ਬਨੂੜ (ਗੁਰਪਾਲ) : ਥਾਣਾ ਬਨੂੜ ਅਧੀਨ ਪੈਂਦੇ ਪਿੰਡ ਦੇਵੀਨਗਰ (ਅਬਰਾਵਾਂ) ਦੇ ਵਸਨੀਕ ਸਾਬਕਾ ਫੌਜੀ ਜਸਵਿੰਦਰ ਸਿੰਘ ਦੇ ਨੌਜਵਾਨ ਫੌਜੀ ਪੁੱਤਰ ਗੁਰਵਿੰਦਰ ਸਿੰਘ ਦੀ (ਜੋਧਪੁਰ) ਰਾਜਸਥਾਨ ਡਿਊਟੀ ’ਤੇ ਤਾਇਨਾਤ ਦੀ ਦਿਮਾਗ ਦੀ ਨਾੜੀ ਫਟ ਜਾਣ ਕਾਰਨ ਮੌਤ ਹੋ ਜਾਣ ਦਾ ਦੁਖਦਾਈ ਸਮਾਚਾਰ ਹੈ। ਇਸ ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਮਾਰਕੀਟ ਕਮੇਟੀ ਬਨੂੜ ਦੇ ਵਾਈਸ ਚੇਅਰਮੈਨ ਤੇ ਪਿੰਡ ਅਬਰਾਵਾਂ ਦੇ ਸਰਪੰਚ ਲਖਵੀਰ ਸਿੰਘ ਲੱਖੀ ਨੇ ਦੱਸਿਆ ਕਿ ਪਿੰਡ ਦੇ ਸਾਬਕਾ ਫੌਜੀ ਜਸਵਿੰਦਰ ਸਿੰਘ ਦਾ 35 ਸਾਲਾ ਨੌਜਵਾਨ ਪੁੱਤਰ ਗੁਰਵਿੰਦਰ ਸਿੰਘ ਜੋ ਕਿ 2003 ਵਿਚ ਫੌਜ ਵਿਚ ਭਰਤੀ ਹੋਇ ਸੀ ਤੇ ਉਸ ਦੀ ਡਿਊਟੀ ਸਿੱਖ ਰੈਜ਼ੀਮੈਂਟ ਜੋਧਪੁਰ ਵਿਖੇ ਸੀ। ਉਨ੍ਹਾਂ ਦੱਸਿਆ ਕਿ ਬੀਤੇ ਦਿਨੀਂ ਡਿਊਟੀ ’ਤੇ ਤਾਇਨਾਤ ਗੁਰਵਿੰਦਰ ਸਿੰਘ ਦੀ ਦਿਮਾਗ ਦੀ ਨਾੜੀ ਫਟ ਜਾਣ ਕਾਰਨ ਅਚਾਨਕ ਮੌਤ ਹੋ ਗਈ, ਜਿਸ ਦਾ ਅੰਤਿਮ ਸੰਸਕਾਰ ਫੌਜੀ ਸਨਮਾਨਾਂ ਨਾਲ ਅੱਜ ਪਿੰਡ ਦੇ ਸ਼ਮਸ਼ਾਨਘਾਟ ਵਿਖੇ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ : ਚਰਨਜੀਤ ਚੰਨੀ ਤੋਂ ਈ. ਡੀ. ਦੀ ਪੁੱਛਗਿੱਛ ਦਰਮਿਆਨ ਨਵਜੋਤ ਸਿੱਧੂ ਦਾ ਟਵੀਟ, ਦਿੱਤਾ ਵੱਡਾ ਬਿਆਨ
ਮ੍ਰਿਤਕ ਨੌਜਵਾਨ ਦੀ ਲਾਸ਼ ਨੂੰ ਫੌਜੀ ਟੁਕੜੀ ਨੇ ਸਲਾਮੀ ਦਿੱਤੀ। ਉਨ੍ਹਾਂ ਦੱਸਿਆ ਮ੍ਰਿਤਕ ਨੌਜਵਾਨ ਆਪਣੇ ਪਿੱਛੇ ਦੋ ਛੋਟੀਆਂ-ਛੋਟੀਆਂ ਬੱਚੀਆਂ, ਪਤਨੀ ਤੇ ਬਜ਼ੁਰਗ ਮਾਪਿਆਂ ਨੂੰ ਛੱਡ ਗਿਆ। ਸਰਪੰਚ ਲੱਖੀ ਨੇ ਦੱਸਿਆ ਕਿ ਇਸ ਘਟਨਾ ਬਾਰੇ ਖ਼ਬਰ ਜਦੋਂ ਪਿੰਡ ਵਿਚ ਪਤਾ ਲੱਗੀ ਤਾਂ ਸਾਰੇ ਪਿੰਡ ਵਿਚ ਮਾਤਮ ਛਾ ਗਿਆ। ਮ੍ਰਿਤਕ ਨੌਜਵਾਨ ਦਾ ਪਿਤਾ ਜਸਵਿੰਦਰ ਸਿੰਘ ਵੀ ਫੌਜ ਵਿਚੋਂ ਰਿਟਾਇਰ ਹੋਇਆ ਤੇ ਉਸ ਦਾ ਭਰਾ ਵੀ ਫ਼ੌਜ ਵਿਚ ਆਪਣੀਆਂ ਸੇਵਾਵਾਂ ਨਿਭਾਅ ਰਿਹਾ ਹੈ।
ਇਹ ਵੀ ਪੜ੍ਹੋ : ਕੈਨੇਡਾ ਦੇ ਏਅਰਪੋਰਟ ’ਤੇ ਪਹੁੰਚਦੇ ਹੀ ਪਤਨੀ ਨੇ ਦਿਖਾਇਆ ਅਸਲੀ ਰੰਗ, ਕੀਤਾ ਉਹ ਜੋ ਕਦੇ ਸੋਚਿਆ ਵੀ ਨਾ ਸੀ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?
ਵਿਸਾਖੀ ਵਾਲੇ ਦਿਨ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ‘ਖਾਲਸਾ ਪੰਥ’ ਦੀ ਸਿਰਜਨਾ ਕੀਤੀ: ਗਿ.ਹਰਪ੍ਰੀਤ ਸਿੰਘ
NEXT STORY