ਮੋਗਾ (ਗੋਪੀ ਰਾਊਕੇ) : ਇੱਥੇ ਦੁਸਾਂਝ ਰੋਡ ਸਥਿਤ ਦੋ ਭੈਣਾਂ ਨੂੰ ਅਚਾਨਕ ਸੱਪ ਦੇ ਡੱਸ ਲਿਆ। ਜਿਸ ਤੋਂ ਬਾਅਦ ਦੋਵਾਂ ਦੀ ਸਿਹਤ ਖਰਾਬ ਹੋ ਗਈ, ਜਿਸ ਨੂੰ ਪਹਿਲਾਂ ਮੋਗਾ ਦੇ ਸਿਵਲ ਹਸਪਤਾਲ ਅਤੇ ਫ਼ਿਰ ਪੀ. ਜੀ. ਆਈ. ਲਿਜਾਇਆ ਗਿਆ। ਮੋਗਾ ਨਿਵਾਸੀ ਸੰਦੀਪ ਕੌਰ ਨੇ ਦੱਸਿਆ ਕਿ ਉਹ ਇਕ ਸਕੂਲ ਵਿਖੇ ਨੌਕਰੀ ਕਰਦੀ ਹੈ ਅਤੇ ਘਰ ਵਿਚ ਇਕੱਲੀਆਂ ਮੇਰੀਆਂ ਧੀਆਂ ਸੋਨਮਦੀਪ ਕੌਰ (13) ਅਤੇ ਐਸਮੀਨ ਕੌਰ (15) ਸਨ, ਜਿਨ੍ਹਾਂ ਨੂੰ ਅਚਾਨਕ ਸੱਪ ਨੇ ਡੱਸ ਲਿਆ, ਪਹਿਲਾਂ ਤਾਂ ਸਾਨੂੰ ਉਨ੍ਹਾਂ ਦੀ ਹਾਲਾਤ ਅਚਾਨਕ ਖਰਾਬ ਹੋਣ ਸਬੰਧੀ ਪਤਾ ਨਹੀਂ ਲੱਗਾ ਅਤੇ ਫ਼ਿਰ ਪੀ.ਜੀ.ਆਈ. ਲਿਜਾਇਆ ਗਿਆ। ਰਸਤੇ ਵਿਚ ਸੋਨਮਦੀਪ ਕੌਰ ਨੇ ਤਾਂ ਦਮ ਤੋੜ ਦਿੱਤਾ ਜਦੋਂਕਿ ਐਸਮੀਨ ਕੌਰ ਨੂੰ ਪੀ. ਜੀ. ਆਈ. ਦੇ ਡਾਕਟਰਾਂ ਦੀ ਟੀਮ ਨੇ ਬਚਾ ਲਿਆ।
ਇਹ ਵੀ ਪੜ੍ਹੋ : ਬਨੂੜ ’ਚ ਛਾਇਆ ਮਾਤਮ, ਇਕੱਠੀਆਂ ਬਲ਼ੀਆਂ 7 ਨੌਜਵਾਨਾਂ ਦੀਆਂ ਚਿਖਾਵਾਂ, ਦੇਖ ਬਾਹਰ ਆ ਗਏ ਕਾਲਜੇ
ਦੂਜੇ ਪਾਸੇ ਕਾਂਗਰਸੀ ਆਗੂ ਅਮਰੀਕ ਕੌਰ ਨੇ ਕਿਹਾ ਕਿ ਮ੍ਰਿਤਕ ਲੜਕੀ ਦੇ ਸਿਰ ਤੋਂ ਪਹਿਲਾਂ ਹੀ ਪਿਤਾ ਦਾ ਸਾਇਆ ਉੱਠ ਚੁੱਕਾ ਸੀ। ਉਨ੍ਹਾਂ ਕਿਹਾ ਕਿ ਪਰਿਵਾਰ ’ਤੇ ਦੁੱਖਾਂ ਦਾ ਹੁਣ ਹੋਰ ਪਹਾੜ ਟੁੱਟ ਪਿਆ ਹੈ। ਉਨ੍ਹਾਂ ਮੰਗ ਕੀਤੀ ਕਿ ਪ੍ਰਸ਼ਾਸਨ ਪਰਿਵਾਰ ਦੀ ਆਰਥਿਕ ਤੌਰ ’ਤੇ ਮਦਦ ਕਰੇ।
ਇਹ ਵੀ ਪੜ੍ਹੋ : ਘਰ ਦੀ ਰਾਖੀ ਲਈ ਲਿਆਂਦੀ ਪਿਟਬੁਲ ਕੁੱਤੀ ਹੋਈ ਬੇਕਾਬੂ, ਦੋ ਭੈਣਾਂ ਨੋਚ-ਨੋਚ ਕੀਤਾ ਲਹੂ-ਲੁਹਾਨ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।
ਪੰਜਾਬ ਦੇ ਨਿੱਜੀ ਸਕੂਲਾਂ ਲਈ ਅਹਿਮ ਖ਼ਬਰ, ਸਪੋਰਟਸ ਫੰਡ ਵਸੂਲੀ 'ਤੇ ਹਾਈਕੋਰਟ ਨੇ ਲਾਈ ਬਰੇਕ
NEXT STORY