ਕੋਟ ਈਸੇ ਖਾਂ (ਗਰੋਵਰ, ਸੰਜੀਵ) - ਕਸਬਾ ਕੋਟ ਈਸੇ ਖਾਂ ’ਚ ਚੋਰੀ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਅਾਂ, ਦਿਨ-ਬ-ਦਿਨ ਚੋਰਾਂ ਅਤੇ ਲੁਟੇਰਿਆਂ ਦੇ ਹੌਂਸਲੇ ਬੁਲੰਦ ਹੋ ਰਹੇ ਹਨ, ਭਾਵੇ ਪ੍ਰਸ਼ਾਸਨ ਚੌਕਸੀ ਵਰਤ ਰਿਹਾ ਹੈ ਪਰ ਫਿਰ ਵੀ ਅਜੇ ਤੱਕ ਚੋਰਾਂ ਨੂੰ ਨੱਥ ਪਾਉਣ ’ਚ ਨਾਕਾਮ ਰਿਹਾ ਹੈ। ਲਾਜਵੰਤੀ ਪਤਨੀ ਰਤਨ ਲਾਲ ਵਾਸੀ ਭਾਦਸੋ ਤਹਿ. ਨਾਭਾ ਜ਼ਿਲਾ ਪਟਿਆਲਾ ਨੇ ਦੱਸਿਆ ਕਿ ਮੈਂ ਆਪਣੀ ਰਿਸ਼ਤੇਦਾਰੀ ’ਚ ਮਿਲਣ ਲਈ ਕੋਟ ਈਸੇ ਖਾਂ ਵਿਖੇ ਆਈ ਸੀ। ਜਦੋਂ ਮੈਂ ਤਕਰੀਬਨ 11.30 ਵਜੇ ਬਾਬਾ ਸਾਧੇ ਵਾਲੀ ਗਲੀ ’ਚ ਪਹੁੰਚੀ ਤਾਂ ਮਗਰੋ ਇਕ ਮੋਟਰਸਾਈਕਲ ’ਤੇ ਦੋ ਨੌਜਵਾਨ ਆਏ ਜਿਨ੍ਹਾਂ ਦੇ ਮੂੰਹ ਬੰਨੇ ਹੋਏ ਸਨ, ਮਗਰੋ ਮੇਰੇ ਕੰਨ ’ਚ ਪਾਈਆਂ ਪੋਣੇ ਤੋਲੇ ਦੀਆਂ ਸੋਨੇ ਦੀਆਂ ਵਾਲੀਆਂ ਖਿਚ ਕੇ ਫਰਾਰ ਹੋ ਗਏ। ਉਨ੍ਹਾਂ ਨੇ ਪ੍ਰਸ਼ਾਸਨ ਤੋਂ ਲੁਟੇਰਿਆਂ ਦੀ ਭਾਲ ਕਰਕੇ ਇਨਸਾਫ ਦਿਵਾਉਣ ਦੀ ਮੰਗ ਕੀਤੀ।
ਅਾਸਟਰੇਲੀਆ ਭੇਜਣ ਦੇ ਨਾਂ ’ਤੇ 20 ਲੱਖ ਠੱਗੇ
NEXT STORY