ਪਟਿਆਲਾ (ਕੰਵਲਜੀਤ) : ਪਟਿਆਲਾ ਦੇ ਨਾਭਾ ਰੋਡ ਸਥਿਤ ਭਾਖੜਾ ਨਹਿਰ ਵਿਚ ਅੱਜ ਸਵੇਰੇ ਲਗਭਗ 11 ਵਜੇ ਦੇ ਕਰੀਬ 3 ਭਰਾਵਾਂ ਦੀ ਇਕਲੌਤੀ ਭੈਣ ਨੇ ਛਾਲ ਮਾਰ ਦਿੱਤੀ ਸੀ ਜਿਸ ਨੂੰ ਬਚਾਉਣ ਲਈ ਤਿੰਨਾਂ ਭਰਾਵਾਂ ਨੇ ਵੀ ਭਾਖੜਾ ਨਹਿਰ ਵਿਚ ਛਾਲਾਂ ਮਾਰ ਦਿੱਤੀਆਂ। ਮਿਲੀ ਜਾਣਕਾਰੀ ਮੁਤਾਬਕ 2 ਭਰਾਵਾਂ ਨੂੰ ਤਾਂ ਲੋਕਾਂ ਨੇ ਬਾਹਰ ਕੱਢ ਲਿਆ ਪਰ ਇਸ ਘਟਨਾ ਵਿਚ ਭੈਣ-ਭਰਾ ਦੀ ਮੌਤ ਹੋ ਗਈ। ਮ੍ਰਿਤਕ ਕੁੜੀ ਦੀ ਪਹਿਚਾਣ ਲਵਪ੍ਰੀਤ ਕੌਰ ਉਮਰ 27 ਸਾਲ ਵਜੋਂ ਹੋਈ ਹੈ ਅਤੇ ਮ੍ਰਿਤਕ ਲੜਕੇ ਦੀ ਪਹਿਚਾਣ ਮੋਹਨ ਵਜੋਂ ਹੋਈ ਹੈ। ਇਹ ਵੀ ਪਤਾ ਲੱਗਾ ਹੈ ਕਿ ਜਿਹੜੇ ਨੌਜਵਾਨਾਂ ਨੂੰ ਲੋਕਾਂ ਨੇ ਬਚਾਇਆ ਗਿਆ ਹੈ, ਉਨ੍ਹਾਂ ਵਿਚੋਂ ਇਕ ਦਾ ਵਿਆਹ ਰੱਖਿਆ ਹੋਇਆ ਹੈ।
ਇਹ ਵੀ ਪੜ੍ਹੋ : ਪੰਜਾਬ ਲਈ ਖ਼ਤਰੇ ਦੀ ਘੰਟੀ, ਕੇਂਦਰ ਦੇ ਢਿੱਲੇ ਰਵੱਈਏ ਕਾਰਣ ਪੈਦਾ ਹੋ ਰਿਹੈ ਵੱਡਾ ਸੰਕਟ
ਦੱਸਿਆ ਜਾ ਰਿਹਾ ਹੈ ਕਿ ਘਰ ਵਿਚ ਮਾਮੂਲੀ ਜਿਹੀ ਗੱਲ ਨੂੰ ਲੈ ਕੇ ਹੋਈ ਤਕਰਾਰ ਤੋਂ ਬਾਅਦ ਕੁੜੀ ਭਾਖੜਾ ਨਹਿਰ 'ਤੇ ਪਹੁੰਚ ਗਈ ਜਿਸ ਨੂੰ ਲੱਭਦੇ-ਲੱਭਦੇ ਜਦੋਂ ਉਸਦੇ ਭਰਾ ਨਹਿਰ 'ਤੇ ਪਹੁੰਚੇ ਤਾਂ ਕੁੜੀ ਨੇ ਭਾਖੜਾ 'ਚ ਛਾਲ ਮਾਰ ਦਿੱਤੀ। ਭੈਣ ਨੂੰ ਬਚਾਉਣ ਲਈ ਭਰਾਵਾਂ ਨੇ ਵੀ ਨਹਿਰ ਵਿਚ ਛਾਲਾਂ ਮਾਰ ਦਿੱਤੀਆਂ। ਇਹ ਘਟਨਾ ਦੇਖ ਉਥੇ ਮੌਜੂਦ ਲੋਕਾਂ ਨੂੰ ਹੱਥਾਂ ਪੈਰਾਂ ਦੀ ਪੈ ਜਾਂਦੀ ਹੈ ਅਤੇ ਲੋਕ ਪਾਣੀ ਵਿਚ ਡੁੱਬ ਰਹੇ ਭੈਣ ਭਰਾਵਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਹਨ। ਇਸ ਦੌਰਾਨ ਰਾਹਗਿਰ ਵਲੋਂ ਆਪਣੀ ਦਸਤਾਰ ਰਾਹੀਂ ਦੋ ਭਰਾਵਾਂ ਨੂੰ ਤਾਂ ਬਚਾਅ ਲਿਆ ਜਾਂਦਾ ਹੈ ਕਿ ਜਦਕਿ ਇਕ ਭੈਣ-ਭਰਾ ਪਾਣੀ ਵਿਚ ਡੁੱਬ ਜਾਂਦੇ ਹਨ।
ਇਹ ਵੀ ਪੜ੍ਹੋ : ਪੰਜਾਬ 'ਚ ਗੈਂਗਵਾਰ, ਟਾਈਮ ਪਾ ਕੇ ਆਹਮੋ-ਸਾਹਮਣੇ ਹੋਏ ਨੌਜਵਾਨ, ਗੋਲੀਆਂ ਦੀ ਠਾਹ-ਠਾਹ ਸੁਣ ਕੰਬੇ ਲੋਕ
ਫਿਲਹਾਲ ਕੁੜੀ ਦੀ ਲਾਸ਼ ਨੂੰ ਗੋਤਾਖੋਰਾਂ ਨੇ ਬਾਹਰ ਕੱਢ ਲਿਆ ਹੈ ਜਦਕਿ ਮੁੰਡੇ ਦੀ ਭਾਲ ਲਗਾਤਾਰ ਜਾਰੀ ਹੈ। ਇਹ ਪਰਿਵਾਰ ਪਿੰਡ ਰਵਾਸ ਦਾ ਰਹਿਣ ਵਾਲਾ ਸੀ ਜਿਹੜਾ ਪਟਿਆਲਾ ਦੇ ਡਕਾਲਾ ਰੋਡ 'ਤੇ ਉੱਪਰ ਸਥਿਤ ਹੈ। ਇਸ ਘਟਨਾ ਤੋਂ ਬਾਅਦ ਜਿੱਥੇ ਪਰਿਵਾਰ ਵਿਚ ਮਾਤਮ ਛਾ ਗਿਆ ਹੈ ਉਥੇ ਹੀ ਇਲਾਕੇ ਵਿਚ ਸੋਗ ਦੀ ਲਹਿਰ ਹੈ।
ਇਹ ਵੀ ਪੜ੍ਹੋ : ਲੁਧਿਆਣਾ 'ਚ ਬੇਕਰੀ ਮਾਲਕ ਨੂੰ ਗੋਲ਼ੀ ਮਾਰਨ ਵਾਲਿਆਂ ਦਾ ਐਨਕਾਊਂਟਰ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਵੱਡੀ ਖ਼ਬਰ: ਪੰਜਾਬ 'ਚ ਬੱਚਿਆਂ ਨਾਲ ਭਰੀ ਸਕੂਲ ਬੱਸ ਪਲਟੀ, ਮਚਿਆ ਚੀਕ-ਚਿਹਾੜਾ
NEXT STORY