ਲੁਧਿਆਣਾ (ਮੋਹਿਨੀ) : ਕਾਕੋਵਾਲ ਰੋਡ ਸਥਿਤ ਸੰਤ ਸਿੰਘ ਚੀਮਾ ਨਗਰ, ਵਾਰਡ ਨੰ. 4 ਵਿਚ ਇਕ ਖਾਲੀ ਪਲਾਟ 'ਚੋਂ 15 ਜ਼ਹਿਰੀਲੇ ਸੱਪਾਂ ਨੂੰ ਫੜਿਆ ਹੈ, ਜਿਨ੍ਹਾਂ 'ਚੋਂ ਤਿੰਨ ਸੱਪ ਕੋਬਰਾ ਅਤੇ 7 ਸੱਪਾਂ ਦੇ ਜੋੜੇ ਦੱਸੇ ਜਾ ਰਹੇ ਹਨ। ਇਸ ਖਾਲੀ ਪਲਾਟ ਦੇ ਨੇੜੇ ਖੇਡ ਰਹੇ ਬੱਚਿਆਂ ਨੇ ਸੱਪਾਂ ਨੂੰ ਦੇਖਿਆ ਅਤੇ ਘਬਰਾ ਕੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਦੱਸਿਆ। ਇਸ ਤੋਂ ਪਹਿਲਾਂ ਵੀ ਦੋ-ਤਿੰਨ ਪਹਿਲਾਂ ਦਿਨ ਇਕ ਸੱਪ ਕਿਸੇ ਦੇ ਘਰ 'ਚ ਦਾਖਲ ਹੋ ਗਿਆ ਸੀ, ਜਿਸ ਕਾਰਣ ਲੋਕਾਂ 'ਚ ਕਾਫੀ ਘਬਰਾਹਟ ਪੈਦਾ ਹੋ ਗਈ, ਜਿਸ 'ਤੇ ਇਲਾਕੇ ਦੇ ਲੋਕਾਂ ਨੇ ਸੱਪਾਂ ਨੂੰ ਫੜਨ ਲਈ ਸਪੇਰੇ ਬੁਲਾਏ ਅਤੇ ਦੋ ਸਪੇਰਿਆਂ ਨੇ 2-3 ਘੰਟਿਆਂ ਦੀ ਮੁਸ਼ਕੱਤ ਤੋਂ ਬਾਅਦ 15 ਜ਼ਹਿਰੀਲੇ ਸੱਪਾਂ ਨੂੰ ਫੜਿਆ।
ਸਪੇਰਿਆਂ ਨੇ ਦੱਸਿਆ ਕਿ ਇਹ ਵੱਖ-ਵੱਖ ਨਸਲਾਂ ਦੇ ਸੱਪ ਹਨ ਅਤੇ ਇਹ ਬਹੁਤ ਹੀ ਜ਼ਹਿਰੀਲੇ ਹਨ। ਉਨ੍ਹਾਂ ਕਈ ਸੱਪਾਂ ਦਾ ਜ਼ਹਿਰ ਮੌਕੇ 'ਤੇ ਹੀ ਕੱਢ ਦਿੱਤਾ ਅਤੇ ਬਾਕੀ ਨੂੰ ਆਪਣੀ ਪਟਾਰੀ ਵਿਚ ਬੰਦ ਕਰ ਲਿਆ। ਇਨ੍ਹਾਂ ਦੀ ਲੰਬਾਈ 3 ਤੋਂ 8 ਫੁੱਟ ਤੱਕ ਦੱਸੀ ਗਈ ਹੈ। ਵਰਣਨਯੋਗ ਹੈ ਕਿ 2018 ਵਿਚ ਵੀ ਇਸੇ ਜਗ੍ਹਾ ਤੋਂ 16 ਜ਼ਹਿਰੀਲੇ ਸੱਪ ਫੜੇ ਗਏ ਸਨ। ਜਿਸ ਕਾਰਣ ਇਨ੍ਹਾਂ ਸੱਪਾਂ ਦੇ ਫੜੇ ਜਾਣ ਤੱਕ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਬਣਿਆ ਰਿਹਾ। ਸਾਰੇ ਮਾਤਾ-ਪਿਤਾ ਆਪਣੇ ਬੱਚਿਆਂ ਨੂੰ ਇਸ ਜਗ੍ਹਾ ਨਾ ਖੇਡਣ ਦੀ ਨਸੀਹਤ ਦੇ ਰਹੇ ਸਨ। ਜਦ ਸਪੇਰੇ ਸੱਪਾਂ ਨੂੰ ਫੜ ਕੇ ਚਲੇ ਗਏ ਤਦ ਇਲਾਕਾ ਵਾਸੀਆਂ ਨੇ ਰਾਹਤ ਦਾ ਸਾਹ ਲਿਆ।
ਇਲਾਕਾ ਨਿਵਾਸੀਆਂ ਨੇ ਦੱਸਿਆ ਕਿ ਇਨ੍ਹਾਂ ਖਾਲੀ ਪਲਾਟਾਂ 'ਚ ਉੱਗੀਆਂ ਜ਼ਹਿਰੀਲੀਆਂ ਝਾੜੀਆਂ ਕਾਰਣ ਇਥੇ ਹਰੇਕ ਸਾਲ ਸੱਪ ਆਉਂਦੇ ਰਹਿੰਦੇ ਹਨ ਪਰ ਇਲਾਕਾ ਕੌਂਸਲਰ ਅਤੇ ਨਿਗਮ ਅਧਿਕਾਰੀਆਂ ਨੂੰ ਕਈ ਵਾਰ ਸੂਚਿਤ ਕੀਤਾ ਕਿ ਇਸ ਇਲਾਕੇ 'ਚ ਪਏ ਖਾਲੀ ਪਲਾਟਾਂ ਵਿਚ ਜੰਗਲੀ-ਬੂਟੀ ਅਤੇ ਘਾਹ ਦੀ ਸਫਾਈ ਕਰਵਾਈ ਜਾਵੇ ਤਾਂ ਕਿ ਇਲਾਕਾ ਵਾਸੀਆਂ ਨੂੰ ਰਾਹਤ ਦਾ ਸਾਹ ਮਿਲ ਸਕੇ ਪਰ ਕਿਸੇ ਨੇ ਵੀ ਸਮੱਸਿਆ ਦਾ ਹੱਲ ਨਹੀਂ ਕੀਤਾ।
ਮੁਕਤਸਰ 'ਚ ਫਿਰ ਚੱਲੀਆਂ ਗੋਲੀਆਂ, ਘਰ 'ਚ ਦਾਖਲ ਹੋ ਕੇ ਕੀਤਾ ਨੌਜਵਾਨ ਦਾ ਕਤਲ (ਤਸਵੀਰਾਂ)
NEXT STORY