ਜੈਪੁਰ- ਰਾਜਸਥਾਨ ਦੇ ਭੀਲਵਾੜਾ ਜ਼ਿਲ੍ਹੇ 'ਚ ਇਕ ਵਿਅਕਤੀ ਨੇ ਆਪਣੀ 41 ਸਾਲਾ ਗਰਭਵਤੀ ਪਤਨੀ ਨੂੰ ਕਥਿਤ ਤੌਰ 'ਤੇ ਬੇਰਹਿਮੀ ਨਾਲ ਕੁੱਟ-ਕੁੱਟ ਮਾਰ ਦਿੱਤਾ। ਪੁਲਸ ਨੇ ਕਿਹਾ ਕਿ ਮ੍ਰਿਤਕ ਔਰਤ ਦੀ ਧੀ ਦੇ ਬਿਆਨ ਦੇ ਆਧਾਰ 'ਤੇ, ਇਕ ਮਾਮਲਾ ਦਰਜ ਕਰ ਕੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਸ ਨੇ ਕਿਹਾ ਕਿ ਇਹ ਘਟਨਾ ਬੁੱਧਵਾਰ ਰਾਤ ਨੂੰ ਹਮੀਰਗੜ੍ਹ ਪੁਲਸ ਸਟੇਸ਼ਨ ਅਧੀਨ ਬੀਐੱਸਐੱਲ ਕਾਲੋਨੀ 'ਚ ਵਾਪਰੀ। ਦੋਸ਼ੀ ਗੋਪੀ ਸਿੰਘ ਯਾਦਵ ਨੇ ਆਪਣੀ ਪੰਜ ਮਹੀਨਿਆਂ ਦੀ ਗਰਭਵਤੀ ਪਤਨੀ ਰੋਲੀ ਦੇਵੀ ਨੂੰ ਬੇਰਹਿਮੀ ਨਾਲ ਕੁੱਟਿਆ। ਔਰਤ ਨੂੰ ਗੰਭੀਰ ਸੱਟਾਂ ਲੱਗੀਆਂ, ਜਿਸ ਕਾਰਨ ਉਸ ਦਾ ਗਰਭਪਾਤ ਹੋ ਗਿਆ ਅਤੇ ਬਹੁਤ ਜ਼ਿਆਦਾ ਖੂਨ ਵਹਿ ਗਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਜੋੜੇ ਦੀ 14 ਸਾਲਾ ਧੀ ਨੇ ਪੁਲਸ ਨੂੰ ਦਿੱਤੇ ਆਪਣੇ ਬਿਆਨ 'ਚ ਦੋਸ਼ ਲਗਾਇਆ ਕਿ ਉਸ ਦੇ ਪਿਤਾ ਸਵੇਰੇ ਉਸ ਦੀ ਮਾਂ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ ਅਤੇ ਪੂਰਾ ਦਿਨ ਰੁਕ-ਰੁਕ ਕੇ ਕੁੱਟਦੇ ਰਹੇ।
ਉਸ ਨੇ ਦੋਸ਼ ਲਗਾਇਆ ਕਿ ਉਸ ਦਾ ਪਿਤਾ ਦਿਨ 'ਚ ਬਾਜ਼ਾਰ ਗਿਆ ਅਤੇ ਗਰਭਪਾਤ ਦੀਆਂ ਗੋਲੀਆਂ ਲਿਆਇਆ। ਉਸ ਨੇ ਉਸ ਦੀ ਮਾਂ ਨੂੰ ਇਹ ਗੋਲੀਆਂ ਜ਼ਬਰਦਸਤੀ ਖੁਆ ਦਿੱਤੀਆਂ, ਜਿਸ ਕਾਰਨ ਉਸ ਦੀ ਹਾਲਤ ਹੋ ਵਿਗੜ ਗਈ। ਪੁਲਸ ਡਿਪਟੀ ਸੁਪਰਡੈਂਟ ਹਰਜੀਰਾਮ ਨੇ ਦੱਸਿਆ ਕਿ ਜੋੜੇ ਦੀ ਧੀ ਦੇ ਬਿਆਨ ਦੇ ਆਧਾਰ 'ਤੇ ਮਾਮਲਾ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਸ਼ੁਰੂਆਤੀ ਜਾਂਚ ਤੋਂ ਪਤਾ ਲੱਗਦਾ ਹੈ ਕਿ ਜੋੜੇ ਵਿਚਾਲੇ ਘਰੇਲੂ ਵਿਵਾਦ ਕਾਰਨ ਇਹ ਘਟਨਾ ਹੋਈ ਹੋਵੇਗੀ। ਪੋਸਟਮਾਰਟਮ ਕਰਨ ਵਾਲੇ ਮੈਡੀਕਲ ਬੋਰਡ ਨੇ ਇਸ ਮਾਮਲੇ ਨੂੰ ਬੇਰਹਿਮ ਦੱਸਿਆ। ਮੈਡੀਕਲ ਜਿਊਰਿਸਟ ਡਾ. ਚੇਤਨ ਕੁਮਾਰ ਨੇ ਦੱਸਿਆ ਕਿ ਔਰਤ ਦੇ ਸਿਰ, ਚਿਹਰੇ, ਕਮਰ ਅਤੇ ਨਿੱਜੀ ਅੰਗਾਂ 'ਤੇ ਇਕ ਦਰਜਨ ਤੋਂ ਵੱਧ ਸੱਟ ਦੇ ਨਿਸ਼ਾਨ ਸਨ, ਜੋ ਭਿਆਨਕ ਸਰੀਰਕ ਹਮਲੇ ਵੱਲ ਇਸ਼ਾਰਾ ਕਰਦੇ ਹਨ। ਉਨ੍ਹਾਂ ਕਿਹਾ,''ਹਾਲਾਂਕਿ ਔਰਤ ਦੀ ਕੋਈ ਹੱਡੀ ਨਹੀਂ ਟੁੱਟੀ ਸੀ ਪਰ ਕਈ ਸੱਟਾਂ ਸਪੱਸ਼ਟ ਰੂਪ ਨਾਲ ਹੋਈ ਕੁੱਟਮਾਰ ਦੇ ਸੰਕੇਤ ਦਿੰਦੀਆਂ ਹਨ। ਜ਼ਬਰਦਸਤੀ ਗਰਭਪਾਤ ਦੇ ਵੀ ਸੰਕੇਤ ਮਿਲੇ ਹਨ।'' ਮਹਾਤਮਾ ਗਾਂਧੀ ਹਸਪਤਾਲ ਦੇ ਅਧਿਕਾਰੀਆਂ ਨੇ ਦੱਸਿਆ ਕਿ ਔਰਤ ਨੂੰ ਜ਼ਿਆਦਾ ਖੂਨ ਵਗਣ ਦੀ ਸਥਿਤੀ 'ਚ ਗੰਭੀਰ ਹਾਲਤ 'ਚ ਹਸਪਤਾਲ ਲਿਆਂਦਾ ਗਿਆ ਸੀ ਅਤੇ ਕਈ ਕੋਸ਼ਿਸ਼ਾਂ ਦੇ ਬਾਵਜੂਦ ਉਸ ਨੂੰ ਬਚਾਇਆ ਨਹੀਂ ਜਾ ਸਕਿਆ। ਪੁਲਸ ਅਨੁਸਾਰ ਪੀੜਤ ਔਰਤ ਦੇ ਪਰਿਵਾਰ ਵਾਲੇ ਉੱਤਰ ਪ੍ਰਦੇਸ਼ ਤੋਂ ਭੀਲਵਾੜਾ ਪਹੁੰਚੇ। ਪੋਸਟਮਾਰਟਮ ਤੋਂ ਬਾਅਦ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਗਈ। ਜੋੜੇ ਦੇ ਚਾਰ ਬੱਚੇ ਹਨ ਅਤੇ ਦੱਸਿਆ ਜਾ ਰਿਹਾ ਹੈ ਕਿ ਘਟਨਾ ਦੇ ਸਮੇਂ ਉਹ ਸਾਰੇ ਘਰ 'ਚ ਹੀ ਮੌਜੂਦ ਸਨ। ਪੁਲਸ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਜਾਰੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਸਹੇਲੀ ਨਾਲ ਬੰਦ ਘਰ 'ਚ ਮੌਜੂਦ ਸੀ ਆਸ਼ਿਕ, ਤੇ ਫਿਰ ਪਤੀ ਤੇ ਭਰਾ ਨਾਲ ਮਿਲ ਚਾੜ੍ਹ 'ਤਾ ਚੰਨ੍ਹ, ਹੈਰਾਨ ਕਰੇਗਾ ਮਾਮਲਾ
NEXT STORY