ਅੰਮ੍ਰਿਤਸਰ (ਅਨਜਾਣ)- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਕੁਝ ਗਿਣੀਆਂ ਚੁਣੀਆਂ ਜਥੇਬੰਦੀਆਂ ਨੂੰ ਬੁਲਵਾ ਕੇ ਸੱਦੀ ਗਈ ਮੀਟਿੰਗ ਦਾ ਮੁੱਖ ਮਕਸਦ ਪੰਥਕ ਜਥੇਬੰਦੀਆਂ ਨੂੰ ਹਾਸ਼ੀਏ ਵੱਲ ਧੱਕ ਕੇ ਆਪਣੇ ਆਕਾਵਾਂ ਬਾਦਲਾਂ ਨੂੰ ਖ਼ੁਸ਼ ਕਰਨਾ ਸੀ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਿੱਖ ਯੂਥ ਫੈੱਡਰੇਸ਼ਨ ਭਿੰਡਰਾਂਵਾਲਾ ਦੇ ਸੀਨੀਅਰ ਮੀਤ ਪ੍ਰਧਾਨ ਭਾਈ ਰਣਜੀਤ ਸਿੰਘ ਨੇ ਕੀਤਾ। ਉਨ੍ਹਾਂ ਕਿਹਾ ਕਿ ਬਾਦਲਾਂ ਨੂੰ ਬਚਾਉਣ ਅਤੇ ਮੁੜ ਸੱਤਾ ਵਿੱਚ ਲਿਆਉਣ ਲਈ ਗਿਆਨੀ ਹਰਪ੍ਰੀਤ ਸਿੰਘ ਰਾਜਨੇਤਾਵਾਂ ਵਾਂਗ ਸਿਆਸਤ ਖੇਡ ਰਹੇ ਹਨ।
ਇਹ ਵੀ ਪੜ੍ਹੋ: ਪੁੱਤ ਨੂੰ ਵੇਖਣ ਲਈ ਤਰਸੇ ਮਾਪੇ, ਧੋਖਾਧੜੀ ਦਾ ਸ਼ਿਕਾਰ ਭੋਗਪੁਰ ਦਾ ਲੜਕਾ ਯੂਕਰੇਨ ਦੀ ਜੇਲ੍ਹ 'ਚ ਬੰਦ
ਉਨ੍ਹਾਂ ਕਿਹਾ ਕਿ ਜੇਕਰ ਗਿਆਨੀ ਹਰਪ੍ਰੀਤ ਸਿੰਘ ਅਤੇ ਬੀਬੀ ਜਗੀਰ ਕੌਰ ਸੱਚਮੁੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਪ੍ਰਤੀ ਗੰਭੀਰ ਹੁੰਦੇ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹੋਈ 428 ਸਰੂਪਾਂ ਦੀ ਬੇਅਦਬੀ ਦਾ ਮੁੱਦਾ ਮੀਟਿੰਗ ਵਿੱਚ ਕਿਉਂ ਨਹੀਂ ਉਠਾਇਆ। ਉਨ੍ਹਾਂ ਆਪਣੇ ਆਕਾਵਾਂ ‘ਤੇ ਬੁਰਜ ਜਵਾਹਰ ਸਿੰਘ ਵਾਲਾ, ਬਰਗਾੜੀ ਅਤੇ ਬਹਿਬਲ ਕਲਾਂ, ਕੋਟਕਪੂਰਾ ਵਿਖੇ ਹੋਈ ਬੇਅਦਬੀ ਅਤੇ ਸ਼ਹੀਦ ਹੋਏ ਸਿੰਘਾਂ ਦੇ ਪਰਿਵਾਰਾਂ ਨੂੰ ਇਨਸਾਫ਼ ਦਿਵਾਉਣ ਲਈ ਦਬਾਅ ਕਿਉਂ ਨਹੀਂ ਪਾਇਆ। ਇਸ ਦੇ ਨਾਲ ਹੀ ਇਸ ਮਾਮਲੇ ‘ਚ ਅਸਫ਼ਲ ਹੋਣ ਲਈ ਉਨ੍ਹਾਂ ਨੂੰ ਤਲਬ ਕਿਉਂ ਨਹੀਂ ਕੀਤਾ। ਉਸ ਸਮੇਂ ਦੇ ਜਥੇਦਾਰਾਂ ਨੂੰ ਵਰਤ ਕੇ ਸੌਦਾ ਸਾਧ ਨੂੰ ਮੁਆਫ਼ੀ ਦਿਵਾਉਣੀ ਅਤੇ ਆਪਣੀਆਂ ਵੋਟਾਂ ਦੀ ਖਾਤਿਰ ਸ਼੍ਰੋਮਣੀ ਕਮੇਟੀ ਦਾ 92 ਲੱਖ ਰੁਪਿਆ ਸਾਧ ਦੀ ਪੈਰਵਾਈ ਕਰਨ ਲਈ ਇਸ਼ਤਿਹਾਰਾਂ ‘ਤੇ ਖ਼ਰਚ ਕਰਨ ਲਈ ਕਿਉਂ ਨਹੀਂ ਬਾਦਲਾਂ ਨੂੰ ਪੇਸ਼ ਕੀਤਾ।
ਇਹ ਵੀ ਪੜ੍ਹੋ: ਫਿਲੌਰ ਤੋਂ ਸਾਹਮਣੇ ਆਈ ਇਨਸਾਨੀਅਤ ਨੂੰ ਸ਼ਰਮਸਾਰ ਕਰਦੀ ਘਟਨਾ, ਕੱਪੜੇ ’ਚ ਬੰਨ੍ਹ ਕੇ ਸੁੱਟਿਆ ਨਵਜਨਮਿਆ ਬੱਚਾ
ਅਖੰਡਪਾਠਾਂ ‘ਚ ਹੋਏ ਘਪਲੇ ਅਤੇ ਆਰ. ਐੱਸ. ਐੱਸ. ਵੱਲੋਂ ਸ਼੍ਰੋਮਣੀ ਕਮੇਟੀ ਦੀ ਜਗ੍ਹਾ ’ਤੇ ਸਕੂਲ ਖੋਲ੍ਹਣ ਦੇ ਮਸਲੇ ‘ਚ ਕਿਉਂ ਚੁੱਪ ਵੱਟੀ ਰੱਖੀ। ਇਨਸਾਫ਼ ਮੰਗ ਰਹੀਆਂ ਸਤਿਕਾਰ ਕਮੇਟੀਆਂ ਨਾਲ ਗੁੰਡਾਗਰਦੀ ਕਰਨ ਵਾਲੇ ਅਨਸਰਾਂ ਨੂੰ ਅਤੇ ਪਾਵਨ ਸਰੂਪ ਗਾਇਬ ਕਰਨ ਵਾਲਿਆਂ ਨੂੰ ਨੱਥ ਕਿਉਂ ਨਹੀਂ ਪਾਈ। ਉਨ੍ਹਾਂ ਕਿਹਾ ਕਿ ਅਨੇਕਾਂ ਕੁਰਬਾਨੀਆਂ ਕਰਕੇ ਹੋਂਦ ‘ਚ ਆਈ ਸ਼੍ਰੋਮਣੀ ਕਮੇਟੀ ਅਤੇ ਤਖ਼ਤਾਂ ਨੂੰ ਢਾਹ ਲਾਉਣ ਲਈ ਬਾਦਲ ਪਰਿਵਾਰ ਆਪਣੀਆਂ ਮਨਮਾਨੀਆਂ ਕਰਕੇ ਇਨ੍ਹਾਂ ਨੂੰ ਆਪਣੇ ਹੱਥ ਠੋਕੇ ਬਣਾ ਰਿਹਾ ਹੈ, ਜਿਸ ਨਾਲ ਸਿੱਖ ਕੌਮ ਦੇ ਹਿਰਦਿਆਂ ‘ਚ ਛੇਕ ਹੋ ਗਏ ਹਨ। ਅਫ਼ਸੋਸ ਹੈ ਕਿ ਤਖ਼ਤਾਂ ਦੇ ਜਥੇਦਾਰ ਅਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਸਮੁੱਚੇ ਪੰਥ ਨੂੰ ਕਲਾਵੇ ‘ਚ ਲੈਣ ਦੀ ਬਜਾਏ ਆਪਣੀਆਂ ਗੱਦੀਆਂ ਬਚਾਉਣ ਖਾਤਿਰ ਬਾਦਲ ਦਲ ਤੱਕ ਹੀ ਸੀਮਤ ਰਹਿ ਗਏ ਹਨ।
ਇਹ ਵੀ ਪੜ੍ਹੋ: ਪੰਜਾਬ 'ਤੇ ਮੰਡਰਾਉਣ ਲੱਗਾ ਇਕ ਹੋਰ ਖ਼ਤਰਾ, ਪੌਂਗ ਡੈਮ ’ਚ ਪਾਣੀ ਦਾ ਪੱਧਰ ਵਧਿਆ, ਅਲਰਟ ਜਾਰੀ
ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ
ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਵੱਲੋਂ ਪੰਜਾਬ ਪੁਲਸ ਮੁਖੀ ਨੂੰ ਪੜਤਾਲੀਆ ਸੈੱਲ ਸਥਾਪਿਤ ਕਰਨ ਦੇ ਹੁਕਮ
NEXT STORY