ਵਾਸ਼ਿੰਗਟਨ/ ਮਿਸੀਸਾਗਾ (ਰਾਜ ਗੋਗਨਾ)- ਕੈਨੇਡਾ ਦੇ ਮਿਸੀਸਾਗਾ ਵਿਚ ਲੰਘੇ ਸਾਲ ਦਸੰਬਰ ਮਹੀਨੇ ਕਤਲ ਕੀਤੀ ਗਈ 21 ਸਾਲਾ ਪੰਜਾਬਣ ਅੰਤਰਰਾਸ਼ਟਰੀ ਵਿਦਿਆਰਥਣ ਪਵਨਪ੍ਰੀਤ ਕੌਰ ਦੇ ਮਾਮਲੇ ਵਿਚ ਕੈਨੇਡਾ ਦੀ ਪੀਲ ਪੁਲਸ ਨੇ ਇਸ ਲਈ ਜ਼ਿੰਮੇਵਾਰ ਵਿਅਕਤੀ ਦੀ ਪਛਾਣ ਕਰ ਲਈ ਹੈ। ਕੈਨੇਡਾ ਦੀ ਪੀਲ ਪੁਲਸ ਅਤੇ ਹੋਮੀਸਾਈਡ ਇਨਵੈਸਟੀਗੇਸ਼ਨ ਬਿਊਰੋ ਨੇ ਫਸਟ ਡਿਗਰੀ ਮਰਡਰ ਦੇ ਜੁਰਮ ਲਈ 30 ਸਾਲਾ ਪੰਜਾਬੀ ਧਰਮ ਸਿੰਘ ਧਾਲੀਵਾਲ ਲਈ ਕੈਨੇਡਾ-ਵਿਆਪੀ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਹੈ। ਦੱਸ ਦੇਈਏ ਕਿ ਪਵਨਪ੍ਰੀਤ ਕੌਰ ਕੈਨੇਡਾ ਦੇ ਬ੍ਰਿਟਿਆਨੀਆ ਰੋਡ ਅਤੇ ਕ੍ਰੈਡਿਟਵਿਉ ਰੋਡ ਉਤੇ ਸਥਿਤ ਇਕ ਗੈਸ ਸਟੇਸ਼ਨ 'ਤੇ ਕੰਮ ਕਰਦੀ ਸੀ।
ਇਹ ਵੀ ਪੜ੍ਹੋ: ਮੁੜ ਆਈ ਕੈਨੇਡਾ ਤੋਂ ਦੁਖਭਰੀ ਖ਼ਬਰ, 21 ਸਾਲਾ ਸਿੱਖ ਕੁੜੀ ਦਾ ਗੋਲੀਆਂ ਮਾਰ ਕੇ ਕਤਲ
ਇਸ ਮਾਮਲੇ ਵਿਚ ਮਦਦ ਕਰਨ ਦੇ ਦੋਸ਼ ਵਿਚ ਉਸਦੇ 2 ਪਰਿਵਾਰਕ ਮੈਂਬਰਾਂ 25 ਸਾਲਾ ਪ੍ਰਿਤਪਾਲ ਧਾਲੀਵਾਲ ਅਤੇ 50 ਸਾਲਾਂ ਔਰਤ ਅਮਰਜੀਤ ਧਾਲੀਵਾਲ ਨੂੰ ਪਹਿਲਾਂ ਹੀ ਮੌੰਕਟਨ ਨਿਉ ਬਰਨਸਵਿਕ ਤੋਂ 18 ਅਪ੍ਰੈਲ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਪੀਲ ਪੁਲਸ ਵੱਲੋਂ ਧਰਮ ਸਿੰਘ ਧਾਲੀਵਾਲ ਨੂੰ ਆਤਮ ਸਮਰਪਣ ਕਰਨ ਲਈ ਕਿਹਾ ਜਾ ਰਿਹਾ ਹੈ। ਧਰਮ ਧਾਲੀਵਾਲ ਸਤੰਬਰ 2022 ਵਿੱਚ ਜਾਣਬੁੱਝ ਕੇ ਲਾਪਤਾ ਹੋ ਗਿਆ ਸੀ ਪਰ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇਹ ਪਵਨਪ੍ਰੀਤ ਕੌਰ ਦੇ ਕਤਲ ਦੀ ਯੋਜਨਾ ਦਾ ਹਿੱਸਾ ਸੀ। ਪੁਲਸ ਮੁਤਾਬਕ ਗੈਸ ਸਟੇਸ਼ਨ ਦੀ ਕਰਮਚਾਰੀ ਪਵਨਪ੍ਰੀਤ ਕੌਰ ਨੂੰ "ਕਈ ਗੋਲੀਆਂ" ਮਾਰੀਆਂ ਗਈਆਂ ਅਤੇ ਡਾਕਟਰੀ ਸਹਾਇਤਾ ਦੇ ਬਾਵਜੂਦ ਮੌਕੇ 'ਤੇ ਹੀ ਉਸਦੀ ਮੌਤ ਹੋ ਗਈ ਸੀ।
ਇਹ ਵੀ ਪੜ੍ਹੋ: ਕੈਨੇਡਾ 'ਚ ਕਤਲ ਕੀਤੀ ਗਈ ਸਿੱਖ ਕੁੜੀ ਦੇ ਮਾਪਿਆਂ ਦਾ ਪਹਿਲਾ ਬਿਆਨ ਆਇਆ ਸਾਹਮਣੇ
ਮੁੱਖ ਮੰਤਰੀ ਨੇ ਪਰਗਟ ਸਿੰਘ ਨੂੰ ਦਿੱਤਾ ਝਟਕਾ, ਰਾਏਪੁਰ ‘ਆਪ’ ’ਚ ਸ਼ਾਮਲ
NEXT STORY