ਇਸ ਸਬੰਧੀ ਡੀ. ਐਸ. ਪੀ. ਸੁਨਾਮ ਵਿਲੀਅਮ ਜੇਜੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 14 ਸਾਲਾ ਬੱਚੇ ਦੀ ਮਾਤਾ ਜਸਵਿੰਦਰ ਕੌਰ ਵਾਸੀ ਪਿੰਡ ਨਾਗਰਾ ਨੇ ਪੁਲਸ ਨੂੰ ਸੂਚਿਤ ਕੀਤਾ ਸੀ ਕਿ ਅੱਠਵੀਂ ਕਲਾਸ ਵਿਚ ਪੜ੍ਹਦੇ ਉਸਦੇ ਲੜਕੇ ਜਸਨਪ੍ਰੀਤ ਸਿੰਘ ਦੇ ਐਤਵਾਰ ਸਵੇਰੇ ਦੱਸਿਆ ਕਿ ਰਾਤ ਨੂੰ ਘਰ ਦੀ ਛੱਤ ਤੇ ਸੌਣ ਵੇਲੇ ਕੋਈ ਉਸਦੇ ਕੇਸ ਕੱਟ ਕੇ ਸਿਰਹਾਣੇ ਰੱਖ ਗਿਆ। ਬਾਅਦ ਵਿਚ ਪੀੜਤ ਬੱਚੇ ਨੂੰ ਪਰਿਵਾਰ ਸਮੇਤ ਬੁਲਾ ਕੇ ਮਸਲੇ ਸਬੰਧੀ ਉਨ੍ਹਾਂ ਆਪ ਗੱਲ ਕੀਤੀ ਤਾਂ ਬੱਚੇ ਨੇ ਭਰੋਸਾ ਵਿਚ ਆ ਕੇ ਖੁਦ ਹੀ ਮੰਨਿਆ ਕਿ ਉਸਦੇ ਵਾਲ ਕੋਈ ਅਣਪਛਾਤਾ ਨਹੀਂ ਬਲਕਿ ਉਸਨੇ ਖੁਦ ਹੀ ਰਾਤ ਸਮੇਂ ਛੱਤ ਤੇ ਬਣੇ ਕਮਰੇ ਵਿਚ ਜਾ ਕੇ ਕੈਂਚੀ ਨਾਲ ਕੱਟ ਦਿੱਤੇ ਸਨ।
ਬੱਚੇ ਮੁਤਾਬਿਕ ਉਸਨੂੰ ਵਾਲਾਂ ਕਰਕੇ ਪ੍ਰੇਸ਼ਾਨੀ ਪੇਸ਼ ਆਉਂਦੀ ਸੀ ਅਤੇ ਕਦੇ-ਕਦੇ ਸਿਰਦਰਦ ਵੀ ਹੁੰਦਾ ਸੀ, ਜਦੋਂ ਕਿ ਕਈ ਵਾਰ ਕਹਿਣ 'ਤੇ ਵੀ ਪਰਿਵਾਰ ਨੇ ਉਸਨੂੰ ਕੇਸ ਕਟਵਾਉਣ ਨਹੀਂ ਦਿੱਤੇ ਸਨ ਤਾਂ ਉਸਨੂੰ ਤਰਕੀਬ ਸੁੱਝੀ ਕਿ ਇਨ੍ਹੀਂ ਦਿਨੀਂ ਵੱਖ-ਵੱਖ ਥਾਵਾਂ 'ਤੇ ਕੇਸ, ਗੁੱਤਾਂ ਆਦਿ ਕੱਟਣ ਦੀਆਂ ਸਾਹਮਣੇ ਆ ਰਹੀਆ ਗੱਲਾਂ ਕਰਕੇ ਮੌਕਾ ਚੁੱਕ ਕੇ ਆਪਣੇ ਵਾਲ ਕੱਟ ਕੇ ਰੌਲਾ ਪਾ ਦਿੱਤਾ। ਡੀ. ਐਸ. ਪੀ. ਨੇ ਅਪੀਲ ਕੀਤੀ ਕਿ ਲੋਕ ਮਨਘੜਤ ਅਫਵਾਹਾਂ ਫੈਲਾਉਣ ਤੋਂ ਪਹਿਲਾਂ ਅਸਲ ਗੱਲ ਦੀ ਪੜਤਾਲ ਜ਼ਰੂਰ ਕਰਨ ਤਾਂ ਜੋ ਅਜਿਹੀਆਂ ਅਫਵਾਹਾਂ ਨਾਲ ਮਾਹੌਲ ਨਾ ਖਰਾਬ ਹੋਵੇ।
ਰਾਹੁਲ ਗਾਂਧੀ 'ਤੇ ਹੋਏ ਹਮਲੇ ਦੀ ਕਾਂਗਰਸੀ ਆਗੂਆਂ ਨੇ ਤਿੱਖੇ ਸ਼ਬਦਾਂ 'ਚ ਕੀਤੀ ਨਿਖੇਧੀ, ਕਿਹਾ-ਇਹ ਭਾਜਪਾ ਦੀ ਸੋਚੀ ਸਮਝੀ ਸਾਜਿਸ਼
NEXT STORY