ਜਲੰਧਰ (ਮਨੋਜ) - ਪੰਜਾਬ ਵਿੱਚ ਸੱਤਾਧਾਰੀ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਮੀਡੀਆ ਘਰਾਨਿਆਂ ਨੂੰ ਦਬਾਉਣ ਅਤੇ ਪੰਜਾਬ ਕੇਸਰੀ ਗਰੁੱਪ ਖ਼ਿਲਾਫ਼ ਕੀਤੀ ਜਾ ਰਹੀ ਕਥਿਤ ਗੈਰਕਾਨੂੰਨੀ ਕਾਰਵਾਈ ਦੇ ਵਿਰੋਧ ਵਿੱਚ ਜਲੰਧਰ ਦੇ ਬਸਤੀ ਨੌ ਅੱਡੇ ’ਚ ਵੱਡਾ ਰੋਸ ਪ੍ਰਦਰਸ਼ਨ ਕੀਤਾ ਗਿਆ। ਇਹ ਪ੍ਰਦਰਸ਼ਨ ਬਸਤੀ ਗੁਜ਼ਾਂ ਸ਼ਾਪਕੀਪਰ ਐਸੋਸੀਏਸ਼ਨ ਵੱਲੋਂ ਆਯੋਜਿਤ ਕੀਤਾ ਗਿਆ, ਜਿੱਥੇ ਵਪਾਰੀਆਂ ਅਤੇ ਸਮਾਜਿਕ ਸੰਸਥਾਵਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕਰਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਦਾ ਪੁਤਲਾ ਫੂੰਕਿਆ।
ਇਸ ਮੌਕੇ ਸੀਨੀਅਰ ਭਾਜਪਾ ਆਗੂ ਤਰਸੇਮ ਥਾਪਾ ਨੇ ਕਿਹਾ ਕਿ ਦੇਸ਼ ਅਤੇ ਪੰਜਾਬ ਦੇ ਹਿੱਤ ਵਿੱਚ ਨਿਰਪੱਖ ਪੱਤਰਕਾਰਤਾ ਕਰਨ ਵਾਲੇ ਹਿੰਦ ਸਮਾਚਾਰ ਗਰੁੱਪ ਦੇ ਵਪਾਰਕ ਦਫ਼ਤਰਾਂ ਨੂੰ ਨਿਸ਼ਾਨਾ ਬਣਾਉਣਾ ਪੰਜਾਬ ਸਰਕਾਰ ਦੀ ਘਿਨੌਣੀ ਕਰਤੂਤ ਹੈ, ਜਿਸਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਸਰਕਾਰ ਮੀਡੀਆ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਜੋ ਲੋਕਤੰਤਰ ਲਈ ਖ਼ਤਰਨਾਕ ਹੈ। ਪ੍ਰਦਰਸ਼ਨ ਦੌਰਾਨ ਭਾਰੀ ਗਿਣਤੀ ਵਿੱਚ ਦੁਕਾਨਦਾਰਾਂ ਅਤੇ ਕਈ ਧਾਰਮਿਕ ਸੰਸਥਾਵਾਂ ਦੇ ਨੁਮਾਇੰਦੇ ਵੀ ਸ਼ਾਮਲ ਹੋਏ। ਇਸ ਦੌਰਾਨ ਪੂਰਾ ਇਲਾਕਾ “ਪੰਜਾਬ ਕੇਸਰੀ ਜ਼ਿੰਦਾਬਾਦ” ਦੇ ਨਾਅਰਿਆਂ ਨਾਲ ਗੂੰਜਦਾ ਰਿਹਾ।
ਰੋਸ ਪ੍ਰਦਰਸ਼ਨ ਵਿੱਚ ਤਰਸੇਮ ਥਾਪਾ ਤੋਂ ਇਲਾਵਾ ਸਮਾਜ ਸੇਵਕ ਦੀਪਕ ਲੂਥਰਾ, ਆਸ਼ੂ ਮਲਹੋਤਰਾ, ਵਾਸੁ ਛਿੱਬਰ, ਅਸ਼ੋਕ ਚੱਢਾ, ਈਸ਼ਾਨ ਅਰੋੜਾ, ਰਘੂ ਛਿੱਬਰ, ਵਾਸੁ ਥਾਪਰ, ਵਿਮਲ, ਯੋਗੇਸ਼ ਮਲਹੋਤਰਾ, ਉਦਯ ਲੂਥਰਾ, ਰਿੱਕੀ ਉੱਪਲ, ਰਾਮ ਪਾਲ ਸ਼ਰਮਾ, ਹਰੀਸ਼ ਵਾਲੀਆ ਸਮੇਤ ਹੋਰ ਕਈ ਗਣਮਾਣਯ ਵਿਅਕਤੀ ਹਾਜ਼ਰ ਸਨ।
ਘਰਾਂ ਦੇ ਘਰ ਨਸ਼ੇ ਨਾਲ ਹੋ ਰਹੇ ਤਬਾਹ, ‘ਆਪ’ ਸਰਕਾਰ ਦੀ ਨਸ਼ਿਆਂ ਖਿਲਾਫ ਜੰਗ ਸਿਰਫ ਬੈਨਰਾਂ ਤਕ ਸੀਮਤ : ਬਾਜਵਾ
NEXT STORY