ਬਟਾਲਾ, (ਸੈਂਡੀ) - ਨਜ਼ਦੀਕੀ ਪਿੰਡ ਕੋਟ ਕਰਮ ਚੰਦ ਵਿਖੇ ਇੱਕ ਦਿਓਰ ਵੱਲੋਂ ਆਪਣੀ ਭਰਜਾਈ ਦੀ ਮਾਰਕੁੱਟਾਈ ਕਰਕੇ ਜ਼ਖ਼ਮੀ ਕਰਨ ਦਾ ਸਮਾਚਾਰ ਮਿਲਿਆ ਹੈ। ®®ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੱਤਰ ਸਿੰਘ ਨੇ ਦੱਸਿਆ ਕਿ ਮੇਰਾ ਭਰਾ ਪਿਛਲੇ ਲੰਮੇ ਸਮੇਂ ਤੋਂ ਅੰਮ੍ਰਿਤਸਰ ਰਹਿੰਦਾ ਹੈ ਅਤੇ ਆਪਣੇ ਹਿੱਸੇ ਦੀ ਜਾਇਦਾਦ ਪਿੰਡ ਵਿੱਚੋਂ ਲੈ ਚੁੱਕਾ ਹੈ। ਅੱਜ ਉਹ 10-12 ਸਾਥੀਆਂ ਆਪਣੇ ਨਾਲ ਲੈ ਕੇ ਸਾਡੇ ਘਰ ਆਇਆ, ਤਾਂ ਸਾਡੇ ਨਾਲ ਲਡ਼ਾਈ ਝਗਡ਼ਾ ਕਰਨ ਲੱਗਾ ਅਤੇ ਇਸੇ ਦੌਰਾਨ ਉਸ ਨੇ ਮੇਰੀ ਪਤਨੀ ਮਨਜੀਤ ਕੌਰ ਨੂੰ ਸੱਟਾਂ ਲੱਗਾ ਕੇ ਜ਼ਖ਼ਮੀ ਕਰ ਦਿੱਤਾ। ਰੌਲੇ ਪਾਉਣ ਤੇ ਮੇਰਾ ਭਰਾ ਤੇ ਉਸ ਦੇ ਸਾਥੀ ਮੌਕੇ ਤੋਂ ਭੱਜ ਕੇ ਗਏ। ਜਿਸ ਤੋਂ ਬਾਅਦ ਮੈਂ ਪਿੰਡ ਦੇ ਮੋਹਤਬਰ ਵਿਅਕਤੀ ਦੀ ਹਾਜ਼ਰੀ ‘ਚ ਅਪਾਣੀ ਪਤਨੀ ਨੂੰ ਇਲਾਜ਼ ਲਈ ਸਿਵਲ ਹਸਪਤਾਲ ਲੈ ਕੇ ਆਇਆ।
ਵਾਈਸ ਚਾਂਸਲਰ ਨੇ ਪ੍ਰੀਖਿਆ ਸ਼ਾਖਾ ਸਮੇਤ ਕਈ ਬ੍ਰਾਂਚਾਂ ’ਚ ਕੀਤੀ ਛਾਪੇਮਾਰੀ
NEXT STORY