ਫਾਜ਼ਿਲਕਾ (ਨਾਗਪਾਲ) : ਸਿਹਤ ਵਿਭਾਗ ਫਾਜ਼ਿਲਕਾ ਵੱਲੋਂ 19 ਸਤੰਬਰ ਨੂੰ 'ਸਨੇਕ ਬਾਈਟ ਜਾਗਰੂਕਤਾ ਦਿਵਸ' ਦੇ ਮੌਕੇ ਤੇ ਸੱਪਾਂ ਦੇ ਡੰਗਣ ਦੀਆਂ ਘਟਨਾਵਾਂ ਦੇ ਮੱਦੇਨਜ਼ਰ ਬਚਾਅ ਲਈ ਲੋੜੀਂਦੀਆਂ ਸਾਵਧਾਨੀਆਂ ਵਰਤਣ ਸਬੰਧੀ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਕਵਿਤਾ ਸਿੰਘ ਨੇ ਦੱਸਿਆ ਕਿ ਬਰਸਾਤ ਦੇ ਮੌਸਮ ਦੌਰਾਨ ਸੱਪਾਂ ਦੇ ਡੰਗਣ ਦੇ ਮਾਮਲੇ ਆਮ ਹਨ। ਜ਼ਿਲ੍ਹਾ ਸਿਹਤ ਵਿਭਾਗ ਸੱਪਾਂ ਦੇ ਡੰਗਣ ਦੀਆਂ ਘਟਨਾਵਾਂ ਨਾਲ ਨਜਿੱਠਣ ਲਈ ਐਮਰਜੈਂਸੀ ਮੈਡੀਕਲ ਸੇਵਾ ਉਪਲਬੱਧ ਕਰਵਾਉਣ ਲਈ ਪੂਰੀ ਤਰ੍ਹਾਂ ਚੌਕਸ ਹੈ। ਉਨ੍ਹਾਂ ਦੱਸਿਆ ਕਿ ਸੱਪ ਦੇ ਡੰਗਣ ਤੋਂ ਬਾਅਦ ਪੀੜਤ ਨੂੰ ਗੈਰ-ਸਿੱਖਿਅਤ ਲੋਕਾਂ ਕੋਲ ਜਾਣ ਦੀ ਬਜਾਏ ਸਰਕਾਰੀ ਹਸਪਤਾਲ ਜਾਣਾ ਚਾਹੀਦਾ ਹੈ। ਕਿਸੇ ਵੀ ਡਾਕਟਰੀ ਜਾਣਕਾਰੀ ਲਈ ਸਿਹਤ ਵਿਭਾਗ ਦੀ ਹੈਲਪਲਾਈਨ ਨੰਬਰ 104 'ਤੇ ਸੰਪਰਕ ਕੀਤਾ ਜਾ ਸਕਦਾ ਹੈ।
ਸੱਪ ਦੇ ਡੰਗਣ ਦੀ ਹਾਲਤ ਵਿੱਚ ਤੁਰੰਤ ਕਰਨ ਵਾਲੇ ਉਪਾਵਾਂ ਬਾਰੇ ਉਨ੍ਹਾਂ ਦੱਸਿਆ ਕਿ ਸੱਪ ਦੇ ਡੰਗਣ ਵਾਲੇ ਵਿਅਕਤੀ ਨੂੰ ਹੌਂਸਲਾ ਦਿਓ, ਕਿਉਂਕਿ 70 ਫ਼ੀਸਦੀ ਸੱਪ ਜ਼ਹਿਰੀਲੇ ਨਹੀਂ ਹੁੰਦੇ। 20 ਫ਼ੀਸਦੀ ਡਰਾਈ ਬਾਈਟ ਜਾਣੀ ਮੂੰਹ ਲੱਗਿਆ ਹੁੰਦਾ ਹੈ। ਸਰੀਰ 'ਚ ਜ਼ਹਿਰ ਨਹੀਂ ਗਿਆ ਹੁੰਦਾ। ਇਸ ਲਈ ਕੋਈ ਖ਼ਤਰਾ ਨਹੀਂ ਹੁੰਦਾ। ਸਿਰਫ 10 ਫ਼ੀਸਦੀ ਸੱਪ ਜ਼ਹਿਰੀਲੇ ਹੁੰਦੇ ਹਨ। ਸੱਪ ਦੇ ਡੰਗਣ ਦੀ ਹਰ ਘਟਨਾ ਵਿੱਚ ਐਂਟੀ ਸਨੇਕ ਟੀਕੇ ਡਾਕਟਰ ਦੀ ਸਲਾਹ ਅਨੁਸਾਰ ਲਗਾਏ ਜਾਣ। ਸਿਰਫ ਡਰ ਕਾਰਨ ਹੀ ਵਿਅਕਤੀ ਨੂੰ ਘਬਰਾਹਟ, ਦਿਲ ਦੀ ਧੜਕਨ ਤੇਜ਼ ਅਤੇ ਛਾਤੀ ਵਿਚ ਤੇਜ਼ ਦਰਦ ਹੁੰਦਾ , ਜਿਸ ਕਾਰਨ ਹਾਰਟ ਅਟੈਕ ਆ ਜਾਂਦਾ ਹੈ ਅਤੇ ਮੌਤ ਵੀ ਹੋ ਸਕਦੀ ਹੈ। ਸੱਪ ਦੇ ਡੰਗਣ ਨਾਲ ਵਿਅਕਤੀ ਨੂੰ 4 ਤੋਂ 6 ਘੰਟਿਆਂ ਵਿੱਚ ਹਸਪਤਾਲ ਵਿੱਚ ਐਂਟੀ ਸਨੇਕ ਦੇ ਟੀਕੇ ਲਗਾ ਕੇ ਬਚਾਅ ਹੋ ਜਾਂਦਾ ਹੈ।
ਘਰ 'ਚ ਵੜ ਕੇ ਤੋੜਭੰਨ ਕਰਨ ਵਾਲੇ 22 ਵਿਅਕਤੀਆਂ 'ਤੇ ਪਰਚਾ ਦਰਜ
NEXT STORY