ਚੰਡੀਗੜ੍ਹ (ਬਿਊਰੋ) - ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸਿਮਰਨਜੀਤ ਸਿੰਘ ਮਾਨ ਦੇ ਉਸ ਬਿਆਨ ਦੀ ਨਖੇਧੀ ਕੀਤੀ ਹੈ, ਜਿਸ ਵਿਚ ਉਨ੍ਹਾਂ ਨੇ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਨੂੰ ਅੱਤਵਾਦੀ ਦੱਸਿਆ ਸੀ। ਸਿਮਰਨਜੀਤ ਸਿੰਘ ਮਾਨ ਵੱਲੋਂ ਸ਼ਹੀਦ ਭਗਤ ਸਿੰਘ ਸਬੰਧੀ ਦਿੱਤੇ ਬਿਆਨ ’ਤੇ ਰਾਜਾ ਵੜਿੰਗ ਨੇ ਇਕ ਪੋਸਟ ਸਾਂਝੀ ਕੀਤੀ ਹੈ। ਇਹ ਪੋਸਟ ਉਨ੍ਹਾਂ ਨੇ ਆਪਣੇ ਫੇਸਬੁੱਕ ਪੇਜ਼ ’ਤੇ ਸਾਂਝੀ ਕੀਤੀ ਹੈ।
ਪੜ੍ਹੋ ਇਹ ਵੀ ਖ਼ਬਰ: ਉਪ ਰਾਸ਼ਟਰਪਤੀ ਦੀ ਦੌੜ ’ਚੋਂ ਕੈਪਟਨ ਅਮਰਿੰਦਰ ਸਿੰਘ ਬਾਹਰ, ‘ਨਹਾਤੀ -ਧੋਤੀ ਰਹਿ ਗਈ ਤੇ...’
ਰਾਜਾ ਵੜਿੰਗ ਨੇ ਪੋਸਟ ’ਚ ਲਿਖਿਆ ਕਿ, ‘‘ਸਿਮਰਨਜੀਤ ਸਿੰਘ ਮਾਨ ਸਾਹਿਬ ਤੁਸੀਂ ਸ਼ਹੀਦ ਭਗਤ ਸਿੰਘ ਜੀ ਨੂੰ ਇੱਕ ਅੱਤਵਾਦੀ ਕਹਿ ਕੇ, ਨਾ ਸਿਰਫ਼ ਉਨ੍ਹਾਂ ਦਾ ਨਿਰਾਦਰ ਕੀਤਾ ਹੈ ਬਲਕਿ ਸਾਰੇ ਪੰਜਾਬੀਆਂ ਨੂੰ ਵੀ ਸ਼ਰਮਸਾਰ ਕਰਨ ਵਾਲੀ ਹਰਕਤ ਕੀਤੀ ਹੈ।’’ ਉਨ੍ਹਾਂ ਲਿਖਿਆ ਕਿ, ‘‘ਤੁਸੀਂ ਆਪਣੀ ਪਾਰਿਵਾਰਿਕ ਵਿਰਾਸਤ ਨੂੰ ਵੀ ਅੱਗੇ ਵਧਾਇਆ ਹੈ। ਤੁਹਾਡੇ ਨਾਨਾ ਅਰੂੜ ਸਿੰਘ ਨੇ ਜਲਿਆਂਵਾਲਾ ਦੇ ਬੁੱਚੜ ਨੂੰ ਨਾ ਸਿਰਫ਼ ਸਿਰੋਪਾ ਭੇਂਟ ਕੀਤੀ ਸੀ ਬਲਕਿ ਅੰਗਰੇਜ਼ ਹਾਕਮਾਂ ਦੀ ਹਮੇਸ਼ਾ ਪੁਸ਼ਤ ਪਨਾਹੀ ਕੀਤੀ ਸੀ।’’
ਪੜ੍ਹੋ ਇਹ ਵੀ ਖ਼ਬਰ: ਕੈਨੇਡਾ ਵਿਖੇ ਸੜਕ ਹਾਦਸੇ ’ਚ ਮਾਰੇ ਗਏ ਨੌਜਵਾਨ ਦੀ ਘਰ ਪੁੱਜੀ ਲਾਸ਼, ਧਾਹਾਂ ਮਾਰ ਰੋਇਆ ਪਰਿਵਾਰ (ਤਸਵੀਰਾਂ)
ਇਸ ਦੇ ਨਾਲ ਹੀ ਰਾਜਾ ਵੜਿੰਗ ਨੇ ਉਨ੍ਹਾਂ ਨੂੰ ਸਵਾਲ ਕੀਤਾ ਕੀ, ‘‘ਤੁਸੀਂ ਪੰਜਾਬ ਦੇ ਸ਼ਹੀਦਾਂ ਬਾਰੇ ਕਿਉਂ ਮੰਦੇ ਸ਼ਬਦ ਬੋਲ ਰਹੇ ਹੋ? ਸਮਝ ਤੋਂ ਪਰੇ ਹੈ। ਪੰਜਾਬ ਦੀ ਅਮਨ ਸ਼ਾਂਤੀ ਨੂੰ ਮੁੱਖ ਰੱਖਦੇ ਹੋਏ, ਤੁਹਾਨੂੰ ਖਟਕੜ ਕਲਾਂ ਜਾ ਕੇ ਮਾਫ਼ੀ ਮੰਗਣੀ ਚਾਹੀਦੀ ਹੈ ਨਹੀਂ ਤਾਂ ਪੰਜਾਬ ਤੁਹਾਨੂੰ ਮੁਆਫ਼ ਨਹੀਂ ਕਰੇਗਾ।’’
ਪੜ੍ਹੋ ਇਹ ਵੀ ਖ਼ਬਰ: ਮੰਦਬੁੱਧੀ ਭਰਾ ਦਾ ਸਿਰ ’ਚ ਬਾਲਾ ਮਾਰ ਕੇ ਕਤਲ, ਖੁਰਦ-ਬੁਰਦ ਕਰਨ ਲਈ ਨਹਿਰ ’ਚ ਸੁੱਟੀ ਲਾਸ਼
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਆਪਣਾ ਜਵਾਬ
ਉਪ ਰਾਸ਼ਟਰਪਤੀ ਦੀ ਦੌੜ ’ਚੋਂ ਕੈਪਟਨ ਅਮਰਿੰਦਰ ਸਿੰਘ ਬਾਹਰ, ‘ਨਹਾਤੀ -ਧੋਤੀ ਰਹਿ ਗਈ ਤੇ...’
NEXT STORY