ਲੁਧਿਆਣਾ (ਬਿਊਰੋ) - ਬੈਂਸ ਭਰਾਵਾਂ ਦੀ ਅਗਵਾਈ 'ਚ ਅੱਜ ਵੱਡੀ ਗਿਣਤੀ 'ਚ ਸੰਗਤਾਂ ਸਿਰਾਂ 'ਤੇ ਕਾਲੀਆਂ ਪੱਟੀਆਂ ਬੰਨ੍ਹ ਕੇ ਜੈਕਾਰਿਆਂ ਦੀ ਗੂੰਜ 'ਚ ਬਰਗਾੜੀ ਰੋਸ ਮਾਰਚ ਲਈ ਰਵਾਨਾ ਹੋ ਰਹੀਆਂ ਹਨ। ਕਾਫਲੇ 'ਚ ਸ਼ਾਮਲ ਨੌਜਵਾਨਾਂ ਦੇ ਵਾਹਨਾਂ 'ਤੇ ਕਾਲੇ ਝੰਡੇ ਲੱਗੇ ਵਿਖਾਈ ਦੇ ਰਹੇ ਹਨ। ਇਸ ਪਾਸੇ ਜਿਥੇ ਪੂਰਾ ਪੰਜਾਬ ਬੇਅਦਬੀ ਤੇ ਬਰਗਾੜੀ ਕਾਂਡ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਲਈ ਬਰਗਾੜੀ ਪਹੁੰਚ ਰਿਹਾ ਹੈ ਉਥੇ ਹੀ ਦੂਜੇ ਪਾਸੇ ਕਾਂਗਰਸ ਵਲੋਂ ਰੈਲੀ ਦੌਰਾਨ ਗਾਇਕ ਦਾ ਅਖਾੜਾ ਲਗਾਏ ਜਾਣ 'ਤੇ ਸਿਮਰਜੀਤ ਸਿੰਘ ਬੈਂਸ ਨੇ ਕੈਪਟਨ ਸਰਕਾਰ ਦੀ ਤੁਲਨਾ ਮੱਸਾ ਰੰਗੜ ਨਾਲ ਕੀਤੀ ਹੈ।
ਦੱਸਣਯੋਗ ਹੈ ਕਿ ਬੇਅਦਬੀ ਮਾਮਲਿਆਂ ਤੇ ਬਰਗਾੜੀ ਕਾਂਡ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਲਈ ਅੱਜ ਸਵੇਰੇ 11 ਵਜੇ ਤੋਂ 3 ਵਜੇ ਤੱਕ ਕੋਟਕਪੂਰਾ ਤੋਂ ਬਰਗਾੜੀ ਤੱਕ ਵਿਸ਼ੇਸ਼ ਰੋਸ ਮਾਰਚ ਕੀਤਾ ਜਾ ਰਿਹਾ ਹੈ।
ਕੋਟਕਪੂਰਾ ਰੈਲੀ 'ਚ ਕੈਪਟਨ ਸਰਕਾਰ ਨੂੰ 15 ਦਿਨ ਦਾ ਅਲਟੀਮੇਟਮ
NEXT STORY