ਚਾਉਕੇ, (ਰਜਿੰਦਰ)- ਪਿੰਡ ਬਦਿਆਲਾ ਵਿਖੇ ਆਟਾ-ਦਾਲ ਸਕੀਮ ਵਾਲੇ ਲਾਭਪਾਤਰੀਅਾਂ ਦਾ ਨਾਂ ਲਿਸਟ ’ਚੋਂ ਕੱਟੇ ਜਾਣ ਕਾਰਨ 160 ਲਾਭਪਾਤਰੀਅਾਂ ਨੇ ਫੂਡ ਸਪਲਾਈ ਦਫਤਰ ਅਤੇ ਪ੍ਰਸ਼ਾਸਨ ਖਿਲਾਫ ਨਾਅਰੇਬਾਜ਼ੀ ਕੀਤੀ।
ਇਸ ਮੌਕੇ ਗੱਲਬਾਤ ਕਰਦਿਅਾਂ ਸਾਬਕਾ ਸਰਪੰਚ ਜਸਵੀਰ ਸਿੰਘ ਬਦਿਆਲਾ, ਦਰਸ਼ਨ ਸਿੰਘ ਜ਼ਿਲਾ ਆਗੂ ਕਾਂਗਰਸ, ਬਚਿੱਤਰ ਸਿੰਘ, ਕਰਨੈਲ ਸਿੰਘ, ਮਨਦੀਪ ਸਿੰਘ, ਮਹਿੰਦਰ ਸਿੰਘ ਤੇ ਕਾਕੂ ਸਿੰਘ ਆਦਿ ਨੇ ਕਿਹਾ ਕਿ ਗਰੀਬਾਂ, ਲੋਡ਼ਵੰਦਾਂ ਤੇ ਬੇ-ਜ਼ਮੀਨਾਂ ਦੇ 160 ਲਾਭਪਾਤਰੀ ਕਾਰਡ ਫੂਡ ਸਪਲਾਈ ਦਫਤਰ ਵੱਲੋਂ ਕੱਟ ਦਿੱਤੇ ਹਨ, ਜਦਕਿ ਜ਼ਮੀਨਾਂ ਵਾਲੇ ਤੇ ਹੋਰ ਅਹੁਦਾ ਪ੍ਰਾਪਤ ਆਪਣੇ ਕਾਰਡ ਚਲਾ ਕੇ ਕਣਕ ਪ੍ਰਾਪਤ ਕਰ ਰਹੇ ਹਨ। ਇਸ ’ਚ ਪਿੰਡ ਦਾ ਡਿਪੂ ਹੋਲਡਰ ਅਤੇ ਇੰਸਪੈਕਟਰ ਪੂਰੀ ਤਰ੍ਹਾਂ ਸ਼ਾਮਲ ਹਨ। ਪਿੰਡ ’ਚ ਲਗਾਤਾਰ ਗਰੀਬਾਂ ਤੇ ਲੋਡ਼ਵੰਦਾਂ ਦੀ ਸ਼ਰੇਆਮ ਲੁੱਟ ਹੋ ਰਹੀ ਹੈ। ਜੇਕਰ ਪ੍ਰਸ਼ਾਸਨ ਨੇ ਸਾਡੀਅਾਂ ਮੰਗਾਂ ਵੱਲ ਧਿਆਨ ਨਹੀਂ ਦਿੱਤਾ ਤਾਂ ਅਸੀਂ ਮਿਲਕੇ ਫੂਡ ਸਪਲਾਈ ਦਫਤਰ ਅਤੇ ਪ੍ਰਸ਼ਾਸਨ ਖਿਲਾਫ ਚੱਕਾ ਜਾਮ ਕਰਾਂਗੇ, ਜਿਸ ਦੀ ਪੂਰੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ।
ਨੌਜਵਾਨ ਨੂੰ ਨੰਗਾ ਕਰਕੇ ਬਾਜ਼ਾਰਾਂ ’ਚ ਭਜਾ-ਭਜਾ ਕੇ ਕੁੱਟਿਅਾ
NEXT STORY