ਤਰਨਤਾਰਨ (ਰਮਨ) : ਪਰਿਵਾਰ ਦੇ ਚੰਗੇ ਗੁਜ਼ਾਰੇ ਲਈ ਸਿੰਗਾਪੁਰ ਗਏ ਜ਼ਿਲ੍ਹੇ ਦੇ ਪਿੰਡ ਕਿਰਤੋਵਾਲ ਖੁਰਦ ਦੇ ਨਿਵਾਸੀ 33 ਸਾਲਾ ਨੌਜਵਾਨ ਦੀ ਨਹਿਰ ਵਿਚ ਡੁੱਬਣ ਕਰਕੇ ਮੌਤ ਹੋਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਦੁਖਦਾਈ ਖਬਰ ਮਿਲਣ ਤੋਂ ਬਾਅਦ ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ, ਜਿਨ੍ਹਾਂ ਵੱਲੋਂ ਮ੍ਰਿਤਕ ਦੇਹ ਨੂੰ ਜਲਦ ਭਾਰਤ ਲਿਆਉਣ ਸਬੰਧੀ ਮੰਗ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਘਰ 'ਚ ਸੁੱਤੇ ਪਰਿਵਾਰ ਨੂੰ ਸੱਪ ਨੇ ਡੱਸਿਆ, ਪੁੱਤ ਦੀ ਮੌਤ ਮਾਂ ਤੇ ਭਰਾ ਦੀ ਹਾਲਤ ਗੰਭੀਰ
ਪ੍ਰਾਪਤ ਜਾਣਕਾਰੀ ਅਨੁਸਾਰ ਜਸਬੀਰ ਸਿੰਘ 33 ਸਾਲ ਪੁੱਤਰ ਦਰਬਾਰਾ ਸਿੰਘ ਨਿਵਾਸੀ ਪਿੰਡ ਕਿਰਤੋਵਾਲ ਖੁਰਦ ਜੋ ਕਰੀਬ ਤਿੰਨ ਸਾਲ ਪਹਿਲਾਂ ਸਿੰਘਾਪੁਰ ਵਿਖੇ ਪਰਿਵਾਰ ਦੇ ਚੰਗੇ ਗੁਜ਼ਾਰੇ ਲਈ ਗਿਆ ਸੀ। ਬਲਬੀਰ ਸਿੰਘ ਵੱਲੋਂ ਸਿੰਗਾਪੁਰ ਵਿਖੇ ਮਿਹਨਤ ਮਜ਼ਦੂਰੀ ਦਾ ਕੰਮ ਕਰਦੇ ਹੋਏ ਪਿੱਛੇ ਪਰਿਵਾਰ ਦਾ ਸਹੀ ਪਾਲਣ ਪੋਸ਼ਣ ਕੀਤਾ ਜਾ ਰਿਹਾ ਸੀ। ਜਾਣਕਾਰੀ ਦਿੰਦੇ ਹੋਏ ਜਸਬੀਰ ਸਿੰਘ ਦੇ ਪਿਤਾ ਦਰਬਾਰਾ ਸਿੰਘ ਅਤੇ ਪਤਨੀ ਸੁਰਜੀਤ ਕੌਰ ਨੇ ਦੱਸਿਆ ਕਿ ਬੀਤੇ ਕੱਲ ਉਨ੍ਹਾਂ ਨੂੰ ਟੈਲੀਫੋਨ ਰਾਹੀਂ ਸੂਚਨਾ ਪ੍ਰਾਪਤ ਹੋਈ ਕਿ ਜਸਬੀਰ ਸਿੰਘ ਨੂੰ ਕਿਸੇ ਵਿਅਕਤੀ ਵੱਲੋਂ ਨਹਿਰ ਵਿਚ ਧੱਕਾ ਦੇ ਦਿੱਤਾ ਗਿਆ। ਜਿਸ ਕਰਕੇ ਉਸਦੀ ਪਾਣੀ ਵਿਚ ਡੁੱਬਣ ਕਾਰਨ ਮੌਤ ਹੋ ਗਈ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਘਰ ਵਿਚ ਕਮਾਈ ਦਾ ਇਕੋ ਇਕ ਸਾਧਨ ਜਸਬੀਰ ਸਿੰਘ ਸੀ, ਜਿਸ ਦੀ ਲਾਸ਼ ਨੂੰ ਭਾਰਤ ਲਿਆਉਣ ਸਬੰਧੀ ਮੰਗ ਕੀਤੀ ਜਾ ਰਹੀ ਹੈ। ਜਸਬੀਰ ਸਿੰਘ ਆਪਣੇ ਪਿੱਛੇ ਦੋ ਛੋਟੇ ਬੱਚੇ ਪਤਨੀ ਅਤੇ ਮਾਤਾ ਪਿਤਾ ਨੂੰ ਛੱਡ ਗਿਆ ਹੈ। ਪਰਿਵਾਰਕ ਮੈਂਬਰਾਂ ਨੇ ਪੰਜਾਬ ਸਰਕਾਰ ਪਾਸੋਂ ਮੰਗ ਕੀਤੀ ਹੈ ਅਤੇ ਪਰਿਵਾਰ ਦੇ ਗੁਜ਼ਾਰੇ ਲਈ ਸਹਾਇਤਾ ਕੀਤੀ ਜਾਵੇ।
ਘਰ 'ਚ ਸੁੱਤੇ ਪਰਿਵਾਰ ਨੂੰ ਸੱਪ ਨੇ ਡੱਸਿਆ, ਪੁੱਤ ਦੀ ਮੌਤ ਮਾਂ ਤੇ ਭਰਾ ਦੀ ਹਾਲਤ ਗੰਭੀਰ
NEXT STORY