ਅਬੋਹਰ (ਸੁਨੀਲ) : ਅਬੋਹਰ-ਸ਼੍ਰੀਗੰਗਾਨਗਰ ਰੋਡ ’ਤੇ ਸਥਿਤ ਪਿੰਡ ਗਿੱਦੜਾਂਵਾਲੀ ਦਾ ਰਹਿਣ ਵਾਲਾ ਇੱਕ ਮਜ਼ਦੂਰ ਜਦੋਂ ਬਾਗ ਵਿੱਚ ਵਾਢੀ ਕਰਦੇ ਸਮੇਂ ਕੁੱਝ ਸਮਾਂ ਆਰਾਮ ਕਰ ਰਿਹਾ ਸੀ ਤਾਂ ਇੱਕ ਲੰਬੇ ਸੱਪ ਨੇ ਉਸਨੂੰ ਡੰਗ ਲਿਆ। ਜਿਸ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਦੇ ਹੀ ਇੱਕ ਜ਼ਿੰਮੀਦਾਰ ਦੇ ਬਾਗ ਵਿੱਚ ਵਾਢੀ ਕਰ ਰਿਹਾ ਕਰੀਬ 50 ਸਾਲਾ ਬਲਰਾਮ ਪੁੱਤਰ ਗੋਪੀਰਾਮ ਦੁਪਹਿਰ ਸਮੇਂ ਥਕਾਵਟ ਕਾਰਨ ਬੈਂਚ ’ਤੇ ਬੈਠ ਕੇ ਕੁੱਝ ਸਮਾਂ ਆਰਾਮ ਕਰਨ ਲੱਗਾ।
ਇਸ ਦੌਰਾਨ ਤਿੰਨ ਫੁੱਟ ਲੰਬੇ ਮਿੱਟੀ ਰੰਗ ਦੇ ਸੱਪ ਨੇ ਉਸ ਦੇ ਹੱਥ ਨੂੰ ਡੰਗ ਲਿਆ। ਉਸ ਨੇ ਇਸ ਦੀ ਸੂਚਨਾ ਆਪਣੇ ਪਰਿਵਾਰਕ ਮੈਂਬਰਾਂ ਨੂੰ ਦਿੱਤੀ। ਇਸ ਤੋਂ ਬਾਅਦ ਪਰਿਵਾਰ ਵਾਲੇ ਉਸ ਨੂੰ ਹਸਪਤਾਲ ਲਿਆਉਣ ਦੀ ਬਜਾਏ ਪਹਿਲਾਂ ਉਸ ਨੂੰ ਪਿੰਡ ਧਰਮਪੁਰਾ ਦੇ ਇਕ ਬਾਬੇ ਕੋਲ ਲੈ ਗਏ, ਪਰ ਜਦੋਂ ਉਸ ਨੂੰ ਆਰਾਮ ਨਾ ਮਿਲਿਆ ਤਾਂ ਪਰਿਵਾਰ ਵਾਲੇ ਉਸ ਨੂੰ ਇਲਾਜ ਲਈ ਹਸਪਤਾਲ ਲੈ ਆਏ, ਜਿੱਥੇ ਡਾਕਟਰਾਂ ਵੱਲੋਂ ਉਸ ਦਾ ਇਲਾਜ ਚੱਲ ਰਿਹਾ ਹੈ।
ਚੰਡੀਗੜ੍ਹ ਰੇਲਵੇ ਸਟੇਸ਼ਨ 'ਤੇ ਪਲੇਟਫਾਰਮ ਨੰਬਰ-5 ਤੇ 6 ਨੂੰ ਫਿਰ ਕੀਤਾ ਜਾਵੇਗਾ ਬਲਾਕ
NEXT STORY