ਐਂਟਰਟੇਨਮੈਂਟ ਡੈਸਕ- ਪੰਜਾਬ ਵਿੱਚ ਹੜ੍ਹਾਂ ਮਗਰੋਂ ਹੋਏ ਨੁਕਸਾਨ ਨੂੰ ਵੇਖਦਿਆਂ ਪ੍ਰਸ਼ਾਸਨ ਵੱਲੋਂ ਹਰ ਜ਼ਰੂਰੀ ਸਹਾਇਤਾ ਪ੍ਰਦਾਨ ਕਰਨ ਦੀ ਕੋਸ਼ਿਸ਼ ਜਾਰੀ ਹੈ। ਇਸ ਦੇ ਨਾਲ ਹੀ ਪੰਜਾਬੀ ਗਾਇਕਾਂ, ਬਾਲੀਵੁੱਡ ਹਸਤੀਆਂ, ਖਿਡਾਰੀਆਂ ਅਤੇ ਜਨਤਕ ਹਸਤੀਆਂ ਵੱਲੋਂ ਵੀ ਲੋਕਾਂ ਦੀ ਹਰ ਸੰਭਵ ਮਦਦ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: ਮਸ਼ਹੂਰ ਅਦਾਕਾਰ ਤੇ ਨਿਰਦੇਸ਼ਕ ਖਿਲਾਫ ਨੂੰਹ ਨੇ ਦਰਜ ਕਰਾਈ FIR, ਪੂਰੇ ਟੱਬਰ 'ਤੇ ਲਾਏ ਗੰਭੀਰ ਦੋਸ਼
ਇਸੇ ਕੜੀ ਤਹਿਤ ਹੁਣ ਮਸ਼ਹੂਰ ਪੰਜਾਬੀ ਗਾਇਕਾ ਬਾਣੀ ਸੰਧੂ ਨੇ ਪੰਜਾਬ ਦੇ ਹੜ੍ਹ ਪੀੜਤਾਂ ਲਈ ਇਕ ਹੋਰ ਐਲਾਨ ਕੀਤਾ ਹੈ। ਬਾਣੀ ਸੰਧੂ ਨੇ ਆਪਣੇ ਇੰਸਟਾਗ੍ਰਾਮ 'ਤੇ ਇਕ ਸਟੋਰੀ ਸਾਂਝੀ ਕੀਤੀ ਹੈ, ਜਿਸ ਵਿਚ ਉਨ੍ਹਾਂ ਨੇ ਆਪਣੇ ਸ਼ੋਅਜ਼ ਦੀ 50 ਫੀਸਦੀ ਕਮਾਈ ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਅਤੇ 11 ਕੁੜੀਆਂ ਦੇ ਵਿਆਹ 'ਤੇ ਖਰਚ ਕਰਨ ਦਾ ਐਲਾਨ ਕੀਤਾ ਹੈ।
ਇਹ ਵੀ ਪੜ੍ਹੋ: ਮਨੋਰੰਜਨ ਜਗਤ 'ਚ ਸੋਗ ਦੀ ਲਹਿਰ; ਮਸ਼ਹੂਰ ਅਦਾਕਾਰਾ ਨੇ ਦੁਨੀਆ ਨੂੰ ਕਿਹਾ ਅਲਵਿਦਾ

ਉਨ੍ਹਾਂ ਲਿਖਿਆ, ਮੈਂ ਵਿਆਹਾਂ ਦੇ ਸ਼ੋਅਜ਼ ਹੁਣ ਤੱਕ ਬਹੁਤ ਘੱਟ ਲਗਾਏ ਹਨ ਪਰ ਇਸ ਸੀਜ਼ਨ ਮੈਂ ਸੋਚਿਆ ਕਿ ਮੈਂ ਵਿਆਹਾਂ ਦੇ ਸ਼ੋਅਜ਼ ਲਾਵਾਂਗੀ ਅਤੇ ਮੇਰੀ 2025-2026 ਦੇ ਸ਼ੋਅਜ਼ ਦੀ ਜਿੰਨੀ ਵੀ ਕਮਾਈ ਹੋਵੇਗੀ ਉਸ ਦਾ 50 ਫੀਸਦੀ ਮੈਂ ਹੜ੍ਹ ਪ੍ਰਭਾਵਿਤ ਪੰਜਾਬ ਦੇ ਇਲਾਕਿਆਂ 'ਤੇ 11 ਕੁੜੀਆਂ ਦੇ ਵਿਆਹ 'ਤੇ ਖਰਚ ਕਰਨੇ ਹਨ। ਮੇਰੀਆਂ ਭੈਣਾਂ ਨੂੰ ਵਿਆਹ ਵਿਚ ਜੋ ਕੁੱਝ ਚਾਹੀਦਾ, ਸਮਾਨ ਤੋਂ ਲੈ ਕੇ ਵਿਆਹ ਦੇ ਪੈਲੇਸ, ਖਾਣਾ-ਪੀਣਾ ਹਰ ਤਰ੍ਹਾਂ ਦੀ ਜ਼ਿੰਮੇਵਾਰੀ ਮੇਰੀ ਹੋਵੇਗੀ। ਮੇਰੀ ਜਿੰਨੀ ਕੁ ਗੁੰਜਾਇਸ਼ ਹੋਏਗੀ ਮੈਂ ਕਰਾਂਗੀ।
ਇਹ ਵੀ ਪੜ੍ਹੋ: ਵੱਡੀ ਖਬਰ; ਵਿਦੇਸ਼ੀ ਧਰਤੀ 'ਤੇ ਫਿਰ ਡੁੱਲਿਆ ਭਾਰਤੀ ਖੂਨ, ਬੇਰਹਿਮੀ ਨਾਲ ਕੀਤਾ ਗਿਆ ਕਤਲ

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਬਾਣੀ ਸੰਧੂ ਵੱਲੋਂ ਹੜ੍ਹ ਪੀੜਤ ਪਿੰਡਾਂ ਵਿਚ ਬੀਬੀਆਂ ਨੂੰ ਸੂਟ ਦੇਣ ਦਾ ਐਲਾਨ ਕੀਤਾ ਗਿਆ ਹੈ, ਜਿਸ ਲਈ ਉਨ੍ਹਾਂ ਨੇ ਸੂਟ ਸੀਨ ਵਾਲੇ ਕਾਰੀਗਰਾਂ ਦੀ ਡਿਮਾਂਡ ਵੀ ਕੀਤੀ ਸੀ।
ਇਹ ਵੀ ਪੜ੍ਹੋ: ਵੱਡੀ ਖਬਰ; ਉਭਰਦੀ ਸਟਾਰ ਖਿਡਾਰਣ ਦੀ ਸੜਕ ਹਾਦਸੇ 'ਚ ਮੌਤ, ਟ੍ਰੇਨਿੰਗ ਲਈ ਜਾ ਰਹੀ ਸੀ ਸਟੇਡੀਅਮ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Breaking News: ਸਿੱਧੂ ਮੂਸੇਵਾਲਾ ਮਾਮਲੇ 'ਚ ਅਦਾਲਤ ਦਾ ਵੱਡਾ ਹੁਕਮ
NEXT STORY